ਦਇਆ ਸਿੰਘ ਚੋਹਲਾ ਖੁਰਦ ਦੇ ਗ੍ਰਹਿ ਵਿਖੇ ਅਕਾਲੀ ਵਰਕਰਾਂ ਦਾ ਹੋਇਆ ਭਰਵਾਂ ਇਕੱਠ
- ਰਾਜਨੀਤੀ
- 27 May, 2026 06:45 PM (Asia/Kolkata)
ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਨੇ 'ਆਪ' ਸਰਕਾਰ ’ਤੇ ਨਿਸ਼ਾਨੇ ਸਾਧੇ,ਅਕਾਲੀ ਦਲ ਨੂੰ ਦੱਸਿਆ ਪੰਜਾਬ ਦਾ ਇੱਕੋ ਬਦਲ
ਅਕਾਲੀ ਦਲ ਦੀ ਸਰਕਾਰ ਵੇਲੇ ਹੀ ਹੋਇਆ ਪੰਜਾਬ ਦਾ ਸਮੁੱਚਾ ਵਿਕਾਸ- ਸਰਪੰਚ ਬਿੱਲਾ ਸ਼ੇਰੋਂ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,27 ਮਈ
ਸੀਨੀਅਰ ਅਕਾਲੀ ਆਗੂ ਦਇਆ ਸਿੰਘ ਚੋਹਲਾ ਖੁਰਦ ਵੱਲੋਂ ਆਪਣੇ ਗ੍ਰਹਿ ਵਿਖੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਬੀਬਾ ਰਮਨਦੀਪ ਕੌਰ ਅਤੇ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਦੇ ਹੱਕ ਵਿੱਚ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ ਮੈਂਬਰ ਐਸਜੀਪੀਸੀ ਦੀ ਪ੍ਰੇਰਨਾ ਸਦਕਾ ਵਿਸ਼ਾਲ ਇਕੱਠ ਕਰਵਾਇਆ ਗਿਆ।ਇਸ ਦੌਰਾਨ ਵੱਡੀ ਗਿਣਤੀ ਵਿੱਚ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕਰਦਿਆਂ ਪਾਰਟੀ ਪ੍ਰਤੀ ਆਪਣੀ ਵਫ਼ਾਦਾਰੀ ਅਤੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਬੀਬਾ ਰਮਨਦੀਪ ਕੌਰ ਅਤੇ ਸਰਪੰਚ ਅਵਤਾਰ ਸਿੰਘ ਬਿੱਲਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਗੈਂਗਸਟਰਵਾਦ,ਦਿਨ ਦਿਹਾੜੇ ਕਤਲ,ਲੁੱਟਾਂ-ਖੋਹਾਂ ਅਤੇ ਫ਼ਿਰੌਤੀਆਂ ਦੀਆਂ ਘਟਨਾਵਾਂ ਆਮ ਹੋ ਚੁੱਕੀਆਂ ਹਨ।ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਰਾਜ ਵਿੱਚ ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ।ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਸਿਰਫ਼ ਝੂਠੀਆਂ ਬਿਆਨਬਾਜ਼ੀਆਂ ਅਤੇ ਚੁਟਕਲੇ ਸੁਣਾਉਣ ਤੱਕ ਹੀ ਸੀਮਿਤ ਰਹੇ ਹਨ, ਜਦਕਿ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਹੋਏ।