Nazrana Times

ਪੰਜਾਬੀ

ਪੱਤਰਕਾਰ ਜੰਡੀਰ ਦੇ ਦਫ਼ਤਰ ਭੋਗਪੁਰ ਦਾ ਹੋਇਆ ਉਦਘਾਟਨ  ਪਹੁੰਚੇ ਵੱਖ-ਵੱਖ ਪਾਰਟੀਆਂ ਦੇ ਲੀਡਰ 

20 Jan, 2025 05:30 AM

     ਭੋਗਪੁਰ  12 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ)  ਅੱਜ  ਦਿਨ ਐਤਵਾਰ ਪੱਤਰਕਾਰ ਸੁਖਵਿੰਦਰ ਜੰਡੀਰ ਦੇ ਦਫ਼ਤਰ ਦਾ ਭੋਗਪੁਰ ਵਿੱਚ ਉਦਘਾਟਨ ਕੀਤਾ ਗਿਆ ।  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ  ਦੇ  ਅਸ਼ੀਰਵਾਦ ਲੈਂਦੇ ਹੋਏ  ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ  ਉਪਰੰਤ ਕੀਰਤਨ ਸਮਾਗਮ  ਸਜਾਏ  ਗਏ,  ਗਿਆਨੀ ਬੂਟਾ ਸਿੰਘ ਧੂਗਾਕਲਾਂ  ਰਾਗੀ ਜਥੇ ਨੇ  ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ,  ਜਿਸ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਵਿਧਾਇਕ  ਪਵਨ ਕੁਮਾਰ ਟੀਨੂੰ  ਹਲਕਾ ਆਦਮਪੁਰ ਅਤੇ ਅਸ਼ਵਨ   ਭੱਲਾ  ਸੀਨੀਅਰ ਕਾਂਗਰਸ ਨੇਤਾ  ਸਾਬਕਾ  ਪ੍ਰਧਾਨ ਯੂਥ ਕਾਂਗਰਸ  ,  ਅਵਤਾਰ ਸਿੰਘ ਕਲੇਰ ਚੇਅਰਮੈਨ ਖੇਤੀਬਾੜੀ ਬੈਂਕ ਪਠਾਨਕੋਟ,  ਜੀਤਲਾਲ ਭੱਟੀ ਪ੍ਰਧਾਨ ਆਮ ਆਦਮੀ ਪਾਰਟੀ,  ਗੁਰਵਿੰਦਰ ਸਿੰਘ ਸੱਗਰਾਂਵਾਲੀ  ਜ਼ਿਲ੍ਹਾ ਸਕੱਤਰ ਆਮ ਆਦਮੀ ਪਾਰਟੀ, ਹਰਮੇਜ ਸਿੰਘ ਮੇਜਾ  ਜ਼ਿਲ੍ਹਾ ਪ੍ਰਧਾਨ ,  ਪਰਮਿੰਦਰ ਸਿੰਘ ਕਰਵਲ ਸਹਿਰੀ-ਪ੍ਰਧਾਨ  ਭੋਗਪੁਰ ਸ਼੍ਰੋਮਣੀ ਅਕਾਲੀ ਦਲ,  ਬਾਬਾ ਬਲਬੀਰ ਸਿੰਘ ਨਾਮਧਾਰੀ  ਮੀਤ ਪ੍ਰਧਾਨ, ਇਸ  ਮੌਕੇ ਤੇ ਅਸ਼ਵਨ ਭੱਲਾ ਨੇ ਰੀਬਨ ਕੱਟ ਕੇ  ਦਫ਼ਤਰ ਦਾ  ਉਦਘਾਟਨ ਕੀਤਾ  ਸੁਖਵਿੰਦਰ ਜੰਡੀਰ ਅਤੇ  ਪਰਿਵਾਰ ਨੂੰ ਵਧਾਈ ਦਿੱਤੀ ,  ਮੌਕੇ ਤੇ ਪਹੁੰਚੇ  ਵਿਧਾਇਕ ਪਵਨ ਕੁਮਾਰ ਟੀਨੂੰ ਨੇ ਮਹਾਰਾਜ ਦੀ ਹਜ਼ੂਰੀ ਵਿੱਚ ਮੱਥਾ ਟੇਕਿਆ  ਅਤੇ ਉਨ੍ਹਾਂ ਨੇ ਆਪਣੇ  ਵਿਚਾਰ ਪੇਸ਼ ਕੀਤੇ  ਉਨ੍ਹਾਂ ਨੇ ਕਿਹਾ ਕਿ  ਪੰਜਾਬ ਸਰਕਾਰ ਵੱਲੋਂ ਲੋਕਾਂ  ਨਾਲ  ਕੀਤੇ  ਹੋਏ  ਵਾਅਦੇ ਪੂਰੇ ਨਹੀਂ ਕੀਤੇ ਗਏ , ਉਨ੍ਹਾਂ ਦਾ ਕਹਿਣਾ ਸੀ ਕਿ ਕੈਪਟਨ ਸਰਕਾਰ ਨੇ ਜੋ ਲੋਕਾਂ ਨਾਲ  ਵਾਅਦੇ ਕੀਤੇ ਗਏ ਹਨ ਉਨ੍ਹਾਂ ਨੂੰ ਪੂਰਾ ਕੀਤਾ ਜਾਵੇ  ਉਪਰੰਤ ਉਨ੍ਹਾਂ ਨੇ ਸੁਖਵਿੰਦਰ ਜੰਡੀਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ  ਉਨ੍ਹਾਂ ਨੇ ਕਿਹਾ ਕਿ ਭੋਗਪੁਰ ਵਿਚ  ਪੱਤਰਕਾਰ ਸੁਖਵਿੰਦਰ ਜੰਡੀਰ ਵਲੋਂ ਅੱਜ ਜੋ ਪ੍ਰੈਸ ਦਾ ਦਫ਼ਤਰ  ਖੋਲ੍ਹਿਆ ਗਿਆ ਹੈ  ਇਸ ਦੇ ਨਾਲ ਲੋਕਾਂ ਨੂੰ ਕਾਫੀ ਲਾਭ ਹੋਵੇਗਾ  ਦਫਤਰ ਖੋਲ੍ਹਣ ਦੇ ਨਾਲ ਆਮ ਲੋਕ ਵੀ  ਆਪਣੀ ਆਵਾਜ਼ ਨੂੰ  ਪ੍ਰੈੱਸ ਰਾਹੀਂ  ਉਠਾ ਸਕਣਗੇ ,  ਪਹੁੰਚੇ ਹੋਏ ਸਾਰੇ ਹੀ ਲੀਡਰਾਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ,

Posted By: GURBHEJ SINGH ANANDPURI

Latest News

Loading…
Loading the web debug toolbar…
Attempt #