ਸ਼ਿਪਸ ਇੰਸਟੀਚਿਊਟ ਰਾਣੀਵਲਾਹ ਵਿੱਚ ਮਨਾਇਆ 'ਬੰਦੀ ਛੋੜ ਦਿਵਸ' ਤੇ ਦੀਵਾਲੀ ਦਾ ਤਿਉਹਾਰ
- ਸਿੱਖਿਆ/ਵਿਗਿਆਨ
- 19 Oct,2025
ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,19 ਅਕਤੂਬਰ
ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸ਼ਿਪਸ ਇੰਸਟੀਚਿਊਟ ਰਾਣੀਵਲਾਹ ਜੋ ਪਿਛਲੇ ਲੰਮੇ ਸਮੇਂ ਤੋਂ ਏਰੀਏ ਵਿੱਚ ਗਿਆਨ ਦਾ ਚਾਨਣ ਫੈਲਾਉਣ ਵਿੱਚ ਕਾਮਯਾਬ ਹੋ ਰਿਹਾ ਹੈ,ਕਿਉਂਕਿ ਹਰ ਸਾਲ ਅਨੇਕਾਂ ਬੱਚਿਆਂ ਦੀ ਜ਼ਿੰਦਗੀ ਨੂੰ ਰੋਸ਼ਨ ਕਰ ਉਨ੍ਹਾਂ ਦੀ ਕਾਮਯਾਬੀ ਵਿੱਚ ਯੋਗਦਾਨ ਪਾ ਰਿਹਾ ਹੈ।ਸੋ ਜਿੱਥੇ ਹਰ ਖੇਤਰ ਵਿੱਚ ਇਹ ਵਿਦਿਅਕ ਅਦਾਰਾ ਮੱਲਾਂ ਮਾਰ ਰਿਹਾ ਹੈ ਉੱਥੇ ਅੱਜ ਰੋਸ਼ਨੀਆਂ ਦੇ ਤਿਉਹਾਰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਸਬੰਧ ਵਿੱਚ ਪ੍ਰੋਗਰਾਮ ਕਰਵਾਇਆ ਗਿਆ।ਜਿਸ ਵਿੱਚ ਬੱਚਿਆਂ ਵਲੋਂ ਆਪਣੀ ਕਲਾਸ ਦੇ ਬਲੈਕ ਬੋਰਡ ਨੂੰ ਬੰਦੀਛੋੜ ਦਿਵਸ ਨੂੰ ਸਮਰਪਿਤ ਸਜਾਇਆ ਗਿਆ ਅਤੇ ਬੱਚਿਆਂ ਦੇ ਦੀਵਾ ਡੈਕੋਰੇਸ਼ਨ ਮੁਕਾਬਲੇ ਕਰਵਾਏ ਗਏ।ਜਿੱਥੇ ਵਿਦਿਆਰਥੀਆਂ ਆਪਣੇ ਹੱਥੀਂ ਵੱਖ-ਵੱਖ ਪ੍ਰਕਾਰ ਦਾ ਸਜਾਵਟੀ ਸਾਮਾਨ ਤਿਆਰ ਕਰ ਆਪਣੀ ਆਪਣੀ ਕਲਾਸ ਦੇ ਕਮਰੇ ਨੂੰ ਸਜਾਇਆ ਗਿਆ ਉੱਥੇ ਵੱਖ ਵੱਖ ਸਮਾਜਿਕ ਮੁੱਦਿਆਂ ਦੀ ਤ੍ਰਾਸਦੀ ਅਤੇ ਪੰਜਾਬ ਦੇ ਸਭਿਆਚਾਰਕ ਰੰਗਾਂ ਦੇ ਨਾਲ-ਨਾਲ ਪੰਜਾਬ ਦੇ ਮੁਸੀਬਤਾਂ ਭਰੇ ਦੌਰ ਵਿੱਚ ਪੰਜਾਬੀਆਂ ਦੀ ਸੰਘਰਸ਼ਮਈ ਜ਼ਿੰਦਗੀ 1947,1984,ਹੜ੍ਹਾਂ ਦੀ ਮਾਰ ਆਦਿ ਵਿਸ਼ਿਆਂ 'ਤੇ ਪ੍ਰਭਾਵਸ਼ਾਲੀ ਰਗੋਲੀਆਂ ਬਣਾ ਕੇ ਚੰਗੇ ਸਮਾਜ ਦੀ ਸਿਰਜਣਾ ਦਾ ਸੰਦੇਸ਼ ਦਿੱਤਾ।ਵੱਖ -ਵੱਖ ਗਰੁੱਪਾਂ ਵਿੱਚ ਕਲਾਸ ਸਜਾਉਣ ਮੁਕਾਬਲੇ ਵਿੱਚ ਵਿੱਚ ਨਰਸਰੀ ਤੋਂ ਦੂਜੀ ਕਲਾਸ ਵਿੱਚੋਂ ਫਸਟ ਏ ਸੈਕਸ਼ਨ ਪਹਿਲਾ ਸਥਾਨ,ਤੀਜੀ ਕਲਾਸ ਤੋਂ ਅੱਠਵੀਂ ਕਲਾਸ ਤੱਕ,ਪੰਜਵੀਂ ਕਲਾਸ ਨੇ ਪਹਿਲਾਂਂ ਸਥਾਨ ਅਤੇ ਨੌਵੀਂ ਤੋਂ ਬਾਰਵੀਂ ਕਲਾਸ ਵਿੱਚੋ ਗਿਆਰਵੀਂ ਕਲਾਸ ਪਹਿਲਾਂ ਸਥਾਨ ਪ੍ਰਾਪਤ ਕੀਤਾ।ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ.ਗੁਲਵਿੰਦਰ ਸਿੰਘ ਸੰਧੂ,ਐਜ਼ੂਕੇਸ਼ਨਲ ਡਾਇਰੈਕਟਰ ਮੈਡਮ ਨਵਦੀਪ ਕੌਰ ਸੰਧੂ,ਮਦਨ ਪਠਾਣੀਆਂ ਅਤੇ ਪ੍ਰਿੰਸੀਪਲ ਸ.ਨਿਰਭੈ ਸਿੰਘ ਸੰਧੂ ਵਲੋਂ ਬੱਚਿਆਂ ਅਤੇ ਸਾਰੇ ਸਟਾਫ਼ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਆਪਸੀ ਪਿਆਰ,ਮਿਲਵਰਤਣ ਭਾਈਚਾਰਕ ਸਾਂਝ ਨਾਲ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦੀ ਅਪੀਲ ਕੀਤੀ ਅਤੇ ਦੀਵਾਲੀ ਦੇ ਤੋਹਫ਼ੇ ਭੇਟ ਕੀਤੇ।
Posted By:
TAJEEMNOOR KAUR
Leave a Reply