ਭਗਤ ਰਵਿਦਾਸ ਜੀ ਦੀ ਬਾਣੀ ਦਾ ਧੁਰਾ - ਬੇਗ਼ਮਪੁਰੇ ਦਾ ਸੰਕਲਪ

ਭਗਤ ਰਵਿਦਾਸ ਜੀ ਦੀ ਬਾਣੀ ਦਾ ਧੁਰਾ - ਬੇਗ਼ਮਪੁਰੇ ਦਾ ਸੰਕਲਪ

ਰਵਿਦਾਸ ਜੀ ਦਾ ਜੀਵਨ ਅਤੇ ਮਿਸ਼ਨ ਉਹਨਾਂ ਲੋਕਾਂ ਦੇ ਲੇਖੇ ਰਿਹਾ ਜਿਨ੍ਹਾਂ ਨੂੰ ਸਮਾਜ ਦੇ ਠੇਕੇਦਾਰਾਂ ਨੇ ਲੰਮੇ ਅਰਸੇ ਤੋਂ ਕੋਹ-ਕੋਹ ਕੇ ਅਤੇ ਕਈ ਤਰ੍ਹਾਂ ਦੀਆਂ ਯਾਤਨਾਵਾਂ ਦੇ ਦੇ ਕੇ ਉਨ੍ਹਾਂ ਤੋਂ ਸਖਤ ਤੋਂ ਸਖਤ, ਗੰਦੇ ਤੇ ਘਿਨਾਉਣੇ ਕੰਮਾਂ ਵੀ ਲੈਦੇ ਆ ਰਹੇ ਸਨ ਅਤੇ ਬਦਲੇ ਵਿੱਚ ਰੋਟੀ ਕਪੜੇ ਦੀ ਬਜਾਏ ਭੁੱਖ ਅਤੇ ਗਰੀਬੀ ਵੀ ਦਿੰਦੇ ਆ ਰਹੇ ਸਨ। ਉਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਸੀ, ਬਾਹ ਫੜਨ ਵਾਲਾ ਨਹੀਂ ਸੀ। 
 ਉਹਨਾਂ ਦੀ ਇਸ ਲਾਚਾਰੀ ਵਾਲੀ ਹਾਲਤ ਵਿੱਚ ਰਵਿਦਾਸ ਜੀ ਨੇ ਉਹਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਅਤੇ ਸਮਾਜ ਦੇ ਅਖੌਤੀ ਠੇਕੇਦਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਘੋਰ ਬੇਇਨਸਾਫੀਆਂ ਵਿਰੁੱਧ ਇਕ ਬਗਾਵਤ ਖੜੀ ਕਰ ਦਿੱਤੀ। ਇਨ੍ਹਾਂ ਦੀ ਸਮੁੱਚੀ ਬਾਣੀ ਇਹਨਾਂ ਹੀ ਨਿਤਾਣਿਆਂ ਤੇ ਨਿਮਾਣਿਆਂ ਲਈ ਵਿਚਾਰ ਬੱਧ ਹੈ। ਉਹ ਇਸ ਤਰ੍ਹਾਂ ਦੀ ਘਟੀਆ ਸਮਾਜਕ ਵਿਵਸਥਾ ਦੀ ਤਬਦੀਲੀ ਦੇ ਢੰਡਾ ਬਰਦਾਰ ਰਹੇ ਤੇ ਇਸ ਨਾਲ ਸਬੰਧਤ ਵਿਚਾਰਾ ਨਾਲ ਹੀ ਲਬਰੇਜ਼ ਹੈ ਉਹਨਾਂ ਦੀ ਬਾਣੀ। ਇਸ ਸੰਦਰਭ ਵਿਚ ਉਹਨਾਂ ਦੇ ਚਿਤਰੇ ਬੇਗ਼ਗਮਪੁਰੇ ਦੇ ਸੰਕਲਪ ਦੀ ਵਿਸ਼ੇਸ਼ ਮਹੱਤਤਾ ਵੀ ਬਣਦੀ ਹੈ। 
 ਰਵਿਦਾਸ ਜੀ ਦੇ ਫਲਸਫੇ ਵਿਚ ਆਇਆ ਬੇਗਮਪੁਰੇ ਦਾ ਵਿਚਾਰ ਆਮ ਕਰਕੇ ਦੋ ਤਰ੍ਹਾਂ ਲਿਆ ਜਾਂਦਾ ਹੈ। 
 { ਕੁਝ ਸ਼ਰਧਾਲੂ ਇਸਨੂੰ ਬਹੁਤ ਉੱਚੀ ਮਾਨਸਿਕ ਅਵਸਥਾ ਮੰਨਦੇ ਹਨ ਜਿੱਥੇ ਪਹੁੰਚ ਕੇ ਮਨੁੱਖ ਦੁਖਾ ਅਤੇ ਗਮਾਂ ਤੋਂ ਰਹਿਤ ਹੋ ਜਾਂਦਾ ਹੈ, ਉਹਨਾਂ ਦੀਆਂ ਨਜ਼ਰਾਂ ਵਿਚ ਬਰਾਬਰਤਾ ਆ ਜਾਂਦੀ ਹੈ ਕੋਈ ਛੋਟਾ-ਵੱਡਾ ਜਾ ਊਚ-ਨੀਚ ਨਹੀਂ ਰਹਿੰਦਾ। ਦੂਜੀ ਤਰ੍ਹਾਂ ਦੇ ਸ਼ਰਧਾਲੂ ਬੇਗ਼ਗਮਪੁਰੇ ਨੂੰ ਇਕ ਆਦਰਸ਼ ਸਮਾਜ ਦੀ ਉਸਾਰੀ ਦਾ ਸੰਕਲਪ ਮੰਨਦੇ ਹਨ।} 
 ਇਕ ਵਿਚਾਰ ਆਦਰਸ਼ ਵਿਅਕਤੀ ਸਿਰਜਦਾ ਹੈ ਤੇ ਦੂਜਾ ਆਦਰਸ਼ ਸਮਾਜ। ਦੋਵੇ ਇਕ ਦੂਜੇ ਨਾਲ ਰਲਦਾ ਮਿਲਦਾ ਮੰਤਵ ਪੈਦਾ ਕਰਦੇ ਹਨ ਅਤੇ ਇਕ ਦੂਜੇ ਦਾ ਪੂਰਕ ਬਣੇ ਵੀ ਨਜ਼ਰ ਆਉਦੇ ਹਨ। ਆਦਰਸ਼ ਵਿਆਕਤੀਆ ਦਾ ਜੋੜ ਜਮ੍ਹਾਂ ਹੀ ਆਦਰਸ਼ ਸਮਾਜ ਬਣਾਉਦਾ ਹੈ ਅਤੇ ਆਦਰਸ਼ ਸਮਾਜ ਹੀ ਆਦਰਸ਼ ਵਿਅਕਤੀ ਵੀ ਪੈਦਾ ਕਰਦਾ ਹੈ। ਦੋਹਾਂ ਦਾ ਆਖਰੀ ਮੰਤਵ ਮਾਨਵ ਭਲਾਈ ਹੈ ਜੋ ਮਨੁੱਖੀ ਜੀਵਨ ਵਿਚ ਖੁਸ਼ੀਆਂ ਖੇੜੇ ਬਿਖੇਰਦੀ ਹੈ। 
 ਬੇਗਮਪੁਰੇ ਦਾ ਸੰਕਲਪ ਰਵਿਦਾਸ ਜੀ ਨੂੰ ਇੱਕ ਵੱਖਰੀ ਪਛਾਣ ਦਿੰਦਾ ਹੈ ਅਤੇ ਇਕ ਮਹਾਨ ਸਮਾਜਵਾਦੀ ਚਿੰਤਕ ਵਜੋਂ ਉਭਾਰਦਾ ਹੈ। ਉਹਨਾਂ ਦੇ ਵੇਲੇ ਸਮਾਜ ਚਤੁਰ ਵਰੁਣ ਜਾਤੀ ਵਿਵਸਤਾ ਵਿਚ ਬੁਰੀ ਤਰ੍ਹਾਂ ਗਰਸਿਆ ਹੋਇ ਸੀ। ਇਹ ਵਿਵਸਥਾ ਸਦੀਆ ਤੋਂ ਤੁਰੀ ਆ ਰਹੀ ਸੀ ਤੇ ਸਮੇ ਸਮੇ ਸਿਰ ਇਸ ਅਣਮਨੁੱਖੀ ਵੰਡ ਦੇ ਵਿਰੁੱਧ ਸੰਤਾ ਮਹਾਤਮਾ, ਗੁਰੂ ਸਾਹਿਬਾਨਾਂ ਵਲੋ ਆਵਾਜ਼ਾਂ ਉਠਦੀਆਂ ਰਹੀਆਂ ਸਨ। ਕਿੰਨੀਆਂ ਆਹੂਤੀਆ, ਸ਼ਹੀਦੀਆਂ ਤੇ ਕੁਰਬਾਨੀਆਂ ਲੈ ਕੇ ਵੀ ਇਹ ਮੱਠੀ ਨਹੀਂ ਸੀ ਪਈ। ਸਭ ਤੋਂ ਹੇਠਲੇ ਵਰਣ ਦੇ ਮਨੁੱਖ ਨੂੰ ਤਾਂ ਜਾਨਵਰ ਤੋਂ ਵੀ ਹੇਠਾਂ ਦਾ ਕੋਈ ਕੀੜਾ ਮਕੌੜਾ ਹੀ ਸਮਝਿਆ ਜਾਂਦਾ ਸੀ ਜਿਸਨੂੰ ਕਿਸੇ ਵੇਲੇ ਵੀ ਨਿੱਕੀ ਜਿਹੀ ਗਲਤੀ ਬਦਲੇ ਮਸਲਿਆਂ ਜਾ ਸਕਦਾ ਸੀ। ਜਾਤਪਾਤ, ਊਚ ਨੀਚ, ਘਿਰਣਾ, ਨਫਰਤ ਦੀਆਂ ਨਿੱਤ ਦੀਆਂ ਠੋਕਰਾਂ ਠੇਡੇ ਖਾ ਰਿਹਾ, ਹਰ ਸਵੇਰ ਸ਼ਾਮ ਸੂਲੀ ਚੜਦਾ ਉੱਤਰਦਾ, ਖਾਲੀ ਪੇਟ ਤੇ ਨੰਗੇ ਸਰੀਰ ਜਿੰਦਗੀ ਤੇ ਮੌਤ ਨਾਲ ਘੋਲ ਕਰਦਾ ਰੇਗਦਾ ਜਾ ਰਿਹਾ ਸੀ ਇਹ ਮਨੁੱਖ। 
 ਇਸ ਮਨੁੱਖ ਨੂੰ ਜਗਾਕੇ ਉਸਨੂੰ ਮਨੁੱਖ ਵਾਲਾ ਦਰਜਾ ਦੁਆ ਕੇ ਇਕ ਸਮਾਨਤਾ ਸੁਤੰਤਰਤਾ ਤੇ ਭਾਈਚਾਰੇ ਵਾਲਾ ਸਮਾਜ ਸੰਗਠਿਤ ਕਰਨ ਦਾ ਸੁਪਨਾ ਲਿਆ ਸੀ ਰਵਿਦਾਸ ਜੀ ਨੇ ਜਿਸ ਵਿਚ ਨਾ ਟੋਏ-ਟਿਬੇ ਰਹਿਣ, ਨਾ ਕੋਈ ਚੰਗਾ ਮਾੜਾ ਰਹੇ ਅਤੇ ਨਾ ਮਾਲਕ ਗੁਲਾਮ ਰਹੇ। ਇਸ ਤਰ੍ਹਾਂ ਚਿਤਰਿਆ ਹੈ ਇਸ ਵਿਚਾਰ ਨੂੰ-:
 {ਬੇਗਮਪੁਰਾ ਸਹਰ ਕੋ ਨਾਉ। 
 ਦੂਖ ਅੰਦੋਰ ਨਹੀਂ ਤਿਹ ਠਾਉ।}
