ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਫ੍ਰੈਂਡਜ਼ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨ ਕਪੂਰਥਲਾ ਵੱਲੋਂ ਕਰਵਾਇਆ ਗਿਆ ਦੂਜਾ ਕਬੱਡੀ ਕੱਪ

ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਫ੍ਰੈਂਡਜ਼ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨ ਕਪੂਰਥਲਾ ਵੱਲੋਂ ਕਰਵਾਇਆ ਗਿਆ ਦੂਜਾ ਕਬੱਡੀ ਕੱਪ

ਕਬੱਡੀ ਅੱਜ ਦੇ ਸਮੇਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਸਭ ਤੋਂ ਵੱਡਾ ਹਥਿਆਰ ਹੈ-ਖੋਜੇਵਾਲ 

ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਵਿਸ਼ੇਸ਼ ਤੋਰ ਤੇ ਕੀਤੀ ਸ਼ਿਰਕਤ 

ਕਬੱਡੀ ਚੈਂਪੀਅਨਸ਼ਿਪ ਵਿੱਚ ਇੰਟਰਨੈਸ਼ਨਲ ਲੈਵਲ ਦੇ ਕਬੱਡੀ ਖਿਡਾਰੀਆਂ ਨੇ ਲਿਆ ਭਾਗ 

ਕਪੂਰਥਲਾ 2ਨਵੰਬਰ ਗੌਰਵ ਮੜੀਆ

ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਫ੍ਰੈਂਡਜ਼ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨ ਕਪੂਰਥਲਾ ਵੱਲੋਂ ਕਬੱਡੀ ਪ੍ਰਮੋਟਰਾਂ ਅਤੇ ਇਲਾਕੇ ਦੇ ਸੰਤਾਂ ਮਹਾਂਪੁਰਖਾਂ ਕਬੱਡੀ ਪ੍ਰਮੋਟਰਾਂ ਰਿੱਕੀ ਦਿਉਲ (ਆਸਟ੍ਰੇਲੀਆ), ਜਿੰਦਰ ਵਿਰਕ, ਬਾਊ ਖੈੜਾ, ਸ਼ੀਰਾ ਧਾਲੀਵਾਲ, ਗੈਰੀ ਸਿੱਧੂ, ਪ੍ਰਿਤਪਾਲ ਸਿੰਘ ਵਿਰਕ, ਜੀਤਾ ਪਡਾ,ਬਾਊ ਖੈੜਾ, ਲੱਕੀ ਸਪਰਾ(ਯੂਐਸਏ), ਜੱਗਾ ਦਿਉਲ(ਹਾਲੈਂਡ)ਸੇਵਾ ਸਿੰਘ ਪੱਡਾ,ਸਰਤਾਜ ਸਿੰਘ ਬਾਜਵਾ,ਸੋਨਾ ਬੈਂਸ ਹੋਠੀਆਂ, ਦੇ ਸਹਿਯੋਗ ਨਾਲ ਕਰਵਾਏ ਗਏ ਕਬੱਡੀ ਕੱਪ ਵਿੱਚ ਭਾਰਤੀਯ ਜਨਤਾ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਵਿਸ਼ੇਸ਼ ਤੋਰ ਤੇ ਕੀਤੀ ਸ਼ਿਰਕਤ ਕਰਦਿਆਂ ਖਿਡਾਰੀਆਂ ਦੀ ਹੋਂਸਲਾ ਅਫਜਾਈ ਕਰਦਿਆਂ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ।ਇਸ ਮੌਕੇ ਇਲਾਕੇ ਦੇ ਸੰਤ ਮਹਾਂਪੁਰਖ ਸੰਤ ਬਾਬਾ ਅਮਰੀਕ ਸਿੰਘ ਜੀ ਖੁਖਰੈਣ ਵਾਲੇ,ਸੰਤ ਬਾਬਾ ਮਹੰਤ ਮੁਨੀ ਜੀ ਖੇੜਾ ਬੇਟ ਵਾਲੇ ਅਤੇ ਹੋਰ ਮਹਾਂਪੁਰਖ ਵੀ ਸ਼ਾਮਲ ਹੋਏ।ਇਸ ਮੌਕੇ ਖੋਜੇਵਾਲ ਨੇ ਕਿਹਾ ਕਿ ਕਬੱਡੀ ਅੱਜ ਦੇ ਸਮੇਂ ਵਿੱਚ ਸਿਰਫ਼ ਇੱਕ ਖੇਡ ਨਹੀਂ,ਬਲਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ,ਸਰੀਰਕ ਤੌਰ ਤੇ ਤੰਦਰੁਸਤ ਬਣਾਉਣ ਅਤੇ ਕੌਮਾਂਤਰੀ ਪੱਧਰ ਤੇ ਪ੍ਰਸਿੱਧੀ ਦਿਵਾਉਣ ਦਾ ਇੱਕ ਵੱਡਾ ਜ਼ਰੀਆ ਬਣ ਚੁੱਕੀ ਹੈ। 

