ਵਿਰਾਸਤ-ਏ-ਭੰਗੜਾ ਟੀਮ ,ਕਾਲਾ ਬਕਰਾ ਨੇ ਵਧਾਇਆ ਵਿਸ਼ਵ ਪੱਧਰ 'ਤੇ ਜਲੰਧਰ ਜ਼ਿਲ੍ਹੇ ਦਾ ਮਾਣ
- ਵੰਨ ਸੁਵੰਨ
- 10 Sep,2025
ਜਲੰਧਰ, 9 ਸਤੰਬਰ , ਮਨਜਿੰਦਰ ਸਿੰਘ ਭੋਗਪੁਰ
ਪੰਜਾਬ ਦੀ ਧਰੋਹਰ ਅਤੇ ਸੱਭਿਆਚਾਰ ਨੂੰ ਵਿਸ਼ਵ ਪੱਧਰ 'ਤੇ ਮਾਣ ਮਿਲਿਆ, ਜਦੋਂ ਵਿਰਾਸਤ-ਏ-ਭੰਗੜਾ, ਪਿੰਡ ਕਾਲਾ ਬਕਰਾ (ਜਲੰਧਰ) ਨੇ ਮਲੇਸ਼ੀਆ ਵਿੱਚ ਆਯੋਜਿਤ ਇੰਟਰਨੈਸ਼ਨਲ ਡਾਂਸ ਫੈਸਟੀਵਲ (ਏਸ਼ੀਆ ਲੈਵਲ) ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਅਕੈਡਮੀ ਡਾਇਰੈਕਟਰ ਕਮਲ ਰਿੱਕੀ ਦੀ ਅਗਵਾਈ ਹੇਠ ਟੀਮ ਨੇ ਪੰਜਾਬੀ ਲੋਕ-ਸੱਭਿਆਚਾਰ ਦੇ ਰੰਗ ਬਿਖੇਰਦੇ ਹੋਏ ਤਾਮਬੇ ਦਾ ਤਗਮਾ 🥉 ਆਪਣੇ ਨਾਮ ਕੀਤਾ। ਇਸ ਮੁਕਾਬਲੇ ਵਿੱਚ ਕੁੱਲ 8 ਟੀਮਾਂ ਸ਼ਾਮਲ ਹੋਈਆਂ, ਜਿਸ ਦਾ ਖਾਸ ਨਾਮ “ਟਰਮਾ 25 ਟ੍ਰਾਂਸਕਲਚਰਲ ਐਥਨਿਕ ਰਿਥਮਜ਼ ਆਫ ਮਲੇਸ਼ੀਆ ਐਂਡ ਏਸ਼ੀਆ” ਸੀ।
ਇਸ ਤੋਂ ਇਲਾਵਾ, ਮਿਸਟਰ ਕਮਲਦੀਪ ਸਿੰਘ, ਡਾਇਰੈਕਟਰ ਆਫ ਫਿਜ਼ੀਕਲ ਏਜੂਕੇਸ਼ਨ ਅਤੇ ਭੰਗੜਾ ਕੋਚ, ਇਨੋਸੈਂਟ ਹਾਰਟਸ ਸਕੂਲ ਨੂਰਪੁਰ (ਜਲੰਧਰ), ਨੂੰ ਵੀ ਜੂਰੀ ਮੈਂਬਰ ਵਜੋਂ ਚੁਣਿਆ ਗਿਆ। ਉਹਨਾਂ ਨੇ ਮੁਕਾਬਲੇ ਦੌਰਾਨ ਨਿਆਂਪ੍ਰਧ ਅਤੇ ਇਨਸਾਫ਼ੀਪੂਰਨ ਮੁਲਾਂਕਣ ਵਿੱਚ ਆਪਣਾ ਯੋਗਦਾਨ ਪਾਇਆ ਤੇ ਜਲੰਧਰ ਦੇ ਪਿੰਡ ਕਾਲਾ ਬਕਰਾ ਦਾ ਨਾਮ ਰੌਸ਼ਨ ਕੀਤਾ।
ਇਹ ਉਪਲਬਧੀ ਨਾ ਕੇਵਲ ਪੰਜਾਬੀ ਕਲਾ ਤੇ ਲੋਕ-ਧਰੋਹਰ ਦੀ ਮਹਾਨਤਾ ਨੂੰ ਦਰਸਾਉਂਦੀ ਹੈ, ਸਗੋਂ ਜਲੰਧਰ ਦਾ ਨਾਮ ਵੀ ਵਿਸ਼ਵ ਪੱਧਰ 'ਤੇ ਰੌਸ਼ਨ ਕਰਦੀ ਹੈ।
Posted By:
GURBHEJ SINGH ANANDPURI
Leave a Reply