 ਰਵਿਦਾਸ ਜੀ ਨੇ ਇਕ ਅਜਿਹੇ ਸ਼ਹਿਰ ਜਾਂ ਦੇਸ਼ ਦੀ ਕਲਪਣਾ ਕੀਤੀ ਜਿਸ ਵਿਚ ਰਹਿਣ ਵਾਲਿਆਂ ਨੂੰ ਕੋਈ ਦੁੱਖ ਦਰਦ, ਗਮ ਜਾ ਸੰਤਾਪ ਨਾ ਹੰਢਾਉਣਾ ਪਵੇ, ਆਮ ਲੋਕਾਂ ਨੂੰ ਇਹ ਅਲਾਮਤਾਂ ਚਿੰਬੜਿਆ ਦੇਖ ਉਨ੍ਹਾਂ ਦਾ ਅਵਾਜਾਰ ਹੋਇਆ ਦਿਲ ਅੰਤ ਇਕ ਸੁਪਨਮਈ ਸ਼ਹਿਰ ਵਸਾਉਣਾ ਲੋਚ ਰਿਹਾ ਹੈ ਜਿਸ ਵਿਚ ਇਹ ਨਾ ਹੋਣ। ਇਹ ਅਸਲ ਵਿਚ ਉਸ ਵੇਲੇ ਦੇ ਸਮਾਜ ਦੀ ਹਾਲਤ ਹੈ। 
 ਅਸੀਂ ਭਲੀਭਾਂਤ ਸਮਝ ਸਕਦੇ ਹਾਂ ਕਿ ਉਸ ਵੇਲੇ ਰਾਜ ਪ੍ਬੰਧ ਵੀ ਕਿਹੋ ਜਿਹਾ ਹੋਵੇਗਾ ਜਿਸ ਵਿਚ ਇਹੋ ਜਿਹੀਆਂ ਖਾਮੀਆਂ ਸਨ। ਆਓ ਹੋਰ ਅਗੇ ਵੇਖਦੇ ਹਾਂ-:
 { ਨਾ ਤਸਵੀਸ਼ ਖਿਰਾਜ ਨਾ ਮਾਲ। 
 ਖਾਉਫ ਨਾ ਖਤਾ ਨ ਤਰਸ ਜਵਾਲ। }
 ਉਸ ਸ਼ਹਿਰ ਵਿਚ ਕਿਸੇ ਨੂੰ ਕੋਈ ਫਿਕਰ (ਤਸਵੀਸ) ਨਾ ਹੋਵੇ। ਕਿਸੇ ਦੇ ਮਾਲ ਅਸਬਾਬ ਤੇ ਕੋਈ ਚੂੰਗੀ (ਖਿਰਾਜ) ਨਾ ਲੱਗੇ। ਕਿਸੇ ਨੂੰ ਕਿਸੇ ਦਾ ਡਰ (ਖਾਉਫ) ਨਾ ਹੋਵੇ। ਫਿਰ ਕੋਈ ਕਿਸੇ ਤਰ੍ਹਾਂ ਦੀ ਗਲਤੀ (ਖਤਾ) ਵੀ ਨਹੀਂ ਕਰੇਗਾ। ਨਾ ਫਿਰ ਕਿਸੇ ਦੀ ਤਰਸਯੋਗ ਹਾਲਤ ਬਣੇਗੀ ਅਤੇ ਨਾ ਕਿਸੇ ਦਾ ਮਾਣ ਸਤਿਕਾਰ ਢਹਿੰਦੀਆਂ ਕਲਾਂ ਵਿਚ ਜਾਵੇਗਾ। ਆਮ ਤੌਰ ਤੇ ਬਹੁਤੀਆਂ ਗਲਤੀਆਂ ਜਿਆਦਾ ਡਰ ਭੈਅ ਕਾਰਣ ਵੀ ਹੋ ਜਾਂਦੀਆਂ ਹਨ ਤੇ ਉਨ੍ਹਾਂ ਦੀਆਂ ਸਜਾਵਾਂ ਭੁਗਤਦਿਆ ਬੜੀ ਤਰਸਯੋਗ ਹਾਲਤ ਬਣ ਜਾਦੀ ਹੈ। ਇਹ ਸ਼ੂਦਰਾ ਨਾਲ ਤਾਂ ਵੱਡੀ ਗਿਣਤੀ ਵਿਚ ਵਾਪਰਦਾ ਰਿਹਾ ਹੈ। ਉਹਨਾਂ ਉੱਤੇ ਇੰਨੀਆਂ ਪਾਬੰਦੀਆਂ ਦਾ ਡਰ ਭੈਅ ਸੀ ਕਿ ਉਹ ਡਰ ਡਰ ਕੇ ਚਲਦਿਆਂ ਵੀ ਸਜ਼ਾ ਦੇ ਭਾਗੀ ਬਣ ਜਾਂਦੇ ਸਨ। ਸਜ਼ਾ ਵੀ ਆਮ ਗਾਲਾਂ, ਲੱਤਾਂ ਮਾਰਨੀਆਂ, ਠੁੱਡੇ ਮਾਰਨੇ ਤਾਂ ਹੈ ਹੀ ਸੀ ਪਰ ਕਈ ਵਾਰੀ ਕੰਨਾਂ ਵਿਚ ਗਰਮ ਗਰਮ ਤੇਲ ਜਾਂ ਢਾਲਿਆ ਸਿੱਕਾ ਪਾ ਕੇ ਸਦਾ ਲਈ ਬੋਲੇ ਕਰ ਦੇਣਾ ਜਾਂ ਜੀਭ ਕੱਟ ਕੇ ਗੁੰਗਾ ਬਣਾ ਦੇਣਾ ਵੀ ਸ਼ਾਮਲ ਹੋ ਜਾਂਦਾ ਸੀ। ਇਹੋ ਜਿਹੀ ਹਾਲਤ ਤਰਸਯੋਗ ਨਹੀਂ ਜਾਰੋਜਾਰ ਰੋਣ ਵਾਲੀ ਬਣਦੀ ਹੈ। ਉਹ ਜੀਵੇ ਤਾਂ ਸਹੀ ਪਰ ਨਾ ਕੁਝ ਕਹਿ ਸਕੇ ਨਾ ਸੁਣ ਸਕੇ ਬੱਸ ਜੁਲਮ ਅਤਿਆਚਾਰ ਸਹਿੰਦਾ ਰਹੇ ਵਗਾਰਾਂ ਕਰਦਾ ਰਹੇ ਇਕ ਸੀਲ ਜਾਨਵਰ ਦੀ ਤਰ੍ਹਾਂ। ਅੱਗੇ ਆਖਦੇ ਹਨ-:
 { ਅਬ ਮੋਹਿ ਖੂਬ ਵਤਨ ਗਹਿ ਪਾਈ। 
 ਊਹਾਂ ਖੈਰ ਸਦਾ ਮੇਰੇ ਭਾਈ। }
