ਵੱਖ-ਵੱਖ ਸਖਸ਼ੀਅਤਾਂ ਵੱਲੋਂ ਗੁਰਵਿੰਦਰ ਪਾਲ ਕਾਹਲੋਂ ਨੂੰ ਸਰਧਾਂਜਲੀਆਂ ਭੇਂਟ

ਵੱਖ-ਵੱਖ ਸਖਸ਼ੀਅਤਾਂ ਵੱਲੋਂ ਗੁਰਵਿੰਦਰ ਪਾਲ ਕਾਹਲੋਂ ਨੂੰ ਸਰਧਾਂਜਲੀਆਂ ਭੇਂਟ

ਡੀ.ਸੀ. ਕਪੂਰਥਲਾ ਦੇ ਰੀਡਰ ਚੀਮਾ ਦੇ ਸਾਲਾ ਸਨ ਗੁਰਵਿੰਦਰ ਪਾਲ ਕਾਹਲੋਂ

ਕਪੂਰਥਲਾ 24 ਨਵੰਬਰ ਗੌਰਵ ਮੜੀਆ 

ਬੀਤੇ ਦਿਨੀਂ ਸੜਕ ਹਾਦਸੇ ਦਾ ਸ਼ਿਕਾਰ ਹੋਏ ਰੈਸਟੋਰੈਟ ਦੇ ਚਾਲਕ ਗੁਰਵਿੰਦਰ ਪਾਲ ਸਿੰਘ ਕਾਹਲੋਂ ਜੋ ਕਿ ਨਰਿੰਦਰ ਸਿੰਘ ਚੀਮਾ ਰੀਡਰ ਟੂ ਡੀ.ਸੀ. ਕਪੂਰਥਲਾ ਅਤੇ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਸਾਲਾ ਸਾਹਿਬ ਸਨ ਅਤੇ ਸੀਨੀਅਰ ਪੱਤਰਕਾਰ ਸੁਖਪਾਲ ਸਿੰਘ ਹੁੰਦਲ ਦੇ ਭੂਆ ਦੇ ਲੜਕੇ ਹਨ ਦੇ ਨਮਿੱਤ ਪਾਠ ਦਾ ਭੋਗ ਅਤੇ ਸ਼ਰਧਾਜਲੀ ਸਮਾਗਮ ਉਨ੍ਹਾਂ ਦੇ ਜੱਦੀ ਪਿੰਡ ਤਲਵੰਡੀ ਮਹਿਮਾ ਵਿਖੇ ਕਰਵਾਇਆ ਗਿਆ, ਜਿੱਥੇ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਸਮਾਜ ਸੇਵੀ, ਰਾਜਨੀਤਿਕ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। 

