ਕੇਜਰੀਵਾਲ ਦੀ ਪਹਿਲੀ ਗਰੰਟੀ ਦੇ ਕਾਰਡ ਵੰਡਣ ਵਿੱਚ ਆਇਆ ਉਛਾਲ---ਕੰਵਰ ਇਕਬਾਲ ਸਿੰਘ
- ਰਾਜਨੀਤੀ
- 20 Jan,2025
ਕਪੂਰਥਲਾ 9 ਅਗਸਤ (ਭੁਪਿੰਦਰ ਸਿੰਘ ਮਾਹੀ) ਆਪ ਦ ਸੀਨੀਅਰ ਆਗੂ ਕੰਵਰ ਇਕਬਾਲ ਸਿੰਘ ਅਤੇ ਸਹਿਯੋਗੀ ਵਲੰਟੀਅਰਾਂ ਵਿੱਚ ਸ਼ਾਮਲ ਸੀਨੀਅਰ ਆਗੂ ਯਸ਼ਪਾਲ ਅਜ਼ਾਦ, ਪ੍ਰੋ.ਯਾਦਵਿੰਦਰ ਸਿੰਘ, ਕਰਨਵੀਰ ਦੀਕਸ਼ਤ ਜ਼ਿਲ੍ਹਾ ਸੈਕਟਰੀ ਯੂਥ ਵਿੰਗ, ਸ਼ਕਤੀ ਸਰੁਪ ਅਗਨੀਹੋਤਰੀ, ਜਸਪਾਲ ਸਿੰਘ, ਮਨਿੰਦਰ ਸਿੰਘ ਬਲਾਕ ਪ੍ਰਧਾਨ, ਰਾਜਵਿੰਦਰ ਸਿੰਘ ਧੰਨਾ ਪਹਿਲਵਾਨ ਜ਼ਿਲ੍ਹਾ ਪ੍ਰਧਾਨ ਮਨਿਓਰਟੀ ਵਿੰਗ, ਪੁਸ਼ਪਿੰਦਰ ਸਿੰਘ, ਫਤਹਿਜੀਤ ਸਿੰਘ ਅਤੇ ਸ਼ਸ਼ੀ ਮਹਿਤਾ ਆਦਿ ਸੀਨੀਅਰ ਵਲੰਟੀਅਰਾਂ ਦੇ ਸਹਿਯੋਗ ਨਾਲ ਪਾਰਟੀ ਵੱਲੋਂ ਸ਼ੁਰੂ ਕੀਤੇ ਗਏ ਬਿਜਲੀ ਅੰਦੋਲਨ ਤਹਿਤ ਕੇਜਰੀਵਾਲ ਦੀ ਪਹਿਲੀ ਗਰੰਟੀ ਵਜੋਂ ਕਾਰਡ ਵੰਡਣ ਦਾ ਇੱਕ ਵਿਸ਼ਾਲ ਕੈਂਪ ਮਾਰਕਫੈੱਡ ਚੌਂਕ ਵਿਖੇ ਲਗਾਇਆ ਗਿਆ !ਇਸ ਮੌਕੇ ਤਕਰੀਬਨ 150 ਪਰਿਵਾਰਾਂ ਨੂੰ ਗਰੰਟੀ ਕਾਰਡ ਭਰ ਕੇ ਦਿੱਤੇ ਗਏ ! ਗਰੰਟੀ ਕਾਰਡ ਪ੍ਰਾਪਤ ਕਰਨ ਵਾਲੇ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ ! ਲੋਕ ਪੂਰੀ ਤਰ੍ਹਾਂ ਰਵਾਇਤੀ ਰਾਜਨੀਤਕ ਪਾਰਟੀਆਂ ਦੀਆਂ ਗ਼ਲਤ ਨੀਤੀਆਂ ਦੇ ਵਿਰੋਧ ਵਿੱਚ ਹਨ ! ਪਿਛਲੇ 74 ਸਾਲਾਂ ਤੋਂ ਵਾਰੀਆਂ ਬੰਨ੍ਹ-ਬੰਨ੍ਹ ਕੇ ਪੰਜਾਬ ਦੇ ਆਮ ਲੋਕਾਂ ਨੂੰ ਲੁੱਟਦੀਆਂ ਅਤੇ ਕੁੱਟਦੀਆਂ ਆ ਰਹੀਆਂ ਕਾਂਗਰਸ, ਅਕਾਲੀ, ਅਤੇ ਭਾਜਪਾ ਆਦਿ ਸਰਕਾਰਾਂ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ,ਉਕਤਾ ਚੁੱਕੇ ਨੇ ਲੋਕ ! ਕੰਵਰ ਇਕਬਾਲ ਨੇ ਕਿਹਾ ਕਿ ਇੱਕ ਵਾਰ ਪੰਜਾਬ ਵਿੱਚ ਪਾਰਟੀ ਦੀ ਸਰਕਾਰ ਬਣਨ ਦੀ ਦੇਰ ਐ ਲੋਕਾਂ ਨੇ ਜਿਵੇਂ ਦਿੱਲੀ ਵਿੱਚ ਦੁਬਾਰਾ ਦੂਜੀਆਂ ਰਵਾਇਤੀ ਰਾਜਨੀਤਕ ਪਾਰਟੀਆਂ ਨੂੰ ਮੂੰਹ ਨਹੀਂ ਲਾਇਆ ਉਵੇਂ ਹੀ ਪੰਜਾਬ ਦਿਆਂ ਲੋਕਾਂ ਨੇ ਵੀ ਕਦੇ ਮੂੰਹ ਨਹੀਂ ਲਾਉਂਣਾ ਰਵਾਇਤੀ ਰਾਜਸੀ ਪਾਰਟੀਆਂ ਨੂੰ !
Posted By:
GURBHEJ SINGH ANANDPURI