 ਹੁਣ ਮੈਂ ਉਸ ਵਤਨ (ਬੇਗ਼ਗਮਪੁਰਾ ) ਬਾਰੇ ਚੰਗੀ ਤਰ੍ਹਾਂ ਜਾਣ ਲਿਆ ਹੈ। ਉਸ ਵਤਨ ਵਿਚ ਹਮੇਸ਼ਾ ਹੀ ਸੁਖ ਹੀ ਸੁਖ ਹੋਣਗੇ ਕੋਈ ਦੁਖ ਨਹੀਂ ਹੋਵੇਗਾ। ਉਹ ਉਹਨਾਂ ਦੁਖਾ ਦੇ ਝੰਬੇ ਲੋਕਾਂ ਲਈ ਇਕ ਪਿਆਰ ਤੇ ਹਮਦਰਦੀ ਦਾ ਫੰਬਾ ਰੱਖਿਆ ਜਾਪਦਾ ਹੈ ਜਿਹਨਾ ਨੂੰ ਦੁਖਾਂ ਤੋਂ ਬਿਨਾ ਕਿਸੇ ਸੁਖ ਬਾਰੇ ਪਤਾ ਹੀ ਨਹੀ ਸੀ। ਅੱਗੇ ਆਖਦੇ ਹਨ-:
 { ਕਾਇਮ ਦਾਇਮ ਸਦਾ ਪਾਤਸ਼ਾਹੀ। 
 ਦੋਮ ਨਾ ਸੋਮ ਏਕ ਸੋ ਆਹੀ। }
 ਤਸੱਵਰ ਕੀਤਾ ਗਿਆ ਹੈ ਕਿ ਉਸ ਵਤਨ ਵਿਚ ਹਮੇਸ਼ਾ ਬਰਾਬਰੀ ਰਹੇਗੀ ਸਭ ਅਵਲ ਦਰਜੇ ਦੇ ਹੋਣਗੇ ਦੂਜੇ (ਦੋਮ) ਜਾ ਤੀਜੇ (ਸੋਮ) ਦਰਜੇ ਦਾ ਕੋਈ ਨਹੀ ਹੋਵੇਗਾ। ਇਹੀ ਵਰਤਾਰਾ ਅੱਜ ਵੀ ਸਦੀਆ ਬਾਦ ਤੁਰਿਆ ਆ ਰਿਹਾ ਹੈ। ਅੱਜ ਵੀ ਇੱਕ ਵੱਡੇ ਹਿੱਸੇ ਨੂੰ ਹੇਠਲੇ ਦਰਜੇ ਦਾ ਹੀ ਮੰਨਿਆ ਜਾਂਦਾ ਹੈਂ। ਕਿੰਨੀਆਂ ਲੰਬੀਆਂ ਜੜਾਂ ਹਨ ਇਸ ਮਨੁੱਖ ਦੀ ਦਰਜਾਬੰਦੀ ਦੀਆਂ ਜੋ ਇੰਨੇ ਸੰਤਾ, ਮਹਾਨਤਾ, ਗੁਰੂਆਂ ਦੀਆਂ ਘਟਨਾਵਾਂ ਦੇ ਬਾਵਜੂਦ ਵੀ ਹੁਣ ਤੱਕ ਕਾਇਮ ਹਨ। ਹੇਠਲੇ ਦਰਜੇ ਦਾ ਮਨੁੱਖ ਅੱਜ ਵੀ ਤਰ੍ਹਾਂ ਤਰ੍ਹਾਂ ਦੀਆਂ ਕਠਿਨਾਈਆਂ ਦਾ ਸਾਹਮਣਾ ਕਰਦਾ ਹੋਇਆ ਗਰੀਬੀ ਤੇ ਭੁੱਖਮਰੀ ਨਾਲ ਜੂਝ ਰਿਹਾ ਹੈ। ਅਗਲੇ ਸ਼ਬਦ ਹਨ-:
 { ਅਬਾਦਾਨ ਸਦਾ ਮਸ਼ਹੂਰ। 
 ਊਹਾਂ ਗਨੀ ਬਸਹਿ ਮਾਰੂਰ। }
 ਰਵਿਦਾਸ ਜੀ ਇਸ ਤਰ੍ਹਾਂ ਦੀ ਕਾਮਨਾ ਕਰ ਰਹੇ ਹਨ ਜੋ ਇੰਨੀਆਂ ਸਹੂਲਤਾਂ ਤੇ ਗੁਣਾ ਨਾਲ ਭਰਪੂਰ ਹੁੰਦਿਆਂ ਸਦਾ ਆਬਾਦ ( ਅਬਾਦਾਨ) ਰਹੇਗਾ ਕਿਉਂਕਿ ਉਸ ਵਿਚ ਰਹਿਣ ਵਾਲੇ ਸਾਰੇ ਹੀ ਲੋਕ ਸਰਬ ਸੰਪਨ ਅਮੀਰ (ਗਨੀ) ਹੋਣਗੇ ਕੋਈ ਗਰੀਬ ਨਹੀਂ ਹੋਵੇਗਾ। ਅਮੀਰੀ ਨਾਲ ਹੀ ਭਰਪੂਰ (ਮਾਮੂਰ) ਰਹੇਗਾ ਇਹ ਦੇਸ਼। ਇਹ ਕੋਈ ਅਤਿ ਕਥਨੀ ਨਹੀ ਜਾਪਦੀ । ਅੱਜ ਕਿੰਨੇ ਹੀ ਦੇਸ਼ ਗਰੀਬੀ ਤੇ ਭੁੱਖਮਰੀ ਤੋਂ ਖਹਿੜਾ ਛੁਡਾ ਚੁੱਕੇ ਹਨ। ਉਹਨਾਂ ਵਿੱਚ ਮਨੁੱਖਤਾ ਦੀ ਕਦਰ ਹ

{ ਅਬਾਦਾਨ ਸਦਾ ਮਸ਼ਹੂਰ। 
 ਊਹਾਂ ਗਨੀ ਬਸਹਿ ਮਾਰੂਰ। }