ਬੀਬਾ ਰਮਨਦੀਪ ਕੌਰ ਨੇ ਕਿਹਾ ਕਿ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਬੀਬੀਆਂ ਨੂੰ ਇੱਕ-ਇੱਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਵੀ ਅਜੇ ਪੂਰਾ ਨਹੀਂ ਕੀਤਾ ਗਿਆ।ਇਸਦੇ ਉਲਟ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਲੋਕਾਂ ਨਾਲ ਕੀਤਾ ਹਰ ਵਾਅਦਾ ਨਿਭਾਇਆ ਗਿਆ ਅਤੇ ਪੰਜਾਬ ਦੇ ਵਿਕਾਸ ਲਈ ਵੱਡੇ ਪੱਧਰ ’ਤੇ ਕੰਮ ਕੀਤੇ ਗਏ।ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਪੰਜਾਬ ਨੂੰ ਕਰਜ਼ੇ ਦੇ ਬੋਝ ਹੇਠ ਦੱਬ ਕੇ ਪੰਜਾਬ ਦਾ ਸਾਰਾ ਪੈਸਾ ਦਿੱਲੀ ਤੇ ਹੋਰਨਾ ਸੂਬਿਆਂ ਵਿੱਚ ਖਰਚ ਕਰ ਰਹੀ ਹੈ ਅਤੇ ਹੁਣ ਪੰਜਾਬ ਦੇ ਲੋਕਾਂ ਕੋਲ ਸਿਰਫ਼ ਇੱਕੋ ਇੱਕ ਬਦਲ ਸ਼੍ਰੋਮਣੀ ਅਕਾਲੀ ਦਲ ਹੀ ਬਚਿਆ ਹੈ।ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਰਿਸ਼ਵਤਖੋਰੀ ਅਤੇ ਬੇਰੁਜ਼ਗਾਰੀ ਨੂੰ ਜੜ੍ਹੋਂ ਖਤਮ ਕਰਕੇ ਪੰਜਾਬ ਵਿੱਚ ਅਮਨ-ਸ਼ਾਂਤੀ ਮੁੜ ਬਹਾਲ ਕੀਤੀ ਜਾਵੇਗੀ।ਇਸ ਮੌਕੇ ਜਥੇ. ਗੁਰਬਚਨ ਸਿੰਘ ਕਰਮੂੰਵਾਲਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬਹੁਤ ਸੋਚ-ਵਿਚਾਰ ਮਗਰੋਂ ਬੀਬਾ ਰਮਨਦੀਪ ਕੌਰ ਨੂੰ ਹਲਕਾ ਖਡੂਰ ਸਾਹਿਬ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ,ਕਿਉਂਕਿ ਉਨ੍ਹਾਂ ਦਾ ਪਰਿਵਾਰ ਹਰ ਵੇਲੇ ਲੋਕਾਂ ਦੇ ਦੁੱਖ-ਸੁੱਖ ਵਿੱਚ ਨਾਲ ਖੜ੍ਹਦਾ ਆ ਰਿਹਾ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਵਰਕਰ ਪੂਰੀ ਤਨਦੇਹੀ ਨਾਲ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਜੁਟੇ ਹੋਏ ਹਨ।