ਸਿੱਖਾਂ ਦੇ ਬੱਚੇ ਉੱਚ ਵਿੱਦਿਆ ਹਾਸਲ ਕਰਨ...
- ਅੰਤਰਰਾਸ਼ਟਰੀ
- (Asia/Kolkata)
ਸਿਆਣੇ ਕਹਿੰਦੇ ਹਨ ਕਿ ਵਿੱਦਿਆ ਤੀਸਰਾ ਨੇਤਰ ਹੁੰਦੀ ਹੈ ਭਾਵ ਕਿ ਤੀਜੀ ਅੱਖ ਹੁੰਦੀ ਹੈ । ਚੰਦਰੇ ਪ੍ਰਦੇਸਾਂ ਨੇ ਉੱਜਾੜ ਦਿੱਤਾ ਪੰਜਾਬ, ਇਹ ਇੱਕ ਕੌੜੀ ਸਚਾਈ ਹੈ । ਪਰ ਏਸ ਦੇ ਪਿੱਛੇ ਇੱਕ ਨਹੀਂ ਹਜਾਰਾਂ ਹੀ ਕਾਰਨ ਹਨ । ਜਦੋਂ ਪੜ੍ਹੇ ਲਿਖੇ ਮੁੰਡੇ ਕੁੜੀਆਂ ਡਿਗਰੀਆਂ ਲੈ ਕੇ ਹਿੰਦੋਸਤਾਨ ਵਿੱਚ ਦਰ ਦਰ ਦੇ ਧੱਕੇ ਖਾ ਖਾ ਕੇ ਅੱਕ ਥੱਕ ਜਾਂਦੇ ਹਨ, ਕਿਤੇ ਵੀ ਕੋਈ ਵੀ ਨੌਕਰੀ ਨਹੀਂ ਮਿਲਦੀ ਤਾਂ ਫੇਰ ਅੱਕ ਕੇ ਪਰਦੇਸਾਂ ਵੱਲ ਨੂੰ ਹੀ ਰੁੱਖ ਕਰਦੇ ਹਨ । ਜਾਂ ਜਿਆਦਾ ਅਨਪੜ੍ਹ ਅਤੇ ਗਵਾਰ ਮੁੰਡੇ ਵੀ ਪਰਦੇਸਾਂ ਵੱਲ ਨੂੰ ਹੀ ਆਏ ਹਨ । ਜਿਆਦਾ ਪਰਦੇਸਾਂ ਵੱਲ ਨੂੰ ਆਉਣ ਦਾ ਪੰਜਾਬੀ ਜਾਂ ਸਿੱਖ ਮੁੰਡਿਆਂ ਦਾ ਕਾਰਨ ਬੇਰੁਜ਼ਗਾਰੀ ਹੀ ਹੈ ।
ਪੰਜਾਬ ਦੇ ਵਿੱਚ ਇੱਕ ਫੈਲਾ ਦਿੱਤੀ ਗਈ ਜਾਂ ਫੈਲ ਗਈ ਕਿ ਪੰਜਾਬ ਵਿੱਚ ਕੁੱਝ ਨਹੀਂ ਰੱਖਿਆ, ਪੰਜਾਬ ਤਾਂ ਹੁਣ ਖਤਮ ਹੈ ਜੀ , ਏਥੇ ਨਸ਼ੇ ਬਹੁਤ ਹੋ ਗਏ ਹਨ ਏਥੇ ਕੰਮਕਾਜ ਨਹੀਂ ਮਿਲਦੇ , ਏਥੇ ਦੇ ਸੁਰੱਖਿਆ ਪ੍ਰਬੰਧ ਠੀਕ ਨਹੀਂ ਹਨ , ਗੱਲ ਕੀ ਲੋਕਾਂ ਦੇ ਦਿਮਾਗ਼ਾਂ ਵਿੱਚ ਏਹ ਵਾੜ ਦਿੱਤਾ ਗਿਆ ਕਿ ਬਾਹਰ ਜਾਣਾ ਪਰਦੇਸ ਜਾਣਾ ਹੀ ਠੀਕ ਹੈ, ਓਥੇ ਮਹੌਲ ਵਧੀਆ ਹੈ ।
