Nazrana Times

ਪੰਜਾਬੀ

ਭਾਰਤੀ ਜਵਾਨ ਕਿਸਾਨ ਪਾਰਟੀ ਵੱਲੋਂ ਗਰੰਟੀ ਨੰਬਰ-2 ਵਿੱਚ ਮਜਬੂਤ ਪੰਜਾਬ, ਪਾਰਦਰਸ਼ੀ ਸ਼ਾਸਨ ਅਤੇ ਜਵਾਬਦੇਹ ਪ੍ਰਸ਼ਾਸਨ ਦੇਣ ਦਾ ਕੀਤਾ ਵਾਅਦਾ...

16 Jun, 2026 09:30 PM

ਪੰਜਾਬ ਦੇ ਲੋਕਾਂ ਦੇ ਸਹਿਯੋਗ ਨਾਲ ਪੁਰਾਣੀ ਅਤੇ ਭ੍ਰਿਸ਼ਟ ਪ੍ਰਸ਼ਾਸਨਿਕ ਪ੍ਰਣਾਲੀ ਨੂੰ ਬਦਲਕੇ ਸਿਰਜਿਆ ਜਾਵੇਗਾ ਹਰ ਪੱਖੋਂ ਪਾਰਦਰਸ਼ੀ ਸਿਸਟਮ : ਸੂਬਾ ਪ੍ਰਧਾਨ ਇੰਜੀ. ਦਲਜੀਤ ਸਿੰਘ ਸੈਣੀ
ਚੰਡੀਗੜ੍ਹ 16 ਜੂਨ (ਮੰਗਤ ਸਿੰਘ ਸੈਦਪੁਰ) : ਭਾਰਤੀ ਜਵਾਨ ਕਿਸਾਨ ਪਾਰਟੀ ਪੰਜਾਬ ਦੇ ਲੋਕਾਂ ਨਾਲ ਇੱਕ ਮਜ਼ਬੂਤ ਵਚਨ ਕਰਦੀ ਹੈ ਕਿ 2027 ਵਿੱਚ ਤੁਹਾਡੇ ਸਮਰਥਨ ਨਾਲ ਸੱਤਾ ਵਿੱਚ ਆਉਣ ਉਪਰੰਤ ਪੰਜਾਬ ਵਿੱਚ ਇਹੋ ਜਿਹਾ ਪ੍ਰਸ਼ਾਸਨਿਕ ਪ੍ਰਣਾਲੀ ਕਾਇਮ ਕਰਾਂਗੇ ਜੋ ਪਾਰਦਰਸ਼ਤਾ, ਜਵਾਬਦੇਹੀ ਅਤੇ ਜਨਤਕ ਵਿਸ਼ਵਾਸ ਦੇ ਮਜ਼ਬੂਤ ਸਿਧਾਂਤਾਂ ’ਤੇ ਆਧਾਰਿਤ ਹੋਵੇਗੀ। ਖਾਸ ਗੱਲ ਇਹ ਹੈ ਕਿ ਆਮ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਫਾਈਲਾਂ ਦੀ ਦੇਰੀ, ਜਾਣਕਾਰੀ ਦੀ ਘਾਟ ਅਤੇ ਬੇਜਵਾਬਦੇਹੀ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਰਤੀ ਜਵਾਨ ਕਿਸਾਨ ਪਾਰਟੀ ਇਸ ਪੁਰਾਣੀ ਅਤੇ ਭ੍ਰਿਸ਼ਟ ਪ੍ਰਣਾਲੀ ਨੂੰ ਬਦਲਣ ਲਈ ਵਚਨਬੱਧ ਹੈ। ਇਥੇ ਜਾਰੀ ਪ੍ਰੈਸ ਬਿਆਨ ਵਿੱਚ ਭਾਰਤੀ ਜਵਾਨ ਕਿਸਾਨ ਪਾਰਟੀ ਦੇ ਪ੍ਰਧਾਨ ਇੰਜੀ.ਦਲਜੀਤ ਸਿੰਘ ਸੈਣੀ ਨੇ ਦੱਸਿਆ ਕਿ ਪਾਰਟੀ ਵੱਲੋਂ ਦੇਸ਼ ਵਿੱਚ ਹਰ ਪੱਖੋਂ ਬਾਹਰ ਦਰਸ਼ੀ ਪ੍ਰਬੰਧਕ ਢਾਂਚਾ ਉਲੀਕਣ ਲਈ ਭਾਰਤੀ ਜਵਾਨ ਕਿਸਾਨ ਪਾਰਟੀ ਵੱਲੋਂ ਦਿੱਤੀ ਗਰੰਟੀ ਨੰਬਰ-2 ਵਿੱਚ ਵਾਅਦੇ ਕੀਤੇ ਹਨ ਕਿ ਪੰਜਾਬ ਦੇ ਸਾਰੇ ਸਰਕਾਰੀ ਵਿਭਾਗ ਸੂਚਨਾ ਅਧਿਕਾਰ ਦੇ ਪੂਰੇ ਦਾਇਰੇ ਹੇਠ ਲਿਆਂਦੇ ਜਾਣਗੇ, ਤਾਂ ਜੋ ਹਰ ਨਾਗਰਿਕ ਨੂੰ ਜਾਣਕਾਰੀ ਪ੍ਰਾਪਤ ਕਰਨ ਦਾ ਅਧਿਕਾਰ ਮਿਲੇ। ਹਰ ਸਰਕਾਰੀ ਵਿਭਾਗ ਅਤੇ ਅਧਿਕਾਰੀ ਆਪਣੇ ਕੰਮ ਵਿੱਚ ਹੋਣ ਵਾਲੀ ਦੇਰੀ ਲਈ ਸਿੱਧੇ ਤੌਰ ’ਤੇ ਜਨਤਾ ਪ੍ਰਤੀ ਜਵਾਬਦੇਹ ਹੋਵੇਗਾ। ਜਿੱਥੇ ਵੀ ਜਾਣਬੁੱਝ ਕੇ ਫਾਈਲਾਂ ਰੋਕੀਆਂ ਜਾਂ ਦੇਰੀ ਕੀਤੀ ਜਾਵੇਗੀ, ਉਥੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਅਨੁਸ਼ਾਸਨਾਤਮਕ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਾਡਾ ਮੰਨਣਾ ਹੈ ਕਿ ਲੋਕਤੰਤਰ ਵਿੱਚ ਸਰਕਾਰ ਲੋਕਾਂ ਦੀ ਸੇਵਕ ਹੈ, ਮਾਲਕ ਨਹੀਂ। ਇਸ ਲਈ ਹਰ ਨਾਗਰਿਕ ਦਾ ਹੱਕ ਹੈ ਕਿ ਉਸਨੂੰ ਸਮੇਂ ਸਿਰ ਸੇਵਾਵਾਂ, ਜਾਣਕਾਰੀ ਅਤੇ ਨਿਆਂ ਮਿਲੇ। ਖਾਸ ਤੌਰ ਤੇ ਤੁਹਾਡੇ ਅਧਿਕਾਰ-ਸਾਡੀ ਜ਼ਿੰਮੇਵਾਰੀ,ਪਾਰਦਰਸ਼ੀ ਸ਼ਾਸਨ- ਮਜ਼ਬੂਤ ਪੰਜਾਬ, ਇਮਾਨਦਾਰ ਪ੍ਰਸ਼ਾਸਨ-ਖੁਸ਼ਹਾਲ ਭਵਿੱਖ ਅਤੇ ਪੰਜਾਬ ਬਦਲੇਗਾ, ਜਦੋਂ ਪ੍ਰਣਾਲੀ ਬਦਲੇਗੀ। ਉਹਨਾਂ ਕਿਹਾ ਕਿ ਇੱਕ ਇਮਾਨਦਾਰ, ਜਵਾਬਦੇਹ ਅਤੇ ਨਵੇਂ ਨਰੋਏ ਪੰਜਾਬ ਦੀ ਨੀਂਹ ਇਕੱਠੇ ਰੱਖੀਏ। ਖਾਸ ਗੱਲ ਇਹ ਹੈ ਕਿ ਮੌਜੂਦਾ ਪੰਜਾਬ ਦਾ ਸਿਸਟਮ ਹਰ ਪੱਖੋਂ ਹੀ ਲੋਕਾਂ ਚ ਸ਼ੱਕੀ ਬਣਿਆ ਹੋਇਆ ਹੈ ਕਿਉਂਕਿ ਸਰਕਾਰਾਂ ਵੱਲੋਂ ਮੀਡੀਆ ਰਾਹੀਂ ਪੰਜਾਬ ਦੀ ਸਥਿਤੀ ਨੂੰ ਹਰ ਪੱਖੋਂ ਮਜਬੂਤ ਅਤੇ ਪਾਰਦਰਸ਼ੀ ਪ੍ਰਚਾਰਿਆ ਜਾ ਰਿਹਾ ਹੈ ਪਰੰਤੂ ਅਸਲ ਵਿੱਚ ਅਨੇਕਾਂ ਹੀ ਇਹੋ ਜਿਹੀਆਂ ਸੋਸ਼ਲ ਮੀਡੀਆ ਅਤੇ ਪ੍ਰਿੰਟ ਮੀਡੀਆ ਵਿੱਚ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ ਜਿਨ੍ਹਾਂ ਨੂੰ ਸੋ ਜਣ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ। ਬਹੁਤ ਸਾਰੇ ਕੇਸ ਕਈ-ਕਈ ਸਾਲਾਂ ਤੋਂ ਕੋਰਟਾਂ ਵਿੱਚ ਚੱਲ ਰਹੇ ਹਨ ਅਤੇ ਕਈ ਕੇਸ ਇਹੋ ਜਿਹੇ ਵੀ ਸਾਹਮਣੇ ਆਉਂਦੇ ਹਨ ਕਿ ਪੁਲਿਸ ਥਾਣੇ ਵਿੱਚ ਕਈ-ਕਈ ਮਹੀਨੇ ਐਫਆਈਆਰਜ਼ ਵਗੈਰਾ ਸਬੂਤ ਹੋਣ ਦੇ ਬਾਵਜੂਦ ਵੀ ਦਰਜ ਨਹੀਂ ਕੀਤੀਆਂ ਜਾਂਦੀਆਂ। ਬਹੁਤ ਸਾਰੇ ਮਸਲੇ ਇਹੋ ਜਿਹੇ ਹਨ ਕਿ ਭੂ-ਮਾਫੀਆ ਗਰੁੱਪਾਂ ਵੱਲੋਂ ਪਿਛਲੀਆਂ ਲੰਘੀਆਂ ਤਰੀਕਾਂ ਦੇ ਐਫੀਡੇਵਿਡ ਖਰੀਦ ਕੇ ਜਾਅਲੀ ਦਸਤਾਵੇਜ਼ਾਂ ਰਾਹੀਂ ਇਹੋ ਜਿਹੇ ਪਰਿਵਾਰਾਂ ਦੀਆਂ ਜਮੀਨਾਂ 'ਤੇ ਝੂਠੇ ਬਿਆਨੇ ਲਾ ਕੇ ਰਜਿਸਟਰੀਆਂ ਵਗੈਰਾ ਕਰਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਪਰੰਤੂ ਜਦੋਂ ਪਰਿਵਾਰਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੀਆਂ ਜਮੀਨਾਂ ਉੱਤੇ ਨਜਾਇਜ਼ ਕਬਜ਼ੇ ਕਰਨ ਲਈ ਝੂਠੇ ਬਿਆਨੇ ਪਿਛਲੀਆਂ ਲੰਘੀਆਂ ਤਰੀਕਾਂ ਦੇ ਐਫੀਡੇਵਿਡ ਵਗੈਰਾ ਖਰੀਦ ਕੇ ਜਾਲੀ ਦਸਤਾਵੇਜਾਂ ਰਾਹੀਂ ਕਬਜੇ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਤਾਂ ਉਹਨਾਂ ਵੱਲੋਂ ਇਨਸਾਫ ਲੈਣ ਲਈ ਕਦੇ ਥਾਣਿਆਂ 'ਚ ਆਦੇ ਕਦੇ ਅਦਾਲਤ ਵਿੱਚ ਧੱਕੇ ਖਾਣ ਪੈਂਦੇ ਪ੍ਰੰਤੂ ਲੰਮਾ ਸਮਾਂ ਬੀਤਣ ਦੇ ਬਾਵਜੂਦ ਵੀ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ। ਇਹੋ ਜਿਹੇ ਬਹੁਤ ਸਾਰੇ ਕੇਸ ਅਦਾਲਤਾਂ ਵਿੱਚ ਵੇਖਣ ਨੂੰ ਮਿਲਦੇ ਹਨ। ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਵੇਖਦੇ ਹੋਏ ਭਾਰਤੀ ਜਵਾਨ ਕਿਸਾਨ ਪਾਰਟੀ ਵੱਲੋਂ ਗਰੰਟੀ ਨੰਬਰ-2 ਵਿੱਚ ਵਾਅਦਾ ਕੀਤਾ ਹੈ ਕਿ ਆਮ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਉਹਨਾਂ ਵੱਲੋਂ ਹਰ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਦ੍ਰਿੜ ਸੰਕਲਪ ਰਾਹੀਂ ਜਾਰੀ ਰੱਖੀਆਂ ਜਾਣਗੀਆਂ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਕਾਨੂੰਨੀ ਤੌਰ ਤੇ ਅਤੇ ਲੋਕਤੰਤਰਿਕ ਢੰਗ ਤਰੀਕੇ ਨਾਲ ਸੰਘਰਸ਼ ਜਾਰੀ ਰੱਖਿਆ ਜਾਵੇਗਾ।

Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ

Latest News

Hhh

14 Sep, 2026 07:11 PM