Nazrana Times

ਪੰਜਾਬੀ

ਪ੍ਰਿੰਸੀਪਲ ਗਿਆਨ ਸਿੰਘ ਦੁਸਾਂਝ ਅਤੇ ਚਰਨਜੀਤ ਕੌਰ ਦੁਆਰਾ ਲਿਖੀ ਕਿਤਾਬ ‘ਦੁਸਾਂਝ ਕਲਾਂ ਦਾ ਮਾਣਮੱਤਾ ਇਤਿਹਾਸ’ ਰਿਲੀਜ਼

30 Sep, 2026 07:05 PM

ਅੱਪਰਾ,30 ਸਤੰਬਰ (ਤੀਰਥ ਸਿੰਘ ਮੈਂਗੜ੍ਹਾ)-ਦੁਸਾਂਝ ਕਲਾਂ ਸਾਹਿਤ ਸਭਾ ਰਜਿ ਦੇ ਪ੍ਰਧਾਨ ਸੋਹਣ ਸਿੰਘ ਭਿੰਡਰ ਨੰਬਰਦਾਰ ਬਿਸ਼ਨ ਸਿੰਘ, ਜਸਵੀਰ ਚੰਦ ਦੁਸਾਂਝ ਕਲਾਂ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਜਿੰਦਰ ਸੰਧੂ ਫਿਲੌਰ ਵਲੋਂ ਲੇਖਕ ਪ੍ਰਿੰਸੀਪਲ ਗਿਆਨ ਸਿੰਘ ਦੁਸਾਂਝ ਅਤੇ ਸਹਿ ਲੇਖਿਕਾ ਚਰਨਜੀਤ ਕੌਰ ਦੁਆਰਾ ਲਿਖੀ ਕਿਤਾਬ ‘ਦੁਸਾਂਝ ਕਲਾਂ ਦਾ ਮਾਣਮੱਤਾ ਇਤਿਹਾਸ’ ਅੱਜ ਰਿਲੀਜ਼ ਕੀਤੀ ਗਈ। ਇਸ ਮੌਕੇ ਬੋਲਦਿਆਂ ਕਾਂਗਰਸੀ ਆਗੂ ਰਜਿੰਦਰ ਸੰਧੂ ਫਿਲੌਰ ਤੇ ਸਮੂਹ ਲੇਖਕਾਂ ਨੇ ਕਿਹਾ ਕਿ ਕਿਤਾਬ ਚਾਹੇ ਕੋਈ ਵੀ ਹੋਵੇ, ਉਹ ਸਾਨੂੰ ਸਾਡੇ ਇਤਿਹਾਸ ਬਾਰੇ ਜਾਣਕਾਰੀ ਦਿੰਦੀਆਂ ਹਨ ਤੇ ਸਾਡੀ ਜਾਣਕਾਰੀ ਵਿੱਚ ਵਾਧਾ ਕਰਨ ਦੇ ਸਮਰੱਥ ਹੁੰਦੀਆਂ ਹਨ। ਉਨਾਂ ਅੱਗੇ ਕਿਹਾ ਕਿ ਲੇਖਕ ਪ੍ਰਿੰਸੀਪਲ ਗਿਆਨ ਸਿੰਘ ਦੁਸਾਂਝ ਅਤੇ ਸਹਿ ਲੇਖਿਕਾ ਚਰਨਜੀਤ ਕੌਰ ਦੁਆਰਾ ਲਿਖੀ ਕਿਤਾਬ ‘ਦੁਸਾਂਝ ਕਲਾਂ ਦਾ ਮਾਣਮੱਤਾ ਇਤਿਹਾਸ' ਵੀ ਦੁਆਬੇ ਦੇ ਇਤਿਹਾਸਕ ਪਿੰਡ ਦੁਸਾਂਝ ਕਲਾਂ ਦੇ ਸੁਨਹਿਰੀ ਪਿਛੋਕੜ ਬਾਰੇ ਭਰਪੂਰ ਜਾਣਕਾਰੀ ਦੇਵੇਗੀ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਮੀਲ ਪੱਥਰ ਸਾਬਤ ਹੋਵੇਗੀ।

Posted By: GURBHEJ SINGH ANANDPURI

Latest News