ਇਹਨਾਂ ਕਾਰਨਾਂ ਕਰਕੇ ਪੰਜਾਬੀ ਅਤੇ ਖਾਸ ਕਰਕੇ ਸਿੱਖ ਬੱਚੇ ਬੱਚੀਆਂ ਅਤੇ ਖਾਸ ਕਰਕੇ ਜੱਟ ਸਿੱਖ ਬੱਚੇ ਬੱਚੀਆਂ ਨੇ ਜਾਂ ਬਿਲਕੁੱਲ ਹੀ ਪੜ੍ਰਨਾ ਛੱਡ ਦਿੱਤਾ ਜਾਂ ਕਹਿ ਲਓ ਕਿ ਬਹੁਤ ਘੱਟ ਬੱਚੇ ਬੱਚੀਆਂ ਨੇ ਉੱਚ ਵਿੱਦਿਆ ਪ੍ਰਾਪਤ ਕੀਤੀ ਹੈ । ਦਸਵੀਂ ਕਲਾਸ ਤੱਕ ਜਾਂ ਪਲੱਸ ਦੋ ਤੱਕ ਤਾਂ ਸਾਡੇ ਬੱਚਿਆਂ ਨੇ ਪੜ੍ਹਾਈ ਤਕਰੀਬਨ ਕੀਤੀ ਹੀ ਹੈ ਪਰ ਇਸ ਤੋਂ ਅਗਾਂਹ ਦੀ ਉੱਚ ਵਿੱਦਿਆ ਬੀਏ , ਐਮ ਏ , ਬੀ ਐਸ ਸੀ ਐਮ ਐਸ ਸੀ , ਬੀ ਕਾਮ ਐਮ ਕਾਮ , ਬੀ ਟੈਕ , ਐਮ ਟੈੱਕ ਜਾਂ ਏਸ ਤੋਂ ਵੀ ਉੱਪਰ ਪੀ ਐਚ ਜੀ ਵਗੈਰਾ ਅਤੇ ਹੋਰ ਕਾਫੀ ਡਿਗਰੀਆਂ ਹਨ ਜਿਨ੍ਹਾਂ ਦੇ ਨਾਲ ਆਈ ਪੀ ਐਸ ਅਫਸਰ , ਵਕੀਲ ਜੱਜ ਜਾਂ ਖੁਫੀਆ ਏਜੰਸੀਆਂ ਦੇ ਉੱਚ ਅਫਸਰਾਂ ਤੱਕ ਪਹੁੰਚਿਆ ਜਾਂਦਾ ਹੈ ਆਦਿ ਪੜ੍ਹਾਈਆਂ ਕਰਨੀਆਂ ਬਹੁਤ ਹੀ ਜ਼ਰੂਰੀ ਹਨ ਸਾਡੇ ਸਿੱਖ ਬੱਚਿਆਂ ਲਈ ।
ਏਸ ਤੋਂ ਇਲਾਵਾ ਵਿਗਿਆਨ ਦੇ ਖੇਤਰ ਵਿੱਚ ਖੋਜਾਂ ਕਰਨੀਆਂ , ਰਾਜਨੀਤੀ ਦੀ ਵੀ ਪੜ੍ਹਾਈ ਹੈ ਏਥੋਂ ਤੱਕ ਕੇ ਧਰਮ ਦੀ ਪੜ੍ਹਾਈ ਹੈ ਜਿਸ ਨੂੰ ਗਿਆਨੀ ਕਿਹਾ ਜਾਂਦਾ ਹੈ, ਹਰ ਖੇਤਰ ਵਿੱਚ ਸਾਡੇ ਸਿੱਖ ਬੱਚੇ ਮਾਹਿਰ ਹੋਣੇ ਚਾਹੀਦੇ ਹਨ । ਅਸੀਂ ਇੱਕ ਆਜ਼ਾਦ ਦੇਸ਼ ਖਾਲਿਸਤਾਨ ਬਣਾਉਣ ਵੱਲ ਨੂੰ ਵਧ ਰਹੇ ਹਾਂ, ਸਾਨੂੰ ਹਰ ਖੇਤਰ ਵਿੱਚ ਮੁਹਾਰਤ ਚਾਹੀਦੀ ਹੈ । ਕਿਸ ਤਰ੍ਹਾਂ ਪਾਇਲਟ ਬਣਦੇ ਹਨ ਕਿਸ ਤਰਾਂ ਸਾਇੰਸਦਾਨ ਬਣਦੇ ਹਨ ਕਿਸ ਤਰਾਂ ਸਰਕਾਰਾਂ ਬਣਦੀਆਂ ਹਨ ਕਿਸ ਤਰ੍ਹਾਂ ਫੋਰਸਾਂ ਦੇ ਅਫਸਰ ਨਿਯੁਕਤ ਕੀਤੇ ਜਾਂਦੇ ਹਨ ਕਿਸ ਤਰ੍ਹਾਂ ਜੱਜ ਨਿਯੁਕਤ ਹੁੰਦੇ ਕਿਸ ਤਰ੍ਹਾਂ ਖੋਜਾਂ ਹੁੰਦੀਆਂ ਹਨ ਕਿਸ ਤਰ੍ਹਾਂ ਦੇਸ਼ਾਂ ਦੀਆਂ ਨੀਤੀਆਂ ਬਣਾਈਆਂ ਜਾਂਦੀਆਂ ਹਨ ਕਿਸ ਤਰ੍ਹਾਂ ਵਿਦੇਸ਼ਾਂ ਨਾਲ ਸਮਝੌਤੇ ਕੀਤੇ ਜਾਂਦੇ ਹਨ ਕਿਸ ਤਰਾਂ ਦੇਸ਼ਾਂ ਵਿੱਚ ਪੈਦਾ ਹੋਏ ਤਾਜ਼ਾ ਹਾਲਾਤਾਂ ਨੂੰ ਕਾਬੂ ਕਰਨਾ ਹੁੰਦਾ ਹੈ ਕਿਸ ਤਰ੍ਹਾਂ ਵਾਪਾਰ ਚੱਲਦੇ ਅਤੇ ਅੱਗੇ ਵਧਾਏ ਜਾਂਦੇ ਹਨ ।
