ਮਹਿਮਾਨ ਸੰਪਾਦਕੀ । ਇੰਡੀਅਨ ਸਟੇਟ ਭਾਈ ਅੰਮ੍ਰਿਤਪਾਲ ਸਿੰਘ ਦਾ ਅਪਰਾਧ ਤਾਂ ਦੱਸੇ ?
- ਸੰਪਾਦਕੀ
- (Asia/Kolkata)
ਮਹਿਮਾਨ ਸੰਪਾਦਕੀ । ਇੰਡੀਅਨ ਸਟੇਟ ਭਾਈ ਅੰਮ੍ਰਿਤਪਾਲ ਸਿੰਘ ਦਾ ਅਪਰਾਧ ਤਾਂ ਦੱਸੇ ?
ਸਹੀ ਮਾਇਨਿਆਂ ਵਿੱਚ ਤਾਂ ਇੰਡੀਆ ਵਿੱਚ ਸਿੱਖ ਹੋਣਾ ਹੀ ਇੱਕ ਬਹੁਤ ਵੱਡਾ ਗੁਨਾਹ ਸਮਝਿਆ ਜਾਂਦਾ ਹੈ । ਭਾਵੇਂ ਅਸੀਂ ਇੰਡੀਆ ਦੀ ਖਾਤਰ ਲੱਖਾਂ ਸਿਰ ਵੀ ਕੁਰਬਾਨ ਕਰ ਦਈਏ ਅਤੇ ਇੰਡੀਅਨ ਫੌਜ ਵਿੱਚ ਭਰਤੀ ਹੋ ਕੇ ਏਸ ਦੇਸ਼ ਦੀ ਖਾਤਰ ਅੱਜ ਵੀ ਸਿੱਖਾਂ ਦੇ ਮੁੰਡੇ ਜਾਨਾਂ ਕੁਰਬਾਨ ਕਰ ਵੀ ਰਹੇ ਹਨ ਪਰ ਫੇਰ ਵੀ ਇੰਡੀਅਨ ਸਟੇਟ ਦੀ ਨਿਗਾਹ ਦੇ ਵਿੱਚ ਰਹਿਣਾ ਸਿੱਖਾਂ ਨੇ ਅੱਤਵਾਦੀ , ਦੇਸ਼ ਧਰੋਹੀ ਅਤੇ ਦੇਸ਼ ਦੇ ਗਦਾਰ ਹੀ ਹੈ । ਸਾਡੀ ਹਾਲਤ ਏਹ ਹੋ ਚੁੱਕੀ ਹੈ ਕਿ ਅਸੀਂ ਲਗਾਤਾਰ ਇੰਡੀਆ ਦੇ ਛਿੱਤਰ ਵੀ ਖਾਈ ਜਾ ਰਹੇ ਹਾਂ ਅਤੇ ਇੰਡੀਆ ਦੇ ਸੋਹਿਲੇ ਵੀ ਗਾਈ ਜਾ ਰਹੇ ਹਾਂ ।
ਪੰਜ ਜਾਂ ਦਸ ਪ੍ਰਤੀਸ਼ਤ ਸਿੱਖ ਹੀ ਇਹ ਸੋਚ ਰੱਖਦੇ ਹਨ ਕਿ ਅਸੀਂ ਇੰਡੀਆ ਵਿੱਚ ਗੁਲਾਮ ਹਾਂ, ਸਾਨੂੰ ਇੰਡੀਆ ਕੋਲੋਂ ਆਜ਼ਾਦੀ ਚਾਹੀਦੀ ਹੈ, ਸਾਡਾ ਆਪਣਾ ਅਲੱਗ ਦੇਸ਼ ਹੋਣਾ ਚਾਹੀਦਾ ਹੈ । ਬਾਕੀ ਦੇ ਨੱਬੇ ਪਚੱਨਵੇਂ ਪ੍ਰਤੀਸ਼ਤ ਸਿੱਖ ਤਾਂ ਇੰਡੀਆ ਦੀ ਕੁੱਟ ਖਾਣ ਵਿੱਚ ਹੀ ਸ਼ਾਇਦ ਖੁਸ਼ੀ ਮਹਿਸੂਸ ਕਰ ਰਹੇ ਹਨ । ਛਿੱਤਰ ਖਾਈ ਜਾਓ , ਰੌਲਾ ਪਾਈ ਜਾਓ , ਇਨਸਾਫ ਮੰਗੀ ਜਾਓ ਪਰ ਏਹਨਾ ਗੱਲਾਂ ਤੋਂ ਪੱਕਾ ਛੁਟਕਾਰਾ ਪਾਉਣ ਵਾਰੇ ਕਦੇ ਨਾ ਸੋਚਿਓ ਸਿੱਖੋ !
