ਕੈਂਸਰ ਦੀ ਨਾਮੁਰਾਦ ਬਿਮਾਰੀ ਦੇ ਨਾਲ ਜੂਝਦਿਆਂ ਹੋਇਆਂ ਬੀਬੀ ਬਲਜੀਤ ਕੌਰ, 18 ਅਗਸਤ 2009 ਵਾਲੇ ਦਿਨ ਦਿਨ ਅਕਾਲ ਚਲਾਣਾ ਕਰ ਗਈ:
- ਗੁਰਬਾਣੀ-ਇਤਿਹਾਸ
- 18 Aug, 2026 08:47 PM (Asia/Kolkata)
ਕੈਂਸਰ ਦੀ ਨਾਮੁਰਾਦ ਬਿਮਾਰੀ ਦੇ ਨਾਲ ਜੂਝਦਿਆਂ ਹੋਇਆਂ ਬੀਬੀ ਬਲਜੀਤ ਕੌਰ, 18 ਅਗਸਤ 2009 ਵਾਲੇ ਦਿਨ ਦਿਨ ਅਕਾਲ ਚਲਾਣਾ ਕਰ ਗਈ:
ਗੁਰਦੀਪ ਸਿੰਘ ਜਗਬੀਰ ( ਡਾ.)
19 ਅਗਸਤ 2009 ਵਾਲੇ ਦਿਨ ਮਾਤਾ ਭਾਗ ਕੌਰ ਦੀ ਵਾਰਸ ਬੀਬੀ ਬਲਜੀਤ ਕੌਰ ਦਾ ਅੰਤਿਮ ਸਸਕਾਰ ਕੀਤਾ ਗਿਆ।
ਕੈਂਸਰ ਦੀ ਨਾਮੁਰਾਦ ਬਿਮਾਰੀ ਦੇ ਨਾਲ ਜੂਝਦਿਆਂ ਹੋਇਆਂ ਬੀਬੀ ਬਲਜੀਤ ਕੌਰ ਨੇ 18 ਅਗਸਤ 2009 ਵਾਲੇ ਦਿਨ ਦਿਨ ਸਰੀਰ ਛੱਡ ਦਿੱਤਾ ਸੀ।19 ਅਗਸਤ 2009 ਵਾਲੇ ਦਿਨ ਮਾਤਾ ਭਾਗ ਕੌਰ ਦੀ ਵਾਰਸ ਬੀਬੀ ਬਲਜੀਤ ਕੌਰ ਦਾ ਅੰਤਿਮ ਸਸਕਾਰ ਕੀਤਾ ਗਿਆ।
ਬੀਬੀ ਬਲਜੀਤ ਕੌਰ ਦਾ ਜਨਮ ਨਵੰਬਰ 1971 ਸਾਲ ਦੇ ਦੁਰਾਨ ਪਿੰਡ ਧੂਰੀ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ ਸੀ ਮੁੱਢਲੀ ਸਿੱਖਿਆ ਪਿੰਡ ਧੂਰੀ ਦੇ ਹੀ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਮੈਡੀਕਲ ਕਾਲਜ ਚੰਡੀਗ੍ਹੜ ਤੋਂ ਬੀ ਈ ਐਮ ਐਸ (Bachelor of Eastern Medicine and Surgery (BEMS) ਦੀ ਡਿਗਰੀ ਪ੍ਰਾਪਤ ਕੀਤੀ।