ਮੁੱਦਰਾ ਸਿਸਟਮ ਕਿਵੇਂ ਚਲਾਓਣਾ ਹੈ ਸ਼ੇਅਰ ਬਾਜ਼ਾਰ ਕੀ ਹੁੰਦਾ ਹੈ ਤੇ ਕਿਵੇਂ ਚਲਾਇਆ ਜਾਂਦਾ ਹੈ ਕਾਨੂੰਨ ਕਿਵੇਂ ਬਣਾਏ ਜਾਂਦੇ ਹਨ ਤੇ ਕਿਵੇਂ ਚਲਾਏ ਜਾਂਦੇ ਹਨ । ਇੰਟਰਨੈਟ ਦਾ ਜਮਾਨਾ ਹੈ ਨਵੀਆਂ ਤਕਨੀਕਾਂ ਪੈਦਾ ਕਿਵੇਂ ਕਰਨੀਆਂ ਹਨ, ਸਾਡੀਆਂ ਸਿੱਖਾਂ ਦੀਆਂ ਵੀ ਚਾਈਨਾ ਵਾਂਗ ਆਪਣੀਆਂ ਹੀ ਸ਼ੋਸ਼ਲ ਸਾਈਟਾਂ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਆਹ ਯਹੂਦੀਆਂ ਵਾਲੀਆਂ ਸ਼ੋਸ਼ਲ ਸਾਈਟਾਂ ਬੰਦ ਵੀ ਹੋ ਜਾਣ ਤਾਂ ਸਾਨੂੰ ਕੋਈ ਫਰਕ ਨਾ ਪਵੇ ।
ਰੋਜਗਰ ਕਿਵੇਂ ਪੈਦਾ ਕਰਨੇ ਹਨ ਤਾਂ ਕਿ ਕੋਈ ਵੀ ਵਿਅਕਤੀ ਵਿਹਲਾ ਨਾ ਬੈਠੇ ਅਤੇ ਘਰ ਪਰਿਵਾਰ ਚਲਾਉਣ ਜੋਗਾ ਰੋਜਗਾਰ ਹਰ ਇਨਸਾਨ ਕੋਲ ਪੱਛਮੀ ਮੁਲਕਾਂ ਵਾਂਗ ਜਰੂਰ ਹੋਣਾ ਚਾਹੀਦਾ ਹੈ । ਫੇਰ ਡਾਕਟਰੀ ਲਾਈਨ ਹੈ ਨਵੀਆਂ ਨਵੀਂਆਂ ਤਕਨੀਕਾਂ ਆ ਗਈਆਂ ਹਨ ਸਾਇੰਸ ਬਹੁਤ ਹੀ ਜਿਆਦਾ ਤਰੱਕੀ ਕਰ ਗਈ ਹੈ । ਫੇਰ ਅਸੀਂ ਸਰਕਾਰਾਂ ਉੱਪਰ ਨਜਲੇ ਝਾੜਦੇ ਹਾਂ ਕਿ ਸਰਕਾਰਾਂ ਨੇ ਭਈਏ ਲਿਆ ਕੇ ਪੰਜਾਬ ਵਿੱਚ ਵਾੜ ਦਿੱਤੇ ਹਨ ਦੂਜੇ ਸੂਬਿਆਂ ਦੇ ਲੋਕ ਹਰ ਮਹਿਕਮੇ ਵਿੱਚ ਕਿਉਂ ਹਨ । ਭਾਈ ਉੱਹ ਪੜ੍ਹਾਈਆਂ ਕਰ ਕਰ ਕੇ ਤੇ ਵੱਡੇ ਵੱਡੇ ਟੈਸਟ ਪਾਸ ਕਰ ਕਰ ਕੇ ਏਹਨਾਂ ਪੋਸਟਾਂ ਤੱਕ ਪਹੁੰਚੇ ਹਨ । ਬਾਕੀ ਠੀਕ ਸਰਕਾਰਾਂ ਪੰਜਾਬ ਨਾਲ ਪਿੱਛਲੇ ਅੱਸੀਆਂ ਸਾਲਾਂ ਤੋਂ ਹੀ ਧੱਕੇ ਕਰਦੀਆਂ ਆ ਰਹੀਆਂ ਹਨ । ਪਰ ਸਾਨੂੰ ਆਪਣੀਆਂ ਗਲਤੀਆਂ ਨੂੰ ਵੀ ਜਰੂਰ ਸਵੀਕਾਰ ਕਰਨਾ ਪਵੇਗਾ ਜੀ ।
