ਪਿੰਡ ਜਬੋਵਾਲ ਦੇ ਡੂੰਘੇ ਛੱਪੜ ਵਿਚ ਡੁਬਣ ਕਾਰਣ ਇਕ ਨੌਂਜਵਾਨ ਦੀ ਮੌਤ ਹੋਈ,
- ਸੋਗ /ਦੁੱਖ ਦਾ ਪ੍ਰਗਟਾਵਾ
- 27 May, 2026 10:03 AM (Asia/Kolkata)
ਪਿੰਡਾਂ ਦੇ ਗੰਦੇ ਪਾਣੀ ਦੇ ਨਿਕਾਸ ਲਈ ਡੂੰਘੇ ਕੀਤੇ ਛੱਪੜ ਬਣ ਰਹੇ ਹਨ ਮੌਤ ਦਾ ਖੂਹ।
ਲੰਮੀ ਜਦੋ ਜਹਿਦ ਤੋਂ ਬਾਅਦ ਗੋਤਾ ਖੋਰਾਂ ਨੇ ਮ੍ਰਿਤਕ ਦੀ ਲਾਸ਼ ਨੂੰ ਬਾਹਰ ਕੱਢਿਆ।
ਟਾਂਗਰਾ – ਸੁਰਜੀਤ ਸਿੰਘ ਖਾਲਸਾ
ਪਿੰਡ ਜਬੋਵਾਲ ਦਾ 22 ਸਾਲਾ ਨੌਂਜਵਾਨ ਦੀ ਡੂੰਘੇ ਛੱਪੜ ਦੇ ਪਾਣੀ ਵਿਚ ਡੁਬਣ ਕਾਰਣ ਮੌਤ ਹੋ ਗਈ ਹੈ।ਪ੍ਰਾਪਤ ਕੀਤੀ ਗਈ ਜਾਣਕਾਰੀ ਮੁਤਾਬਿਕ ਦਵਿੰਦਰ ਸਿੰਘ ਪੁਤਰ ਛਿੰਦਾ ਸਿੰਘ ਵਾਸੀ ਪਿੰਡ ਜਬੋਵਾਲ ਦੀ ਬੀਤੇ ਦਿਨ ਛੱਪੜ ਵਿਚ ਡੁਬ ਕੇ ਮੌਤ ਹੋ ਗਈ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਨੌਂਜਵਾਨ ਕਬੂਤਰ ਰੱਖਣ ਦਾ ਸ਼ੌਕੀਨ ਸੀ ਉਸ ਦਾ ਇਕ ਕਬੂਤਰ ਪਾਣੀ ਪੀਣ ਲਈ ਛੱਪੜ ਦੇ ਕਿਨਾਰੇ ਤੇ ਉਤਰ ਕੇ ਬੈਠ ਗਿਆ ਜਿਸ ਨੂੰ ਲਈ ਫੜਨ ਦਵਿੰਦਰ ਸਿੰਘ ਵੀ ਛੱਪੜ ਦੇ ਕਿਨਾਰੇ ਤੇ ਚਲੇ ਗਿਆ ਪੈਰ ਫਿਸਲਣ ਕਾਰਣ ਡੂੰਘੇ ਛੱਪੜ ਵਿਚ ਡੁਬ ਗਿਆ ਲੋਕਾਂ ਵੱਲੋਂ ਇਕੱਠੇ ਹੋ ਕੇ ਆਪਣੇ ਪੱਧਰ ਤੇ ਇਕ ਬੇੜੀ ਦੁਵਾਰਾ ਦਵਿੰਦਰ ਸਿੰਘ ਨੂੰ ਲੱਭਣ ਦਾ ਯਤਨ ਕੀਤਾ ਪੁਲੀਸ ਦੀ ਮਦਦ ਲਈ 112 ਨੰਬਰ ਤੇ ਫੋਨ ਕੀਤਾ ਥਾਣਾ ਤਰਸਿਕਾ ਦੀ ਪੁਲੀਸ ਏ ਐਸ ਆਈ ਸੁਰਜੀਤ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ।ਪਰ ਛੱਪੜ ਦਾ ਪਾਣੀ 25-30 ਫੁਟ ਦੇ ਲਗਭੱਗ ਡੂੰਘਾ ਹੋਣ ਕਾਰਣ ਸਾਰੇ ਯਤਨ ਫੇਲ ਹੋ ਗਏ ਕੁਝ ਸਮੇਂ ਬਾਅਦ ਗੋਤਾਖੋਰਾਂ ਨੂੰ ਬੁਲਾ ਲਾਸ਼ ਨੂੰ ਬਾਹਰ ਕੱਢਿਆ ਗਿਆ।ਪੰਜਾਬ ਦੇ ਬਹੁਤੇ ਪਿੰਡਾਂ ਵਿਚ ਗੰਦੇ ਪਾਣੀ ਦੇ ਨਿਕਾਸ ਲਈ ਛੱਪੜਾਂ ਤੋਂ ਬਿਨਾਂ ਹੋਰ ਕੋਈ ਹਲ ਨਹੀਂ ਹੈ।ਦਿਨੋਂ ਦਿਨ ਵੱਧ ਰਹੀ ਅਬਾਦੀ ਪਾਣੀ ਦੀ ਬਹੁਤ ਜਿਆਦਾ ਵਰਤੋਂ ਹੋਣ ਕਾਰਣ ਛੱਪੜ ਇੰਨਾਂ ਜਿਆਦਾ ਪਾਣੀ ਨਹੀਂ ਸਮਾ ਸਕਦੇ ਜਿਸ ਕਾਰਣ ਥੋੜੀ ਜਿਹੀ ਬਾਰਸ਼ ਹੋਣ ਕਾਰਣ ਪਾਣੀ ਨਾਲੀਆਂ ਗਲੀਆਂ ਰਸਤਿਆਂ ਵਿਚ ਖੜਾ ਹੋ ਜਾਂਦਾ ਹੈ ਇਸ ਦਾ ਕੋਈ ਹੱਲ ਨਾ ਹੋਣ ਕਾਰਣ ਬਹੁਤੀਆਂ ਪੰਚਾਇਤਾਂ ਨੇ ਛੱਪੜ ਖੁਦਾਈ ਕਰਵਾ ਕੇ ਬਹੁਤ ਡੂੰਘੇ ਕਰਵਾ ਦਿਤੇ ਹਨ।ਪਰ ਬਾਹਰ ਕੋਈ ਚਾਰ ਦਿਵਾਰੀ ਜਾਂ ਗਾਰਡਿੰਗ ਤਾਰ ਨਹੀਂ ਲਗੀ ਜਿਸ ਕਾਰਣ ਪਿੰਡਾਂ ਦੇ ਛੱਪੜ ਮੌਤ ਦੇ ਖੂਹ ਬਣਦੇ ਜਾ ਰਹੇ ਹਨ।ਪਿੰਡ ਜਬੋਵਾਲ ਦੇ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਛੱਪੜ ਦੇ ਕਿਨਾਰਿਆਂ ਦੀਵਾਰ ਜਾਂ ਤਾਰ ਗਾਰਡਿੰਗ ਲਗਵਾਉਣ ਦਾ ਪ੍ਰਬੰਧ ਕੀਤਾ ਜਾਵੇ।ਤਾਂ ਕਿ ਅਗੇ ਤੋਂ ਇਸ ਤਰਾਂ ਦਾ ਕੋਈ ਹਾਦਸਾ ਨਾ ਵਾਪਰ ਸਕੇ।
Leave a Reply