ਸ਼ੁਰੂ ਤੋਂ ਹੀ ਜੁਝਾਰੂ ਸੁਭਾਅ ਦੀ ਇਸ ਬੀਬੀ ਤੋਂ ਸਤਿਗੁਰੂ ਜੀ ਨੇ ਸਿੱਖੀ ਦੀ ਸੇਵਾ ਲੈਣੀ ਸੀ। ਸੋ ਇਸ ਬੀਬੀ ਨੇ ਆਪਣੀ ਜੁਝਾਰੂ ਬਿਰਤੀ ਨੂੰ ਪ੍ਰਯੋਗ ਵਿੱਚ ਲਿਆਂਦਿਆਂ ਹੋਇਆਂ ਸਿੱਖ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਣਾ ਸ਼ੁਰੂ ਕਰ ਦਿੱਤਾ। ਕੌਮ ਦੀ ਆਜ਼ਾਦੀ ਦੇ ਲਈ ਜੱਦੋਜਹਿਦ ਦੇ ਲਈ ਜੁਝਾਰੂ ਗਤੀਵਿਧੀਆਂ ਦੇ ਲਈ ਬਬਰ ਖਾਲਸਾ ਦੇ ਯੋਧਿਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਈ ਐਕਸ਼ਨਾਂ ਨੂੰ ਅੰਜਾਮ ਦਿੱਤਾ।
ਇਥੇ ਜ਼ਿਕਰ ਉਸ ਚੰਡੀਗੜ੍ਹ ਦੀ ਅੱਤ ਸੁਰੱਖਿਅਤ ਬੁੜੈਲ ਜੇਲ੍ਹ ਵਿੱਚ ਬਣਾਈ ਸੁਰੰਗ ਦਾ ਵੀ ਹੈ ਜਿਸ ਬਾਬਤ ਬੀਬੀ ਬਲਜੀਤ ਕੌਰ ਨੂੰ ਅਣਮਨੁੱਖੀ ਤਸੀਹਿਆਂ ਦਾ ਸ਼ਿਕਾਰ ਹੋਣਾ ਪਿਆ।
22 ਜਨਵਰੀ 2004 ਵਾਲੇ ਦਿਨ ਚੰਡੀਗੜ੍ਹ ਦੀ ਅੱਤ ਸੁਰੱਖਿਅਤ ਬੁੜੈਲ ਜੇਲ੍ਹ ਵਿਚੋਂ 108 ਫੁੱਟ ਲੰਬੀ ਸੁਰੰਗ ਬਣਾ ਕੇ ਬਬਰ ਖਾਲਸਾ ਜਥਬੰਦੀ ਨਾਲ ਸੰਬੰਧਿਤ ਖਾੜਕੂ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਪਰਮਜੀਤ ਸਿੰਘ ਭਿਉਰਾ ਫ਼ਰਾਰ ਹੋਣ ਵਿੱਚ ਸਫਲ ਹੋ ਗਏ।ਇਹ ਤਿੰਨੇ ਖਾੜਕੂ ਸਿੱਖਾਂ ਦੇ ਕਥਿੱਤ ਕਾਤਲ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿਹੁੰ ਕਤਲ ਕਾਂਡ ਦੇ ਚਲ ਰਹੇ ਕੇਸ ਦੇ ਸੰਬੰਧ ਵਿੱਚ ਬੁੜੈਲ ਜੇਲ ਵਿਚ ਨਜਰਬੰਦ ਸਨ। ਬੁੜੈਲ ਜੇਲ੍ਹ ਚੰਡੀਗੜ੍ਹ ਦੀ ਅੱਤ ਸੁਰੱਖਿਅਤ ਜੇਲ ਵਜੋਂ ਜਾਣੀ ਜਾਂਦੀ ਹੈ।ਭਾਈ ਜਗਤਾਰ ਸਿੰਘ ਹਵਾਰਾ ਜੋਕਿ ਹਵਾਰਾ ਕਲਾਂ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਤੋ ਸਨ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਜੇਲ ਵਿਚੋਂ ਸੁਰੰਗ ਬਣਾ ਕੇ ਫ਼ਰਾਰ ਹੋ ਗਏ ਸਨ।