 ਰਵਿਦਾਸ ਜੀ ਇਸ ਤਰ੍ਹਾਂ ਦੀ ਕਾਮਨਾ ਕਰ ਰਹੇ ਹਨ ਜੋ ਇੰਨੀਆਂ ਸਹੂਲਤਾਂ ਤੇ ਗੁਣਾ ਨਾਲ ਭਰਪੂਰ ਹੁੰਦਿਆਂ ਸਦਾ ਆਬਾਦ ( ਅਬਾਦਾਨ) ਰਹੇਗਾ ਕਿਉਂਕਿ ਉਸ ਵਿਚ ਰਹਿਣ ਵਾਲੇ ਸਾਰੇ ਹੀ ਲੋਕ ਸਰਬ ਸੰਪਨ ਅਮੀਰ (ਗਨੀ) ਹੋਣਗੇ ਕੋਈ ਗਰੀਬ ਨਹੀਂ ਹੋਵੇਗਾ। ਅਮੀਰੀ ਨਾਲ ਹੀ ਭਰਪੂਰ (ਮਾਮੂਰ) ਰਹੇਗਾ ਇਹ ਦੇਸ਼। ਇਹ ਕੋਈ ਅਤਿ ਕਥਨੀ ਨਹੀ ਜਾਪਦੀ । ਅੱਜ ਕਿੰਨੇ ਹੀ ਦੇਸ਼ ਗਰੀਬੀ ਤੇ ਭੁੱਖਮਰੀ ਤੋਂ ਖਹਿੜਾ ਛੁਡਾ ਚੁੱਕੇ ਹਨ। ਉਹਨਾਂ ਵਿੱਚ ਮਨੁੱਖਤਾ ਦੀ ਕਦਰ ਹੈ, ਆਜਾਦੀ ਹੈ, ਬਰਾਬਰੀ ਹੈਂ। ਬਹੁਤੇ ਦੇਸ਼ ਬੇਗਮਪੁਰਾ ਵਸਾ ਚੁੱਕੇ ਹਨ, ਕੁਝ ਨੇੜੇ ਤੋੜੇ ਹਨ ਪਰ ਅਸੀਂ ਉਸ ਤੋਂ ਦੂਰ ਹੋਰ ਦੂਰ ਹੁੰਦੇ ਜਾ ਰਹੇ ਹਾਂ। ਅੱਗੇ ਆਖਦੇ ਹਨ-:
 { ਤਿਊ ਤਿਉ ਸੈਲ ਕਰਹਿ ਜਿਉ ਭਾਵੈ। 
 ਮਹਿਰਮ ਮਹਲ ਨ ਕੋ ਅਟਕਾਵੈ। }
 ਬੇਗ਼ਗਮਪੁਰੇ ਵਿਚ ਸਭ ਨੂੰ ਅਧਿਕਾਰ ਹੋਵੇਗਾ ਕਿ ਕੋਈ ਵੀ ਕਿਤੇ ਵੀ ਜਾ ਸਕਦਾ ਹੈ ਘੁੰਮ ਫਿਰ ਸਕਦਾ ਹੈ। ਕੋਈ ਕਿਸੇ ਨੂੰ ਰੋਕੇਗਾ ਨਹੀਂ। ਇਹ ਗਲ ਭਾਵੇ ਜਾਪਦਾ ਤਾਂ ਬਹੁਤ ਸਾਧਾਰਣ ਹੈ ਪਰ ਇਸ ਵਿਚ ਵੀ ਇਤਿਹਾਸਕ ਤੱਥ ਛਿਪੇ ਹੋਏ ਹਨ। ਉਸ ਵੇਲੇ ਦੇ ਸਮਾਜਕ ਹਾਲਾਤ ਅਜਿਹੇ ਸਨ ਕਿ ਹਰ ਥਾਂ ਤੇ ਹਰ ਕਿਸੇ ਲਈ ਜਾਣ ਦੀ ਆਗਿਆ ਨਹੀਂ ਸੀ ਹੁੰਦਾ। ਅਛੂਤਾ ਉੱਤੇ ਜਿੱਥੇ ਖਾਣ ਪੀਣ ਅਤੇ ਪਹਿਨਣ ਤਕ ਦੀਆਂ ਪਾਬੰਦੀਆਂ ਸਨ ਉੱਥੇ ਧਾਰਮਿਕ ਥਾਵਾਂ, ਸਕੂਲਾਂ, ਤਲਾਬਾਂ, ਖੂਹਾਂ ਆਦਿ ਤੇ ਜਾਣ ਦੀਆਂ ਵੀ ਪਾਬੰਸਨ । ਇਥੋ ਤੱਕ ਕਿ ਗਲੀਆਂ ਬਜਾਰਾਂ ਵਿਚ ਵੀ ਦਾਖਲਾ ਬੰਦ ਸੀ। ਬਾਹਰ ਨਿਕਲਣ ਲਈ ਦੁਪਹਿਰ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਸੀ ਜਦੋਂ ਪਰਛਾਵਾਂ ਸਿਰ ਤੇ ਹੁੰਦਾ ਹੈ ਕਿਸੇ ਦੂਜੇ ਤੇ ਨਹੀਂ ਪੈ ਸਕਦਾ। ਪਰਛਾਵੇਂ ਨਾਲ, ਪੈੜਾਂ ਨਾਲ, ਥੁੱਕਣ ਨਾਲ ਧਰਤੀ ਵੀ ਭਿੱਟੀ ਜਾਦੀਂ ਸੀ ਮਨੁੱਖ ਤਾਂ ਇਕ ਪਾਸੇ। ਅਜਿਹੀ ਹਾਲਤ ਵਿਚ ਬੇਗਮਪੁਰੇ ਵਿਚ ਮਨਮਰਜ਼ੀ ਨਾਲ ਘੁੰਮਣ ਫਿਰਨ ਦੀ ਇਹ ਗੱਲ ਮਹੱਤਵਪੂਰਣ ਤੇ ਅਲੋਕਾਰੀ ਹੈ-:
 { ਕਹਿ ਰਵਿਦਾਸ ਖਲਾਸ ਚਮਾਰਾ। 
 ਜੋ ਹਮ ਸਹਿਰੀ ਸੁ ਮੀਤ ਹਮਾਰਾ। }
