ਕੇਵਲ ਨਸ਼ੇ ਹੀ ਮੁੱਦਾ ਕਿਉਂ ? ਗਰੀਬੀ ਬੇਰੁਜਗਾਰੀ ਭਿ੍ਰਸ਼ਟਾਚਾਰ ਮਹਿੰਗਾਈ ਵਰਗੇ ਦੈਂਤ ਮੂਲ ਕਾਰਣ ਹਨ - ਗੁਰਬਖਸ਼ ਸਿੰਘ ਸ਼ੇਰਗਿਲ ਅਧਿਕਾਰ ਸੰਘਰਸ਼ ਪਾਰਟੀ ।

ਕੇਵਲ ਨਸ਼ੇ ਹੀ ਮੁੱਦਾ ਕਿਉਂ ? ਗਰੀਬੀ ਬੇਰੁਜਗਾਰੀ ਭਿ੍ਰਸ਼ਟਾਚਾਰ ਮਹਿੰਗਾਈ  ਵਰਗੇ ਦੈਂਤ ਮੂਲ ਕਾਰਣ ਹਨ - ਗੁਰਬਖਸ਼ ਸਿੰਘ ਸ਼ੇਰਗਿਲ ਅਧਿਕਾਰ ਸੰਘਰਸ਼ ਪਾਰਟੀ ।

ਟਾਂਗਰਾ - ਸੁਰਜੀਤ ਸਿੰਘ ਖਾਲਸਾ
ਅਧਿਕਾਰ ਸੰਘਰਸ਼ ਪਾਰਟੀ ਦੇ ਕੇਂਦਰੀ ਦਫ਼ਤਰ ਵਿੱਚ ਪਾਰਟੀ ਅਹੁਦੇਦਾਰਾਂ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਕਰਦਿਆਂ ਪਾਰਟੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਵਿੱਚ ਸਾਰੀਆਂ ਪਾਰਟੀਆਂ ਵਲੋਂ ਸਿਰਫ਼ ਇੱਕ ਨਸ਼ਾ ਹੀ ਮੁੱਦਾ ਕਿਉਂ ? ਜਦੋਂ ਇਸ ਦੇ ਨਾਲ ਜੁੜੀਆਂ ਅਲਾਮਤਾਂ ਗਰੀਬੀ , ਬੇਰੋਜ਼ਗਾਰੀ, ਮਹਿੰਗਾਈ ਅਤੇ ਭ੍ਰਿਸ਼ਟਾਚਾਰ ਵਰਗੇ ਦੈਂਤ ਜੋ ਇਸ ਦਾ ਮੂਲ ਕਾਰਨ ਹਨ, ਇਸ ਤੋਂ ਕਿਉਂ ਪੱਲਾ ਝਾੜਿਆ ਜਾ ਰਿਹਾ।
ਇੰਜ ਸ਼ੇਰਗਿੱਲ ਨੇ ਕਿਹਾ ਅਸਲ ਗੱਲ ਤਾਂ ਇਹ ਹੈ ਕਿ ਸਾਰੀਆਂ ਪੁਰਾਣੀਆਂ ਰਾਜਨੀਤਕ ਪਾਰਟੀਆਂ ਦੇ ਵੱਡੇ ਆਗੂ ਜਾਂ ਤਾਂ ਇਸ ਵਿੱਚ ਖ਼ੁਦ ਸ਼ਾਮਲ ਹਨ ਜਾਂ ਇਸ ਤੇ ਗੱਲ ਕਰਨੀ ਉਹਨਾਂ ਦੇ ਹੱਕ ਵਿੱਚ ਨਹੀਂ।
ਮੌਜੂਦਾ ਪੰਜਾਬ ਸਰਕਾਰ ਅਪਣਾ ਵੋਟਾਂ ਦਾ ਪੱਤਾ ਖੇਡ ਰਹੀ ਹੈ। ਜਦੋਂ ਕਿ ਦੂਜੀਆਂ ਪਾਰਟੀਆਂ ਆਪਣੀ ਅੰਦਰੂਨੀ ਲੜਾਈ ਨੂੰ ਸਮੇਟਣ ਵਿੱਚ ਲੱਗੀਆਂ ਹੋਈਆਂ ਹਨ।
ਅਸੀਂ ਮਹਿਸੂਸ ਕਰਦੇ ਹਾਂ ਕਿ ਗਰੀਬੀ, ਬੇਰੋਜ਼ਗਾਰੀ, ਮਹਿੰਗਾਈ ਅਤੇ ਭ੍ਰਿਸ਼ਟਾਚਾਰ ਵਰਗੀਆਂ ਵੱਡੀਆਂ ਅੜਿਚਣਾ ਦੂਰ ਕੀਤੇ ਬਗੈਰ ਨਸ਼ਿਆਂ ਤੇ ਕਾਬੂ ਨਹੀਂ ਪਾਇਆ ਜਾ ਸਕਦਾ।
ਇੰਜ ਸ਼ੇਰਗਿੱਲ ਨੇ ਕਿਹਾ ਕਿ ਸਿਖਿਆ ਦੇ ਮਿਆਰ ਨੂੰ ਸਮੇਂ ਦਾ ਹਾਣੀ ਬਣਾਉਣ,ਦੇਸ ਅਤੇ ਸਮਾਜ ਵਿੱਚ ਨਵੀਂ ਪੀੜ੍ਹੀ ਨੂੰ ਇਹਨਾਂ ਮੁਸ਼ਕਿਲਾਂ ਦਾ ਟਾਕਰਾ ਕਰਨ ਲਈ ਤਿਆਰ ਕਰਨਾ ਚਾਹੀਦਾ ਹੈ। ਰਵਾਇਤੀ ਪਾਰਟੀਆਂ ਵਿੱਚ ਦੂਜੀ ਸ਼ਭ ਤੋ ਵੱਡੀ ਤਬਦੀਲੀ ਦਾ ਆ ਜਾਣਾ ਹੋਰ ਵੀ ਘਾਤਕ ਹੈ ਕਿ ਵਿਚਾਰਧਾਰਾ ਦਾ ਲੱਗਭਗ ਖ਼ਤਮ ਹੋ ਜਾਣਾਂ ਹੈ। ਲੀਡਰ ਹੁਣ ਨਿੱਜ ਹਿੱਤ ਨੂੰ ਪਹਿਲ ਦੇਣ ਲੱਗ ਪਏ ਹਨ ਉਹ ਭਾਰਾ ਪੱਲਾ ਵੇਖਕੇ ਆਪਣੇ ਸਵਾਰਥ ਲਈ ਬਹੁਤ ਜਲਦੀ ਪੱਲਟੀ ਮਾਰ ਜਾਂਦੇ ਹਨ, ਹੁਣ ਕਿਰਦਾਰ ਨਾਮ ਦੀ ਕੋਈ ਸ਼ੈਅ ਨਹੀਂ ਰਹੀਂ।
ਅਧਿਕਾਰ ਸੰਘਰਸ਼ ਪਾਰਟੀ ਉਕਤ ਸਾਰੇ ਮੁੱਦਿਆਂ ਨੂੰ ਲੈ ਕੇ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰ ਰਹੀ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.