ਇਕੱਠ ਦੌਰਾਨ ਜੈਕਾਰਿਆਂ ਦੀ ਗੂੰਜ ਵਿੱਚ ਅਕਾਲੀ ਵਰਕਰਾਂ ਨੇ ਬੀਬਾ ਰਮਨਦੀਪ ਕੌਰ ਅਤੇ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਅਗਵਾਈ ਹੇਠ ਹਲਕਾ ਖਡੂਰ ਸਾਹਿਬ ਤੋਂ ਵੱਡੀ ਲੀਡ ਨਾਲ ਜਿੱਤ ਦਰਜ ਕੀਤੀ ਜਾਵੇਗੀ।ਅੰਤ ਵਿੱਚ ਦਇਆ ਸਿੰਘ ਚੋਹਲਾ ਖੁਰਦ ਵੱਲੋਂ ਪਹੁੰਚੇ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਵਰਾਣਾ,ਮਨਜਿੰਦਰ ਸਿੰਘ ਲਾਟੀ ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ,ਰਾਜਾ ਸਰਪੰਚ ਭੈਲ, ਸੀਨੀਅਰ ਆਗੂ ਚਰਨਜੀਤ ਸਿੰਘ ਦਿਓਲ ਫਤਿਆਬਾਦ, ਮਲਕੀਤ ਸਿੰਘ,ਮਨਜੀਤ ਸਿੰਘ ਪੱਖੋਪੁਰ ਸਾਬਕਾ ਸੰਮਤੀ ਮੈਂਬਰ,ਅੰਗਰੇਜ ਸਿੰਘ ਸ਼ੇਰਦਿਲ ਸਰਹਾਲੀ, ਰਣਜੀਤ ਸਿੰਘ ਰਾਣਾ ਚੋਹਲਾ ਸਾਹਿਬ,ਸੋਨੂੰ ਸਰਪੰਚ ਕਿਰਤੋਵਾਲ, ਸਵਿੰਦਰ ਸਿੰਘ ਕਰਮੂੰਵਾਲਾ,ਦਲੇਰ ਸਿੰਘ ਢਿੱਲੋਂ ਮੈਂਬਰ ਬਲਾਕ ਸੰਮਤੀ,ਤੇਜਿੰਦਰ ਸਿੰਘ ਪ੍ਰਿੰਸ ਫਤਿਆਬਾਦ, ਠੇਕੇਦਾਰ ਹੀਰਾ ਭੁੱਲਰ ਹਰੀਕੇ,ਮਲਕੀਤ ਸਿੰਘ ਸਾਬਕਾ ਸਰਪੰਚ ਚੋਹਲਾ ਖੁਰਦ, ਲੱਖਾ ਸਿੰਘ ਸਾਬਕਾ ਸਰਪੰਚ ਚੋਹਲਾ ਖੁਰਦ,ਯੂਥ ਆਗੂ ਸੁਖਚੈਨ ਸਿੰਘ ਰੰਧਾਵਾ ਕਰਮੂੰਵਾਲਾ, ਸੋਹਣ ਸਿੰਘ ਮੈਂਬਰ ਚੋਹਲਾ ਖੁਰਦ, ਬਲਕਾਰ ਸਿੰਘ ਰਾਣੀਵਲਾਹ, ਨਵਰੂਪ ਸਿੰਘ ਭੱਠਲ,ਭੁਪਿੰਦਰ ਸਿੰਘ ਭੂਪੀ,ਚਰਨਜੀਤ ਸਿੰਘ ਸੰਧੂ,ਅਰਜਨ ਸਿੰਘ,ਸੁਨੀਲ ਕੁਮਾਰ ਸ਼ੀਲੂ, ਗੁਰਵੇਲ ਸਿੰਘ ਫੌਜੀ ਚੋਹਲਾ ਸਾਹਿਬ,ਵਿਸ਼ਾਲ ਮੁਨੀਮ, ਸਤਨਾਮ ਸਿੰਘ,ਅਮਰੀਕ ਸਿੰਘ, ਜੈਮਲ ਸਿੰਘ ਖੂਹ ਵਾਲੇ,ਸੁਖਦੇਵ ਸਿੰਘ,ਬਾਜ ਸਿੰਘ ਰੋੜੀ, ਮਿਲਖਾ ਸਿੰਘ ਮੈਂਬਰ,ਨਿਰੰਜਨ ਸਿੰਘ ਤੋਕੀ,ਮੇਜਰ ਸਿੰਘ ਫੌਜੀ, ਨਿਰਵੈਲ ਸਿੰਘ ਫੌਜੀ ਸੁਖਮਨ ਸਿੰਘ,ਜੋਬਨਪ੍ਰੀਤ ਸਿੰਘ, ਦਿਲਬਾਗ ਸਿੰਘ, ਦਵਿੰਦਰ ਸਿੰਘ, ਬਾਬਾ ਹਰਦੀਪ ਸਿੰਘ, ਬਾਬਾ ਗੁਰਲਾਲ ਸਿੰਘ, ਸਿਮਰਜੀਤ ਸਿੰਘ,ਸਰਬਜੀਤ ਸਿੰਘ, ਕਰਨਜੀਤ ਸਿੰਘ, ਇਕਬਾਲ ਸਿੰਘ,ਗੁਰਭੇਜ ਸਿੰਘ ਹਰਦੀਪ ਸਿੰਘ, ਦਲਜੀਤ ਸਿੰਘ ਆਦਿ ਹਾਜ਼ਰ ਸਨ।
Leave a Reply