ਪੰਜਾਬ ਦੀ ਮਾਂ ਖੇਡ ਕਬੱਡੀ ਪੰਜਾਬੀਆਂ ਦੇ ਰਗ ਰਗ ਚ ਦੌੜਦੀ ਹੈ-ਰਾਜੇਸ਼ ਬਾਗ਼ਾ
- ਖੇਡ
- 18 Aug, 2026 02:20 PM (Asia/Kolkata)
ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ-ਖੋਜੇਵਾਲ
ਬਾਬਾ ਪੁਰਾਣੀ ਬੇਰੀ ਵਾਲੇ ਦੇ ਸਾਲਾਨਾ ਕਬੱਡੀ ਟੂਰਨਾਮੈਂਟ ਵਿੱਚ ਜੇਤੂਆਂ ਨੂੰ ਕੀਤਾ ਸਨਮਾਨਿਤ
ਕਪੂਰਥਲਾ 18 ਅਗਸਤ ਗੌਰਵ ਮੜੀਆ
ਬਾਬਾ ਪੁਰਾਣੀ ਬੇਰੀ ਵਾਲੇ ਵਿਖੇ ਕਰਵਾਏ ਗਏ ਸਾਲਾਨਾ ਕਬੱਡੀ ਟੂਰਨਾਮੈਂਟ ਦਾ ਸਮਾਪਤੀ ਸਮਾਗਮ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਇਸ ਮੌਕੇ ਸੰਤ ਬਾਬਾ ਲੀਡਰ ਸਿੰਘ ਜੀ ਸੈਫਲਾਬਾਦ ਅਤੇ ਗੁਰਦੁਆਰਾ ਪਾਤਸ਼ਾਹੀ 6ਵੀਂ ਟਾਹਲੀ ਸਾਹਿਬ ਬਲੇਰ ਖਾਨਪੁਰ,ਐੱਸਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਰਾਜੇਸ਼ ਬਾਘਾ ਤੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਮੁੱਖ ਮਹਿਮਾਨ ਵਜੋਂ ਪਹੁੰਚੇ।ਇਸ ਮੌਕੇ ਤੇ ਰਾਜੇਸ਼ ਬਾਘਾ ਵੱਲੋਂ ਮਸ਼ਹੂਰ ਕਬੱਡੀ ਖਿਡਾਰੀ ਕਿੰਦਾ ਬਿਹਾਰੀਪੁਰੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਗਿਆ।

ਇਸ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਰਾਜੇਸ਼ ਬਾਘਾ ਨੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਕਿ ਸਾਡੇ ਵਿਰਾਸਤੀ ਮੇਲੇ ਸਾਡੇ ਪਿੰਡਾਂ ਦੀ ਸ਼ਾਨ ਹਨ।ਉਨ੍ਹਾਂ ਨੇ ਪੰਜਾਬੀ ਹਮੇਸ਼ਾਂ ਤੋਂ ਹੀ ਖੇਡਾਂ ਦੇ ਖੇਤਰ ਚ ਵੱਡੀਆਂ ਮੱਲਾਂ ਮਾਰਦੇ ਆਏ ਹਨ।ਦੁਨੀਆਂ ਦੀਆਂ ਵੱਡੀਆਂ ਖੇਡਾਂ ਚ ਪੰਜਾਬੀਆਂ ਦੇ ਨਾਮ ਕਈ ਰਿਕਾਰਡ ਵੀ ਨੇ।ਪਰ ਪੰਜਾਬੀਆਂ ਦਾ ਮੁੱਢ ਤੋਂ ਹੀ ਜੋਸ਼ ਤੇ ਜ਼ੋਰ ਵਾਲੀਆਂ ਖੇਡਾਂ ਵੱਲ ਖਾਸ ਰੁਝੇਵੇਂ ਰਿਹਾ ਹੈ।ਜਿੰਨ੍ਹਾਂ ਚ ਕੁਸ਼ਤੀ ਅਤੇ ਕਬੱਡੀ ਦੋ ਅਹਿਮ ਖੇਡਾਂ ਰਹੀਆਂ ਹਨ।