ਸਿਵਲ ਹਸਪਤਾਲ ਕਰਤਾਰਪੁਰ ਵੱਲੋਂ ਪੂਰੇ ਬਲਾਕ 'ਚ 3340 ਲੋਕਾਂ ਦੇ ਲਗਾਈ ਵੈਕਸੀਨ: ਡਾ. ਕੁਲਦੀਪ ਸਿੰਘ
- ਸਮਾਜ ਸੇਵਾ
- 20 Jan,2025
ਕਰਤਾਰਪੁਰ 18 ਅਗਸਤ (ਭੁਪਿੰਦਰ ਸਿੰਘ ਮਾਹੀ): ਸਿਵਲ ਹਸਪਤਾਲ ਕਰਤਾਰਪੁਰ ਵੱਲੋਂ ਬਲਜੋਤ ਧਰਮਸ਼ਾਲਾ ਵੈਲਫ਼ੇਅਰ ਸੁਸਾਇਟੀ ਦੇ ਸਹਿਯੋਗ ਨਾਲ ਮੁਹੱਲਾ ਬਲਜੋਤ ਨਗਰ ਵਿਖੇ ਕੋਵਿਡ 19 ਵੈਕਸੀਨੇਸ਼ਨ ਕੈੰਪ ਲਗਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਸ਼ਹਿਰਵਾਸੀਆਂ ਦੇ ਵੈਕਸੀਨ ਦੀ ਪਹਿਲੀ ਅਤੇ ਦੂਸਰੀ ਖੁਰਾਕ ਲਗਾਈ ਗਈ। ਇਸ ਸਬੰਧੀ ਐਸ ਐਮ ਓ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਅੱਜ ਪੂਰੇ ਕਰਤਾਰਪੁਰ ਬਲਾਕ ਵਿੱਚ 3340 ਲੋਕਾਂ ਦੇ ਵੈਕਸੀਨ ਲਗਾਈ ਗਈ ਜਿਨ੍ਹਾਂ ਵਿੱਚ ਕਰਤਾਰਪੁਰ ਸ਼ਹਿਰ ਵਿੱਚ ਹੀ 850 ਲੋਕਾਂ ਦੇ ਵੈਕਸੀਨ ਲਗਾਈ ਗਈ ਹੈ। ਇਸ ਦੌਰਾਨ ਸੁਸਾਇਟੀ ਦੇ ਪ੍ਰਧਾਨ ਗੁਰਮੀਤ ਲਾਲ, ਪਰਮਜੀਤ ਦੁੱਲੀ, ਤਿਲਕ ਰਾਜ, ਪਰਮਜੀਤ ਪੰਮੀ, ਪਰਮਜੀਤ ਕੁਮਾਰ ਤੋਤੀ, ਫੌਜੀ, ਕਰਮਜੀਤ ਬਿੱਟੂ, ਸੱਤਾ, ਟਿੰਕੂ, ਮੱਖਣ ਲਾਲ ਵਲੋਂ ਸਿਵਲ ਹਸਪਤਾਲ ਕਰਤਾਰਪੁਰ ਤੋਂ ਆਈ ਟੀਮ ਦੇ ਦੀਪਕ ਸਿੰਘ ਐਮ.ਪੀ.ਐਚ.ਡਬਲਯੂ, ਗੁਰਪ੍ਰੀਤ ਕੌਰ ਏ.ਐਨ.ਐਮ. ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਐਸ ਐਮ ਓ ਡਾ. ਕੁਲਦੀਪ ਸਿੰਘ ਦਾ ਧੰਨਵਾਦ ਕੀਤਾ।
Posted By:
GURBHEJ SINGH ANANDPURI