 ਰਵਿਦਾਸ ਜੀ ਵਲੋਂ ਆਪਣੇ ਪਵਿੱਤਰ ਨਾਂ ਨਾਲ ਆਪਣੀ ਜਾਤੀ ਲਿਖਣਾ ਇਕ ਦਲੇਰੀ ਬਗਾਵਤ ਅਤੇ ਦਿ੍ੜਤਾ ਦੀ ਲਖਾਇਕ ਹੈ। ਦਲੇਰੀ ਇਸ ਲਈ ਆਖ ਸਕਦੇ ਹਾਂ ਕਿ ਉਸ ਵੇਲੇ ਜਾਤਪਾਤੀ ਵਿਵਸਥਾ ਨੇ ਹੇਠਲੀਆਂ ਜਾਤੀਆਂ ਨੂੰ ਇੰਨਾ ਘਟੀਆ ਅਤੇ ਨੀਚ ਗਰਦਾਨਿਆ ਹੋਇਆ ਸੀ ਕਿ ਉਨ੍ਹਾਂ ਵਿਚ ਸ਼ਾਮਲ ਲੋਕਾਂ ਨੂੰ ਉਨ੍ਹਾਂ ਦੀ ਜਾਤੀ ਨਾਲ ਸੰਬੋਧਤ ਹੋਣ ਦੇ ਅਹਿਸਾਸ ਨਾਲ ਹੀ ਉਹ ਹੀਣ ਭਾਵਨਾ ਦੇ ਸ਼ਿਕਾਰ ਹੋ ਜਾਂਦੇ ਸਨ। ਅਜਿਹੀ ਹੀਣ ਭਾਵਨਾ ਨੂੰ ਦੂਰ ਕਰਨ ਲਈ ਹੀ ਰਵਿਦਾਸ ਜੀ ਨੇ ਇਸ ਜਾਤੀ ਸੂਚਕ ਸ਼ਬਦ ਨੂੰ ਆਪਣੇ ਨਾਂ ਨਾਲ ਬਾਰ ਬਾਰ ਵਰਤਿਆ ਹੈਂ। 
 ਇਸ ਦਾ ਅਸਰ ਅੱਜ ਦੁਆਬੇ ਵਿਚ ਬੜੀ ਤੀਬਰਤਾ ਨਾਲ ਵੇਖਿਆ ਜਾ ਸਕਦਾ ਹੈ, ਜਿੱਥੇ ਇਸ ਸ਼ਬਦ ਨੂੰ ਲੋਕੀ ਆਪਣੀਆਂ ਕਾਰਾਂ, ਸਕੂਟਰਾਂ, ਤੇ ਲਿਖਵਾਈ ਫਿਰਦੇ ਹਨ ਤੇ ਆਪਣੇ ਆਪ ਨੂੰ ਇਸ ਨਾਂ ਨਾਲ ਜੋੜਕੇ ਮਾਣਮੱਤਾ ਮਹਿਸੂਸ ਕਰਦੇ ਹਨ। ਕਿੰਨੇ ਹੀ ਗਾਣੇ ਇਸ ਭਾਵਨਾ ਨਾਲ ਲਿਖੇ ਅਤੇ ਗਾਏ ਜਾ ਚੁੱਕੇ ਹਨ। ਪਰ ਅਜਿਹਾ ਕਰਨ ਲੱਗਿਆ ਇਕ ਸਮੁੱਚੀ ਸਾਵਧਾਨੀ ਦੀ ਸਖਤ ਲੋੜ ਹੈ ਕਿਉਂਕਿ ਡਰ ਹੈ ਕਿ ਇਸੇ ਤਰ੍ਹਾਂ ਹਰ ਕੋਈ ਆਪਣੀ ਜਾਤੀ ਨੂੰ {ਸਨਮਾਨਯੋਗ} ਬਣਾਉਦਿਆ ਜਾਤਪਾਤੀ ਸਿਸਟਮ ਨੂੰ ਫਿਰ ਤੋਂ ਪੱਕਾ ਅਤੇ ਹੋਰ ਪਕੇਰਾ ਨਾ ਬਣਾ ਦੇਵੇ। ਯਾਦ ਰਹੇ ਇਸ ਜਾਤਪਾਤੀ ਪ੍ਣਾਲੀ ਨੇ ਦੇਸ਼ ਅਤੇ ਸਮਾਜ ਦਾ ਬਹੁਤ ਕੁਝ ਤਬਾਹ ਕਰ ਦਿੱਤਾ ਹੈਂ। ਰਵਿਦਾਸ ਜੀ ਵਲੋਂ ਇਸ ਜਾਤੀਸੂਚਕ ਸ਼ਬਦ ਨੂੰ ਬਗਾਵਤ ਦੇ ਤੌਰ ਤੇ ਇਸ ਲਈ ਆਖਿਆ ਜਾ ਸਕਦਾ ਹੈ ਕਿ ਉਸ ਵੇਲੇ ਵਰਣ ਜਾਤੀ ਦੇ ਕੰਮ ਜਾਤੀ ਅਨੁਸਾਰ ਸਖਤੀ ਨਾਲ ਨਿਸ਼ਚਿਤ ਕੀਤੇ ਹੋਏ ਸਨ ਤੇ ਸਖਤੀ ਨਾਲ ਹੀ ਉਨ੍ਹਾਂ ਦੀ ਪਾਲਣਾ ਕਰਵਾਈ ਜਾਂਦੀ ਸੀ। 
 ਪਰ ਰਵਿਦਾਸ ਜੀ ਆਪਣੀ ਜਾਤੀ ਨੂੰ ਸਮਾਜ ਦੇ ਚੜਦੀ ਕਲਾਂ ਦੇ ਕੰਮ ਤੋ ਇਲਾਵਾ ਉਸ ਦਬਾਏ ਤੇ ਕੁਚਲੇ ਸਮਾਜ ਨੂੰ ਜਗਾਉਣ ਦਾ ਕੰਮ ਵੀ ਕਰਦੇ ਸਨ ਜਿਸਨੂੰ ਸਦੀਆ ਤੋਂ ਸਮਾਜਕ ਅਨਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਹ ਵਰਤਾਰਾ ਜਾਤਪਤੀ ਵਿਵਸਥਾ ਦੇ ਸਖਤ ਕਾਨੂੰਨਾ ਦੇ ਖਿਲਾਫ਼ ਇਕ ਬਗ਼ਾਵਤ ਦਾ ਚਿੰਨ੍ਹ ਹੀ ਤਾਂ ਹੈ ਸੀ। ਇਸ ਤਰ੍ਹਾਂ ਉਹ ਬਾਗ਼ੀ ਹੋ ਕੇ ਨਿਧੜਕਤਾ ਨਾਲ ਪ੍ਚਾਰ ਕਰਦੇ ਰਹੇ। ਇਸੇ ਤਰ੍ਹਾਂ ਦ੍ਰਿੜਤਾ ਇਸ ਲਈ ਆਖੀ ਜਾ ਸਕਦੀ ਹੈ ਕਿ ਰਵਿਦਾਸ ਜੀ ਨੂੰ ਪਤਾ ਸੀ ਕਿ ਉਹ ਜਾਬਰ ਨਾਲ ਟੱਕਰ ਲੈਣ ਦਾ ਕੰਮ ਕਰ ਰਹੇ ਹਨ, ਗਲਤ ਕਦਰਾਂ ਕੀਮਤਾਂ ਨੂੰ ਵੰਗਾਰ ਰਹੇ ਹਨ, ਆਪਣੀਆਂ ਨਿਸ਼ਚਿਤ ਹੱਦਾਂ ਨੂੰ ਤੋੜਨ ਦਾ ਕੰਮ ਸ਼ੇਰਾ ਵਾਗ ਕਰ ਰਹੇ ਹਨ ਜਿਸਦਾ ਨਤੀਜਾ ਭੈੜੇ ਤੋਂ ਭੈੜਾ ਵੀ ਹੋ ਸਕਦਾ ਹੈ, ਉਹਨਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ ਪਰ ਉਹ ਇਹ ਸਭ ਕੁਝ ਜਾਣਦਿਆਂ ਵੀ ਪੂਰੀ ਸਿੱਦਤ, ਦਿ੍ੜਤਾ ਅਤੇ ਨਿਡਰਤਾ ਨਾਲ ਆਪਣੇ ਕੰਮ ਵਿਚ ਲੱਗੇ ਰਹੇ। ਦਿ੍ੜਤਾ ਨਾਲ ਆਪਣੇ ਆਪ ਨੂੰ ਖਾਲਸ ਮੰਨਦੇ ਰਹੇ। ਆਪਣੇ ਵਰਗੇ ਵਿਚਾਰਾਂ ਵਾਲਿਆਂ ਨੂੰ ਇਹਨਾਂ ਬੇਗ਼ਮਪੁਰਾ ਵਾਸੀਆਂ ਨੂੰ ਹੀ ਉਹ ਆਪਣੇ ਮਿੱਤਰ ਪਿਆਰੇ ਅਤੇ ਹਮ-ਸ਼ਹਿਰੀ ਮੰਨਦੇ ਹਨ। 
 ਬੜੀ ਦਿ੍ੜਤਾ ਤੇ ਦਲੇਰੀ ਨਾਲ ਉਨ੍ਹਾਂ ਨੇ ਦੋ ਸਭਿਅਤਾਵਾਂ ਵਿਚ ਲਕੀਰ ਖਿੱਚ ਦਿਤੀ। ਇਕ ਸਮਾਜ ਨੂੰ ਜਾਤ ਪਤਾ ਵਿਚ ਤੋੜਨ ਵਾਲੀ ਤੇ ਦੂਜੀ ਸਮਾਜ ਨੂੰ ਆਜਾਦੀ, ਬਰਾਬਰੀ ਤੇ ਸਭਿਆਚਾਰਕ ਸਾਂਝ ਪ੍ਦਾਨ ਕਰਨ ਵਾਲੀ। ਉਨ੍ਹਾਂ ਦਾ ਟੀਚਾ ਸਾਫ਼ ਸੀ ਜਿਸਦੀ ਪ੍ਰਾਪਤੀ ਲਈ ਵਧਾਏ ਗਏ ਕਦਮਾਂ ਦਾ ਉਹ ਕੋਈ ਵੀ ਮੁੱਲ ਤਾਰਨ ਲਈ ਤਿਆਰ ਸਨ। 
 ਰਵਿਦਾਸ ਜੀ ਦੀ ਇਸ ਸੋਚ ਪ੍ਤੀ ਓਸ਼ੋ ਰਜਨੀਸ਼ ਦਾ ਇਕ ਕਥਨ ਮੈਨੂੰ ਯਾਦ ਆਗਿਆ ਉਹ ਬੜਾ ਢੁਕਵਾਂ ਹੈ ਜਿਸ ਵਿਚ ਉਹ ਦਸਦੇ ਹਨ ਕਿ ਰਵਿਦਾਸ ਜੀ ਨੂੰ ਉਸਦੇ ਵਿਰੋਧੀ ਤਾਕਤਾਂ ਵਲੋ ਲੱਖ ਚਾਹੁੰਦਿਆ ਵੀ ਉਸਨੂੰ ਜੜੋਂ ਨਹੀ ਪੱਟ ਸਕੇ, ਉਨ੍ਹਾਂ ਦੇ ਵਿਚਾਰਾਂ ਨੂੰ ਕੱਟ ਨਹੀ ਸਕੇ। ਉਹ ਰਵਿਦਾਸ ਬਾਣੀ ਵਿਚ ਲਿਖਦੇ ਹਨ, {ਭਾਰਤ ਦਾ ਆਕਾਸ਼ ਸੰਤਾ ਦੇ ਸਿਤਾਰਿਆਂ ਨਾਲ ਭਰਿਆ ਪਿਆ ਹੈ। ਆਨੰਤ ਆਨੰਤ ਸਿਤਾਰੇ ਹਨ, ਹਾਲਾਕਿ ਜੋਤ ਸਭ ਦੀ ਇਕ ਹੈ। ਸੰਤ ਰਵਿਦਾਸ ਉਹਨਾਂ ਸਭ ਸਿਤਾਰਿਆਂ ਵਿਚੋ ਧਰੂ ਤਾਰਾ ਹਨ- ਇਸ ਲਈ ਕਿ ਸ਼ੂਦਰਾ ਦੇ ਘਰ ਵਿਚ ਪੈਦਾ ਹੋ ਕੇ ਵੀ ਕਾਸ਼ੀ ਦੇ ਪੰਡਤਾਂ ਨੂੰ ਵੀ ਮਜਬੂਰ ਕਰ ਦਿੱਤਾ ਮੰਨਣ ਲਈ। ਪੰਡਤਾਂ ਨੇ ਆਪਣੇ ਸ਼ਾਸ਼ਤਰਾ ਵਿਚ ਮਹਾਵੀਰ ਦਾ ਜਿਕਰ ਨਹੀ ਕੀਤਾ, ਬੁੱਧ ਦੀਆਂ ਜੜਾਂ ਵੀ ਕੱਟ ਸੁੱਟੀਆਂ। ਬੁੱਧ ਦੇ ਵਿਚਾਰਾਂ ਨੂੰ ਪੁੱਟ ਸੁੱਟਿਆ। ਲੇਕਿਨ ਰਵਿਦਾਸ ਵਿਚ ਕੁਝ ਗੱਲ ਹੈ ਕਿ ਉਸਨੂੰ ਨਹੀ ਪੁੱਟ ਸਕੇ ਅਤੇ ਰਵਿਦਾਸ ਨੂੰ ਸਵੀਕਾਰ ਕਰਨਾ ਪਿਆ।} । 