ਭਾਈ ਹਵਾਰਾ ਸਾਹਿਬ ਤੋਂ ਇਲਾਵਾ ਭਾਈ ਜਗਤਾਰ ਸਿੰਘ ਤਾਰਾ ਜੋਕੇ ਪਿੰਡ ਦੇਗਵਾਲਾ ਰੋਪੜ ਤੋ ਸਨ ਅਤੇ ਭਾਈ ਪਰਮਜੀਤ ਸਿੰਘ ਭਿਓਰਾ ਜੌਕੇ ਪਿੰਡ ਭਿਓਰਾ, ਰੋਪੜ ਤੋਂ ਸਨ ਉਹ ਵੀ ਉਨ੍ਹਾਂ ਦੇ ਨਾਲ ਹੀ ਫਰਾਰ ਹੋਣ ਵਿੱਚ ਸਫਲ ਹੋਏ ਸਨ। ਇਨ੍ਹਾਂ ਤਿਨਾ ਜੁਝਾਰੂ ਸਿੰਘਾਂ ਦੇ ਨਾਲ ਉਸ ਦਿਨ ਇਕ ਇਖ਼ਲਾਕੀ ਕੈਦੀ ਦੇਵ ਸਿੰਘ ਨੂੰ ਵੀ ਫ਼ਰਾਰ ਹੋਣ ਦਾ ਮੌਕਾ ਮਿਲ ਗਿਆ। ਇਨ੍ਹਾਂ ਸਿੰਘ ਨੇ ਢਾਈ ਫੁੱਟ ਚੌੜੀ, 14 ਫੁੱਟ ਗਹਿਰੀ ਅਤੇ 108 ਫੁੱਟ ਲੰਬੀ ਸੁਰੰਗ ਬਣਾਈ।ਇਸ ਸੁਰੰਗ ਨੂੰ ਬਣਾਉਣ ਵਿੱਚ ਇਕ ਵਰ੍ਹੇ ਤੋਂ ਵੀ ਵੱਧ ਦਾ ਸਮਾਂ ਲਗਿਆ ਸੀ। ਪਰ ਤ੍ਰਾਸਦੀ ਇਹ ਰਹੀ ਕਿ ਇਤਨੀ ਮਿਹਨਤ ਨਾਲ ਬਣਾਈ ਇਸ ਸੁਰੰਗ ਵਿਚੋਂ ਫ਼ਰਾਰ ਹੋਣ ਦੇ ਇੱਕ ਮਹੀਨੇ ਦੇ ਅੰਦਰ ਹੀ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਪਰਮਜੀਤ ਸਿੰਘ ਭਿਓਰਾ ਹੁਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਦੋਂਕਿ ਭਾਈ ਜਗਤਾਰ ਸਿੰਘ ਤਾਰਾ ਹੁਣਾ ਨੂੰ ਗ੍ਰਿਫ਼ਤਾਰ ਨਾ ਕੀਤਾ ਜਾ ਸਕਿਆ।ਉਹ ਪੁਲਿਸ ਦੀਆਂ ਨਜਰਾਂ ਚ ਘਟਾ ਪਾਕੇ ਪਾਕਿਸਤਾਨ ਦੇ ਰਸਤਿਉਂ ਨੇਪਾਲ ਜਾ ਪੁੱਜੇ ਅਤੇ ਫੇਰ ਥਾਈਲੈਂਡ ਪੁੱਜਣ ਵਿੱਚ ਸਫਲ ਹੋ ਗਏ । ਬਾਅਦ ਵਿੱਚ ਭਾਈ ਜਗਤਾਰ ਸਿੰਘ ਤਾਰਾ ਹੁਣਾ ਨੂੰ ਥਾਈਲੈਂਡ ਦੇ ਚੋਨਬੁਰੀ ਸੂਬੇ ’ਤੋ ਗ੍ਰਿਫਤਾਰ ਕਰ ਭਾਰਤੀ ਪੁਲਿਸ ਦੇ ਹਾਵਾਲੇ ਕਰ ਦਿੱਤਾ ਗਿਆ।
