ਕਾਂਗਰਸ ਤੇ ਅਕਾਲੀ ਦਲ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਲੁੱਟ ਦੀ ਘਰ ਘਰ ਜਾ ਦੇਵਾਂਗੇ ਜਾਣਕਾਰੀ :- ਆਪ
- ਰਾਜਨੀਤੀ
- 20 Jan,2025
ਕਪੂਰਥਲਾ 8 ਅਗਸਤ (ਨਜ਼ਰਾਨਾ ਨਿਉੁਜ਼ ਨੈੱਟਵਰਕ )ਦੇਸ਼ ਦੇ ਆਜ਼ਾਦ ਹੋਣ ਉਪਰੰਤ ਅੱਜ ਤਕ ਸੂਬੇ ਪੰਜਾਬ ਨੂੰ ਕਾਂਗਰਸ ਅਕਾਲੀ ਦਲ ਅਤੇ ਭਾਜਪਾ ਨੇ ਰਲ ਕੇ ਵਾਰੋ ਵਾਰੀ ਹਰ ਪੱਖੋਂ ਲੁੱਟਿਆ ਜਿਸ ਕਾਰਨ ਇਨ੍ਹਾਂ ਸਾਰੀਆਂ ਪਾਰਟੀਆਂ ਦੇ ਲੀਡਰ ਸ਼ਾਹੂਕਾਰ ਬਣ ਗਏ ਤੇ ਸੂਬਾ ਜੜ੍ਹੋਂ ਫੇਲ੍ਹ ਹੋਣ ਕਿਨਾਰੇ ਪਹੁੰਚ ਚੁੱਕਿਆ ਹੈ ਸੂਬੇ ਦੀ ਨੌਜਵਾਨੀ ਨੂੰ ਖਤਮ ਕਰਨ ਲਈ ਇਨ੍ਹਾਂ ਪਾਰਟੀਆਂ ਵੱਲੋਂ ਕੋਈ ਕਸਰ ਨਹੀਂ ਛੱਡੀ ਗਈ ਇਹ ਵਿਚਾਰ ਜ਼ਿਲ੍ਹਾ ਕਪੂਰਥਲਾ ਤੋਂ ਗੁਰਪਾਲ ਸਿੰਘ ਇੰਡੀਅਨ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਬਲਾਕ ਪ੍ਰਧਾਨ ਸਤਨਾਮ ਸਿੰਘ, ਬਲਾਕ ਪ੍ਰਧਾਨ ਮਨਿੰਦਰ ਸਿੰਘ, ਆਪ ਸੀਨੀਅਰ ਆਗੂ ਕੰਵਰ ਇਕਬਾਲ ਸਿੰਘ, ਰਾਜਵਿੰਦਰ ਸਿੰਘ ਪ੍ਰਧਾਨ ਮਨਿਓਰਿਟੀ ਮੋਰਚਾ, ਸੀਨੀਅਰ ਆਗੂ ਬਲਵਿੰਦਰ ਸਿੰਘ, ਰਿਟਾਇਰਡ ਡੀ ਐੱਸ ਪੀ ਕਰਨੈਲ ਸਿੰਘ, ਗੁਰਦਾਵਰ ਸਿੰਘ, ਬਲਦੇਵ ਸਿੰਘ, ਗੋਬਿੰਦ ਸਿੰਘ , ਸੀਨੀਅਰ ਆਗੂ ਮੇਜਰ ਸਿੰਘ ਅਤੇ ਨਰਿੰਦਰ ਸਿੰਘ ਸੰਘਾ ਨੇ ਸਾਂਝੇ ਬਿਆਨ ਵਿਚ ਦਿੱਤੇ, ਗੌਰਤਲਬ ਹੈ ਕਿ ਪਾਰਟੀ ਵੱਲੋਂ ਘਰ ਘਰ ਜਾ ਕੇ 600 ਯੂਨਿਟ ਫਰੀ ਦੇ ਗਾਰੰਟੀ ਕਾਰਡ ਭਰੇ ਜਾ ਰਹੇ ਹਨ ਤਾਂ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਕੋਈ ਵੀ ਪੰਜਾਬ ਵਾਸੀ ਇਸ ਸਹੂਲਤ ਤੋਂ ਵਾਂਝਾ ਨਾ ਰਹਿ ਸਕੇ।ਗੁਰਪਾਲ ਇੰਡੀਆ ਨੇ ਕਿਹਾ ਕਿ ਜਿੱਥੇ ਅਕਾਲੀ, ਭਾਜਪਾ ਤੇ ਕਾਂਗਰਸ ਦੀ ਲੁੱਟ ਤੋਂ ਘਰ ਘਰ ਜਾ ਕੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ ਉਥੇ ਹੀ ਬਿਜਲੀ ਸਬੰਧੀ ਡੂੰਘਾਈ ਨਾਲ ਜਾਣਕਾਰੀ ਹਰ ਘਰ ਤੱਕ ਪਹੁੰਚਾਉਣ ਲਈ ਪੂਰੇ ਜ਼ਿਲ੍ਹੇ ਵਿੱਚ ਅਤੇ ਹਰ ਹਲਕੇ ਵਿੱਚ ਟੀਮਾਂ ਬਣਾ ਕੇ ਤਿਆਰੀ ਕਰ ਲਈ ਗਈ ਹੈ ਅਤੇ ਅਤੇ ਪਿਛਲੇ ਸਮੇਂ ਵਿੱਚ ਪਈ ਬਰਸਾਤ ਨੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ ਅਤੇ ਗੰਦਗੀ ਦੇ ਢੇਰ ਆਮ ਹੀ ਦੇਖੇ ਜਾ ਸਕਦੇ ਹਨ ਜਿਸ ਨਾਲ ਕੋਈ ਭਿਆਨਕ ਬਿਮਾਰੀ ਰੂਪ ਧਾਰਨ ਕਰ ਸਕਦੀ ਹੈ।
Posted By:
GURBHEJ SINGH ANANDPURI