 ਰਵਿਦਾਸ ਜੀ ਵਿੱਚ ਕੁਝ ਗੱਲ ਅਨੋਖੀ ਹੈ ਨਿਆਰੀ ਹੈ। ਮਹਾਵੀਰ ਨੂੰ ਸਵਿਕਾਰ ਕਰਨ ਵਿਚ ਅੜਚਨ ਹੈ, ਬੁੱਧ ਨੂੰ ਸਵਿਕਾਰ ਕਰਨ ਵਿਚ ਅੜਚਨ ਹੈਂ। ਦੋਨੋ ਰਾਜ ਪੁੱਤਰ ਹਨ, ਜਿੰਨਾ ਨੂੰ ਸਵਿਕਾਰ ਕਰਨਾ ਜਿਆਦਾ ਆਸਾਨ ਹੁੰਦਾ। ਦੋਨੋ ਸ਼੍ੇਸ਼ਠ ਵਰਣ ਦੇ ਸਨ, ਦੋਨੇ ਛੱਤਰੀ ਸਨ ਲੇਕਿਨ ਉਹਨਾਂ ਨੂੰ ਸਵਿਕਾਰ ਕਰਨਾ ਮੁਸ਼ਕਲ ਹੋਇਆ। ਰਵਿਦਾਸ ਜੀ ਦੀ ਬਾਣੀ ਵਿਚ ਕੁਝ ਰਸ ਹੈ, ਕੋਈ ਸੁਗੰਧੀ ਹੈ ਜੋ ਮਦਹੋਸ਼ ਕਰਦੀ ਹੈ। 
 ਨੋਟ ਕਰਨਾ-: ਯਾਦ ਰੱਖੋ ਵੱਡੀ ਜਾਤੀ ਦੇ ਲੋਕੋ ਰਵਿਦਾਸ ਜੀ ਦੀ ਬਾਣੀ ਨੇ ਉੱਚਤਾ ਦਾ ਇਮਤਿਹਾਨ ਤਾਂ ਉਸ ਵੇਲੇ ਹੀ ਪਾਸ ਕਰ ਲਿਆ ਸੀ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵੇਲੇ ਉਹਨਾਂ ਵਿਚ ਇਨ੍ਹਾਂ ਦੀ ਬਾਣੀ ਨੂੰ ਸ਼ਾਮਲ ਕਰ ਲਿਆ ਸੀ। ਰਵਿਦਾਸ ਜੀ ਦੀ ਬਾਣੀ ਕਿਸੇ ਖਾਸ ਜਾਤੀ ਲਈ ਨਹੀਂ ਇਹ ਸਮੁੱਚੀ ਬਾਣੀ ਸਮੁੱਚੀ ਮਾਨਵਤਾ ਲਈ ਇਕ ਚਾਨਣ ਮੁਨਾਰਾ ਹੈਂ, ਇਕ ਰਵਿਦਾਸ ਜੀ ਨੇ ਛੇ ਸਦੀਆਂ ਪਹਿਲਾਂ ਕਿੰਨੇ ਸੁਹਣੇ ਸਮਰੱਥ ਲੋਕ ਰਾਜ, ਸਮਾਜਵਾਦ ਤੇ ਖੁਸ਼ਹਾਲ ਰਾਜ ਦੀ ਕਲਪਨਾ ਕੀਤੀ ਸੀ। ਉਨ੍ਹਾਂ ਤੋਂ ਤਾਂ ਸਦੀਆ ਬਾਦ ਹੀ ਕਾਰਲ ਮਾਰਕਸ ਦਾ ਸਮਾਜਵਾਦੀ ਫ਼ਲਸਫ਼ਾ ਹੋਦ ਵਿਚ ਆਇਆ ਸੀ। ਜੇਕਰ ਭਾਰਤ ਵਿਚ ਇਮਾਨਦਾਰੀ ਨਾਲ ਇਨ੍ਹਾਂ ਵਿਚਾਰਾਂ ਨੂੰ ਲਾਗੂ ਕਰ ਦਿੱਤਾ ਜਾਵੇ ਤਾਜੇਕਰ ਭਾਰਤ ਵਿਚ ਇਮਾਨਦਾਰੀ ਨਾਲ ਇਨ੍ਹਾਂ ਵਿਚਾਰਾਂ ਨੂੰ ਲਾਗੂ ਕਰ ਦਿੱਤਾ ਜਾਵੇ ਤਾਂ ਉਹ ਰਵਿਦਾਸ ਜੀ ਦਾ ਬੇਗਮਪੁਰਾ ਹੀ ਵੱਸਣ ਵਰਗਾ ਹੀ ਹੋਵੇਗਾ। ਪਰ ਇੰਜ ਹੋ ਨਹੀ ਰਿਹਾ। ਭਾਰਤੀ ਸਰਬ ਸਾਂਝੀਵਾਲਤਾ ਵਾਲੇ ਸੰਵਿਧਾਨ ਦੇ ਪਰਖਚੇ ਉਡਾਕੇ ਫਿਰ ਤੋਂ ਸਮਾਜ ਵਿੱਚ ਡੂੰਘੀਆਂ ਖਾਈਆਂ ਪੁੱਟੀਆਂ ਜਾਂ ਰਹੀਆਂ ਹਨ। ਹਰ ਪਾਸੇ ਅਸ਼ਾਂਤੀ , ਅਰਾਜਕਤਾ ਛਾਂਦੀ ਜਾ ਰਹੀ ਹੈ। ਕਿਸਾਨਾਂ ਤੇ ਮਜ਼ਦੂਰਾਂ ਵਲੋਂ ਦੁਸਵਾਰੀਆਂ ਭਰੇ ਕੁਰਬਾਨੀਆਂ ਮੰਗਦੇ ਲੰਬੇ ਲੰਬੇ ਅੰਦੋਲਨ ਕਰਨੇ ਪੈ ਰਹੇ ਹਨ। ਪਤਾ ਨਹੀ ਅੱਤ ਕੀ ਹੋਵੇਗਾ। 
 

ਜੋਗਿੰਦਰ ਸਿੰਘ ਪਾਲਦੀ

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.