ਸੋ ਇਤਿਹਾਸ ਵਿੱਚ ਇਹ ਬੜੀ ਹੈਰਾਨੀ ਦੇ ਨਾਲ ਪੜ੍ਹਿਆ ਜਾਵੇ ਗਾ ਕੇ ਕਿਵੇਂ ਭਾਈ ਜਗਤਾਰ ਸਿੰਘ ਹਵਾਰਾ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਮਿਲ ਕੇ ਚੰਡੀਗੜ੍ਹ ਦੀ ਅੱਤ ਸੁਰਿਖਆ ਵਾਲੀ "ਬੁੜੈਲ" ਜੇਲ ਦੀਆਂ ਸਖ਼ਤ ਸੁਰੱਖਿਆ ਵਾਲਿਆਂ ਬੰਦਸ਼ਾ ਦੀਆਂ ਤੰਦਾ ਨੂੰ ਤੋੜ ਕੇ ਆਪਣੇ ਨੰਗੇ ਹੱਥਾਂ ਨਾਲ 108 ਫੁੱਟ ਲੰਬੀ ਸੁਰੰਗ ਪੁਟ ਕੇ ਫ਼ਰਾਰ ਹੋ ਗਏ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸਿੱਖਾਂ ਦੇ ਕਥਿਤ ਕਾਤਲ ਬੇਅੰਤ ਸਿਹੁ ਦੀ ਹੱਤਿਆ ਨੂੰ ਅੰਜਾਮ ਤਕ ਪਹੁੰਚਾਣ ਦੇ ਲਈ ਬੱਬਰ ਖਾਲਸਾ ਜਥੇਬੰਦੀ ਦੇ ਨਾਲ ਸੰਬੰਧਿਤ ਖਾੜਕੂਆਂ ਨੂੰ ਲਗਪਗ 10 ਮਹੀਨੇ ਤਕ ਦਾ ਸਮਾਂ ਲੱਗਾ ਗਿਆ ਸੀ, ਕਿਉਂਕਿ ਇਹ ਇਕ ਅਜਿਹੀ ਫੁੱਲ ਪਲੈਨ ਯੋਜਨਾ ਸੀ ਜਿਸ ਵਿੱਚ ਜਰਾ ਜਿਨੀ ਚੂਕ ਸਪ ਦੇ ਬਚਣ ਅਤੇ ਲਾਠੀ ਦੇ ਟੁਟਣ ਦਾ ਸਬਬ ਬਣ ਸਕਦੀ ਸੀ ਇਸ ਕਰ ਕੇ ਹਰ ਕੰਮ ਵਿਚ ਜਿਥੇ ਪੂਰੀ ਬਰੀਕੀ ਦੀ ਕਾਇਮੀ ਦੀ ਲੋੜ ਸੀ ਉੱਥੇ ਚੌਕਸੀ ਦੀ ਵੀ ਪੂਰੀ ਸਤਰਕਤਾ ਦੀ ਲੋੜ ਸੀ।
ਸੋ ਇਸ ਜੇਲ੍ਹ ਬ੍ਰੇਕ ਕਾਂਡ ਦੇ ਵਿੱਚ ਬੀਬੀ ਬਲਜੀਤ ਕੌਰ ਦੀ ਸ਼ਮਹੂਲੀਅਤ ਅਤੇ ਫੇਰ ਇਨ੍ਹਾਂ ਸਿੰਘਾਂ ਦੀ ਦੇਖ ਰੇਖ ਅਤੇ ਸੇਵਾ ਸੰਭਾਲ ਦੇ ਲਈ ਬੀਬੀ ਜੀ ਦੇ ਵਡਮੁੱਲੇ ਸਹਿਯੋਗ ਨੂੰ ਕਦਾਚਿੱਤ ਭੁਲਾਇਆ ਨਹੀਂ ਜਾ ਸਕਦਾ। ਹੁਣ ਬੀਬੀ ਬਲਜੀਤ ਕੌਰ ਪਾਸੋਂ ਪੁਲਿਸ ਦਾ ਸਵਾਲ ਸੀ, ਉਨ੍ਹਾਂ ਸਿੰਘਾਂ ਦੀ ਜਾਣਕਾਰੀ ਜਿਹੜੇ ਇਨ੍ਹਾਂ ਦੇ ਅਤਿ ਸੁਰੱਖਿਅਤ ਨਿਜ਼ਾਮ ਨੂੰ ਠੁੱਠ ਦਿਖਾ ਕੇ ਜੇਲ੍ਹ ਦੇ ਵਿੱਚ ਸੁਰੰਗ ਖੋਦਣ ਅਤੇ ਉਥੋਂ ਫਰਾਰ ਹੋਣ ਵਿੱਚ ਸਫਲ ਹੋ ਚੁੱਕੇ ਸਨ।