ਬੇਟੀ ਰਿਬਕਾ ਦਾ ਏਜੰਟੀ ਨਾਲ ਦੂਰ ਦਰਾੜ ਦਾ ਵੀ ਕੋਈ ਵਾਸਤਾ ਨਹੀਂ ਹੈ-ਵਿਜੇ ਮਸੀਹ ਲੱਧੜ
- ਰਾਜਨੀਤੀ
- 29 Jul, 2026 10:50 AM (Asia/Kolkata)
ਬੇਟੀ ਰਿਬਕਾ ਨੂੰ 500 ਪਾਸਟਰਾਂ ਨੇ ਦਿੱਤਾ ਸਮਰਥਨ
ਬੇਟੀ ਰਿਬਕਾ ਉੱਤੇ ਹੋਈ ਏਜੰਟੀ ਦੀ ਝੂਠੀ ਐਫਆਈਆਰ ਰੱਦ ਕਰਨ ਦੀ ਮੰਗ ਨੂੰ ਲੈ ਕੇ ਆਲ ਇੰਡੀਆ ਕ੍ਰਿਸ਼ਚੀਅਨ ਫੈਲੋਸ਼ਿਪ ਦਾ ਵਫਦ ਐਸਐਸਪੀ ਨੂੰ ਮਿਲਿਆ
ਬੋਲੇ-ਇਨਸਾਫ ਨਾ ਮਿਲਣ ਮੁੱਖ ਮੰਤਰੀ ਪੰਜਾਬ ਅਤੇ ਮਨੋਰਟੀ ਕਮਿਸ਼ਨਰ ਦਫਤਰ ਦੇ ਅੱਗੇ ਅਨਮਿਥੇ ਸਮੇਂ ਲਈ ਧਰਨਾ ਲਾਇਆ ਜਾਵੇਗਾ
ਕਪੂਰਥਲਾ 29 ਜੁਲਾਈ ਗੌਰਵ ਮੜੀਆ
ਪਿਛਲੇ 25 ਸਾਲਾ ਤੋਂ ਕੌਮ ਦੇ ਸੇਵਾ ਲਈ ਸਮਰਪਿਤ ਪਾਸਟਰ ਗਿਆਨ ਮਸੀਹ ਦੀ ਬੇਟੀ ਰਿਬਕਾ ਤੇ ਪਤਨੀ ਸਰਵਣ ਕੁਮਾਰ ਉੱਤੇ ਹੋਈ ਏਜੰਟੀ ਦੀ ਝੂਠੀ ਐਫਆਈਆਰ ਰੱਦ ਕਰਨ ਦੀ ਮੰਗ ਨੂੰ ਲੈ ਕੇ ਆਲ ਇੰਡੀਆ ਕ੍ਰਿਸ਼ਚੀਅਨ ਫੈਲੋਸ਼ਿਪ ਪਾਸਟਰ ਵਿੰਗ ਦੇ ਪੰਜਾਬ ਪ੍ਰਧਾਨ ਵਿਜੇ ਮਸੀਹ ਲੱਧੜ ਅਤੇ ਬਿਸ਼ਪ ਸਾਹਿਬਾਨਾਂ, ਪਾਸਟਰ ਸਾਹਿਬਾਨਾਂ ਦੀ ਅਗਵਾਈ ਹੇਠ ਇੱਕ ਵਫਦ ਐਸਐਸਪੀ ਕਪੂਰਥਲਾ ਗੌਰਵ ਤੂਰਾ ਨੂੰ ਮਿਲਿਆ।ਇਸ ਮੌਕੇ ਤੇ ਵਫਦ ਨੇ ਐਸਐਸਪੀ ਕਪੂਰਥਲਾ ਗੌਰਵ ਤੂਰਾ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ।ਵਫਦ ਵਲੋਂ ਮੰਗ ਪੱਤਰ ਰਹੀ ਬੀਤੇ ਦਿਨੀ ਕੁਝ ਮਸੀਹ ਵਿਰੋਧੀ ਸ਼ਰਾਰਤੀ ਅਨਸਰਾਂ ਅਤੇ ਮੌਜੂਦਾ ਸਰਕਾਰ ਵਿੱਚ ਬੈਠੇ ਘੱਟ ਗਿਣਤੀ ਕਮਿਸ਼ਨ ਦੀ ਸ਼ੈਹ ਤੇ 25 ਸਾਲਾ ਤੋਂ ਕੌਮ ਦੀ ਨਿਸਵਾਰਥ ਭਾਵਨਾ ਨਾਲ ਸੇਵਾ ਕਰ ਰਿਹੇ ਪਾਸਟਰ ਗਿਆਨ ਮਸੀਹ ਦੀ ਬੇਟੀ ਰਿਬਕਾ ਅਤੇ ਪਤਨੀ ਸਰਵਣ ਕੁਮਾਰ ਉੱਤੇ ਹੋਈ ਏਜੰਟੀ ਦੀ ਝੂਠੀ ਐਫਆਈਆਰ ਰੱਦ ਕਰਨ ਦੀ ਮੰਗ ਕੀਤੀ ਗਈ।ਉਨ੍ਹਾਂਨੇ ਦੱਸਿਆ ਕਿ ਰਿਬਕਾ ਦਾ ਏਜੰਟੀ ਨਾਲ ਦੂਰ ਦਰਾੜ ਦਾ ਵੀ ਕੋਈ ਵਾਸਤਾ ਨਹੀਂ ਹੈ।