ਜੱਬੋਵਾਲ ਦੀ ਸ਼ਹੀਦ ਮੋਤੀ ਰਾਮ ਮਹਿਰਾ ਕਮੇਟੀ ਵੱਲੋਂ ਪ੍ਰਧਾਨ ਬਲਦੇਵ ਸਿੰਘ ਅਤੇ ਮੈਂਬਰਾਂ ਦਾ ਸਨਮਾਨ:
- ਧਾਰਮਿਕ
- 17 Aug, 2026 12:51 PM (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਪਿੰਡ ਜੱਬੋਵਾਲ ਵਿਖੇ ਸ਼ਹੀਦ ਮੋਤੀ ਰਾਮ ਮਹਿਰਾ ਜੀ ਅਤੇ ਸਮੂਹ ਕਮੇਟੀ ਬਾਬਾ ਅਮਰ ਸਿੰਘ ਵੱਲੋ ਸ਼ਹੀਦ ਮੋਤੀ ਰਾਮ ਮਹਿਰਾ ਕਮੇਟੀ ਫਤਿਹਗੜ ਸਾਹਿਬ ਦੇ ਪ੍ਰਧਾਨ ਬਲਦੇਵ ਸਿੰਘ ਅਤੇ ਮੈਂਬਰਾਂ ਬਲਬੀਰ ਸਿੰਘ, ਸੁਰਿੰਦਰ ਸਿੰਘ, ਮਹਿੰਦਰ ਸਿੰਘ, ਲਖਵਿੰਦਰ ਸਿੰਘ ਨੂੰ ਲੰਗਰ ਕਮੇਟੀ ਵੱਲੋ ਸਿਰੋਪਾਉ ਦੇਕੇ ਨੂੰ ਸਨਮਾਨਿਤ ਕਰਨ ਤੇ ਪ੍ਰਧਾਨ ਬਲਦੇਵ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਸਮਾਜਿਕ ਅਤੇ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਬਹੁਤ ਮਹੱਤਵਪੂਰਨ ਹੈ। ਕਿ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਠੰਢੇ ਬੁਰਜ ਵਿੱਚ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਦੁੱਧ ਨਾਲ ਸੇਵਾ ਕਰਕੇ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ ਸੀ। ਇਸ ਤਰ੍ਹਾਂ ਦੇ ਸਮਾਗਮ ਉਸ ਲਾਸਾਨੀ ਕੁਰਬਾਨੀ ਨੂੰ ਸੰਭਾਲਣ ਅਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਉਪਰਾਲਾ ਹਨ। ਪ੍ਰਧਾਨ ਬਲਦੇਵ ਸਿੰਘ ਨੂੰ ਸਨਮਾਨਿਤ ਕਰਨਾ ਸੋਸਾਇਟੀ ਅਤੇ ਕਮੇਟੀ ਵੱਲੋਂ ਸਮਾਜ ਭਲਾਈ ਅਤੇ ਧਾਰਮਿਕ ਕਾਰਜਾਂ ਵਿੱਚ ਪਾਏ ਯੋਗਦਾਨ ਦੀ ਪ੍ਰਤੱਖ ਪ੍ਰਵਾਨਗੀ ਹੈ। ਇਹ ਕਦਮ ਸਮਾਜ ਵਿੱਚ ਏਕਤਾ, ਸੇਵਾ ਭਾਵਨਾ ਅਤੇ ਆਪਸੀ ਸਾਂਝ ਨੂੰ ਮਜ਼ਬੂਤ ਕਰਦਾ ਹੈ। ਇਹ ਕਦਮ ਸਮਾਜ ਵਿੱਚ ਏਕਤਾ, ਸੇਵਾ ਭਾਵਨਾ ਅਤੇ ਆਪਸੀ ਸਾਂਝ ਨੂੰ ਮਜ਼ਬੂਤ ਕਰਦਾ ਹੈ। ਇਸ ਮੌਕੇ ਰਾਜਵਿੰਦਰ ਸਿੰਘ ਪ੍ਰਧਾਨ, ਜੱਬੋਵਾਲ (ਮੋਤੀ ਰਾਮ ਮਹਿਰਾ ਕਮੇਟੀ) ਹਰਜਿੰਦਰ ਸਿੰਘ, ਬਾਬਾ ਅਮਰ ਸਿੰਘ ਮੁੱਖ ਸੇਵਾਦਾਰ, ਗੁਰਦੁਆਰਾ ਸੰਤਸਰ, ਮੰਗਲ ਸਿੰਘ ਪ੍ਰਧਾਨ, ਸੈਕਟਰੀ ਜਸਬੀਰ ਸਿੰਘ
ਜੱਬੋਵਾਲ ਅਤੇ ਹੋਰ ਇਲਾਕਿਆਂ ਦੇ ਮੈਂਬਰ, ਹੀਰਾ ਸਿੰਘ, ਗੁਰਮੇਜ ਸਿੰਘ, ਪਿੰਡ ਸਦਾ ਰੰਗ ਗੁਰਮੇਜ ਸਿੰਘ ਔਜਲਾ
ਕਮੇਟੀ ਦੇ ਮੈਂਬਰ, ਬਲਕਾਰ ਸਿੰਘ, ਮੱਖਣ ਸਿੰਘ, ਸ਼ਿੰਗਾਰਾ ਸਿੰਘ, ਕਸ਼ਮੀਰ ਸਿੰਘ, ਜੋਗਾ ਸਿੰਘ, ਗੁਰਚਰਨ ਸਿੰਘ, ਹਰਜਿੰਦਰ ਸਿੰਘ, ਜਸਪਾਲ ਸਿੰਘ, ਸੁਖਵਿੰਦਰ ਸਿੰਘ ਗਿਆਨੀ , ਆਸਾ ਸਿੰਘ, ਨਵਰਾਜ ਸਿੰਘ ਰਾਜਾ, ਗੁਰਪ੍ਰੀਤ ਸਿੰਘ, ਬੂਟਾ ਸਿੰਘ, ਅਤੇ ਹਰਪ੍ਰੀਤ ਸਿੰਘ ਸਮੇਤ ਸਮੂਹ ਮਹਿਰਾ ਕਮੇਟੀ ਮੈਂਬਰ ਹਾਜ਼ਰ ਸਨ।
Leave a Reply