ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ-ਹਰਜੀਤ ਸੰਧੂ
- ਰਾਜਨੀਤੀ
- 30 Apr,2025
ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,30 ਅਪ੍ਰੈਲ
ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਦੀ ਉਦੇਸ਼ ਨਾਲ ਪੰਜਾਬ ਸਰਕਾਰ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਆਧੁਨਿਕ ਬੁਨਿਆਦੀ ਸਹੂਲਤਾਂ ਦੇਣ ਲਈ ਕੋਸ਼ਿਸ਼ ਕਰ ਰਹੀ ਹੈ।ਕਰੋੜਾਂ ਰੁਪਏ ਦੀ ਲਾਗਤ ਨਾਲ ਚੱਲ ਰਹੇ ਵਿਕਾਸ ਕਾਰਜਾਂ ਨਾਲ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ।ਇਸੇ ਲੜੀ ਤਹਿਤ ਅੱਜ ਹਲਕਾ ਖਡੂਰ ਸਾਹਿਬ ਦੇ ਵੱਖ ਵੱਖ ਸਕੂਲਾਂ ਵਿੱਚ ਪੂਰੇ ਹੋ ਚੁੱਕੇ ਵਿਕਾਸ ਕਾਰਜਾਂ ਦਾ ਉਦਘਾਟਨ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਯੋਗ ਅਗਵਾਈ ਹੇਠ ਚੇਅਰਮੈਨ ਹਰਜੀਤ ਸਿੰਘ ਸੰਧੂ ਕੋਆਰਡੀਨੇਟਰ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਚੋਹਲਾ ਸਾਹਿਬ (ਲੜਕੇ),ਸਰਕਾਰੀ ਐਲੀਮੈਂਟਰੀ ਸਕੂਲ ਚੋਹਲਾ ਸਾਹਿਬ (ਲੜਕੀਆਂ), ਸਰਕਾਰੀ ਐਲੀਮੈਂਟਰੀ ਸਕੂਲ ਘੜਕਾ,ਸਰਕਾਰੀ ਹਾਈ ਸਕੂਲ ਘੜਕਾ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ (ਲੜਕੇ) ਅਤੇ ਸਰਕਾਰੀ ਹਾਈ ਸਕੂਲ ਜੋਹਲ ਢਾਏ ਵਾਲਾ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਪੂਰੇ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਆਪਣੇ ਕਰ ਕਮਲਾਂ ਨਾਲ ਕੀਤਾ।ਇਸ ਮੌਕੇ ਇਹਨਾਂ ਸਕੂਲਾਂ ਦੀਆਂ ਸ਼ਾਨਦਾਰ ਲਾਇਬ੍ਰੇਰੀਆਂ, ਕਮਰਿਆਂ ਅਤੇ ਚਾਰਦੀਵਾਰੀਆਂ ਨੂੰ ਦੇਖਣ ਤੋਂ ਬਾਅਦ ਉਹਨਾਂ ਸਕੂਲ ਮੁਖੀਆਂ ਅਤੇ ਸਮੂਹ ਸਟਾਫ ਦੀ ਰੱਜਵੀਂ ਪ੍ਰਸ਼ੰਸ਼ਾ ਕੀਤੀ।ਉਹਨਾਂ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਸ.ਹਰਜੋਤ ਸਿੰਘ ਬੈਂਸ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਦੀ ਬਦਲੀ ਜਾ ਰਹੀ ਨੁਹਾਰ ਤੇ ਖੁਸ਼ੀ ਜਾਹਰ ਕਰਦਿਆਂ ਸਰਕਾਰ ਪਾਸੋਂ ਇੰਝ ਹੀ ਸਕੂਲਾਂ ਦੀ ਮਦਦ ਕਰਦੇ ਰਹਿਣ ਲਈ ਬੇਨਤੀ ਕੀਤੀ।ਉਹਨਾਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਨਾਲ ਪੂਰੇ ਸੂਬੇ ਦੀ ਸਿੱਖਿਆ ਦਾ ਆਧੁਨੀਕਰਨ ਕਰ ਦਿੱਤਾ ਜਾਵੇਗਾ।ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਲੜਕੇ ਨੇ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਬਿਹਤਰੀਨ ਬਣਾਉਣ ਲਈ ਦਿੱਤੀਆਂ ਜਾ ਰਹੀਆਂ ਬੁਨਿਆਦੀ ਸਹੂਲਤਾਂ ਲਈ ਸਰਕਾਰ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਸਕੂਲ ਨੂੰ ਵਿਸ਼ਵ ਪੱਧਰੀ ਬਣਾਉਣ ਦਾ ਅਹਿਦ ਲਿਆ।ਸੈਂਟਰ ਹੈਡ ਟੀਚਰ ਸਰਕਾਰੀ ਐਲੀਮੈਂਟਰੀ ਸਕੂਲ ਚੋਹਲਾ ਸਾਹਿਬ (ਲੜਕੇ) ਸ.ਸੁਖਵਿੰਦਰ ਸਿੰਘ ਧਾਮੀ ਨੇ ਸਰਕਾਰ ਵੱਲੋਂ ਸਕੂਲਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਦੀ ਸਲਾਘਾ ਕਰਦਿਆਂ ਸਕੂਲ ਨੂੰ ਹੋਰ ਬਿਹਤਰੀਨ ਬਣਾਉਣ ਲਈ ਪ੍ਰਣ ਕੀਤਾ।ਇਸ ਮੌਕੇ ਇਨਾਂ ਸਕੂਲਾਂ ਦੇ ਸਕੂਲ ਮੁਖੀਆਂ ਤੋਂ ਇਲਾਵਾ ਸੈਂਟਰ ਹੈਡ ਟੀਚਰ ਗੁਰਦੀਪ ਸਿੰਘ,ਰਛਪਾਲ ਸਿੰਘ,ਨਿਰਮਲਜੀਤ ਸਿੰਘ ਅਧਿਆਪਕ ਕੁਲਦੀਪ ਸਿੰਘ ਅਤੇ ਸਕੂਲ ਮੁਖੀ ਇੰਦਰਪ੍ਰੀਤ ਸਿੰਘ,ਕੇਵਲ ਕ੍ਰਿਸ਼ਨ ਸਰਪੰਚ ਚੋਹਲਾ ਸਾਹਿਬ,ਡਾ.ਉਪਕਾਰ ਸਿੰਘ ਸੰਧੂ ਐਮ.ਡੀ ਐਮ.ਐਸ.ਐਮ ਸਕੂਲ ਚੋਹਲਾ ਸਾਹਿਬ,ਚੇਅਰਮੈਨ ਦਇਆ ਸਿੰਘ ਸੰਧੂ,ਪ੍ਰਦੀਪ ਕੁਮਾਰ ਢਿਲੋਂ,ਰਾਜ ਕੁਮਾਰ,ਡਾ.ਇੰਦਰਜੀਤ ਸਿੰਘ,ਗੁਰਲਾਲ ਸਿੰਘ,ਹਰਿੰਦਰ ਸਿੰਘ, ਰਣਜੀਤ ਸਿੰਘ ਰਾਣਾ,ਪਲਵਿੰਦਰ ਸਿੰਘ,(ਸਾਰੇ ਮੈਂਬਰ ਪੰਚਾਇਤ) ਤੋਂ ਇਲਾਵਾ ਸਕੂਲਾਂ ਦਾ ਸਮੁੱਚਾ ਸਟਾਫ,ਐਸਐਮਸੀ ਕਮੇਟੀ ਚੇਅਰਮੈਂਨ,ਕਮੇਟੀ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਤਾ ਪਿਤਾ ਵਿਸ਼ੇਸ਼ ਤੌਰ 'ਤੇ ਹਾਜਰ ਸਨ।
Posted By:
GURBHEJ SINGH ANANDPURI
Leave a Reply