ਪਤਾ ਲੱਗਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਪੈਰੋਲ ਮਿਲ ਗਈ ਹੈ ਉੱਹਨਾ ਦੇ ਦਾਦੀ ਦੇ ਸੰਸਕਾਰ ਤੇ ਪਹੁੰਚਣ ਲਈ । ਪਰ ਮਿਲੀ ਬਹੁਤ ਹੀ ਸਖ਼ਤ ਸ਼ਰਤਾਂ ਦੇ ਅਧੀਨ ਹੀ ਹੈ । ਏਹ ਸ਼ਰਤਾਂ ਹੀ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਉਂਦੀਆਂ ਹਨ । ਭਾਈ ਅੰਮ੍ਰਿਤਪਾਲ ਸਿੰਘ ਨੇ ਕੋਈ ਕਤਲ ਨਹੀਂ ਕੀਤਾ, ਕੋਈ ਬੈਂਕ ਨਹੀਂ ਲੁੱਟਿਆ ਅਤੇ ਹੋਰ ਕੋਈ ਵੀ ਏਹੋ ਜਿਹਾ ਅਪਰਾਧ ਨਹੀਂ ਕੀਤਾ ਸੀ ।
ਇੰਡੀਅਨ ਸਟੇਟ ਲਈ ਭਾਈ ਅੰਮ੍ਰਿਤਪਾਲ ਸਿੰਘ ਦਾ ਸਭ ਤੋਂ ਵੱਡਾ, ਘਿਨਾਉਣਾ ਅਤੇ ਖ਼ਤਰਨਾਕ ਅਪਰਾਧ ਸੀ ਸਿੱਖ ਨੌਜਵਾਨਾਂ ਨੂੰ ਅੰਮ੍ਰਿਤ ਛਕਾਉਣਾ , ਦੂਜਾ ਵੱਡਾ ਅਪਰਾਧ ਸੀ ਸਾਰੇ ਧਰਮਾਂ ਤੇ ਜਾਤਾਂ ਦੇ ਪ੍ਰਾਣੀਆਂ ਦੇ ਨਸ਼ੇ ਛਡਾਉਣੇ , ਜਿਸ ਨਾਲ ਛੇਆਂ ਮਹੀਨਿਆਂ ਵਿੱਚ ਹੀ ਨਸ਼ੇ ਦੇ ਕਾਰੋਬਾਰੀਆਂ ਦਾ ਵਪਾਰ ਚੌਪਟ ਹੋਣ ਦੇ ਕਿਨਾਰੇ ਤੇ ਆ ਗਿਆ ਸੀ, ਤੇ ਇਹ ਇੱਕ ਬਹੁਤ ਵੱਡਾ ਮਾਫੀਆ ਹੈ , ਨਸ਼ੇ ਦੇ ਵਪਾਰੀ , ਪੁਲਿਸ ਪ੍ਰਸ਼ਾਸਨ ਅਤੇ ਸਰਕਾਰਾਂ । ਤੀਜਾ ਵੱਡਾ ਅਪਰਾਧ ਭਾਈ ਅੰਮ੍ਰਿਤਪਾਲ ਸਿੰਘ ਦਾ ਸੀ ਕਿ ਸਰਕਾਰਾਂ , ਨਸ਼ਾ ਤਸਕਰਾਂ ਅਤੇ ਕੌਮ ਦੇ ਵੱਡੇ ਤੋਂ ਵੀ ਵੱਡੇ ਮੰਨੇ ਜਾਂਦੇ ਗਦਾਰਾਂ ਦੇ ਖਿਲਾਫ਼ ਡਟਕੇ ਬੋਲਣਾ ।