ਇਹ ਅਸਲ ਦੇ ਵਿੱਚ ਉਨ੍ਹਾਂ ਦੇ ਵੱਕਾਰੀ ਨੱਕ ਦਾ ਸਵਾਲ ਬਣ ਚੁੱਕਾ ਸੀ ਕਿਉਂਕਿ ਇਸ ਜੇਲ੍ਹ ਬਰੇਕ ਕਾਂਡ ਕਾਰਣ ਪੁਲਿਸ ਅਤੇ ਪ੍ਰਸ਼ਾਸ਼ਨ ਦੀ ਜਮ ਕੇ ਕਿਰਕਰੀ ਹੋ ਰਹੀ ਸੀ।
ਸਰਦਾਰ ਨਰਾਇਣ ਸਿੰਘ ਚੌੜਾ ਹੁਣਾ ਦੇ ਬਿਆਨਾਂ ਮੁਤਾਬਿਕ ਬੀਬੀ ਦੇ ਫ਼ਤਹਿਗੜ੍ਹ ਵਿਖੇ ਕਿਰਾਏ ਦੇ ਘਰ ਵਿੱਚੋਂ ਬੀਬੀ ਨੂੰ ਗ੍ਰਿਫਤਾਰ ਕੀਤਾ ਸੀ। ਬੀਬੀ ਜੀ ਦੇ ਜਿਸਮ ਉਪਰ ਇਨ੍ਹਾਂ ਬੁੱਚਣਾ ਨੇ ਅੰਨ੍ਹਾ ਤਸ਼ੱਦਦ ਕੀਤਾ ਅਤੇ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਬੀਬੀ ਬਲਜੀਤ ਕੌਰ ਉਤੇ ਸੁਮੇਧ ਸੈਣੀ ਨੇ ਬੀਬੀ ਦੇ ਜਿਸਮ ਨੂੰ ਕੋਹ ਕੋਹ ਕੇ ਜ਼ੁਲਮਾਂ ਦੇ ਤਸ਼ੱਦਦ ਚਲਾਏ ਸਨ। ਇਹ ਗ੍ਰਿਫਤਾਰੀ ਬੀਬੀ ਬਲਜੀਤ ਕੌਰ ਵਲੋਂ, ਬਬਰ ਖਾਲਸਾ ਜਥਬੰਦੀ ਨਾਲ ਸੰਬੰਧਿਤ ਖਾੜਕੂ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਪਰਮਜੀਤ ਸਿੰਘ ਭਿਉਰਾ ਦੀ ਜੇਲ੍ਹ ਬ੍ਰੇਕ ਕਾਂਡ ਵਿੱਚ ਮਦਦ ਅਤੇ ਉਨ੍ਹਾਂ ਦੀ ਸੇਵਾ ਸੰਭਾਲ ਦੇ ਕਥਿੱਤ ਦੋਸ਼ਾਂ ਦੇ ਤਹਿਤ ਕੀਤੀ ਗਈ ਸੀ। ਇਹੋ ਦੋਸ਼ ਭਾਈ ਨਰਾਇਣ ਸਿੰਘ ਚੌੜਾ ਹੁਣਾਂ ਉਪਰ ਵੀ ਲਗਾਏ ਗਏ ਸਨ।
ਬੀਬੀ ਬਲਜੀਤ ਕੌਰ ਉਪਰ ਭਾਰਤੀ ਸਵਿੰਧਾਨ ਦੀ ਧਾਰਾ 121 ਅਤੇ 121-ਏ ਦੇ ਤਹਿਤ ਕੇਸ ਬਣਾਇਆ ਗਿਆ ਜਿਸ ਦਾ ਮਤਲਬ ਹੈ ਭਾਰਤ ਦੇ ਖਿਲਾਫ਼ ਬਗਾਵਤੀ ਸ਼ਡਯੰਤਰ ਰਚਣ ਜਾਂ ਬਗਾਵਤ।ਇਸ ਦੀ ਸਜ਼ਾ ਉਮਰ ਕੈਦ ਅਤੇ ਫਾਂਸੀ ਵੀ ਹੈ। ਸਰਦਾਰ ਨਰਾਇਣ ਸਿੰਘ ਚੌੜਾ ਹੁਣਾਂ ਦੇ ਦੱਸੇ ਮੁਤਾਬਿਕ ਆਈ ਜੀ ਰੈਂਕ ਦੇ ਸੁਮੇਧ ਸੈਣੀ ਤੋਂ ਇਲਾਵਾ ਆਰ ਪੀ ਸਿੰਘ ਆਈ ਜੀ ਅਤੇ ਐੱਸ ਐੱਸ ਪੀ ਰੈਂਕ ਦੇ ਦੋ ਅਫ਼ਸਰ, ਮੋਹਾਲੀ ( ਸਾਹਿਬਜ਼ਾਦਾ ਅਜੀਤ ਸਿੰਘ ਨਗਰ) ਤੋਂ ਗੌਹਰ ਯਾਦਵ ਅਤੇ ਫ਼ਤਹਿ ਗੜ੍ਹ ਤੋਂ ਸ਼ਿਵ ਕੁਮਾਰ ਇਸ ਜ਼ੁਲਮ ਦੀ ਦਾਸਤਾਂ ਵਿੱਚ ਸ਼ਾਮਲ ਸਨ। ਇਨ੍ਹਾਂ ਉੱਚ ਅਧਿਕਾਰੀਆਂ ਨੇ ਇਹ ਵੀ ਤਰਸ ਜਾਂ ਲਿਹਾਜ਼ ਨਾ ਕੀਤਾ ਕੇ ਤਸ਼ੱਦਦ ਵਕਤ ਬੀਬੀ ਗਰਬਵਤੀ ਹੈ ਅਤੇ ਤਸ਼ੱਦਦ ਕਾਰਨ ਬੀਬੀ ਜੀ ਦਾ ਗਰਭਪਾਤ ਹੋ ਗਿਆ।ਇਹ ਜ਼ੁਲਮਾਂ ਦੀ ਆਖੀਰ ਨਹੀਂ ਤਾਂ ਹੋਰ ਕੀ ਹੈ
ਆਖਰ ਬੀਬੀ ਬਲਜੀਤ ਕੌਰ ਦੇ ਜਿਸਮ ਨੂੰ ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਜਕੜ ਲਿਆ।ਸ਼ੁਰੂ ਸ਼ੁਰੂ ਵਿੱਚ ਪੈਸੇ ਦੀ ਘਾਟ ਕਾਰਣ ਇਲਾਜ ਵਿੱਚ ਕੁਝ ਦੇਰੀ ਹੁੰਦੀ ਜਾਪੀ, ਪਰ ਜਿਉਂ ਜਿਉਂ ਸਿੰਘਾਂ ਨੂੰ ਪਤਾ ਲੱਗਾ ਤਾਂ ਇਲਾਜ ਦੇ ਲਈ ਪੈਸੇ ਵੀ ਪੂਰੇ ਹੁੰਦੇ ਰਹੇ। ਪਰ ਇਸ ਨਾਮੁਰਾਦੀ ਬਿਮਾਰੀ ਨੇ ਬੀਬੀ ਜੀ ਸਾਥ ਨਾ ਛੱਡਿਆ। ਆਖਰ ਗੁਰੂ ਦੇ ਭਾਣੇ ਵਿੱਚ ਰਹਿਣ ਵਾਲੀ ਇਹ ਦਲੇਰ ਬੀਬੀ ਇਸ ਬਿਮਾਰੀ ਦੇ ਨਾਲ ਝੂਜਦੀ ਹੋਈ, ਆਪਣੇ ਖ਼ਾਲਸਾ ਰਾਜ ਨੂੰ ਆਜ਼ਾਦ ਦੇਖਣ ਦੀ ਖਾਹਿਸ਼ ਅਤੇ ਹਸਰਤ ਆਪਣੀਆਂ ਅੱਖੀਆਂ ਵਿੱਚ ਲੈ ਕੇ 18 ਅਗਸਤ 2009 ਵਾਲੇ ਦਿਨ ਅੱਖਾਂ ਮੀਟ ਗਈ।19 ਅਗਸਤ 2009 ਵਾਲੇ ਦਿਨ ਮਾਤਾ ਭਾਗ ਕੌਰ ਦੀ ਵਾਰਸ ਬੀਬੀ ਬਲਜੀਤ ਕੌਰ ਦਾ ਅੰਤਿਮ ਸਸਕਾਰ ਕੀਤਾ ਗਿਆ।
ਭੁੱਲਾਂ ਸੀ ਖਿਮਾਂ:
ਗੁਰਦੀਪ ਸਿੰਘ ਜਗਬੀਰ ( ਡਾ.)
Leave a Reply