ਚੇਅਰਮੈਨ ਕੰਵਰ ਇਕਬਾਲ ਸਿੰਘ 17 ਅਪ੍ਰੈਲ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਨੱਥੂ ਚਾਹਲ ਵਿੱਚ ਨਵੇਂ ਉਸਾਰੇ ਅਡੀਸ਼ਨਲ ਕਲਾਸ ਰੂਮ ਦਾ ਉਦਘਾਟਨ ਕਰਨਗੇ

ਚੇਅਰਮੈਨ ਕੰਵਰ ਇਕਬਾਲ ਸਿੰਘ  17 ਅਪ੍ਰੈਲ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਨੱਥੂ ਚਾਹਲ ਵਿੱਚ ਨਵੇਂ ਉਸਾਰੇ ਅਡੀਸ਼ਨਲ ਕਲਾਸ ਰੂਮ ਦਾ ਉਦਘਾਟਨ ਕਰਨਗੇ

ਕਪੂਰਥਲਾ 16 ਅਪ੍ਰੈਲ ਗੌਰਵ ਮੜੀਆ 
ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਵਾਸਤੇ ਮੁੱਖ ਮੰਤਰੀ ਪੰਜਾਬ ਮਾਨਯੋਗ ਸ੍ਰ. ਭਗਵੰਤ ਸਿੰਘ ਮਾਨ ਜੀ ਅਤੇ ਮਾਨਯੋਗ ਸ੍ਰ. ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਪੰਜਾਬ ਦੇ ਹਰ ਸਕੂਲ ਦਾ ਨਵੀਨੀਕਰਨ ਕਰਨ ਦੇ ਉਪਰਾਲੇ ਤਹਿਤ ਆਧੁਨਿਕ ਕਮਰੇ, ਸਾਇੰਸ ਲੈਬਾਂ, ਚਾਰ ਦੀਵਾਰੀਆਂ, ਅਤੇ ਬਾਥਰੂਮ ਆਦਿ ਬਣਾਏ ਜਾ ਰਹੇ ਹਨ।
ਇਸੇ ਲੜੀ ਤਹਿਤ ਜ਼ਿਲ੍ਹਾ ਕਪੂਰਥਲਾ ਅਧੀਨ ਆਉਂਦੇ ਸਰਕਾਰੀ ਪ੍ਰਾਇਮਰੀ ਸਕੂਲ ਨੱਥੂ ਚਾਹਲ ਬਲਾਕ ਕਪੂਰਥਲਾ -1 ਵਿੱਚ ਆਯੋਜਿਤ ਕੀਤੇ ਜਾ ਰਹੇ ਸਕੂਲ ਬੁਨਿਆਦੀ ਢਾਂਚੇ ਦੇ ਉਦਘਾਟਨੀ ਸਮਾਰੋਹ ਵਿੱਚ ਪੰਜਾਬ ਸਰਕਾਰ ਦੇ ਨੁਮਾਇੰਦੇ ਕੌਮਾਂਤਰੀ ਸ਼ਾਇਰ ਅਤੇ "ਟ੍ਰੇਡਰਜ਼ ਕਮਿਸ਼ਨ ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਕਪੂਰਥਲਾ" ਦੇ ਜ਼ਿਲ੍ਹਾ ਚੇਅਰਮੈਨ ਸ੍ਰ. ਕੰਵਰ ਇਕਬਾਲ ਸਿੰਘ ਜੀ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋ ਕੇ ਨਵੇਂ ਬਣੇ ਐਡੀਸ਼ਨਲ ਕਲਾਸ ਰੂਮ ਦਾ ਉਦਘਾਟਨ ਕਰਨਗੇ।
ਸਾਡੇ ਪੱਤਰਕਾਰ ਵੱਲੋਂ ਚੇਅਰਮੈਨ ਸ੍ਰ. ਕੰਵਰ ਇਕਬਾਲ ਸਿੰਘ ਜੀ ਨਾਲ ਇਸ ਉਦਘਾਟਨੀ ਰਸਮ ਸਬੰਧੀ ਕੀਤੀ ਵਿਸ਼ੇਸ਼ ਮੁਲਾਕਾਤ ਦੌਰਾਨ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਵਾਸਤੇ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਸਰਕਾਰੀ ਸਕੂਲਾਂ ਦੀ ਵਿੱਦਿਆ ਦੇ ਪੱਖ ਤੋਂ ਅਤੇ ਇਮਾਰਤਾਂ ਦੇ ਨਵੀਨੀਕਰਨ ਪੱਖੋਂ ਨੁਹਾਰ ਬਦਲੀ ਜਾ ਰਹੀ ਹੈ, ਪੰਜਾਬ ਸਰਕਾਰ ਦਾ ਇਹ ਸੁਪਨਾ ਹੈ ਕਿ ਸਾਡੇ ਪੰਜਾਬ ਦਾ ਪੜ੍ਹਿਆ ਲਿਖਿਆ ਨੌਜਵਾਨ ਵਰਗ ਵਿਦੇਸ਼ਾਂ ਦੀ ਚਕਾਚੌਂਧ ਨੂੰ ਛੱਡ ਕੇ ਆਪਣੇਂ ਸੂਬੇ ਵਿੱਚ ਹੀ ਆਪਣੀਂ ਕਾਬਲੀਅਤ ਸਦਕਾ ਚੰਗੀਆਂ ਨੌਕਰੀਆਂ ਹਾਸਲ ਕਰਕੇ ਵੱਡੀਆਂ-ਵੱਡੀਆਂ ਮਾਣਮੱਤੀਆਂ ਪ੍ਰਾਪਤੀਆਂ ਕਰੇ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.