ਗੁਰਦੁਆਰਾ ਸਿੰਘ ਸਭਾ ਫਲ਼ੇਰੋ ਬਰੇਸ਼ੀਆ ਵਿਖੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।
- ਗੁਰਬਾਣੀ-ਇਤਿਹਾਸ
- 07 Oct,2025
ਬਰੇਸ਼ੀਆ 7 ਅਕਤੂਬਰ ( ਨਜ਼ਰਾਨਾ ਟਾਈਮਜ ਬਿਊਰੋ )-
- ਭਾਈ ਚੰਚਲ ਸਿੰਘ ਵਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਉਪਰੰਤ ਭਾਈ ਸੁਰਿੰਦਰ ਸਿੰਘ ਦੇ ਰਾਗੀ ਜੱਥੇ ਵਲੋਂ ਵੀ ਇਲਾਹੀ ਗੁਰਬਾਣੀ ਕੀਰਤਨ ਰਾਹੀਂ ਹਾਜਰੀ ਭਰੀ
- ਬੀਬੀ ਜਾਗੀਰ ਕੌਰ ਸਾਬਕਾ ਪ੍ਰਧਾਨ ਐਸ ਜੀ ਪੀ ਸੀ ਅਤੇ ਮੁੱਖ ਸੇਵਾਦਾਰ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਨੇ ਵੀ ਗੁਰਮਤਿ /ਪੰਥਕ ਵਿਚਾਰਾਂ ਦੀ ਸਾਂਝ ਪਾਈ
- ਪ੍ਰਬੰਧਕਾਂ ਵਲੋਂ ਬੀਬੀ ਜੀ ਦਾ ਸਿਰੋਪਾਓ ਨਾਲ ਸਨਮਾਨ ਵੀ ਕੀਤਾ
ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸੋਢੀ ਪਾਤਸ਼ਾਹ ਚੋਥੇ ਜਿਨ੍ਹਾ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸਿੰਘ ਸਭਾ ਫਲੈਰੋ ਵਿਖੇ ਸਰਬੱਤ ਸੰਗਤਾਂ ਵਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਬਾਰੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗੁਰੂ ਘਰ ਫਲੈਰੋ ਦੇ ਮੁੱਖ ਸੇਵਾਦਾਰ ਸੁਰਿੰਦਰਜੀਤ ਸਿੰਘ ਪੰਡੌਰੀ ਨੇ ਦੱਸਿਆ ਕਿ ਤਿੰਨ ਦਿਨ੍ਹਾਂ ਸਮਾਗਮ ਦੌਰਾਨ ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ ਵਿਖੇ ਇਹ ਸਮਾਗਮ ਕਰਵਾਏ ਗਏ, ਜਿਨ੍ਹਾਂ ਵਿਚ ਸ਼ੁਕਰਵਾਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਸਨ, ਜਿਨ੍ਹਾਂ ਦੇ ਭੋਗ ਐਤਵਾਰ 5 ਅਕਤੂਬਰ ਨੂੰ ਪਾਏ ਗਏ, ਆਖੰਡ ਪਾਠ ਦੇ ਸੇਵਾ ਗੁਰੂ ਘਰ ਦੀਆਂ ਬੀਬੀਆਂ ਭੈਣਾਂ ਵਲੋਂ ਸਾਂਝੇ ਤੌਰ ਤੇ ਕਰਵਾਈ ਗਈ, ਸ਼ਨੀਵਾਰ ਸ਼ਾਮ ਅਤੇ ਐਤਵਾਰ ਨੂੰ ਭੋਗ ਉਪਰੰਤ ਕੀਰਤਨ ਦਰਬਾਰ ਹੋਏ ਜਿਨ੍ਹਾਂ ਵਿਚ ਗੁਰੂ ਘਰ ਦੇ ਰਾਗੀ ਜੱਥੇ ਭਾਈ ਚੰਚਲ ਸਿੰਘ ਵਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਉਪਰੰਤ ਭਾਈ ਸੁਰਿੰਦਰ ਸਿੰਘ ਦੇ ਰਾਗੀ ਜੱਥੇ ਵਲੋਂ ਵੀ ਇਲਾਹੀ ਗੁਰਬਾਣੀ ਕੀਰਤਨ ਰਾਹੀਂ ਹਾਜਰੀ ਭਰੀ, ਇਸ ਮੌਕੇ ਤੇ ਬੀਬੀ ਜਾਗੀਰ ਕੌਰ ਸਾਬਕਾ ਪ੍ਰਧਾਨ ਐਸ ਜੀ ਪੀ ਸੀ ਅਤੇ ਮੁੱਖ ਸੇਵਾਦਾਰ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਵੀ ਪੁੱਜੇ ਜਿਨ੍ਹਾਂ ਨੇ ਸੰਗਤਾਂ ਨਾਲ ਵੀਚਾਰ ਵਟਾਂਦਰੇ ਸਾਂਝੇ ਕੀਤੇ ਅਤੇ ਸੰਗਤਾਂ ਨੂੰ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆ ਵਧਾਈਆਂ ਦਿੱਤੀਆਂ, ਪ੍ਰਬੰਧਕਾਂ ਵਲੋਂ ਬੀਬੀ ਜੀ ਦਾ ਸਿਰੋਪਾਓ ਨਾਲ ਸਨਮਾਨ ਵੀ ਕੀਤਾ, ਸੰਗਤਾਂ ਵੱਡੀ ਗਿਣਤੀ ਵਿਚ ਗੁਰੂ ਘਰ ਪੁੱਜੀਆ, ਸੰਗਤਾਂ ਲਈ ਤਿੰਨੇ ਦਿਨ ਅਤੁੱਟ ਲੰਗਰ ਵਰਤਾਏ ਗਏ।
6 , 7 ਅਤੇ 8 ਅਕਤੂਬਰ ਦਿਨ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਨੂੰ ਵੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿਚ ਹਜੂਰੀ ਰਾਗੀ ਜੱਥਾ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਭਾਈ ਨਰਿੰਦਰ ਸਿੰਘ ਜੀ ਜੱਥੇ ਸਮੇਤ ਪੁੱਜ ਰਹੇ ਹਨ, ਭੋਗ ਉਪਰੰਤ ਗੁਰੂ ਘਰ ਵਿਖੇ ਹਲਕੀ ਆਤਿਸ਼ਬਾਜੀ ਵੀ ਹੋਵੇਗੀ, ਦੋ ਸ੍ਰੀ ਆਖੰਡ ਪਾਠ ਸੋਮਵਾਰ 6 ਅਕਤੂਬਰ ਨੂੰ ਪ੍ਰਾਰੰਭ ਹੋਣਗੇ, ਇੱਕ ਪਾਠ ਦੀ ਸੇਵਾ ਨੌਜਵਾਨ ਸਭਾ ਫਲੈਰੋ ਦੇ ਸਮੂਹ ਸੇਵਾਦਾਰਾਂ ਵਲੋਂ ਕੀਤੀ ਜਾ ਰਹੀ ਹੈ ਅਤੇ ਇੱਕ ਪਾਠ ਦੀ ਸੇਵਾ ਸਮੂਹ ਸਾਧ ਸੰਗਤ ਵਲੋਂ ਹੋਵੇਗੀ, 7 ਅਕਤੂਬਰ ਸ਼ਾਮ ਅਤੇ 8 ਅਕਤੂਬ ਦਿਨ ਬੁੱਧਵਾਰ ਨੂੰ ਰਾਤਰੀ ਦੀਵਾਨ ਹੋਣਗੇ, ਦੀਪਮਾਲਾ ਅਤੇ ਆਤਿਸ਼ਬਾਜੀ ਵੀ ਹੋਵੇਗੀ, ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ੍ਹ ਕੇ ਹਾਜਰੀ ਭਰੋ ਜੀ।
Posted By:
GURBHEJ SINGH ANANDPURI
Leave a Reply