"ਦੀਵੇ ਬਾਲੀਏ, ਪਰ ਧਰਤੀ ਨਾਂ ਸਾੜੀਏ — ਸਨੇਹੇ ਭਰੀ ਗਰੀਨ ਦੀਵਾਲੀ!"

"ਦੀਵੇ ਬਾਲੀਏ, ਪਰ ਧਰਤੀ ਨਾਂ ਸਾੜੀਏ — ਸਨੇਹੇ ਭਰੀ ਗਰੀਨ ਦੀਵਾਲੀ!"

ਦੀਵਾਲੀ ਭਾਰਤ ਵਰਸ਼ ਦਾ ਸਭ ਤੋਂ ਵੱਡਾ ਤਿਉਹਾਰ ਹੈ ਜਿਸ ਨੂੰ ਭਾਰਤ ਵਿੱਚ ਉਪਜੇ:-"ਸਭ ਤੋਂ ਪੁਰਾਤਨ ਧਰਮ ਸਨਾਤਨ ਮਤ ਅਤੇ ਸਭ ਤੋਂ ਨਵਾਂ ਧਰਮ ਸਿੱਖ ਮੱਤ, ਜੈਨ ਮਤਾ ਅਤੇ ਬੋਧੀ ਮਤਾ ਵਾਲੇ ਵੀ ਮਨਾਉਂਦੇ ਹਨ।
ਸਨਾਤਨ ਮਤ ਵਾਲੇ ਭਗਵਾਨ ਰਾਮ ਚੰਦਰ ਜੀ ਅਪਣੇ ਭਰਾਤਾ ਲਛਮਣ ਅਤੇ ਪਤਨੀ ਸੀਤਾ ਮਾਤਾ ਨਾਲ 14 ਸਾਲਾ ਬਣਵਾਸ ਤੋਂ ਬਾਅਦ ਲੰਕਾਪਤੀ ਰਾਵਣ ਨੂੰ ਹਰਾ ਕੇ ਅਯੋਧਿਆ ਪਰਤੇ ਸਨ ।
ਸਿੱਖ ਧਰਮ ਦੇ ਲੋਕ ਇਸ ਤਿਉਹਾਰ (ਇੱਕ ਮਾਨਤਾ ਮੁਤਾਬਕ) ਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲੇ ਵਿੱਚੋਂ ਮੁਗਲ ਬਾਦਸ਼ਾਹ ਜਹਾਂਗੀਰ ਦੀ ਕੈਦ ਵਿੱਚੋਂ 52 ਰਾਜਿਆਂ ਨੂੰ ਆਪਣੇ ਨਾਲ ਛੁਡਵਾ ਕੇ ਦੀਵਾਲੀ ਵਾਲੇ ਦਿਨ "ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਸਨ ਦੀ ਖੁਸ਼ੀ ਵਿੱਚ ਦੇਸੀ ਘਿਓ ਦੇ ਦੀਵੇ ਜਗਾ ਕੇ ਮਨਾਉਂਦੇ ਹਨ।
ਜੈਨ ਧਰਮ ਦੇ ਲੋਕ ਮਹਾਵੀਰ ਸੁਆਮੀ ਦੇ ਨਿਰਵਾਣ ਪ੍ਰਾਪਤੀ ਅਤੇ ਉਹਨਾਂ ਦੇ ਤਪ, ਤਿਆਗ, ਅਤੇ ਜੀਵਨ ਭਰ ਪਾਏ ਕੀਮਤੀ ਯੋਗਦਾਨ ਦੇ ਸਨਮਾਨ ਵਿੱਚ 'ਸਵੈਤੰਬਰ ਜੈਨੀ ਦੀਵਾਲੀ ਦੇ ਤਿੰਨ ਦਿਨ ਉਪਵਾਸ (ਵਰਤ) ਰੱਖਕੇ ਮਨਾਦੇ ਹਨ।