ਇਸ ਮੌਕੇ ਤੇ ਡੀਸੀ ਦਫਤਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਤਜਿੰਦਰ ਸਿੰਘ ਨੰਗਲ, ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਸੂਬਾ ਉਪ ਪ੍ਰਧਾਨ ਸੁਖਵੰਤ ਸਿੰਘ ਪੱਡਾ, ਇੰਪਰੂਮੈਂਟ ਟਰੱਸਟ ਕਪੂਰਥਲਾ ਦੇ ਚੇਅਰਮੈਨ ਤੇ ਆਪ ਦੇ ਸੁਲਤਾਨਪੁਰ ਲੋਧੀ ਤੋਂ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਵੱਲੋਂ ਮ੍ਰਿਤਕ ਗੁਰਵਿੰਦਰ ਪਾਲ ਸਿੰਘ ਕਾਹਲੋਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ । ਇਸ ਤੋਂ ਇਲਾਵਾ ਇਸ ਮੌਕੇ ਤੇ ਸੀਨੀਅਰ ਪ੍ਰੈਸ ਰਿਪੋਰਟਰ ਗੌਰਵ ਮੜੀਆ,ਸੌਰਵ ਮੜੀਆ,ਕਪੂਰਥਲਾ ਤੋਂ ਸਾਬਕਾ ਵਿਧਾਇਕ ਅਤੇ ਮੌਜੂਦਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਧਰਮ ਪਤਨੀ ਰਾਜਬੰਸ ਕੌਰ ਰਾਣਾ, ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਕਪੂਰਥਲਾ ਤੋਂ ਇੰਚਾਰਜ ਜਗਜੀਤ ਸਿੰਘ ਧਾਲੀਵਾਲ ਬਾਬਾ ਜੱਗਾ, ਆਜ਼ਾਦ ਉਮੀਦਵਾਰ ਮਲਵਿੰਦਰ ਸਿੰਘ ਮੰਮੂ ਚਾਹਲ, ਸੰਤ ਬਾਬਾ ਸੁਲੱਖਣ ਸਿੰਘ ਘੁੱਗ ਬੇਟ, ਡੀਸੀ ਦਫਤਰ ਕਪੂਰਥਲਾ ਦਾ ਸਮੂਹ ਸਟਾਫ, ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਸ਼ੌਂਕ ਮਤਾ ਲੈ ਕੇ ਪਹੁੰਚੇ ਉਹਨਾਂ ਦੇ ਪੀਏ ਦਵਿੰਦਰ ਪਾਲ ਸਿੰਘ, ਸੁਪਰਡੈਂਟ ਜੈਮਲ ਸਿੰਘ, ਸਰਪੰਚ ਬਲਕਾਰ ਸਿੰਘ ਤਲਵੰਡੀ ਮਹਿਮਾ, ਨੰਬਰਦਾਰ ਮੇਜਰ ਸਿੰਘ ਤਲਵੰਡੀ ਮਹਿਮਾ, ਨੰਬਰਦਾਰ ਸੁਖਦੇਵ ਸਿੰਘ, ਐਡਵੋਕੇਟ ਹਰਵਿੰਦਰ ਸਿੰਘ ਚੀਮਾ, ਨੰਬਰਦਾਰ ਸੁਖਜੀਤ ਸਿੰਘ ਸੰਧਰ ਜਗੀਰ, ਸਰਪੰਚ ਸਰਵਣ ਸਿੰਘ ਸੋਹਲ, ਸਤਾਰਾ ਸਿੰਘ ਸੋਹਲ, ਅਮਰੀਕ ਸਿੰਘ ਹੁਸ਼ਿਆਰ ਨਗਰ, ਮੁਖਤਿਆਰ ਸਿੰਘ ਰਿਟਾ: ਪੀਏ ਡਿਪਟੀ ਕਮਿਸ਼ਨਰ ਕਪੂਰਥਲਾ, ਜਸਪਾਲ ਸ਼ਰਮਾ ਐਮਏ ਡੀਸੀ ਦਫਤਰ ਕਪੂਰਥਲਾ, ਮਨਪ੍ਰੀਤ ਸਿੰਘ ਮਾਂਗਟ ਅਤੇ ਸੁਖਬੀਰ ਸਿੰਘ ਸੰਧੂ ਪੀਏ ਐਮਐਲਏ ਰਾਣਾ ਗੁਰਜੀਤ ਸਿੰਘ, ਕੌਂਸਲਰ ਕੁਲਦੀਪ ਸਿੰਘ, ਸੁਖਦੇਵ ਸਿੰਘ ਭੰਡਾਲ ਸੀਨੀਅਰ ਆਗੂ, ਗੁਰਚਰਨ ਸਿੰਘ ਚੀਮਾ, ਸੁਰਿੰਦਰ ਸਿੰਘ ਘੁੰਮਣ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । 

ਇਸ ਮੌਕੇ ਤੇ ਪ੍ਰੈਸ ਕਲੱਬ ਕਪੂਰਥਲਾ, ਬਾਰ ਐਸੋਸੀਏਸ਼ਨ ਕਪੂਰਥਲਾ, ਪੰਜਾਬ ਸਟੇਟ ਮਨਿਸਟਰੀਅਲ ਯੂਨੀਅਨ ਕਪੂਰਥਲਾ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦਵਿੰਦਰ ਪਾਲ ਸਿੰਘ ਹੰਸਪਾਲ ਵੱਲੋਂ ਵੀ ਸ਼ੌਂਕ ਮਤੇ ਭੇਜੇ ਗਏ । ਸਟੇਜ ਸੈਕਟਰੀ ਦੀ ਭੂਮਿਕਾ ਸਟੇਟ ਅਵਾਰਡੀ ਰੋਸ਼ਨ ਖੈੜਾ ਵੱਲੋਂ ਬਾਖੂਬੀ ਨਿਭਾਈ ਗਈ ਅਤੇ ਪਰਿਵਾਰ ਵੱਲੋਂ ਦੁੱਖ ਦਾ ਪ੍ਰਗਟਾਵਾ ਕਰਨ ਆਏ ਰਿਸ਼ਤੇਦਾਰਾਂ ਸਕੇ ਸਬੰਧੀਆਂ ਦਾ ਧੰਨਵਾਦ ਕੀਤਾ ਗਿਆ ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.