ਬਾਕੀ ਮੈਂ ਖੁਦ ਪਰਦੇਸ ਵਿੱਚ ਬੈਠਾ ਲਿਖ ਰਿਹਾ ਹਾਂ, ਮੈਂ ਵੀ ਇਹ ਹੀ ਕਹਿਣਾ ਚਾਹਾਂਗਾ ਕਿ ਪੰਜਾਬ ਵਰਗੀ ਧਰਤੀ ਪੰਜਾਬ ਵਰਗੇ ਸੁੱਖ ਆਰਾਮ ਪੰਜਾਬ ਵਰਗਾ ਮਹੌਲ ਦੁਨੀਆਂ ਵਿੱਚ ਕਿਤੇ ਵੀ ਨਹੀਂ ਮਿਲੇਗਾ ਬਸ਼ਰਤੇ ਕਿ ਸਾਡੇ ਕੋਲ ਵਧੀਆ ਰੋਜ਼ਗਾਰ ਜਰੂਰ ਹੋਵੇ ਪੰਜਾਬ ਵਿੱਚ । ਅਗਰ ਅਸੀਂ ਪ੍ਰਦੇਸ਼ਾਂ ਵਿੱਚ ਆ ਕੇ ਚਾਰ ਪੈਸੇ ਕਮਾ ਲਏ ਵੀ ਹਨ ਪਰ ਨਾਲ ਦੀ ਨਾਲ ਬਹੁਤ ਕੁੱਝ ਗਵਾ ਵੀ ਲਿਆ ਹੈ ਇਹ ਇੱਕ ਕੌੜੀ ਸਚਾਈ ਹੈ ਜਿਹੜੀ ਹਰ ਪ੍ਰਦੇਸੀ ਨਹੀਂ ਦੱਸਦਾ । ਏਹ ਸਾਡੇ ਦੇਸ਼ ਨਹੀਂ ਹਨ , ਇਹਨਾਂ ਦੀ ਭਾਸ਼ਾ ਸਾਡੀ ਭਾਸ਼ਾ ਨਹੀਂ ਹੈ, ਇਹਨਾਂ ਦਾ ਸੱਭਿਆਚਾਰ ਸਾਡਾ ਸੱਭਿਆਚਾਰ ਨਹੀਂ ਹੈ, ਏਹਨਾਂ ਦਾ ਪਹਿਰਾਵਾ ਵੀ ਸਾਡਾ ਪਹਿਰਾਵਾ ਨਹੀਂ ਹੈ । ਬੱਸ ਸਾਨੂੰ ਪਰਦੇਸੀਆਂ ਨੂੰ ਇੱਕ ਵਹਿਮ ਜਰੂਰ ਹੋ ਗਿਆ ਹੈ ਕਿ ਏਥੇ ਸਭ ਕੁੱਝ ਠੀਕ ਠਾਕ ਹੈ । ਏਨੇ ਮਾੜੇ ਹਾਲਾਤ ਹੋਣ ਦੇ ਬਾਵਜੂਦ ਵੀ ਹਿੰਦੋਸਤਾਨ ਵਿੱਚ ਡੇਡੇ ਅਰਬ ਇਨਸਾਨ ਰੋਜੀ ਰੋਟੀ ਕਮਾ ਕੇ ਜੀਵਨ ਬਸਰ ਕਰ ਰਿਹਾ ਹੈ ਕੋਈ ਛੋਟੀ ਮੋਟੀ ਗੱਲ ਨਹੀਂ ਹੈ । ਪਰ ਸਿੱਖ ਬੱਚਿਆਂ ਦੇ ਪਰਿਵਾਰ ਅਤੇ ਸਿੱਖ ਬੱਚੇ ਖੁਦ ਭਾਵੇਂ ਕਿਸੇ ਵੀ ਮੁਲਕ ਵਿੱਚ ਰਹਿੰਦੇ ਹਨ ਉੱਚ ਵਿੱਦਿਆ ਜ਼ਰੂਰ ਹਾਸਲ ਕਰਨ ਜੀ ।
ਹਰਪ੍ਰੀਤ ਸਿੰਘ ਪੰਮਾ (ਆਸਟਰੀਆ)
Leave a Reply