ਹਰਪਾਲ ਸਿੰਘ ਚੋਹਾਨ ਦੀਆਂ ਪਾਰਟੀ ਨੂੰ ਸੇਵਾਵਾਂ ਨੂੰ ਮੁਖ ਰਖ ਕੇ ਆਪ ਵਿਚ ਬੀ ਸੀ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਨਿਯੁਕਤੀ
- ਰਾਜਨੀਤੀ
- 25 Jan, 2026 03:41 PM (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਆਮ ਆਦਮੀ ਪਾਰਟੀ ਆਪਣੇ ਵਰਕਰਾਂ ਨੂੰ ਸਮੇਂ ਸਮੇਂ ਸਿਰ ਬਣਦਾ ਮਾਣ ਸਤਿਕਾਰ ਬਿਨਾ ਕਿਸੇ ਵਿਤਕਰੇ ਦੇ ਜ਼ਰੂਰ ਦਿੰਦੀ ਹੈ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਅ ਹਰਭਜਨ ਸਿੰਘ ਈਟੀਓ ਕੈਬਨਿਟ ਮੰਤਰੀ ਨੇ ਹਰਪਾਲ ਸਿੰਘ ਚੌਹਾਨ ਨੂੰ ਜਿਲਾ ਅੰਮ੍ਰਿਤਸਰ ਦਿਹਾਤੀ ਬੈਕਵਰਲਡ ਕਲਾਸ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਨਿਯੁਕਤੀ ਪੱਤਰ ਦੇਣ ਮੌਕੇ ਕਹੇ। ਇਸ ਮੌਕੇ ਹਰਪਾਲ ਸਿੰਘ ਚੌਹਾਨ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਜੋ ਭਰੋਸਾ ਮੇਰੇ ਵਿੱਚ ਪ੍ਰਗਟਾਇਆ ਹੈ। ਮੈਂ ਉਸ ਤੇ ਖਰਾ ਉਤਰਦੇ ਹੋਏ ਸੌਪੀ ਗਈ , ਇਸ ਜਿਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਯਤਨ ਕਰਾਗਾਂ । ਉੱਨਾਂ ਕਿਹਾ ਕਿ ਇਲਾਕੇ ਦੇ ਵਲੰਟੀਅਰਾਂ ਵਿੱਚ ਖੁਸ਼ੀ ਦੀ ਲਹਿਰ ਦੇ ਚੱਲਦਿਆਂ ਉਹ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ , ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਮਨੀਸ਼ ਸੁਸ਼ੋਦੀਆ, ਹਰਭਜਨ ਸਿੰਘ ਈਟੀਓ ਕੈਬਨਿਟ ਮੰਤਰੀ, ਜਿਲਾ ਪ੍ਰਧਾਨ ਗੁਰਪ੍ਰਤਾਪ ਸੰਧੂ ਅਤੇ ਪੂਰੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਹਨ। ਇਸ ਮੌਕੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ, ਸਰਪੰਚ ਗੁਰਮੁਖ ਸਿੰਘ ਸਰਜਾ, ਜਗਦੀਪ ਸਿੰਘ ਸਰਪੰਚ ਨਿੱਝਰਪੁਰ, ਜਗਮੋਹਨ ਸਿੰਘ ਸਰਪੰਚ ਤਾਰਾਗੜ, ਸੰਦੀਪ ਸਿੰਘ ਸਰਪੰਚ ਖੇਲਾ, ਦਵਿੰਦਰ ਸਿੰਘ ਮੰਨੂ ਸਰਪੰਚ ਜੱਬੋਵਾਲ, ਪ੍ਰਧਾਨ ਕੁਲਦੀਪ ਸਿੰਘ ਕੋਟ ਹਯਾਤ, ਡਾ ਗੁਰਦੀਪ ਸਿੰਘ ਸਰਪੰਚ ਕੋਟਲਾ , ਲਖਵਿੰਦਰ ਕੌਰ ਸਰਪੰਚ ਟਾਂਗਰਾ, ਹਰਪਾਲ ਸਿੰਘ ਸਰਪੰਚ ਰਮਾਣਾ ਚੱਕ, ਜਗਦੀਪ ਸਿੰਘ ਸਰਪੰਚ ਤਰਸਿੱਕਾ , ਸਵਿੰਦਰ ਸਿੰਘ ਮੁੱਛਲ , ਪਰਮਿੰਦਰ ਸਿੰਘ ਡੇਹਰੀਵਾਲ, ਰਮਨਦੀਪ ਸਿੱਧੂ ਜੋਧਾਨਗਰੀ, ਗੁਰਮੀਤ ਕੌਰ ਸਰਪੰਚ ਜੋਧਾਨਗਰੀ, ਸੁਖਵਿੰਦਰ ਸਿੰਘ ਲਵਲੀ ਸਰਪੰਚ ਭੱਟੀਕੇ, ਸੁਖਵਿੰਦਰ ਸਿੰਘ ਰਾਣਾ ਕਾਲਾ, ਆਦਿ ਹਾਜਰ ਸਨ ।
Leave a Reply