ਅਪਰੇਸ਼ਨ ਪਰਹਾਰ ਤਹਿਤ ਪੁਲਿਸ ਦੀ ਵੱਡੀ ਕਾਰਵਾਈ, ਖ਼ਤਰਨਾਕ ਗੈਂਗਸਟਰ ਨਾਲ ਮੁਕਾਬਲਾ

ਅਪਰੇਸ਼ਨ ਪਰਹਾਰ ਤਹਿਤ ਪੁਲਿਸ ਦੀ ਵੱਡੀ ਕਾਰਵਾਈ, ਖ਼ਤਰਨਾਕ ਗੈਂਗਸਟਰ ਨਾਲ ਮੁਕਾਬਲਾ

ਟਾਂਗਰਾ: - ਸੁਰਜੀਤ ਸਿੰਘ ਖਾਲਸਾ
 

ਪੰਜਾਬ ਸਰਕਾਰ ਵੱਲੋਂ ਗੈਂਗਸਟਰਵਾਦ ਖ਼ਿਲਾਫ਼ ਚਲਾਏ ਜਾ ਰਹੇ ਅਪਰੇਸ਼ਨ ਪਰਹਾਰ ਦੇ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮਕਸਦ ਸੂਬੇ ਨੂੰ ਗੈਂਗਸਟਰਵਾਦ ਦੇ ਕੋੜ ਤੋਂ ਮੁਕਤ ਕਰਨਾ ਹੈ ।ਅਤੇ ਇਸ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਤਿਆਰ, ਫੁੱਲੀ ਮੋਟੀਵੇਟਡ ਅਤੇ ਵਚਨਬੱਧ ਹੈ। ਡੀਆਈਜੀ ਨੇ ਦੱਸਿਆ ਕਿ ਅੱਜ ਹੋਏ ਐਕਸਚੇਂਜ ਆਫ ਫਾਇਰ ਦੌਰਾਨ ਇੱਕ ਖ਼ਤਰਨਾਕ ਗੈਂਗਸਟਰ ਨੂੰ ਕਾਬੂ ਕੀਤਾ ਗਿਆ ਹੈ। ਜੋ ਕਿ ਲਗਭਗ ਇੱਕ ਸਾਲ ਤੋਂ ਫਰਾਰ ਸੀ। ਮੁਲਜ਼ਮ ਦੀ ਪਛਾਣ ਜਸਪਾਲ ਸਿੰਘ ਉਰਫ਼ ਭੱਟੀ, ਵਾਸੀ ਪਿੰਡ ਪੱਟੀ, ਥਾਣਾ ਚਾਬੇ, ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਇਸ ਨੇ ਜਨਵਰੀ ਮਹੀਨੇ ਵਿੱਚ ਜ਼ਿਲ੍ਹਾ ਕਪੂਰਥਲਾ ਦੇ ਥਾਣਾ ਕੋਤਵਾਲੀ ਖੇਤਰ ‘ਚ ਲਖਵਿੰਦਰ ਸਿੰਘ ਨਾਮਕ ਵਿਅਕਤੀ ਦਾ ਕਤਲ ਕੀਤਾ ਸੀ। ਜਿਸ ਸਬੰਧੀ ਕੇਸ ਦਰਜ ਹੈ।

ਅਪਰੇਸ਼ਨ ਪਰਹਾਰ ਤਹਿਤ ਪੁਲਿਸ ਦੀ ਵੱਡੀ ਕਾਰਵਾਈ, ਖ਼ਤਰਨਾਕ ਗੈਂਗਸਟਰ ਨਾਲ ਮੁਕਾਬਲਾ
  • ਪੁਲਿਸ ‘ਤੇ ਫਾਇਰਿੰਗ ਕਰਨ ਵਾਲਾ ਕਪੂਰਥਲਾ ਕਤਲ ਕੇਸ ਦਾ ਫਰਾਰ ਮੁਲਜ਼ਮ ਜ਼ਖ਼ਮੀ ਹਾਲਤ ‘ਚ ਕਾਬੂ
  • ਮੁਲਜ਼ਮ ਕੋਲੋਂ 30 ਬੋਰ ਚਾਈਨਾ ਮੇਡ ਪਿਸਤੌਲ ਬਰਾਮਦ
  • ਪੰਜਾਬ ਨੂੰ ਗੈਂਗਸਟਰਵਾਦ ਤੋਂ ਮੁਕਤ ਕਰਨ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਤਿਆਰ: ਡੀਆਈਜੀ ਸੰਦੀਪ ਗੋਇਲ

