ਬਾਬਾ ਸ਼੍ਰੀ ਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ 30 ਤੋਂ 1 ਤੱਕ - ਡਾ.ਐਚ.ਐਸ.ਬਾਵਾ

ਬਾਬਾ ਸ਼੍ਰੀ ਚੰਦ ਜੀ ਦੇ ਜਨਮ ਦਿਹਾੜੇ  ਨੂੰ ਸਮਰਪਿਤ ਸਮਾਗਮ 30 ਤੋਂ 1 ਤੱਕ - ਡਾ.ਐਚ.ਐਸ.ਬਾਵਾ

ਕਪੂਰਥਲਾ 27 ਅਕਤੂਬਰ ਗੌਰਵ ਮੜੀਆ

‎ਬਾਬਾ ਸ੍ਰੀ ਚੰਦ ਜੀ ਨਿਸ਼ਕਾਮ ਸੇਵਾ ਸੁਸਾਇਟੀ (ਰਜਿ.) ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ, ਬਾਬਾ ਸ੍ਰੀ ਚੰਦ ਜੀ ਦੇ ਪ੍ਕਾਸ਼ ਪੁਰਬ ਨੂੰ ਸਮਰਪਿਤ 11ਵਾਂ ਸਲਾਨਾ ਸਮਾਗਮ 30 ਅਕਤੂਬਰ ਤੋਂ 1 ਨਵੰਬਰ ਤੱਕ ਜੁਵਰਾਜ ਮੋਟਰ ਗੈਰਿਜ ਕਰਤਾਰਪੁਰ ਰੋਡ ਕਪੂਰਥਲਾ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।

‎ ਮੁੱਖ ਸੇਵਾਦਾਰ ਭਾਈ ਹਰਜੀਤ ਸਿੰਘ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 30 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਅਰੰਭ ਹੋਣਗੇ ਅਤੇ 1 ਨਵੰਬਰ ਦਿਨ ਐਤਵਾਰ ਨੂੰ ਸਵੇਰੇ, 10 ਵਜੇ ਭੋਗ ਪਾਏ ਜਾਣਗੇ। ਇਸ ਉਪਰੰਤ ਪੰਥ ਦੇ ਮਹਾਨ ਕੀਰਤਨੀਏ ਜਥੇ, ਕਥਾ ਅਤੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਇਸ ਮੌਕੇ ਤੇ ਸੰਤ ਸੰਮੇਲਨ ਵੀ ਹੋਵੇਗਾ।

‎ ਇਸ ਸਮਾਗਮ ਵਿੱਚ ਅਨੇਕਾਂ ਮਹਾਨ ਸ਼ਖਸੀਅਤਾਂ ਸਮੇਤ ਪ੍ਰਸਿੱਧ ਸਮਾਜ ਸੇਵਕ ਡਾ. ਐਚ. ਐਸ. ਬਾਵਾ ਡਾਇਰੈਕਟਰ ਨੈਸ਼ਨਲ ਜਰਨਲਿਸਟ ਪ੍ਰੈਸ ਕਲੱਬ ਆਫ ਇੰਡੀਆ, ਡਾਇਰੈਕਟਰ ਯੂਨੀਵਰਸਲ ਪ੍ਰੈਸ ਆਫ ਇੰਡੀਆ, ਚੇਅਰਮੈਨ ਅਜੀਤ ਨਗਰ ਵੈਲਫੇਅਰ ਸੁਸਾਇਟੀ ਕਪੂਰਥਲਾ, ਪ੍ਰੈਸ ਕਲੱਬ ਦੇ ਨੈਸ਼ਨਲ ਪ੍ਰਧਾਨ ਕਿਸ਼ੋਰ ਰਾਜਪੂਤ ਜੀ ਅਤੇ ਪ੍ਰੈਸ ਕਲੱਬ ਦੇ ਪੰਜਾਬ ਪ੍ਰਧਾਨ ਨਵਜੀਤ ਸਿੰਘ ਰਾਜੂ ਦੀ ਅਗਵਾਈ ਹੇਠ ਪ੍ਰੈਸ ਕਲੱਬ ਦੀ ਸਮੁੱਚੀ ਟੀਮ, ਯੂਨੀਵਰਸਲ ਪ੍ਰੈਸ ਆਫ ਇੰਡੀਆ ਅਤੇ ਅਜੀਤ ਨਗਰ ਵੈਲਫੇਅਰ ਸੁਸਾਇਟੀ ਕਪੂਰਥਲਾ ਵਲੋਂ ਵੀ ਖਾਸ ਤੋਰ ਤੇ ਹਾਜਰੀ ਭਰੀ ਜਾਵੇਗੀ। ਐਨ. ਆਰ. ਆਈ. ਸਾਬਕਾ ਸਰਪੰਚ ਸ. ਜਗੀਰ ਸਿੰਘ ਪੱਤੜ (ਯੂ.ਐਸ.ਏ.) ਭਾਈ ਹਰਜੀਤ ਸਿੰਘ ਅਤੇ ਸਮਾਜ ਸੇਵਕ ਡਾ. ਐਚ. ਐਸ. ਬਾਵਾ ਵਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਸਮਾਗਮ ਵਿੱਚ ਸਾਰੀ ਸੰਗਤ ਪਰਿਵਾਰਾਂ ਸਮੇਤ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਜੀ। ਇਸ ਮੌਕੇ ਤੇ ਤਿੰਨ ਲਗਾਤਾਰ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।