ਉਸਨੂੰ ਜਾਣ ਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ।ਇਸ ਸੰਬੰਧ ਵਿੱਚ ਐਸਐਸਪੀ ਕਪੂਰਥਲਾ ਵੱਲੋਂ ਪੂਰਨ ਭਰੋਸਾ ਵੀ ਦਿੱਤਾ ਗਿਆ ਬੇਟੀ ਰਿਬਕਾ ਨੂੰ ਜਲਦੀ ਅਸੀ ਇਨਸਾਫ ਦਵਾਵਾਂਗੇ।ਉਨ੍ਹਾਂਨੇ ਦੱਸਿਆ ਕਿ ਧੱਕੇ ਨਾਲ ਨਜਾਇਜ਼ ਨਾਮ ਪਾਉਣ ਤੇ ਮਸੀਹ ਭਾਈਚਾਰੇ ਵਿੱਚ ਵੱਡਾ ਰੋਸ ਪਾਇਆ ਜਾ ਰਿਹਾ ਹੈ।ਉਨ੍ਹਾਂਨੇ ਦੱਸਿਆ ਕਿ ਪਾਸਟਰ ਵਿੰਗ ਦੇ ਪੰਜਾਬ ਪ੍ਰਧਾਨ ਦੀ ਅਗਵਾਈ ਹੇਠ 50 ਤੋਂ ਵੱਧ ਮਿਸ਼ਨਾਂ(ਚਰਚਾ) ਤੇ 500 ਪਾਸਟਰਾਂ ਨੇ ਬੇਟੀ ਰਿਬਕਾ ਦੇ ਹੱਕ ਵਿੱਚ ਸਮਰਥਨ ਦਾ ਐਲਾਨ ਕੀਤਾ ਹੈ।ਇਸ ਮੌਕੇ ਪੱਤਰਕਾਰਾਂ ਨਾਲ਼ ਗਲਬਾਤ ਕਰਦਿਆਂ ਪਾਸਟਰ ਗਗਨਦੀਪ ਗਿੱਲ ਨੇ ਕਿਹਾ ਕੇ ਕਿਸੇ ਵੀ ਗਰੀਬਾਂ ਅਤੇ ਪਾਸਟਰ ਸਾਹਿਬਾਨਾਂ ਅਤੇ ਪਾਸਟਰ ਸਾਹਿਬਾਨਾਂ ਦੇ ਪਰਿਵਾਰਾਂ ਨਾਲ ਆਲ ਇੰਡੀਆ ਕ੍ਰਿਸ਼ਚੀਅਨ ਫੈਲੋਸ਼ਿਪ ਕਦੇ ਵੀ ਧੱਕਾ ਬਰਦਾਸ਼ਤ ਨਹੀਂ ਕਰੇਗੀ।ਉਨ੍ਹਾਂਨੇ ਕਿਹਾ ਕਿ ਇਨਸਾਫ ਨਾ ਮਿਲਣ ਤੇ ਪੰਜਾਬ ਭਰ ਦੇ ਵਿੱਚ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਮੁੱਖ ਮੰਤਰੀ ਪੰਜਾਬ ਅਤੇ ਮਨੋਰਟੀ ਕਮਿਸ਼ਨਰ ਦਫਤਰ ਦੇ ਅੱਗੇ ਅਨਮਿਥੇ ਸਮੇਂ ਲਈ ਧਰਨਾ ਲਾਇਆ ਜਾਵੇਗਾ।ਇਸ ਮੌਕੇ ਤੇ ਪਾਸਟਰ ਵਿੰਗ ਦੇ ਪ੍ਰਧਾਨ ਪਾਸਟਰ ਵਿਜੇ ਮਸੀਹ,ਪਾਸਟਰ ਸੇਵਕ ਸਿੱਧੂ,ਗਗਨਦੀਪ ਗਿੱਲ ਬਟਾਲਾ, ਬਿਸ਼ਪ ਮੰਗਾ ਮਸੀਹ,ਬਿਸ਼ਪ ਵਿਲਸਨ ਮਸੀਹ, ਯੂਥ ਵਿੰਗ ਦੇ ਵਾਈਸ ਪ੍ਰਧਾਨ ਗੌਰਵ ਕਪੂਰਥਲਾ,ਪਾਸਟਰ ਸਤਵਿੰਦਰ, ਪਾਸਟਰ ਮੈਥੀਓ ਮਸੀਹ,ਜਗਜੀਤ ਪੌਲ, ਪਾਸਟਰ ਰਾਹੁਲ ਮਸੀਹ, ਫਾਦਰ ਕੁਲਵੰਤ ਮੁਦਕੀ,ਪਾਸਟਰ ਤਰਸੇਮ ਮਸੀਹ ਅਤੇ ਹੋਰ ਵੀ ਅਲੱਗ ਅਲੱਗ ਜ਼ਿਲਿਆਂ ਤੋਂ ਆਏ ਪਾਸਟਰ ਸਾਹਿਬਾਨ ਅਤੇ ਅਲੱਗ ਅਲੱਗ ਜ਼ਿਲਿਆਂ ਦੇ ਪ੍ਰਧਾਨ ਮੌਜੂਦ ਰਹੇ।
Leave a Reply