ਬੁੱਧ ਧਰਮ:-ਬੁੱਧ ਮੱਤ ਦੇ ਲੋਕ ਬੇਧੀ ਇਸ ਦਿਨ ਮੇਨਸਟਰਾਂ ਨੂੰ ਲਾਈਟਾਂ ਤੇ ਫੁੱਲਾਂ ਨਾਲ ਸਜਾਉਂਦੇ ਅਤੇ ਬੁੱਧ ਮੰਤਰ ਦਾ ਜਾਪ ਜੋ ਕਿ ਮਨ ਨੂੰ ਸ਼ਾਂਤ ਇਕਾਗਰ ਚਿੱਤ ਅਤੇ ਆਤਮਕ ਗਿਆਨ ਦੇਣ ਵਾਲਾ ਮੰਤਰ ਮੰਨਿਆ ਜਾਂਦਾ ਹੈ। ਬੁੱਧ ਮਤ ਦੀ ਮਾਨਤਾ ਹੈ ਕਿ ਇਸ ਦਿਨ ਸਮਰਾਟ ਅਸ਼ੋਕ ਨੇ 'ਕਲਿੰਗ ਯੁੱਧ ਦੀ ਤਬਾਹੀ ਅਤੇ ਮਨੁੱਖੀ ਲਹੂ ਲੁਹਾਨ ਦੀ ਬਰਬਾਦੀ ਤੋਂ ਉਹਨਾਂ ਨੂੰ ਡੂੰਘਾ ਦੁੱਖ ਹੋਇਆ ਅਤੇ ਪਸਚਾਤਾਪ ਵਜੋਂ ਉਹਨਾਂ ਬੁੱਧ ਧਰਮ ਦੀਆ ਸਿੱਖਿਆਵਾਂ (ਅਹਿੰਸਾ, ਕਰੁਣਾ(ਦਇਆ) ਅਤੇ ਸ਼ਾਂਤੀ ਤੋਂ ਪਰੇਰਤ ਹੋ ਕੇ ਬੁੱਧ ਧਰਮ ਅਪਣਾਇਆ। ਆਪਣੇ ਸ਼ਾਸਨ ਕਾਲ ਵਿੱਚ ਬੁੱਧ ਧਰਮ ਦੇ ਸਤੂਪ ਅਤੇ ਸਤੰਭ ਦੇ ਨਿਰਮਾਣ ਕਰਵਾਏ। ਮਨੁੱਖਾ ਅਤੇ ਜੀਵਾਂ ਦੇ ਕਲਿਆਣ ਲਈ ਹਸਪਤਾਲ, ਖੂਹ, ਅਤੇ ਸੜਕਾਂ ਤੇ ਦਰਖਤ (ਅਸੋਕਾ ਟਰੀ) ਲਗਵਾਏ ਬੁੱਧ ਧਰਮ ਦੇ ਪ੍ਰਚਾਰ ਲਈ ਮਿਸ਼ਨਰੀਆਂ ਨੂੰ ਭਾਰਤ, ਸ੍ਰੀ ਲੰਕਾ ਅਤੇ ਮੱਧ ਏਸ਼ੀਆ ਵਿੱਚ ਭੇਜਿਆ।
ਨੋਟ:--"ਜੈਨ ਅਤੇ ਬੁੱਧ ਧਰਮ ਉਸ ਇੱਕ ਵਾਹਿਗੁਰੂ/ ਅੱਲਾ ਪਰਮਾਤਮਾ ਤੇ ਵਿਸ਼ਵਾਸ ਨਹੀਂ ਕਰਦਾ ਸਗੋਂ ਆਪਣੀ ਤਵੱਸਵੀਆ/ ਸਾਧੂਆਂ ਦੀ ਪੂਜਾ ਕਰਦਾ ਹੈ।"
ਦੀਵਾਲੀ ਇਸ ਵਾਰ ਕਤਕ ਦੀ ਮੱਸਿਆ ਭਾਵ ਅੰਧੇਰੀ ਰਾਤ (ਜਿਸ ਦਿਨ ਚੰਦਰਮਾ ਅਲੋਪ ਹੁੰਦਾ ਹੈ। ਚੰਦਰਮਾ ਦੇ ਦੇ ਪੱਖ 15 ਦਿਨ ਚਾਨਣ, 15 ਦਿਨ ਹਨੇਰ) 21 ਅਕਤੂਬਰ ਨੂੰ ਮਨਾਈ ਜਾ ਰਹੀ ਹੈ ।
'ਇਕ ਮਾਨਤਾ ਮੁਤਾਬਿਕ ਦੀਵਾਲੀ ਦਾ ਤਿਉਹਾਰ ਅੰਧਕਾਰ ਪਰ ਪ੍ਰਕਾਸ਼ ਬਦੀ ਉੱਪਰ ਇਛਾਈਆਂ ਦੀ ਅਤੇ ਅਗਿਆਨ/ਅੰਧ ਵਿਸ਼ਵਾਸ ਪਰ ਗਿਆਨ ਦੀ ਜਿੱਤ ਕਰਕੇ ਮਨਾਇਆ ਜਾਂਦਾ ਹੈ।

