ਕਾਂਗਰਸ ਪਾਰਟੀ ਵੱਲੋਂ ਚੌਹਾਨ ਪੈਲੇਸ ਵਿਖੇ ਸਵਿਧਾਨ ਬਚਾਓ ਰੈਲੀ ਦਾ ਆਯੋਜਨ ਕੀਤਾ ਗਿਆ
- ਰਾਜਨੀਤੀ
- 24 May,2025
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਪੰਜਾਬ ਦੇ ਵਿਗੜ ਰਹੇ ਹਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ ਹੇਠ ਚੌਹਾਨ ਪੈਲੇਸ ਵਿਖੇ ਸਵਿਧਾਨ ਬਚਾਓ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਦਿਨੋਂ ਦਿਨ ਬਦਤਰ ਤੋਂ ਬਦਤਰ ਹੋਏ ਹਨ। ਇਸ ਮੌਕੇ ਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਐਮਪੀ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ, ਅਰਵਿੰਦਰ ਡਾਲਵੀ, ਸਾਬਕਾ ਵਿਧਾਇਕ ਸੁਨੀਲ ਦੱਤੀ, ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਸਾਬਕਾ ਚੇਅਰਮੈਨ ਕਸ਼ਮੀਰ ਸਿੰਘ ਜਾਣੀਆਂ, ਮੁੱਖ ਬੁਲਾਰਾ ਅਵਤਾਰ ਸਿੰਘ ਟੱਕਰ ਜਾਣੀਆਂ, ਬੁਕੋਆਰਡੀਨੇਟਰ ਡਾ. ਲਖਵਿੰਦਰ ਬੰਡਾਲਾ, ਚੇਅਰਮੈਨ ਰਣਜੀਤ ਸਿੰਘ ਰਾਣਾ ਜੰਡ, ਮੈਡਮ ਨਵਨੀਤ ਕੌਰ ਸੈਦੋਲੇਹਲ, ਸੁਰਿੰਦਰ ਸਿੰਘ ਰੰਧਾਵਾ ਮਾਨਾਂਵਾਲਾ, ਵਰਿੰਦਰਜੀਤ ਸਿੰਘ ਢੋਟ, ਰਾਜ ਰਾਏਪੁਰ ਕਲਾਂ ਆਦਿ ਨੇ ਵਿਸ਼ੇਸ਼ ਤੌਰ ਉਤੇ ਸ਼ਿਰਕਤ ਕੀਤੀ। ਇਸ ਮੌਕੇ ਤੇ ਸਾਰੇ ਹੀ ਆਗੂਆਂ ਨੇ ਪੰਜਾਬ ਸਰਕਾਰ ਨੂੰ ਕੋਸਦਿਆਂ ਹੋਇਆਂ ਕਿਹਾ ਕਿ ਪੰਜਾਬ ਵਿੱਚ ਜੰਗਲ ਰਾਜ ਚੱਲ ਰਿਹਾ। ਸਾਰੇ ਹੀ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਕੁੰਭਕਰਨ ਦੀ ਨੀਂਦ ਸੌਂ ਰਹੀ ਹੈ। ਇਸ ਮੌਕੇ ਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪੰਜਾਬ ਸਰਕਾਰ ਦਿੱਲੀ ਦੇ ਹੁਕਮ ਅਨੁਸਾਰ ਚੱਲ ਰਹੀ ਹੈ। ਇਸ ਮੌਕੇ ਚੇਅਰਮੈਨ ਹਰਜੀਤ ਸਿੰਘ ਬੰਡਾਲਾ, ਮਲਕੀਤ ਸਿੰਘ ਸਰਜਾ, ਸਰਪੰਚ ਦਿਲਬਾਗ ਸਿੰਘ ਜੌਹਲ, ਸਵਿੰਦਰ ਸਿੰਘ ਸੇਠ ਵਡਾਲਾ ਜੌਹਲ, ਸਾਬਕਾ ਸਰਪੰਚ ਹਰਜਿੰਦਰ ਸਿੰਘ ਖਲੈਰਾ, ਸ਼ਿਸ਼ਪਾਲ ਸਿੰਘ ਲਾਡੀ ਤਲਵੰਡੀ ਮਨਜਿੰਦਰ ਸਿੰਘ, ਜਸਮੇਰ ਸਿੰਘ ਖਲੈਰਾ, ਰਣਜੀਤ ਸਿੰਘ ਰਾਣਾ ਦਸਮੇਸ਼ ਨਗਰ, ਹਰਮੀਤ ਸਿੰਘ ਢੋਟ, ਬਲਾਕ ਸੰਮਤੀ ਮੈਂਬਰ ਰਵਿੰਦਰ ਰਵੀ, ਸਾਬਕਾ ਸਰਪੰਚ ਤਰਸੇਮ ਸਿੰਘ ਲੱਡੂ, ਮੈਂਬਰ ਪੰਚਾਇਤ ਜਸਪਾਲ ਸਿੰਘ, ਚਰਨਜੀਤ ਸਿੰਘ ਜੰਮੂ, ਅਮਰਜੀਤ ਸਿੰਘ, ਦਲਬੀਰ ਸਿੰਘ ਜੰਮੂ ਮਾਲੋਵਾਲ, ਪ੍ਰਿਤਪਾਲ ਸਿੰਘ, ਪੰਜਾਬ ਸਿੰਘ ਜੌਹਲ, ਰਾਜਬੀਰ ਸਿੰਘ ਨਾਮਧਾਰੀ, ਜਗਜੀਤ ਸਿੰਘ ਜੋਗੀ, ਜੋਗਾ ਸਿੰਘ ਅਮਰਕੋਟ, ਹਰਭਾਲ ਕੌਰ ਗਹਿਰੀ ਮੰਡੀ, ਹਰਦੀਪ ਸਿੰਘ ਖੇਲਾ, ਕੁਲਦੀਪ ਸਿੰਘ ਬਾਠ, ਬਲਵੰਤ ਸਿੰਘ, ਸਾਬਕਾ ਸਰਪੰਚ ਦਿਲਬਾਗ ਸਿੰਘ ਸਫੀਪੁਰ, ਤਰਸੇਮ ਸਿੰਘ ਸਫੀਪੁਰ, ਮਨਦੀਪ ਸਿੰਘ ਜੋਸਨ, ਸੁਖਚੈਨ ਸਿੰਘ ਚੀਨੂੰ, ਸਾਬਕਾ ਸਰਪੰਚ ਜਗੀਰ ਸਿੰਘ, ਨੰਬਰਦਾਰ ਗੁਰਮੀਤ ਸਿੰਘ ਜੀਵਨ ਪੰਧੇਰ, ਬਿਕਰਮਜੀਤ ਸਿੰਘ ਬਿੱਕਾ, ਕੰਵਲਜੀਤ ਸਿੰਘ ਜਪਾਨੀ, ਤਰਸੇਮ ਸਿੰਘ, ਮੇਜ਼ਰ ਸਿੰਘ ਜਾਣੀਆਂ, ਪਰਮਜੀਤ ਸਿੰਘ ਲਵਲੀ, ਤੀਰਥ ਸਿੰਘ, ਦਿਲਦਾਰ ਮਸੀਹ, ਸੁਰਿੰਦਰ ਸਿੰਘ ਹੇਅਰ, ਬਿੰਦ ਫਤਿਹਪੁਰ ਰਾਜਪੂਤਾਂ, ਤਰਸੇਮ ਸਿੰਘ, ਜੋਤਾ ਸਿੰਘ, ਸੁਖਪ੍ਰੀਤ ਸਿੰਘ, ਹਰਦੇਵ ਸਿੰਘ, ਦਲਜੀਤ ਸਿੰਘ ਫ਼ੌਜੀ, ਮੰਗਲ ਸਿੰਘ, ਬਖਸ਼ੀਸ਼ ਸਿੰਘ, ਸੰਦੀਪ ਸਿੰਘ, ਗੁਰਨਾਮ ਸਿੰਘ ਰਾਏਪੁਰ ਕਲਾਂ, ਸਾਹਬਾ ਰਾਏਪੁਰ, ਭਾਊ ਨਰਿੰਦਰ ਸਿੰਘ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਆਗੂ ਹਾਜ਼ਰ ਸਨ।
Posted By:
GURBHEJ SINGH ANANDPURI
Leave a Reply