Nazrana Times

ਪੰਜਾਬੀ

ਗਿਆਨੇਸ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈਕੇ ਮੁੱਖ ਚੋਣ ਕਮਿਸ਼ਨ ਦਾ ਸਾੜਿਆ ਪੁਤਲਾ

30 Sep, 2026 07:56 PM

ਟਾਂਗਰਾ - ਸੁਰਜੀਤ ਸਿੰਘ ਖਾਲਸਾ
ਸੀ.ਪੀ.ਆਈ.ਐਮ, ਸੀ.ਪੀ.ਆਈ, ਸੀ.ਪੀ.ਆਈ. ਐਮ.ਐਲ ਅਤੇ ਆਰ. ਐਮ.ਪੀ ਖੱਬੀਆ ਪਾਰਟੀਆਂ ਨੇ ਸਾਂਝੇ ਤੌਰ ਤੇ ਮੁੱਖ ਚੋਣ ਕਮਿਸ਼ਨ ਗਿਆਨੇਸ ਕੁਮਾਰ ਵਲੋਂ ਲਗਭਗ 13 ਕਰੋੜ ਵੋਟਾਂ ਨੂੰ ਕੱਟ ਕੇ ਭਾਰਤ ਦੇ ਨਾਗਰਿਕਾਂ ਨਾਲ ਧੱਕਾ ਕੀਤਾ ਹੈ। ਭਾਰਤ ਦਾ ਸੰਵਿਧਾਨ ਹਰ ਨਾਗਰਿਕ ਨੂੰ ਅਧਿਕਾਰ ਦੇਂਦਾ ਹੈ ਕਿ ਉਹ ਆਪਣੀ ਵੋਟ ਬਣਾ ਕੇ ਆਪਨੀ ਮਰਜ਼ੀ ਨਾਲ ਸਰਕਾਰ ਬਣਾਉਣ ਵਿੱਚ ਹਿਸਾ ਪਾ ਸਕਦੇ ਹਨ। ਕੱਟੀਆਂ ਵੋਟਾਂ ਬਨਾਉਣ ਲਈ ਅਤੇ ਗਰੀਬ ਨਾਗਰਿਕਾਂ ਨੂੰ ਇੰਨਸਾਫ ਦਿਵਾਉਣ ਲਈ ਮੁੱਖ ਚੋਣ ਕਮਿਸ਼ਨਰ ਗਿਆਨੇਸ ਕੁਮਾਰ ਦਾ ਪੁਤਲਾ ਫੂਕ ਮੁਜਾਹਰਾ ਕੀਤਾ ਅਤੇ ਅਸਤੀਫੇ ਦੀ ਮੰਗ ਕੀਤੀ।ਇਸ ਸਮੇਂ ਕਾਮਰੇਡ ਚਰਨਜੀਤ ਮਜੀਠਾ,ਸੁੱਚਾ ਸਿੰਘ ਅਜਨਾਲਾ, ਜਗਤਾਰ ਕਰਮਪੁਰਾ,ਰਤਨ ਸਿੰਘ ਰੰਧਾਵਾ, ਅਮਰਜੀਤ ਸਿੰਘ ਆਂਸਲ, ਸੀ.ਪੀ.ਆਈ ਦੇ ਸੁਬਾਈ ਆਗੂ ਵਿਜੇ ਕੁਮਾਰ ਛੇਹਰਾਟਾ ਨੇ ਸੰਬੋਧਨ ਕਰਦਿਆਂ ਮੁੱਖ ਚੋਣ ਕਮਿਸ਼ਨਰ ਤੋਂ ਅਸਤੀਫੇ ਦੀ ਮੰਗ ਕੀਤੀ। ਵਰਕਰਾਂ ਨੇ ਪੁਤਲੀਘਰ ਚੌਂਕ ਤੱਕ ਰੋਸ਼ ਮੁਜਾਹਿਰਾ ਕਰਕੇ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫੂਕਿਆ। ਇਸ ਸਮੇਂ ਬਲਬੀਰ ਸਿੰਘ ਮੂਧੱਲ, ਸਵਿੰਦਰ ਸਿੰਘ ਮੀਰਾਂਕੋਟ, ਕਿਰਪਾ ਰਾਮ, ਜਸਬੀਰ ਸਿੰਘ ਝਬਾਲ, ਨਰਿੰਦਰ ਧੰਜਲ, ਰਣਜੀਤ ਬੱਲ, ਭੈਣ ਕਵੰਲਜੀਤ ਕੌਰ, ਪਰਮਜੀਤ ਕੌਰ, ਜਸਵਿੰਦਰ ਕੌਰ, ਸ਼ਮਸ਼ੇਰ ਸਿੰਘ ਹੇਅਰ, ਬਿਟੂ ਵੇਰਕਾ, ਸਵਿੰਦਰ ਸਿੰਘ ਸਿਧੂ,ਮੰਗਲ ਸਿੰਘ ਧਰਮਕੋਟ,ਬਾਬਾ ਅਰਜਨ,ਹਰਭਜਨ ਸਿੰਘ ਟਰਪਈ, ਸੁਰਜੀਤ ਸਿੰਘ, ਵਿਰਸਾ ਸਿੰਘ ਆਦਿ ਨੇ ਇਸ ਰੋਸ਼ ਮੁਜਾਹਿਰੇ ਵਿਚ ਹਿਸਾ ਲਿਆ।

Posted By: GURBHEJ SINGH ANANDPURI

Latest News