ਮਿਲੀ ਜਾਣਕਾਰੀ ਦੇ ਆਧਾਰ ‘ਤੇ ਐਸਐਸਪੀ ਅੰਮ੍ਰਿਤਸਰ ਦਿਹਾਤੀ ਦੀ ਅਗਵਾਈ ਹੇਠ ਪੁਲਿਸ ਦੀਆਂ ਟੀਮਾਂ ਬਣਾਈਆਂ ਗਈਆਂ। ਥਾਨਾ ਖਲਚੀਆ ਵਿੱਚ ਪੈਂਦੇ ਪਿੰਡ ਤਿਮੋਵਾਲ ਦੇ ਇਲਾਕੇ ‘ਚ ਮੁਲਜ਼ਮ ਦੀ ਮੂਵਮੈਂਟ ਦੀ ਪੁਸ਼ਟੀ ਹੋਣ ‘ਤੇ ਜਦੋਂ ਪੁਲਿਸ ਨੇ ਉਸਨੂੰ ਘੇਰਿਆ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕਰਦਿਆਂ ਪੁਲਿਸ ਪਾਰਟੀ ‘ਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ।
ਪੁਲਿਸ ਵੱਲੋਂ ਸੈਲਫ ਡਿਫੈਂਸ ਵਿੱਚ ਕੀਤੀ ਗਈ ਰਿਟੈਲੀਏਟ ਫਾਇਰਿੰਗ ਦੌਰਾਨ ਮੁਲਜ਼ਮ ਜ਼ਖ਼ਮੀ ਹੋ ਗਿਆ । ਅਤੇ ਉਸਨੂੰ ਕਾਬੂ ਕਰ ਲਿਆ ਗਿਆ। ਮੌਕੇ ਤੋਂ 30 ਬੋਰ ਚਾਈਨਾ ਮੇਡ ਪਿਸਤੌਲ ਅਤੇ ਤਿੰਨ ਖੋਲ ਬਰਾਮਦ ਹੋਏ ਹਨ। ਜ਼ਖ਼ਮੀ ਮੁਲਜ਼ਮ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਡੀਆਈਜੀ ਸੰਦੀਪ ਗੋਇਲ ਨੇ ਸਪਸ਼ਟ ਕੀਤਾ ਕਿ ਪੰਜਾਬ ਪੁਲਿਸ ਕਦੇ ਵੀ ਬੇਲੋੜੀ ਤਾਕਤ ਦੀ ਵਰਤੋਂ ਨਹੀਂ ਕਰਦੀ ।ਅਤੇ ਸਿਰਫ਼ ਸੈਲਫ ਡਿਫੈਂਸ ਵਿੱਚ ਹੀ ਕਾਰਵਾਈ ਕੀਤੀ ਜਾਂਦੀ ਹੈ। ਮੁਲਜ਼ਮ ਦੇ ਗੈਂਗਸਟਰਾਂ ਨਾਲ ਸੰਬੰਧ, ਰਹਿਣ-ਸਹਿਣ ਅਤੇ ਹੋਰ ਅਪਰਾਧਿਕ ਨੈੱਟਵਰਕ ਬਾਰੇ ਗਹਿਨ ਪੁੱਛਗਿੱਛ ਕੀਤੀ ਜਾਵੇਗੀ। ਐਫਐਸਐਲ ਟੀਮ ਵੱਲੋਂ ਮੌਕੇ ਦੀ ਵਿਗਿਆਨਿਕ ਜਾਂਚ ਜਾਰੀ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.