ਉਨ੍ਹਾਂਨੇ ਕਿਹਾ ਕਿ ਪੰਜਾਬ ਅਤੇ ਦੁਨੀਆ ਭਰ ਵਿੱਚ ਵਸਦੇ ਪੰਜਾਬੀ ਗੱਭਰੂਆਂ ਦਾ ਕਬੱਡੀ ਵੱਲ ਰੁਝਾਨ ਦਿਨੋਂ-ਦਿਨ ਵਧ ਰਿਹਾ ਹੈ।ਖੋਜੇਵਾਲ ਨੇ ਕਿਹਾ ਕਿ ਕਬੱਡੀ ਨੌਜਵਾਨਾਂ ਨੂੰ ਮਾੜੀ ਸੰਗਤ ਅਤੇ ਨਸ਼ਿਆਂ ਦੇ ਕੋਹੜ ਤੋਂ ਦੂਰ ਰੱਖ ਕੇ ਖੇਡ ਮੈਦਾਨਾਂ ਨਾਲ ਜੋੜਦੀ ਹੈ।ਇਸ ਖੇਡ ਲਈ ਸਖ਼ਤ ਮਿਹਨਤ,ਚੰਗੀ ਖੁਰਾਕ (ਦੁੱਧ,ਘਿਓ,ਬਦਾਮ)ਅਤੇ ਸਰੀਰਕ ਫਿਟਨੈੱਸ ਦੀ ਲੋੜ ਹੁੰਦੀ ਹੈ,ਜੋ ਨੌਜਵਾਨਾਂ ਨੂੰ ਨਰੋਆ ਬਣਾਉਂਦੀ ਹੈ।ਅੱਜ-ਕੱਲ੍ਹ ਕਬੱਡੀ ਖਿਡਾਰੀਆਂ(ਸਟਾਪਰਾਂ ਅਤੇ ਧਾਵੀਆਂ)ਨੂੰ ਸੁਪਰਸਟਾਰਾਂ ਵਰਗਾ ਮਾਣ-ਸਤਿਕਾਰ ਮਿਲਦਾ ਹੈ।ਵਿਸ਼ਵ ਕਬੱਡੀ ਕੱਪ,ਕਬੱਡੀ ਲੀਗਾਂ ਅਤੇ ਪਿੰਡਾਂ ਦੇ ਮੇਲਿਆਂ ਵਿੱਚ ਲੱਖਾਂ ਰੁਪਏ ਦੇ ਨਗਦ ਇਨਾਮ,ਗੱਡੀਆਂ ਅਤੇ ਮੋਟਰਸਾਈਕਲ ਮਿਲਣ ਕਾਰਨ ਇਹ ਹੁਣ ਇੱਕ ਵਧੀਆ ਕਰੀਅਰ ਬਣ ਚੁੱਕਾ ਹੈ।ਉਨ੍ਹਾਂਨੇ ਕਿਹਾ ਚੰਗੇ ਕਬੱਡੀ ਖਿਡਾਰੀਆਂ ਨੂੰ ਕੈਨੇਡਾ, ਇੰਗਲੈਂਡ,ਅਮਰੀਕਾ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਕਲੱਬਾਂ ਵੱਲੋਂ ਖੇਡਣ ਲਈ ਵੀਜ਼ੇ ਅਤੇ ਮੋਟੇ ਕੰਟਰੈਕਟ ਮਿਲਦੇ ਹਨ।ਭਾਜਪਾ ਐੱਸਸੀ ਮੋਰਚਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ,ਯੂਥ ਭਾਜਪਾ ਦੇ ਸੂਬਾ ਸਪੋਕਸਪਰਸਨ ਸੰਨੀ ਬੈਂਸ,ਵਿੱਕੀ ਦਿਉਲ,ਕੇਵਲ ਸਿੰਘ ਦਿਉਲ, ਅਜਾਇਬ ਸਿੰਘ ਦਿਉਲ,ਸਤਬੀਰ ਸਿੰਘ ਬਿੱਟੂ, ਬੀਰੂ ਸੈਦੈਵਾਲ, ਪਵਿੱਤਰ ਸਿੰਘ ਵਡਾਲਾ, ਭਾਰਤੀਯ ਵਿਦਿਆਰਥੀ ਪ੍ਰੀਸ਼ਦ ਦੇ ਨਗਰ ਮੰਤਰੀ ਮਨਰਾਜ ਸਿੰਘ ਦਿਉਲ, ਅਨਮੋਲ ਸਿੰਘ ਹੌਲੈਂਡ ਅਭੀ ਇਬਣ, ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.