ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਪਿੰਡ ਭਗਵਾਨਪੁਰ ਵਿਖੇ ਗੁਰਮਤਿ ਟਰੇਨਿੰਗ ਕੈਂਪ ਲਗਾਇਆ

ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਪਿੰਡ ਭਗਵਾਨਪੁਰ ਵਿਖੇ ਗੁਰਮਤਿ ਟਰੇਨਿੰਗ ਕੈਂਪ ਲਗਾਇਆ

ਕਪੂਰਥਲਾ, ਗੌਰਵ ਮੜੀਆ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਗੁਰਿੰਦਰ ਸਿੰਘ ਮਥਰੇਵਾਲ ਅਤੇ ਹਲਕਾ ਕਪੂਰਥਲਾ ਦੇ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗਰਮੀਆਂ ਦੀਆਂ ਛੁੱਟੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਦੁਆਰਾ ਸਾਹਿਬ ਪਿੰਡ ਭਗਵਾਨਪੁਰ (ਕਪੂਰਥਲਾ ) ਵਿਖੇ ਮਿਤੀ 28 ਮਈ 2026 ਨੂੰ ਆਰੰਭ ਹੋਏ ਗੁਰਮਤਿ ਕੈਂਪ ਦੀ ਸਮਾਪਤੀ ਮਿਤੀ 12 ਜੂਨ 2026 ਨੂੰ ਕੀਤੀ ਗਈ ਜਿਸ ਵਿੱਚ 43 ਬੱਚਿਆਂ ਨੇ ਭਾਗ ਲਿਆ 

, ਭਾਈ ਹਰਵਿੰਦਰ ਸਿੰਘ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ lਗੁਰਮਤਿ ਕੈੰਪ ਦੌਰਾਨ ਬੱਚਿਆ ਨੂੰ ਗੁਰਬਾਣੀ ਸੰਥਿਆ ਗੁਰ ਇਤਿਹਾਸ ਸਿੱਖ ਰਹਿਤ ਮਰਿਯਾਦਾ ਅਤੇ ਮੁਢਲੀ ਸਿਖਿਆ ਦਿੱਤੀ ਗਈ ਬੱਚਿਆ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | 

ਬੱਚਿਆ ਦੇ ਮਾਤਾ ਪਿਤਾ ਵੱਲੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਹਾਨ ਉਪਰਾਲਿਆ ਦੀ ਸੰਲਾਘਾ ਕੀਤੀ ਜਾ ਰਹੀ ਹੈ l
ਇਸ ਮੌਕੇ ਗਿਆਨੀ ਤਲਵਿੰਦਰ ਸਿੰਘ ਗ੍ਰੰਥੀ ਭਾਈ ਦੇਸਾ ਸਿੰਘ ਜੀ ਪ੍ਰਧਾਨ ਅਤੇ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਨੇ ਹਾਜ਼ਰੀ ਭਰੀ ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.