ਦੀਵਾਲੀ/ਦੀਪਾਂਵਲੀ:- ਦੀਵਾ ਵਾਲੀ ਭਾਵਦੀਵਾ ਬਾਲਣ ਨਾਲ ਅੂੰਧੇਰਾ ਦ ਰ ਅਤੇ ਪਰਕਾਸ਼ ਦਾ ਚਾਨਣ ਹੁੰਦਾ ਹੈ। ਪਰ ਅਸੀਂ ਤਗਆਨ ਦਾ ਦੀਵਾ ਬਾਲਣਾ ਹੈ ਤਾਂ ਤਕ ਅਤਗਆਨਤਾ/ ਅੂੰਧ ਤਵਸ਼ਵਾਸ ਤਮਟਾ ਕੇ ਮਨ/ ਬੁੱਧੀ ਤਵੱਚ ਤਗਆਨ ਦਾ ਪਰਕਾਸ਼ ਤਲਆਉਣਾ ਹੈ। "ਫੈਲੇ ਤਵਤਦਆ- ਚਾਨਣ ਹੋਇ" ਭਾਈ ਗੁਰਦਾਸ ਜੀ ਨੇ ਆਪਣੀ ਵਾਰ੧ ਅਤੇ ੨੭ਵੀਂ ਪੌੜੀ ਤਵੱਚ ਗੁਰ ਨਾਨਕ ਬਾਰੇ ਇੂੰਝ ਤਲਤਖਆ ਹੈ:--

 "ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ।। ਜਿਉ ਕਰਿ ਸੂਰਜ ਨਿਕਲਿਆ ਤਾਰੇ ਛਪਿ ਅੰਧੇਰ ਪਲੋਆ... ।।

(When the Emergence of the true' Guru , the mist cleared & the light scattered all around ) ਗੁਰੂ ਨਾਨਕ ਜੀ ਦੇ ਆਗਮਨ ਨਾਲ ਉਹਨਾਂ ਦੀ ਹੋਂਦ, ਉਦਾਸੀਆਂ ਦੌਰਾਨ ਲੁਕਾਈ ਨੂੰ ਦਿੱਤੇ ਪ੍ਰਵਚਨਾ/ ਸਿਖਿਆਵਾਂ ਨਾਲ ਲੋਕਾਂ ਦੇ ਅੰਧਵਿਸ਼ਵਾਸ ਅਤੇ ਅਗਿਆਨਤਾ ਦੀ ਧੁੰਦ ਮਿਟ ਗਈ ਅਤੇ ਲੋਕਾਂ ਦਾ ਜੀਵਨ ਪ੍ਰਕਾਸ਼ਮਾਨ ਹੋ ਗਿਆ।

ਦਿਵਾਲੀ ਤੋਂ ਪਹਿਲਾਂ ਆਪਾਂ ਆਪਣੀ ਘਰਾਂ /ਦਫਤਰਾਂ ਦੀ ਸਫਾਈ ਰੰਗੋਲੀ ਅਤੇ ਫੁੱਲਾ ਨਾਲ 'ਮੁੱਖ ਦੁਆਰ ਤੇ ਵਿਹੜਾ ਸਜਾਉਦੇ ਹਾਂ।

ਮਠਿਆਈਆਂ:-ਦੇਸੀ ਘਿਓ ਨਾਲ ਬੇਸਣ, ਬਰਫੀ, ਲੱਡੂ ਆਦੀ ਆਪਣੇ ਘਰ ਵਿੱਚ ਹੀ ਬਣਾਓ ਅਤੇ ਬਾਜ਼ਾਰ ਦੀਆਂ ਮਿਲਾਵਟੀ/ਬਨਾਵਟੀ ਮਿਠਾਈਆਂ ਨਾ ਖਰੀਦ ਕੇ ਖਾਓ।

ਪਕਵਾਨ:-ਪਕੌੜੇ, ਗੋਗਲੇ, ਮਟਰੀ, ਮੱਠੀਆਂ, ਅਤੇ ਪੂਰੀਆ ਸ਼ੁੱਧ ਦੇਸੀ ਸਰੋਂ ਦੇ ਤੇਲ ਵਿੱਚ ਘਰੇ ਹੀ ਪਕਾਓ ਅਤੇ ਗੁਰਦੁਆਰਾ ਜਾਂ ਮੰਦਰ ਜਾਂ ਆਪਣੇ ਘਰ ਵਿੱਚ ਹੀ ਬਣਾਏ ਆਪਣੇ ਇਸ਼ਟ ਅੱਗੇ ਦੀਵਾ ਬਾਲ ਕੇ, ਧੂਫ ਬੱਤੀ ਕਰਕੇ

ਸਗਲੀ ਰੈਣ ਗੁਦਰੀ ਅੰਧਿਆਰੀ ਸੇਵਿ ਸਤਿਗੁਰ ਚਾਨਣ ਹੋਇ।।

ਅਰਦਾਸ/ ਪ੍ਰਾਰਥਨਾ ਕਰਨੀ: "ਹੇ ਵਾਹਿਗੁਰੂ ਮੇਰੇ ਅਤੇ ਮੇਰੇ ਘਰ ਵਿੱਚੋਂ ਸਾਰੇ ਤਰ੍ਹਾਂ ਦੀ ਨਾਪੱਖੀ(ਨੈਗਟੇਵਿਟੀ), (ਝੂਠ,ਲਾਲਚ, ਆਲਸ,ਵੈਰ-ਵਿਰੋਧ ਖਤਮ ਕਰਨੀ, ਆਪਣੇ ਲਈ ਵਿਦਿਆ ਦਾ ਦਾਨ, ਪਰਿਵਾਰ ਨੂੰ ਸਿਹਤਜਾਬੀ ਅਤੇ ਚੜ੍ਹਦੀ ਕਲਾ ਬਖਸ਼ਣੀ।

ਨਾਨਕੁ ਨਾਮੁ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਸਾਰਿਆਂ ਦਾ ਭਲਾ ਮੰਗਣਾ ਅਤੇ ਆਪਣੇ ਆਢ-ਗੁਆਂਢ, ਰਿਸ਼ਤੇਦਾਰਾਂ ਵਿੱਚ ਮਠਿਆਈ, ਪਕਵਾਨ ਅਤੇ ਲੋੜਵੰਦ ਨੂੰ ਗਿਫਟ ਵੰਡੋ ਅਤੇ ਆਪ ਛਕੋ।

ਗੁਰੂ ਨਾਨਕ ਜੀ ਸਾਰੰਗ ਰਾਗ ਵਿੱਚ ਫਰਮਾਉਂਦੇ ਹਨ:--

ਘਾਲਿ ਖਾਇ ਕਿਛੁ ਹਥਹੁ ਦੇਇ।।ਨਾਨਕ ਰਾਹੁ ਪਛਾਣਹਿ ਸੇਹਿ।।ਸਾਰੰਗ ਮਹਲਾ ੧ ।

ਵਿਸ਼ਵ ਸਿਹਤ ਸੰਗਠਨ ਅਨੁਸਾਰ
'ਸ਼ੋਰ ਪ੍ਰਦੂਸ਼ਣ ਵਾਲੇ ਪਟਾਕੇ ਜਿਵੇਂ ਆਤਿਸ਼ਬਾਜੀ, ਅਨਾਰ ਅਤੇ ਬੰਬ ਵਗੈਰਾ ਜਿੱਥੇ ਸਾਡੇ ਕੰਨਾਂ ਦੇ ਸੰਵੇਦਨਸ਼ੀਲ ਟਿਸ਼ੂਆਂ ਨੂੰ ਸਥਾਈ ਤੌਰ ਤੇ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਸਥਾਈ ਤੌਰ ਤੇ ਸੁਣਨ ਸ਼ਕਤੀ ਵੀ ਖਤਮ ਕਰ ਸਕਦੇ ਹਨ। ਇਹ ਸ਼ੋਰ ਪ੍ਰਦੂਸ਼ਣ ਨੀਂਦ ਖਰਾਬ ਕਰਨ ਅਤੇ ਤਨਾਵ ਵਧਾਉਣ ਵਿੱਚ ਵੀ ਬਹੁਤ ਜਿਆਦਾ ਹਾਨੀਕਾਰਕ ਹੁੰਦੇ ਹਨ। ਇਹਨਾਂ ਵਿੱਚੋਂ ਨਿਕਲਣ ਵਾਲੀਆਂ ਜਹਿਰੀਲੀਆਂ ਗੈਸਾਂ ਨਾ ਸਿਰਫ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਸਗੋਂ ਅੱਗ ਲੱਗਣ ਅਤੇ ਸਰੀਰ ਨੂੰ ਵੀ ਨੁਕਸਾਨ ਪਹੁੰਚਾਉਣ ਦਾ ਖਤਰਾ ਪੈਦਾ ਹੁੰਦਾ ਹੈ। ਕਿਉਂਕਿ ਪਟਾਕਿਆ ਵਿੱਚ ਮੁੱਖ ਤੌਰ ਤੇ ਗੰਧਕ, ਐਂਟੀਮਨੀ, ਸਲਫਾਈਡ, ਬੇਰੀਅਮ ਨਾਈਟਰੇਟ, ਐਲਮੀਨੀਅਮ, ਤਾਂਬਾ, ਲਿਥੀਅਮ ਅਤੇ ਸਟਰੇਟਿਅਮ ਅਤੇ ਕਾਰਬਨ ਹੁੰਦੇ ਹਨ। ਜੋ ਕਿ ਛੋਟੇ ਬੱਚੇ ਇਸ ਪ੍ਰਦੂਸ਼ਣ ਦੇ ਮਾੜੇ ਪ੍ਰਭਾਵ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੁੰਦੇ ਹਨ। ਇਹਨਾਂ ਜਹਿਰੀਲੀਆਂ ਗੈਸਾਂ ਕਰਕੇ ਫੇਫੜਿਆਂ ਦਾ ਕੈਂਸਰ ਹੁੰਦਾ ਹੈ। ਸਾਹ ਮਰੀਜ਼ ਅਤੇ ਗਰਭਵਤੀ ਔਰਤਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ। ਇਸ ਦੇ ਨਾਲ ਨਾਲ ਪਸੂ-ਪੰਛੀ ਵੀ ਪ੍ਰਭਾਵਿਤ ਹੁੰਦੇ ਹਨ। ਬਲਕਿ ਸਹਿਮ ਡਰ ਨਾਲ ਉਹਨਾਂ ਦੀ ਸੁਨਣ ਸ਼ਕਤੀ ਤੇ ਵੀ ਅਸਰ ਪੈਂਦਾ ਹੈ। ਕਈ ਪੰਛੀ ਤਾ ਆਪਣੀ ਜਾਨ ਗਵਾ ਬੈਠਦੇ ਹਨ ਜੋ ਕਿ ਵਾਤਾਵਰਨ ਨੂੰ ਅਸੰਤੁਲਿਤ ਕਰਦਾ ਹੈ।ਲੋਕਾਂ ਨੂੰ ਪਟਾਕੇ ਚਲਾਣ ਤੋਂ ਸਖਤੀ ਨਾਲ ਬਚਣਾ ਚਾਹੀਦਾ ਹੈ ਕਿਉਂਕਿ ਆਪਾਂ ਜ਼ਿੰਦਗੀ ਨੂੰ ਰੁਸ਼ਨਾਉਣਾ ਹੈ ਨਾ ਕਿ ਅਸਮਾਨ ਜੇਕਰ ਦੀਵਾਲੀ ਤੇ ਪਟਾਕੇ ਚਲਾ ਕੇ ਖੁਸ਼ੀਆਂ ਮਨਾਉਣੀਆਂ ਹੀ ਹਨ ਤਾਂ ਇਸਦਾ ਦੂਜਾ ਵਿਕਲਪ ਇਕੋ ਫਰੈਂਡਲੀ ਪਟਾਕੇ ਵੀ ਬਾਜ਼ਾਰ ਵਿੱਚ ਉਪਲਬਧ ਹਨ। ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਦੀ ਈਕੋ-ਅਨੁਕੂਲ ਪਟਾਕੇ ਘੱਟ ਆਵਾਜ਼ ਪੈਦਾ ਕਰਦੇ ਹਨ ਅਤੇ ਵਾਤਾਵਰਨ ਨੂੰ ਵੀ ਨਾ ਮਾਤਰ ਪ੍ਰਦੂਸ਼ਣ ਫਲਾਉਂਦੇ ਹਨ।
ਦੀਵਾਲੀ ਭਾਰਤ ਵਿੱਚ ਖੁਸ਼ੀ ਦਾ ਸਭ ਤੋਂ ਵੱਡਾ ਤਿਉਹਾਰ ਹੈ ਅਤੇ ਖੁਸ਼ਹਾਲ ਮੌਕਿਆ ਵਿੱਚੋਂ ਇੱਕ ਹੈ। ਇਸ ਨੂੰ ਆਪਾਂ ਸਾਰੇ ਪਰਿਵਾਰਿਕ ਮੈਂਬਰ ਇਕੱਠੇ ਹੋ ਕੇ ਮਨਾਉਂਦੇ ਹਾਂ
ਆਓ ਇਸ ਸੁੰਦਰ ਤਿਉਹਾਰ ਨੂੰ ਪ੍ਰਦੂਸ਼ਣ ਦੀ ਬੁਰਾਈ ਨਾਲ ਬਰਬਾਦ ਨਾ ਹੋਣ ਦੇਈਏ। ਸਭ ਤੋਂ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਤਿਉਹਾਰ ਨੂੰ ਤੁਰਤ ਵਾਤਾਵਰਨ ਅਨੁਕੂਲ ਬਣਾਇਆ ਜਾਣਾ ਚਾਹੀਦਾ ਹੈ ਸਾਨੂੰ ਸਾਰਿਆਂ ਨੂੰ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣ ਲਈ ਆਪਾਂ ਪਲਾਸਟਿਕ ਅਤੇ ਹਾਨੀਕਾਰਕ ਸਮਗਰੀ ਨਾ ਵਰਤ ਕੇ ਵਾਤਾਵਰਨ ਨੂੰ ਬਚਾਉਣ ਵਾਲੀ ਦੀਵਾਲੀ ਮਨਾਉਣੀ ਚਾਹੀਦੀ ਹੈ। ਦੀਵਿਆਂ ਨੂੰ ਪਹਿਲ ਦਈਏ ਨਾ ਕਿ ਪਟਾਕਿਆ ਨੂੰ।

ਗਰੀਨ ਦੀਵਾਲੀ ਮਨਾਉਣ ਲਈ ਵੱਧ ਤੋਂ ਵੱਧ ਬੂਟੇ ਘਰਾਂ 'ਚ ਗਮਲਿਆਂ ਵਿੱਚ ਅਤੇ ਬਾਹਰ ਸੁਖਾਵੀ ਜਗਾ ਲਗਾਣੇ ਚਾਹੀਦੇ ਹਨ ਤਾਂ ਕਿ ਵਾਤਾਵਰਨ ਸੁੱਧ ਹੋ ਸਕੇ ਅਤੇ ਹਰਿਆਵਲੀ ਧਰਤੀ (ਸਾਡੀ ਵੱਡੀ ਮਾਂ) ਵੀ ਇਸ ਖੁਸ਼ੀ ਵਿੱਚ ਖੁਸ਼ ਹੋਵੇਗੀ ਅਤੇ ਤੁਹਾਨੂੰ ਸ਼ੁੱਧ ਹਵਾ ਦੇ ਨਾਲ ਨਾਲ ਸੁਭ ਅਸੀਸਾਂ ਦੇਵੇਗੀ।
ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤੁ ॥ 
ਪ੍ਰਸ਼ਾਸਨ ਅਤੇ ਸਰਕਾਰਾਂ ਨੂੰ ਵੀ ਹਰਿਆਵਲ ਅਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਲੋਕਾਂ ਨੂੰ ਹੋਕਾ ਦੇਣਾ ਚਾਹੀਦਾ ਹੈ ਅਤੇ ਇਸਤੇ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ।
 

ਹਰਵੇਲ ਸਿੰਘ ਸੈਣੀ ਗੜ੍ਹਸ਼ੰਕਰ
ਪ੍ਰਧਾਨ:- ਸੋਸ਼ਲ ਵੈਲਫੇਅਰ ਸੋਸਾਇਟੀ (ਰਜਿ.) ਗੜਸੰਕਰ-144527
ਸੰਪਰਕ ਨੰਬਰ--9779855065

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.