ਚੋਹਲਾ ਸਾਹਿਬ ਵਿਖ਼ੇ 15 ਫਰਵਰੀ ਨੁੰ ਮਨਾਇਆ ਜਾਵੇਗਾ ਮਹਾਂਸ਼ਿਵਰਾਤਰੀ ਦਾ ਤਿਓਹਾਰ
- ਧਾਰਮਿਕ/ਰਾਜਨੀਤੀ
- 10 Feb, 2026 01:18 PM (Asia/Kolkata)
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,10 ਫਰਵਰੀ
ਸ਼ਿਵ ਮੰਦਰ ਕਮੇਟੀ ਚੋਹਲਾ ਸਾਹਿਬ ਵਲੋਂ ਇਥੋਂ ਦੇ ਪੁਰਾਤਨ ਸ਼ਿਵ ਮੰਦਰ ਵਿਖੇ ਮਹਾਂਸ਼ਿਵਰਾਤਰੀ ਦਾ ਤਿਓਹਾਰ ਹਰ ਸਾਲ ਦੀ ਤਰਾਂ ਇਸ ਵਾਰ ਵੀ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 15 ਫਰਵਰੀ ਦਿਨ ਐਤਵਾਰ ਨੂੰ ਬੜੀ ਸ਼ਰਧਾਪੂਰਵਕ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।ਇਸ ਸੰਬੰਧੀ ਮੰਦਰ ਕਮੇਟੀ ਦੀ ਹੋਈ ਮੀਟਿੰਗ ਉਪਰੰਤ ਕਮੇਟੀ ਦੇ ਸ੍ਰਪਰਸਤ ਪਰਮਜੀਤ ਜੋਸ਼ੀ,ਪ੍ਰਧਾਨ ਵਿਜੇ ਕੁਮਾਰ ਕੁੰਦਰਾ,ਕੈਸ਼ੀਅਰ ਸ਼ਿਵ ਨਰਾਇਣ ਸ਼ੰਭੂ,ਰਾਜਨ ਕੁੰਦਰਾ ਅਤੇ ਮੰਦਰ ਦੇ ਪੁਜਾਰੀ ਪੰਡਿਤ ਕੁੰਦਨ ਮਿਸ਼ਰਾ ਨੇ ਦੱਸਿਆ ਕਿ ਮਹਾਂਸ਼ਿਵਰਾਤਰੀ ਦੇ ਤਿਓਹਾਰ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਉਨ੍ਹਾਂ ਦੱਸਿਆ ਕਿ 15 ਫਰਵਰੀ ਨੂੰ ਸਾਰਾ ਦਿਨ ਮੰਦਰ ਵਿੱਚ ਪੂੜੀਆਂ ਛੋਲੇ,ਖੀਰ ਅਤੇ ਚਾਹ ਪਕੌੜਿਆਂ ਤੋਂ ਇਲਾਵਾ ਵੱਖ-ਵੱਖ ਪਕਵਾਨਾਂ ਦੇ ਲੰਗਰ ਭੰਡਾਰੇ ਅਤੁੱਟ ਵਰਤਾਏ ਜਾਣਗੇ।ਰਾਤ ਨੂੰ 12 ਵਜੇ ਤੱਕ ਪੰਜਾਬ ਦੀ ਮਸ਼ਹੂਰ ਜਾਗਰਣ ਪਾਰਟੀ ਧੀਰਜ ਪੁਰੀ ਮੋਗੇ ਵਾਲੇ ਐਂਡ ਪਾਰਟੀ ਵਲੋਂ ਆਪਣੀਆਂ ਮਨਮੋਹਕ ਭੇਟਾਂ ਰਾਹੀਂ ਸ਼ਿਵ ਮਹਿਮਾ ਦਾ ਗੁਨਗਾਣ ਕੀਤਾ ਜਾਵੇਗਾ ਅਤੇ ਸੰਗਤ ਲਈ ਕੁਲਚੇ ਛੋਲੇ ਅਤੇ ਹੋਰ ਪਕਵਾਨਾਂ ਦੇ ਸਟਾਲ ਵੀ ਲਗਾਏ ਜਾਣਗੇ।
- ਧੀਰਜ ਪੁਰੀ ਮੋਗੇ ਵਾਲੇ ਕਰਨਗੇ ਸ਼ਿਵ ਮਹਿਮਾ ਦਾ ਗੁਣਗਾਨ
- ਸਾਰਾ ਦਿਨ ਵੱਖ-ਵੱਖ ਪਕਵਾਨਾਂ ਦੇ ਵਰਤਾਏ ਜਾਣਗੇ ਲੰਗਰ ਭੰਡਾਰ
ਉਨ੍ਹਾਂ ਦੱਸਿਆ ਕਿ ਇਸ ਮੌਕੇ ਮੰਦਰ ਨੂੰ ਰੰਗ ਬਰੰਗੀਆਂ ਲਾਈਟਾਂ ਲਗਾ ਕੇ ਖੂਬਸੂਰਤ ਢੰਗ ਨਾਲ ਸਜਾਇਆ ਜਾਵੇਗਾ।ਇਸ ਮੌਕੇ ਉਨ੍ਹਾਂ ਨਾਲ ਰਕੇਸ਼ ਕੁਮਾਰ ਆਨੰਦ,ਰਮਨ ਕੁਮਾਰ ਧੀਰ ਜਿਊਲਜ਼ ਵਾਲੇ,ਰਕੇਸ਼ ਕੁਮਾਰ ਬਿੱਲਾ,ਤਰਸੇਮ ਨਈਅਰ, ਅਸ਼ਵਨੀ ਆਨੰਦ,ਵਿਨੋਦ ਕੁਮਾਰ ਕੈਨੇਡਾ,ਪ੍ਰਦੀਪ ਹੈਪੀ, ਅਮਿਤ ਨਈਅਰ,ਪ੍ਰਵੀਨ ਕੁਮਾਰ ਕੁੰਦਰਾ, ਸੁਰਿੰਦਰ ਭਗਤ, ਕਰਨ ਨਈਅਰ,ਵਿਪਨ ਕੁਮਾਰ,ਬਲਦੇਵ ਰਾਜ ਰਿਟਾਇਰਡ ਬੀਡੀਪੀਓ,ਕਰਨਜੀਤ ਕੈਨੇਡਾ,ਪ੍ਰਿੰਸੀਪਲ ਮਦਨ ਪਠਾਨੀਆਂ, ਸੁਰਿੰਦਰ ਕੁੰਦਰਾ,ਨਰਿੰਦਰ ਪਾਲ ਨਈਅਰ, ਰਿਸ਼ਵ ਧੀਰ,ਸਰਬਜੀਤ ਰਾਜਾ,ਨਰੇਸ਼ ਕੁਮਾਰ ਨਈਅਰ, ਅਨਿਲ ਕੁਮਾਰ ਬਬਲੀ ਸ਼ਾਹ,ਜਵਾਹਰ ਨਈਅਰ,ਰਕੇਸ਼ ਕੁਮਾਰ ਗਿਫਟ ਸੈਂਟਰ ਵਾਲੇ,ਭੁਪਿੰਦਰ ਕੁਮਾਰ,ਰਾਹੁਲ ਧੀਰ, ਡਾ਼ ਸੋਨੂੰ,ਕਿਸ਼ਨ ਆਨੰਦ, ਗੁਰਦੇਵ ਸਿੰਘ ਮੁਸਕਾਨ ਬਿਊਟੀ ਪਾਰਲਰ ਵਾਲੇ,ਹਨੀ ਚਾਵਲਾ, ਰਾਜੂ,ਸ਼ਿੰਦਾ ਸ਼ਾਹ, ਅਮਨ ਕੁਮਾਰ,ਜਸ਼ਨ ਪੁਰੀ,ਧਰੁਵ, ਦਕਸ਼,ਮਨੀ, ਕਰਨ ਸਰਮਾਂ ਆਦਿ ਹਾਜ਼ਰ ਸਨ।
Leave a Reply