ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰਸਿੱਖਾਂ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਕੈਂਪ 6 ਅਕਤੂਬਰ ਤੋਂ
- ਗੁਰਬਾਣੀ-ਇਤਿਹਾਸ
- 04 Oct,2025
ਫਰੈਂਕਫਰਟ , ਗੁਰਨਿਸ਼ਾਨ ਸਿੰਘ ਪੁਰਤਗਾਲ
ਸਮੁੱਚੀ ਮਾਨਵਤਾ ਦੀ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੇ ਹੱਕਾਂ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀਆਂ ਮਹਾਨ ਸ਼ਹਾਦਤਾਂ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ
ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਵਿੱਚ 6 ਅਕਤੂਬਰ ਤੋਂ 18 ਅਕਤੂਬਰ ਤੱਕ ਬੱਚਿਆਂ ਦਾ ਗੁਰਮਤਿ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਜਿਸਦਾ ਰੋਜ਼ਾਨਾ ਸਮਾਂ ਦੁਪਹਿਰ 01:00 ਵਜੇ ਤੋਂ 05:00 ਵਜੇ ਤੱਕ ਹੋਵੇਗਾ।
ਜਿਸ ਦੀ ਸਮਾਂ ਵੰਡ ਇਸ ਪ੍ਰਕਾਰ ਹੋਵੇਗੀ....
01:00 pm - 02:30 pm - ਇਤਿਹਾਸ ਕਲਾਸ
02:30 pm - 03:00 pm - ਲੰਗਰ
03:00 pm - 04:00 pm - ਗੁਰਬਾਣੀ/ਮਰਯਾਦਾ
04:00 pm - 05:00 pm - ਗੱਤਕਾ ਕਲਾਸ
ਗੁਰਮਤਿ ਕੈਂਪ ਵਿੱਚ ਇਹਨਾਂ ਮਹਾਨ ਸ਼ਹਾਦਤਾਂ ਦੇ ਫਲਸਫੇ ਤੇ ਦੁਨੀਆ ਦੇ ਇਤਿਹਾਸ ਵਿੱਚ ਇਹਨਾਂ ਮਹਾਨ ਤੇ ਅਦੁੱਤੀਆਂ ਸ਼ਹਾਦਤਾਂ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ, ਅਖੀਰ ਵਿੱਚ ਬੱਚਿਆਂ ਦੀ ਪ੍ਰਖਿਆ ਹੋਵੇਗੀ । ਅੱਵਲ ਆਉਣ ਵਾਲਿਆਂ ਬੱਚਿਆਂ ਦਾ ਸਨਮਾਨ ਕੀਤਾ ਜਾਵੇਗਾ । ਗੁਰਮਤਿ ਕੈਂਪ ਵਿੱਚ ਬੱਚਿਆਂ ਦੀਆਂ ਕਲਾਸਾਂ ਵਿਸ਼ੇਸ ਤੌਰ ਤੇ ਪਹੁੰਚ ਰਹੇ ਭਾਈ ਗੁਰਭੇਜ ਸਿੰਘ ਅਨੰਦਪੁਰੀ ਅਤੇ ਗ੍ਰੰਥੀ ਸਾਹਿਬਾਨ ਬਣਾਏ ਗਏ ਸਲੇਬਸ ਅਨੁਸਾਰ ਲੈਣਗੇ । ਬੱਚਿਆਂ ਤੇ ਮਾਤਾ ਪਿਤਾ ਜੀ ਨੂੰ ਬੇਨਤੀ ਹੈ ਕਿ ਇਸ ਕੈਂਪ ਵਿੱਚ ਸ਼ਾਮਿਲ ਹੋਣ ਲਈ ਹੇਠਾਂ ਦਿੱਤਾ ਰਜਿਸ਼ਟ੍ਰੇਸ਼ਨ ਫਾਰਮ ਭਰ ਕੇ submit ਕਰੋ ਜਾਂ ਆਪਣਾ ਨਾਮ ਗ੍ਰੰਥੀ ਸਾਹਿਬਾਨਾਂ ਪਾਸ ਦਰਜ ਕਰਵਾਓ ਜੀ।
Posted By:
GURBHEJ SINGH ANANDPURI
Leave a Reply