Nazrana Times

ਪੰਜਾਬੀ

ਵੱਡੀ ਖਬਰ" ਕੈਪਟਨ ਵੱਲੋਂ ਅਸਤੀਫੇ ਦੀ ਪੇਸ਼ਕਸ ਨੇ ਬਦਲੇ ਹਾਲਾਤ,ਸਿੱਧੁ-ਰਾਵਤ ਨਾਲ ਨਾਰਾਜ਼ ਹੋਈ ਸੋਨੀਆ

20 Jan, 2025 05:30 AM

ਚੰਡੀਗੜ੍ਹ (ਬਲਜੀਤ ਸਿੰਘ ਪਟਿਆਲਾ ) : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਨਵਜੋਤ ਸਿੱਧੂ ਦੀ ਮੁਲਾਕਾਤ ਤੋਂ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਓ. ਐੱਸ. ਡੀ. ਨਰਿੰਦਰ ਭਾਂਬਰੀ ਨੇ ਕਾਂਗਰਸ ਪ੍ਰਧਾਨ ਨਾਲ ਮੁਲਾਕਾਤ ਕੀਤੀ। ਕਿਹਾ ਜਾ ਰਿਹਾ ਹੈ ਕਿ ਭਾਂਬਰੀ ਦੀ ਮੁਲਾਕਾਤ ਤੋਂ ਬਾਅਦ ਪੂਰੀ ਸਿਆਸਤ ਬਦਲੀ। ਭਾਂਬਰੀ ਆਪਣੇ ਨਾਲ ਮੁੱਖ ਮੰਤਰੀ ਦਾ ਲਿਖਿਆ ਇਕ ਪੱਤਰ ਲੈ ਕੇ ਪਹੁੰਚੇ ਸਨ। ਇਸ ਪੱਤਰ ਵਿਚ ਕੀ ਲਿਖਿਆ ਸੀ, ਇਸ ਦਾ ਭਾਂਬਰੀ ਵੱਲੋਂ ਕੋਈ ਖ਼ੁਲਾਸਾ ਨਹੀਂ ਹੋਇਆ ਪਰ ਕਿਹਾ ਜਾ ਰਿਹਾ ਹੈ ਕਿ ਇਸ ਪੱਤਰ ਵਿਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਨੂੰ ਆਪਣੇ ਅਸਤੀਫ਼ੇ ਦਾ ਪ੍ਰਸਤਾਵ ਦਿੱਤਾ ਸੀ। ਮੁੱਖ ਮੰਤਰੀ ਨੇ ਆਪਣੇ ਪੱਤਰ ਵਿਚ ਲਿਖਿਆ ਸੀ ਕਿ ਜੇਕਰ ਕਾਂਗਰਸ ਹਾਈਕਮਾਨ ਸਿੱਧੂ ਨੂੰ ਪ੍ਰਧਾਨ ਬਣਾਉਣ ਦਾ ਫ਼ੈਸਲਾ ਲੈ ਚੁੱਕੀ ਹੈ ਤਾਂ ਇਸ ਪੱਤਰ ਨੂੰ ਉਨ੍ਹਾਂ ਦਾ ਅਸਤੀਫ਼ਾ ਸਮਝਿਆ ਜਾਵੇ। ਹਾਲਾਂਕਿ ਵੀਰਵਾਰ ਨੂੰ ਮੁੱਖ ਮੰਤਰੀ ਦਫ਼ਤਰ ਨੇ ਸਪੱਸ਼ਟ ਕੀਤਾ ਸੀ ਕਿ ਮੁੱਖ ਮੰਤਰੀ ਦੇ ਅਸਤੀਫ਼ੇ ਦੀਆਂ ਚਰਚਾਵਾਂ ਬੇਮਾਇਨੀਆਂ ਹਨ। ਇਹ ਵੱਖਰੀ ਗੱਲ ਹੈ ਕਿ ਸ਼ਨੀਵਾਰ ਨੂੰ ਨਰਿੰਦਰ ਭਾਂਬਰੀ ਦੀ ਮੁਲਾਕਾਤ ਤੋਂ ਬਾਅਦ 10 ਜਨਪਥ ਦੀ ਪੂਰੀ ਤਸਵੀਰ ਅਚਾਨਕ ਬਦਲ ਗਈ। ਇਸ ਤੋਂ ਬਾਅਦ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਉਣ ਦੀਆਂ ਚਰਚਾਵਾਂ ’ਤੇ ਅਚਾਨਕ ਸੰਨਾਟਾ ਛਾ ਗਿਆ ਹੈ। ਸਿੱਧੂ ਸ਼ੁੱਕਰਵਾਰ ਦੁਪਹਿਰ ਦਿੱਲੀ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਘਰ 10 ਜਨਪਥ ’ਤੇ ਪਹੁੰਚੇ ਪਰ ਕਰੀਬ 50 ਮਿੰਟ ਮੁਲਾਕਾਤ ਤੋਂ ਬਾਅਦ ਚੁੱਪੀ ਧਾਰੇ ਸਿਰਫ ਹੱਥ ਜੋੜ ਕੇ ਰਵਾਨਾ ਹੋ ਗਏ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #