'ਆਪ' ਨੇ ਪੰਜਾਬ ਵਿਧਾਨ ਸਭਾ ਚੋਣਾਂ-2027 ਲਈ ਭਗਵੰਤ ਮਾਨ ਦਾ ਚਿਹਰਾ ਮੁੱਖ ਮੰਤਰੀ ਵਜੋਂ ਐਲਾਨਿਆ...

'ਆਪ' ਨੇ ਪੰਜਾਬ ਵਿਧਾਨ ਸਭਾ ਚੋਣਾਂ-2027 ਲਈ ਭਗਵੰਤ ਮਾਨ ਦਾ ਚਿਹਰਾ ਮੁੱਖ ਮੰਤਰੀ ਵਜੋਂ  ਐਲਾਨਿਆ...

ਦੇਸ਼ ਦੇ ਨਾਗਰਿਕ ਕਦੇ ਵੀ ਭ੍ਰਿਸ਼ਟ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਅਤੇ ਸਵਾਰਥੀ ਲੀਡਰਾਂ ਨੂੰ ਨਹੀਂ ਕਰਨਗੇ ਸਵੀਕਾਰ : 'ਆਪ' ਕਨਵੀਨਰ ਕੇਜਰੀਵਾਲ
ਚੰਡੀਗੜ੍ਹ 12 ਜੂਨ (ਮੰਗਤ ਸਿੰਘ ਸੈਦਪੁਰ) : ਪੰਜਾਬ 'ਚ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਦਿਨੋ ਦਿਨ ਮਜਬੂਤੀ ਹੋ ਰਹੀ ਹੈ ਕਿਉਂਕਿ ਅਕਾਲੀ ਦਲ ਬਾਦਲ, ਕਾਂਗਰਸ ਅਤੇ ਬੀਜੇਪੀ ਵੀ ਵਗੈਰਾ ਸਿਆਸੀ ਪਾਰਟੀਆਂ ਵਿੱਚ ਪੰਜਾਬ ਦੀ ਵਾਗਡੋਰ ਸੰਭਾਲਣ ਪ੍ਰਤੀ ਮਜਬੂਤੀ ਨਹੀਂ ਅਤੇ ਕਰਪਸ਼ਨ ਬੇਅਦਬੀਆਂ ਦੇ ਕੇਸਾਂ ਵਿੱਚ ਤਰੀਕਾਂ ਭੁਗਤਣਾ ਵਾਲੀਆਂ ਪਾਰਟੀਆਂ ਹਨ। ਸ਼ਾਸਤ ਮੁੱਖ ਇਹਨਾਂ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ, ਮਹਿੰਗਾਈ ਤੇ ਹੋਰ ਭਰਿਸ਼ਟਾਚਾਰ ਦੀ ਦਲਦਲ ਵਿੱਚ ਫਸਾ ਕੇ ਆਪਣੇ ਆਪ ਨੂੰ ਨਿਰਲੇਪ ਕਰਨੀਆਂ ਚਾਹੁੰਦੀਆਂ ਹਨ। ਪਰ ਪੰਜਾਬ ਦੇ ਬੱਚੇ-ਬੱਚੇ ਨੂੰ ਇਹ ਪਤਾ ਹੈ ਕਿ ਇਹਨਾਂ ਸਵਾਰਥੀ ਆਰਐਸਐਸ/ਬੀਜੇਪੀ ਵਾਲੇ ਸਮਰਥਕ ਪਾਰਟੀਆਂ ਪੰਜਾਬ ਪ੍ਰਤੀ ਕਿਸੇ ਪੱਖੋਂ ਵੀ ਮਦਦਗਾਰ ਨਹੀਂ ਸਾਬਤ ਹੋਈਆਂ। ਇਸ ਤੋਂ ਉਲਟ ਸਵਾਰਥੀ ਬਾਦਲ ਪਰਿਵਾਰ ਕਾਂਗਰਸ ਅਤੇ ਆਰਐਸਐਸ/ਬੀਜੇਪੀ ਵੱਲੋਂ ਪੰਜਾਬ ਦੇ ਵਿੱਚ 20ਵੀ ਸਦੀ ਦੇ ਮਹਾਨ ਸਿੱਖ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦੀ ਏਜੰਸੀਆਂ ਰਾਹੀਂ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਲਈ ਉਹ ਇੰਟਰਨੈਟ ਦਾ ਸੀਗਾ ਪਹਿਲਾਂ ਹੀ ਖਤਮ ਕੀਤਾ ਅਤੇ ਬਾਦਲ ਸਰਕਾਰ ਵੇਲੇ ਚਿੱਟੇ ਵਰਗੇ ਜਾਣ ਲੇਵਾ ਨਸ਼ਿਆਂ ਰਾਹੀਂ ਜਾਨੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਇਥੋਂ ਤੱਕ ਕਿ ਇਹਨਾਂ ਨੌਜਵਾਨਾਂ ਨੂੰ ਬੇਰੁਜ਼ਗਾਰ ਕਰਕੇ ਸੜਕਾਂ ਉੱਤੇ ਚੋਰੀਆਂ ਕਰਨ ਵਾਸਤੇ ਮਜਬੂਰ ਕੀਤਾ ਜਦੋਂ ਕਿ ਬਾਹਰਲੇ ਸਟੇਟਾਂ ਤੇ ਅਨਪੜ ਲੋਕਾਂ ਨੂੰ ਪੰਜਾਬ ਦੇ ਵਿੱਚ ਮੋਦੀ ਸਰਕਾਰ ਵੱਲੋਂ ਹਰ ਪੱਖੋਂ ਸਹੂਲਤਾਂ ਦੇ ਕੇ ਪੰਜਾਬ ਨੂੰ ਬਿਹਾਰ ਯੂਪੀ ਬਣਾਉਣ ਦਾ ਇਰਾਦਾ ਲੋਕਾਂ ਨੂੰ ਆਮ ਤੌਰ ਤੇ।ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਹੋਰ ਸੀਨੀਅਰ ਆਗੂਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ 2027 ਦੀਆਂ ਚੋਣਾਂ ਲਈ ਮੁੱਖ ਮੰਤਰੀ ਤੇ ਚਿਹਰੇ ਵਜੋਂ ਐਲਾਨ ਕਰ ਦਿੱਤਾ ਹੈ। 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਹੀ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਬਣਾਇਆ ਜਾਵੇਗਾ। ਉਨ੍ਹਾਂ ਨੇ ਪੰਜਾਬ ਦੀਆਂ ਹੋਰ ਸਿਆਸੀ ਪਾਰਟੀਆਂ ‘ਤੇ ਵੀ ਨਿਸ਼ਾਨਾ ਸਾਧਿਆ। ਕੇਜਰੀਵਾਲ ਨੇ ਕਿਹਾ ਕਿ ਇੱਕ ਪਾਰਟੀ ਨੂੰ ਲੋਕ “ਚਿੱਟਾ ਪਾਰਟੀ” ਤੇ “ਬੇਅਦਬੀ ਪਾਰਟੀ” ਕਹਿੰਦੇ ਹਨ, ਦੂਜੀ ਨੂੰ “ਝਗੜਾ ਪਾਰਟੀ” ਅਤੇ ਤੀਜੀ ਨੂੰ “ਈਡੀ ਪਾਰਟੀ” ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਹੈ ਅਤੇ ਜਨਤਾ ਦੇ ਮੁੱਦਿਆਂ ‘ਤੇ ਕੰਮ ਕਰ ਰਹੀ ਹੈ।...ਉਨ੍ਹਾਂ ਕਿਹਾ ਕਿ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਭਗਵੰਤ ਮਾਨ ਦੀ ਅਗਵਾਈ ਵਿੱਚ ਹੀ ਲੜੇਗੀ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਨੂੰ ਚਾਰ ਸਾਲ ਪੂਰੇ ਹੋ ਚੁੱਕੇ ਹਨ ਅਤੇ ਇਸ ਦੌਰਾਨ ਲੋਕਾਂ ਵਿੱਚ ਸਰਕਾਰ ਦੇ ਕੰਮਾਂ ਨੂੰ ਲੈ ਕੇ ਸੰਤੁਸ਼ਟੀ ਅਤੇ ਖ਼ੁਸ਼ੀ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਪ੍ਰਤੀ ਲੋਕਾਂ ਵਿੱਚ ਨਾਰਾਜ਼ਗੀ ਰਹਿੰਦੀ ਸੀ, ਪਰ ਹੁਣ ਜਨਤਾ ਸਰਕਾਰ ਦੇ ਕੰਮਾਂ ਨੂੰ ਪਸੰਦ ਕਰ ਰਹੀ ਹੈ। ਇਸੇ ਕਰਕੇ ਪੰਜਾਬ ਦੇ ਵਿੱਚ ਕਾਂਗਰਸ ਅਕਾਲੀ ਦਲ ਬਾਦਲ ਬੀਜੇਪੀ ਪੁਰਾਣੀਆਂ ਸਿਆਸੀ ਪਾਰਟੀਆਂ ਨੂੰ ਵੱਡੇ ਪੱਧਰ ਤੇ ਸਿਆਸਤ ਪੱਖਾਂ ਆਪਣੀ ਕਮਜ਼ੋਰੀ ਸਮਝੀ ਜਾ ਰਹੀ ਹੈ ਕਿਉਂਕਿ 1947 ਤੋਂ ਅੱਜ ਤੱਕ ਇਨਾ ਸਵਾਰਥੀ ਪਾਰਟੀਆਂ ਨੇ ਆਪਣੇ ਲੀਡਰਾਂ ਦੇ ਸਵਾਰਥ ਪੂਰੇ ਕੀਤੇ ਹਨ ਅਤੇ ਦੇਸ਼ ਦੇ ਨਾਗਰਿਕਾਂ ਲਈ ਆਪਣੇ ਸਵਾਰਥ ਪੂਰੇ ਕਰਨ ਤੋਂ ਬਾਅਦ ਭਲਾ ਸੋਚਿਆ ਜੋ ਕਿ ਕੇਵਲ ਤੇ ਕੇਵਲ ਅਫਸਰਸ਼ਾਹੀ ਤੱਕ ਹੀ ਸੀਮਤ ਰਿਹਾ ਇਕ ਦੋ ਪਰਸ ਮੰਨ ਲੈਂਦੇ ਹਾਂ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਲਈ ਕੰਮ ਕੀਤਾ ਹੋਵੇ ਹੁਣ ਜਦੋਂ ਆਮ ਆਦਮੀ ਪਾਰਟੀ ਵੱਲੋਂ ਇੱਕ ਆਮ ਲੋਕਾਂ ਨੂੰ ਸਹੂਲਤਾਂ ਦੇ ਕੇ ਘਰ ਘਰ ਸਰਕਾਰੀ ਯੋਜਨਾਵਾਂ ਪਹੁੰਚਾਉਣ ਦੀ ਮੁਹਿੰਮ ਚੱਲ ਰਹੀ ਹੈ ਤਾਂ ਇਹਨਾਂ 60 70 ਸਾਲ ਪੁਰਾਣੀਆਂ ਸਿਆਸੀ ਪਾਰਟੀਆਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਕਦੇ ਆਮ ਆਦਮੀ ਪਾਰਟੀ ਦੇ ਲੀਡਰਾਂ ਉੱਤੇ ਭੀੜ ਦੇ ਛਾਪੇ ਅਤੇ ਕਦੇ ਕੇਂਦਰ ਸਰਕਾਰ ਵੱਲੋਂ ਆਪਣੀ ਗਲਤ ਸੱਤਾ ਪਾਵਰ ਨੂੰ ਵਰਤਦੇ ਹੋਏ ਇਹਨਾਂ ਪਾਰਟੀਆਂ ਨੂੰ ਅਤੇ ਪਾਰਟੀਆਂ ਦੇ ਲੀਡਰਾਂ ਨੂੰ ਅਲੱਗ ਅਲੱਗ ਕੇਸਾਂ ਵਿੱਚ ਫਸਾ ਕੇ ਦੇਸ਼ ਦੇ ਲੋਕਾਂ ਸਾਹਮਣੇ ਭਰਿਸ਼ਟ ਜਾਂ ਗਲਤ ਤਰੀਕੇ ਨਾਲ ਆਏ ਸਾਹਮਣੇ ਸੱਤਾ ਵਿੱਚ ਆਈ ਸਾਬਤ ਕਰਨਾ ਚਾਹੁੰਦੀਆਂ ਹਨ ਜਦੋਂ ਕਿ 60-70 ਸਾਲ ਵਾਲਾ ਜਿਹੜਾ ਪੁਰਾਣਾ ਸਟੇਟਸ ਉਹ ਬਿਲਕੁਲ ਬਦਲ ਚੁੱਕਾ ਹੈ। ਅੱਜ ਕੱਲ ਮਾਡਰਨ ਸਿਸਟਮ ਆਰਟੀਫਿਸ਼ਅਲ ਇੰਟੈਲੀਜੈਂਸੀ ਤੱਕ ਪਹੁੰਚ ਚੁੱਕਾ ਹੈ। ਗਲੋਬਲ ਵਿਲੇਜ ਦੀ ਹਰ ਇੱਕ ਗੱਲ ਆਈਏ ਨੂੰ ਸਮਝਣ ਵਾਲੇ ਬੱਚਿਆਂ ਦੇ ਦਿਮਾਗ ਵਿੱਚ ਪਹੁੰਚ ਰਹੀ ਹੈ। ਇਸ ਲਈ ਭ੍ਰਿਸ਼ਟ ਕਾਰਪੋਰੇਟ ਘਰਾਣੇ ਦੇ ਗੁਲਾਮ ਅਤੇ ਦੇਸ਼ ਦੇ ਸਵਾਰਥੀ ਦਾਗੀ ਪਾਰਟੀਆਂ ਦੇ ਲੀਡਰਾਂ ਨੂੰ ਦੇਸ਼ ਦੇ ਨਾਗਰਿਕ ਕਦੇ ਵੀ ਸਵੀਕਾਰ ਨਹੀਂ ਕਰਨਗੇ। ਇੰਡੀਅਨ ਸਟੇਟ ਦੇ ਸੁਨਹਿਰੀ ਭਵਿੱਖ ਲਈ ਦੇਸ਼ ਵਾਸੀ ਆਮ ਆਦਮੀ ਪਾਰਟੀ ਨੂੰ ਇੰਡੀਅਨ ਸਟੇਟ ਦੀ ਹਰ ਸਟੇਟ ਵਿੱਚ ਬਹੁਮਤ ਦੇ ਕੇ ਜਿਤਾਉਣਗੇ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.