ਤੁਸੀਂ ਇੰਡੀਆ ਦੇ ਗੁਲਾਮ ਹੋ ਅਤੇ ਨੌਕਰ ਵੀ ਹੋ ਸਿੱਖੋ । ਬੇਦਾਂ , ਸ਼ਾਸਤਰਾਂ ਤੇ ਮਨੂੰ ਸਿਮਰਤੀ ਦੇ ਮੁਤਾਬਿਕ ਤੁਸੀਂ ਨੀਚ ਜਾਤ ਵੀ ਹੋ । ਇੱਕ ਗੁਲਾਮ , ਇੱਕ ਨੌਕਰ ਇੱਕ ਨੀਚ ਵਿਅਕਤੀ ਆਪਣੇ ਮਾਲਕ ਦੇ ਸਾਹਮਣੇ ਉੱਚੀ ਆਵਾਜ਼ ਵਿੱਚ ਬੋਲੇਗਾ ਤਾਂ ਫੇਰ ਮਾਲਕ ਓਸ ਨੂੰ ਸਜ਼ਾ ਤਾਂ ਦੇਵੇਗਾ ਹੀ ਦੇਵੇਗਾ । ਬੱਸ ਏਹੀ ਸਜਾ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਮਿਲ ਰਹੀ ਹੈ, ਤਾਂ ਹੀ ਏਨੀਆਂ ਪਾਬੰਦੀਆਂ ਤੇ ਏਨੀਆਂ ਸ਼ਰਤਾਂ ਦੇ ਅਧੀਨ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਉੱਸਾਮਾ ਬਿਨ ਲਾਦੇਨ ਵਾਂਗ ਪੇਸ਼ ਕਰਕੇ ਪੰਜਾਬ ਲਿਆਂਦਾ ਜਾ ਰਿਹਾ ਹੈ ।
ਅਖੇ ਜੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਲਿਆਉਣ ਦਾ ਸਾਰਾ ਖਰਚਾ ਪਰਿਵਾਰ ਕਰੇਗਾ, ਉੱਹ ਕਿਸੇ ਹੋਰ ਨੂੰ ਮਿਲ ਨਹੀਂ ਸਕਣਗੇ , ਮੀਡੀਆ ਜਾਂ ਕਿਸੇ ਇਕੱਠ ਨੂੰ ਸੰਬੋਧਨ ਨਹੀਂ ਕਰ ਸਕਣਗੇ, ਕਿਸੇ ਪਾਰਟੀ ਮੈਂਬਰ ਵੀ ਨਹੀਂ ਮਿਲ ਸਕਣਗੇ । ਫੇਰ ਤਾਂ ਸਿੱਖਾਂ ਦੇ ਮੂੰਹ ਨੂੰ ਜਿੰਦਰੇ ਹੀ ਲਗਾ ਦਿਓ ਸਾਡੇ ਦੁਸ਼ਮਣੋ ।
ਵੈਸੇ ਜਿਆਦਾ ਕਸੂਰ ਤਾਂ ਸਾਡਾ ਤੇ ਸਾਡੇ ਚਾਪਲੂਸ ਕਿਸਮ ਦੇ ਸਿੱਖਾਂ ਦਾ ਹੀ ਹੈ, ਕਿਉਂਕਿ ਸਾਨੂੰ ਦੁਸ਼ਮਣ ਨੂੰ ਦੁਸ਼ਮਣ ਸਮਝਣ ਦੀ ਹਾਲੇ ਤੱਕ ਜਾਚ ਹੀ ਨਹੀਂ ਆਈ ਹੈ । ਜਦੋਂ ਇਹ ਜਾਚ ਆ ਜਾਵੇਗੀ , ਜਦੋਂ ਅਸੀਂ ਏਹਨਾ ਬੋਦੀਆਂ ਧੋਤੀਆਂ ਜਨੇਊਆਂ ਅਤੇ ਤਿਲਕਧਾਰੀਆਂ ਕੋਲੋਂ ਇਨਸਾਫ਼ ਇਨਸਾਫ ਇਨਸਾਫ ਦੀ ਭੀਖ ਮੰਗਣੀ ਛੱਡ ਕੇ ਏਹਨਾ ਨਾਲ ਸਿੱਧੇ ਹੋ ਕੇ ਲੜਨ ਦੀ ਜਾਚ ਵੀ ਸਿੱਖ ਜਾਵਾਂਗੇ ਅਤੇ ਫੇਰ ਅਸੀਂ ਕਾਮਯਾਬ ਵੀ ਹੋ ਜਾਵਾਂਗੇ ।
ਹਰਪ੍ਰੀਤ ਸਿੰਘ ਪੰਮਾ (ਆਸਟਰੀਆ)
Leave a Reply