ਆਪ ਸਰਕਾਰ ਵਲੋਂ ਕਿਸਾਨਾਂ ਦੀ ਮਿਹਨਤ ਦੀ ਕਮਾਈ ਦੇ ਝੋਨੇ ਦਾ ਇੱਕ-ਇੱਕ ਦਾਣਾ ਸਰਕਾਰੀ ਭਾਅ ਤੇ ਖਰੀਦਿਆ ਅਤੇ ਸੰਭਾਲਿਆ ਜਾਵੇਗਾ-ਪੱਡਾ
ਕਪੂਰਥਲਾ 4 ਅਕਤੂਬਰ ਗੌਰਵ ਮੜੀਆ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ 1 ਅਕਤੂਬਰ 2026 ਤੋਂ ਸੂਬੇ ਭਰ ਵਿੱਚ ਝੋਨੇ ਦੀ ਸਰਕਾਰੀ ਖਰੀਦ ਨਿਰਵਿਘਨ ਸ਼ੁਰੂ ਕਰ ਦਿੱਤੀ ਗਈ ਹੈ।ਇਸ ਸਬੰਧੀ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੋਆਬਾ ਜੋਨ ਦੇ ਸੂਬਾ ਸਕੱਤਰ ਸੁਖਵੰਤ ਸਿੰਘ ਪੱਡਾ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕਿਸਾਨਾਂ ਦੀ ਮਿਹਨਤ ਦੀ ਕਮਾਈ ਦੇ ਝੋਨੇ ਦਾ ਇੱਕ-ਇੱਕ ਦਾਣਾ ਸਰਕਾਰੀ ਭਾਅ ਤੇ ਖਰੀਦਿਆ ਅਤੇ ਸੰਭਾਲਿਆ ਜਾਵੇਗਾ।ਉਣੇ ਕਿਹਾ ਕਿ ਇਸ ਸੀਜ਼ਨ ਦੌਰਾਨ ਸੂਬੇ ਵਿੱਚ 180 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਦਾ ਟੀਚਾ ਮਿੱਥਿਆ ਗਿਆ ਹੈ।ਉਨ੍ਹਾਂਨੇ ਕਿਹਾ ਕਿ ਫਸਲ ਦੀ ਆਮਦ ਲਈ ਪੂਰੇ ਪੰਜਾਬ ਵਿੱਚ 1,887 ਸਰਕਾਰੀ ਮੰਡੀਆਂ ਨੋਟੀਫਾਈ ਕੀਤੀਆਂ ਗਈਆਂ ਹਨ।ਮੰਡੀਆਂ ਵਿੱਚ ਪੀਣ ਵਾਲੇ ਪਾਣੀ, ਬਿਜਲੀ ਅਤੇ ਬਾਰਦਾਨੇ (5 ਲੱਖ ਤੋਂ ਵੱਧ ਬੇਲਜ਼) ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।ਕਿਸਾਨਾਂ ਨੂੰ ਫਸਲ ਵੇਚਣ ਤੋਂ ਬਾਅਦ ਤੁਰੰਤ ਤੇ ਨਿਰਵਿਘਨ ਭੁਗਤਾਨ ਯਕੀਨੀ ਬਣਾਉਣ ਲਈ 42,786.68 ਰੁਪਏ ਦੀ ਨਕਦ ਕਰਜ਼ਾ ਹੱਦ ਸੀਸੀਐਲ ਨੂੰ ਮਨਜ਼ੂਰੀ ਮਿਲ ਚੁੱਕੀ ਹੈ।ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਝੋਨਾ ਵੇਚਣ ਸਮੇਂ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਝੋਨੇ ਦਾ ਇਕ-ਇਕ ਦਾਣਾ ਖਰੀਦਣ ਲਈ ਵਚਨਬੱਧ ਹੈ।ਪੱਡਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਨੂੰ ਚੰਗੀ ਤਰ੍ਹਾਂ ਸੁਕਾ ਕੇ ਹੀ ਮੰਡੀ ਵਿੱਚ ਲਿਆਉਣ। ਪੱਡਾ ਨੇ ਕਿਹਾ ਕਿ ਕਿਸੇ ਵੀ ਵਰਾਇਟੀ ਤੇ ਕੋਈ ਵੀ ਕੱਟ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਜੇਕਰ ਕੱਟ ਲੱਗਾ ਤਾ ਸਖਤ ਕਾਰਵਾਈ ਕੀਤੀ ਜਾਵੇਗੀ।ਪੱਡਾ ਨੇ ਕਿਹਾ ਕਿ ਚਾਰ ਸਾਲ ਪਹਿਲਾ ਸੈਲਰ ਮਾਲਕਾ ਦੀ ਕੰਪਲੇਟ ਸੀ ਕੇ ਪੀ ਆਰ 126 ਝੋਨੇ ਵਿੱਚੋ ਚੌਲ ਘੱਟ ਨਿਕਲਦੇ ਹਨ ਦਾਣਾ ਬਰੀਕ ਹੈ ਟੋਟਾ ਜਿਆਦਾ ਨਿਕਲਦਾ ਹੈ।ਅੱਜ 126 ਵਰਾਇਟੀ ਦੇ ਚੌਲ ਪੂਰੇ ਹੋ ਗਏ ਹਨ ਹੁਣ ਹਾਈਬ੍ਰਿਡ ਵਰਾਇਟੀ ਦੇ ਘਟ ਗਏ ਹਨ।ਇਹ ਸਭ ਕਿਸਾਨ ਭਰਾਵਾਂ ਨੂੰ ਲੁੱਟਣ ਦੇ ਤਰੀਕੇ ਹਨ ਜਿੰਨਾ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਪੱਡਾ ਨੇ ਕਿਹਾ ਕਿ ਨਵੇਂ ਝੋਨੇ ਦੀ ਸੰਭਾਲ ਵਿੱਚ ਸਭ ਤੋਂ ਵੱਡੀ ਚੁਣੌਤੀ ਸ਼ੈਲਰਾਂ ਅਤੇ ਗੋਦਾਮਾਂ ਵਿੱਚ ਜਗ੍ਹਾ ਦੀ ਘਾਟ ਹੈ,ਕਿਉਂਕਿ ਪਿਛਲੇ ਸਾਲਾਂ ਦਾ ਲਗਭਗ 17 ਲੱਖ ਮੀਟ੍ਰਿਕ ਟਨ ਕਣਕ ਅਤੇ ਚੌਲਾਂ ਦਾ ਸਟਾਕ ਅਜੇ ਵੀ ਉੱਥੇ ਪਿਆ ਹੈ।ਇਸ ਸਮੱਸਿਆ ਦੇ ਹੱਲ ਲਈ ਪੱਡਾ ਨੇ ਕੇਂਦਰੀ ਖਪਤਕਾਰ ਮਾਮਲੇ ਅਤੇ ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਤੋਂ ਮੰਗ ਕਰਦਿਆਂ ਪੰਜਾਬ ਵਿੱਚੋਂ ਪੁਰਾਣਾ ਅਨਾਜ ਤੁਰੰਤ ਬਾਹਰ ਭੇਜਣ (ਲਿਫਟਿੰਗ)ਦੀ ਮੰਗ ਕੀਤੀ ਹੈ,ਤਾਂ ਜੋ ਨਵੀਂ ਫਸਲ ਦੀ ਸਟੋਰੇਜ਼ ਵਿੱਚ ਕੋਈ ਦਿੱਕਤ ਨਾ ਆਵੇ।
Posted By: Gaurav Maria