ਇਹਨਾਂ ਚੋਂ ਕਬੱਡੀ ਖੇਡ ਅੱਜ ਪੰਜਾਬੀਆਂ ਵੱਲੋਂ ਪੂਰੀ ਦੁਨੀਆਂ ਚ ਖੇਡੀ ਜਾ ਰਹੀ ਹੈ।ਪੰਜਾਬ ਦੀ ਮਾਂ ਖੇਡ ਕਬੱਡੀ ਜਿਹੜੀ ਪੰਜਾਬੀਆਂ ਦੇ ਰਗ ਰਗ ਚ ਦੌੜਦੀ ਹੈ।ਕਬੱਡੀ ਖੇਡ ਪਿੰਡਾਂ ਦੇ ਮੈਦਾਨਾਂ ਤੋਂ ਲੈ ਕੇ ਅੱਜ ਦੁਨੀਆਂ ਦੇ ਵੱਡੇ ਵੱਡੇ ਮੈਦਾਨਾਂ ਚ ਖੇਡੀ ਜਾਂਦੀ ਹੈ।ਪੰਜਾਬ ਸਟਾਈਲ ਕਬੱਡੀ ਨੂੰ ਸਰਕਲ ਸਟਾਈਲ ਕਬੱਡੀ ਵੀ ਕਿਹਾ ਜਾਂਦਾ ਹੈ।ਇਸ ਮੌਕੇ ਤੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਖੇਡਾਂ ਦਾ ਮਨੁੱਖੀ ਜੀਵਨ ਨਾਲ ਗਹਿਰਾ ਸਬੰਧ ਹੈ।ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।ਖੇਡਾਂ ਨਾ ਸਿਰਫ਼ ਨੌਜਵਾਨਾਂ ਨੂੰ ਨਸ਼ਿਆਂ ਅਤੇ ਮਾੜੀਆਂ ਆਦਤਾਂ ਤੋਂ ਦੂਰ ਰੱਖਦੀਆਂ ਹਨ ਬਲਕਿ ਉਨ੍ਹਾਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ।ਇਹ ਉਨ੍ਹਾਂ ਨੂੰ ਅਨੁਸ਼ਾਸਨ, ਟੀਮ ਵਰਕ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਹੌਸਲਾ ਦਿੰਦੀਆਂ ਹਨ।

ਇਸ ਦੌਰਾਨ ਰਣਜੀਤ ਸਿੰਘ ਖੋਜੇਵਾਲ, ਸਰਬਜੀਤ ਸਿੰਘ ਦਿਓਲਸੰਨੀ ਬੈਂਸ,ਕਪੂਰ ਚੰਦ ਥਾਪਰ, ਨਿਰਮਲ ਨਾਹਰ,ਪਿੰਡ ਦੇ ਸਾਬਕਾ ਸਰਪੰਚਪ੍ਰਦੁਮਨ ਸਿੰਘ ਭੇਟਾਂ,ਇੰਦਰਜੀਤ ਸਿੰਘ,ਅਮਰੀਕ ਸਿੰਘ ਭੱਟੀ,ਗੁਰਵਿੰਦਰ ਸਿੰਘ ਗਿੰਦਾ,ਜਤਿੰਦਰਪਾਲ ਸਿੰਘ, ਮਨਪ੍ਰੀਤ ਸਿੱਧੂ,ਰਮਾਂ ਭੇਟਾਂ ਕੈਨੇਡਾ, ਗਿੰਦਾ ਸਿੱਧੂ,ਗੁਰਦੇਵ ਸਿੰਘ,ਰਾਣਾ ਤਰਸੇਮ ਸਿੰਘ ਪੀਰੂ,ਸਰਪੰਚ ਬਲਬੀਰ, ਹਰਜਿੰਦਰ ਸਿੰਘ,ਕੈਨੇਡਾ ਅਤੇ ਹੋਰ ਪਤਵੰਤੇ ਸੱਜਣਾ ਨੇ ਜੇਤੂ ਟੀਮਾਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਅਤੇ ਖੇਡਾਂ ਨੂੰ ਪ੍ਰਫੁੱਲਤ ਕਰਨ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਮਹੱਤਵ ਤੇ ਜ਼ੋਰ ਦਿੱਤਾ।
Leave a Reply