ਮਹਾਰਿਸ਼ੀ ਸ੍ਰੀ ਵਾਲਮੀਕ ਭਵਨ ਸੈਦਪੁਰ ਦੇ ਸੈਂਡ ਅਤੇ ਵਾਲਮੀਕ ਭਵਨ ਸੰਬੰਧੀ ਹੋਰ ਵੀ ਕੰਮਾਂ ਨੂੰ ਜਲਦੀ ਕੀਤਾ ਜਾਵੇਗਾ ਪੂਰਾ : ਵਿਧਾਇਕ ਕੁਲਵੰਤ ਸਿੰਘ

ਮਹਾਰਿਸ਼ੀ ਸ੍ਰੀ ਵਾਲਮੀਕ ਭਵਨ ਸੈਦਪੁਰ ਦੇ ਸੈਂਡ ਅਤੇ ਵਾਲਮੀਕ ਭਵਨ ਸੰਬੰਧੀ ਹੋਰ ਵੀ ਕੰਮਾਂ ਨੂੰ ਜਲਦੀ ਕੀਤਾ ਜਾਵੇਗਾ ਪੂਰਾ : ਵਿਧਾਇਕ ਕੁਲਵੰਤ ਸਿੰਘ

ਭਗਵਾਨ ਸ੍ਰੀ ਵਾਲਮੀਕ ਜੈੰਅੰਤੀ ਮੌਕੇ ਹਲਕਾ ਮੋਹਾਲੀ 'ਚ ਹੋਏ ਵੱਖ-ਵੱਖ ਧਾਰਮਿਕ ਸਮਾਗਮਾਂ 'ਚ ਵਿਧਾਇਕ ਸ. ਕੁਲਵੰਤ ਸਿੰਘ ਅਤੇ ਮੇਅਰ ਸ.ਸਰਬਜੀਤ ਸਿੰਘ ਸਮਾਣਾ ਨੇ ਕੀਤੀ ਸ਼ਮੂਲੀਅਤ...
ਸਾਹਿਬਜ਼ਾਦਾ ਅਜੀਤ ਸਿੰਘ ਨਗਰ 26 ਅਕਤੂਬਰ,(ਮੰਗਤ ਸਿੰਘ ਸੈਦਪੁਰ/ਚਰਨ ਸਿੰਘ ਮੈਣ ਮਾਜਰੀ) : ਮਹਾਰਿਸ਼ੀ ਭਗਵਾਨ ਵਾਲਮੀਕ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੋਹਾਲੀ ਵਿਧਾਨ ਸਭਾ ਹਲਕੇ ਵਿੱਚ ਵੱਡੇ ਪੱਧਰ 'ਤੇ ਧਾਰਮਿਕ ਸਮਾਗਮਾਂ ਦਾ ਆਯੋਜਨ ਵੱਖ-ਵੱਖ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਕੀਤਾ ਗਿਆ। ਵਿਧਾਇਕ ਕੁਲਵੰਤ ਸਿੰਘ ਹੋਰਾਂ ਦੀ ਤਰਫੋਂ ਸਵੇਰ ਵੇਲੇ ਤੋਂ ਹੀ ਵੱਖ-ਵੱਖ ਧਾਰਮਿਕ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕਰਦਿਆਂ ਹੋਇਆਂ ਪਿੰਡ ਸੈਦਪੁਰ, ਸਨੇਟਾ ਅਤੇ ਗਡਾਣਾ ਵਿਖੇ ਸੰਗਤਾਂ ਵੱਲੋਂ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਕਰਵਾਏ ਗਏ ਧਾਰਮਿਕ ਸਮਾਗਮਾਂ ਵਿੱਚ ਹਾਜ਼ਰੀ ਭਰੀ। ਵਿਧਾਇਕ ਕੁਲਵੰਤ ਸਿੰਘ ਹੋਰਾਂ ਵੱਲੋਂ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮਹਾਰਿਸ਼ੀ ਭਗਵਾਨ ਸ੍ਰੀ ਵਾਲਮੀਕ ਜੀ ਦੇ ਜਨਮ ਦਿਹਾੜੇ ਮੌਕੇ ਅੱਜ ਸਾਨੂੰ ਸਭਨਾਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ। ਭਗਵਾਨ ਸ਼੍ਰੀ ਬਾਲਮੀਕ ਜੀ ਵੱਲੋਂ ਦਰਸਾਏ ਗਏ ਮਾਰਗ 'ਤੇ ਚੱਲਣ ਦੀ ਇਮਾਨਦਾਰੀ ਨਾਲ ਕੋਸ਼ਿਸ਼ ਜਰੂਰ ਕਰਨੀ ਚਾਹੀਦੀ ਹੈ। ਨੌਜਵਾਨ ਪੀੜੀ ਨੂੰ ਭਗਵਾਨ ਸ੍ਰੀ ਵਾਲਮੀਕ ਜੀ ਦੀਆਂ ਸਿੱਖਿਆਵਾਂ ਦੇ ਬਾਰੇ ਅਤੇ ਵਿਸਥਾਰ ਵਿੱਚ ਜਾਣਕਾਰੀ ਜਰੂਰ ਮੁਹਈਆ ਕਰਵਾਉਣੀ ਚਾਹੀਦੀ ਹੈ। ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਉਹ ਰੋਜ਼ਾਨਾ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਹੋਰਨਾਂ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕਰਦੇ ਹਨ, ਪ੍ਰੰਤੂ ਜੋ ਆਨੰਦ ਦੀ ਪ੍ਰਾਪਤੀ ਅੱਜ ਭਗਵਾਨ ਸ੍ਰੀ ਵਾਲਮੀਕ ਜੀ ਦੇ ਜਨਮ ਦਿਹਾੜੇ ਮੌਕੇ ਸੰਗਤਾਂ ਦੇ ਨਾਲ ਸਾਂਝ ਪਾ ਕੇ ਹੋਈ ਹੈ, ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਜਿੱਥੇ ਸਾਨੂੰ ਸਭਨਾਂ ਨੂੰ ਮਿਲ ਕੇ ਆਪਣੇ ਗੁਰੂਆਂ, ਪੀਰਾਂ ਅਤੇ ਪੈਗੰਬਰਾਂ ਦੇ ਪਾਵਨ ਦਿਹਾੜੇ ਮਨਾਉਣੇ ਚਾਹੀਦੇ ਹਨ। ਅਜਿਹੇ ਸਾਂਝੇ ਪ੍ਰੋਗਰਾਮ ਕਰਵਾਉਣ ਦੇ ਵਿੱਚ ਜਿੱਥੇ ਇੱਕ ਅਨੁਸ਼ਾਸਿਤ ਵੱਧ ਸਮਾਜ ਦੀ ਸਿਰਜਣਾ ਹੁੰਦੀ ਹੈ,ਉੱਥੇ ਆਪਸੀ ਭਾਈਚਾਰਕ ਸਾਂਝ ਵੀ ਪਹਿਲਾਂ ਦੇ ਮੁਕਾਬਲੇ ਹੋਰ ਵਧ ਜਾਂਦੀ ਹੈ। ਪਿੰਡ ਸਹਿਤਪੁਰ ਦੀ ਸੰਗਤ ਵੱਲੋਂ ਹਲਕਾ ਵਿਧਾਇਕ ਸਰਦਾਰ ਕੁਲਵੰਤ ਸਿੰਘ ਜੀ ਨੂੰ ਦੱਸਿਆ ਗਿਆ ਕਿ ਮਹਾਰਿਸ਼ੀ ਵਾਲਮੀਕੀ ਜੀ ਪਵਨ ਦੀ ਉਸਾਰੀ ਕੀਤੀ ਜਾ ਰਹੀ ਹੈ ਹੈ ਜਿਸ ਦੇ ਲਈ ਸੈਡ ਬਣਨਾ ਜਰੂਰੀ ਹੈ ਅਤੇ ਲੌਕ ਟਾਈਲ ਵੀ ਲੱਗਣੀ ਜਰੂਰੀ ਹੈ ਕਿਉਂਕਿ ਇਥੇ ਹੀ ਸਾਰੇ ਕਾਰਜ ਹੁੰਦੇ ਹਨ। ਜਦੋਂ ਕਿਤੇ ਮੌਸਮ ਖਰਾਬ ਹੋ ਜਾਂਦਾ ਹੈ ਜਾਂ ਮੀਹ ਵਗੈਰਾ ਪੈਣਾ ਸ਼ੁਰੂ ਹੋ ਜਾਂਦਾ ਹੈ ਤਾਂ ਕੀਤੇ ਜਾ ਰਹੇ ਪ੍ਰੋਗਰਾਮ ਵਿੱਚ ਵੱਡੇ ਪੱਧਰ 'ਤੇ ਵਿਘਨ ਪੈਂਦਾ ਹੈ ਇਸ ਲਈ ਉਹਨਾਂ ਮੰਗ ਕੀਤੀ ਹੈ ਕਿ ਵਾਲਮਿਕ ਭਵਨ ਜਲਦੀ ਸ਼ੈਡ ਉਸਾਰਨ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ ਅਤੇ ਆ ਰਹੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀ. ਨੇਤਾ ਕੁਲਦੀਪ ਸਿੰਘ ਸਮਾਣਾ, ਅਵਤਾਰ ਸਿੰਘ ਮੌਲੀ, ਆਰ.ਪੀ. ਸ਼ਰਮਾ- ਸੀਨੀਅਰ ਡਿਪਟੀ ਮੇਅਰ, ਜਸਪਾਲ ਸਿੰਘ ਮਟੌਰ, ਅਮਰਜੀਤ ਸਿੰਘ, ਨਰਿੰਦਰ ਸਿੰਘ ਸਰਪੰਚ ਸੈਦਪੁਰ, ਨਵਪ੍ਰੀਤ ਸਿੰਘ, ਗੁਰਜੀਤ ਸਿੰਘ ਸੈਦਪੁਰ, ਹਰਦੀਪ ਸਿੰਘ, ਭਗਤ ਸਿੰਘ ਪੰਚ, ਸੁਖਦੀਪ ਕੌਰ ਪੰਚ, ਰਾਜ ਰਾਣੀ ਪੰਚ, ਆਕਾਸ਼ ਸਾਗਰ, ਪ੍ਰਧਾਨ ਰਵੀ ਕੁਮਾਰ, ਸ. ਜਸਪਾਲ ਸਿੰਘ ਸਰਦਾਰ ਸੰਤ ਸਿੰਘ, ਪਰਮਜੀਤ ਸਿੰਘ ਪੰਮੀ, ਚਰਨਜੀਤ ਸਿੰਘ ਚੰਨਾ, ਵਿਜੇ ਕੁਮਾਰ ਮੈਂ ਵਿਧਾਇਕ ਕੁਲਵੰਤ ਸਿੰਘ ਦਇਆ ਮਹਾਰਿਸ਼ੀ ਵਾਲਮੀਕ ਪਵਨ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਅਤੇ ਉਹਨਾਂ ਵੱਲੋਂ ਸ਼ੈਡ ਬਣਾਉਣ ਅਤੇ ਹੋਰ ਮੰਗਾਂ ਨੂੰ ਲੈ ਕੇ ਪੂਰੀਆਂ ਕਰਨ ਪ੍ਰਤੀ ਧੰਨਵਾਦ ਵੀ ਕੀਤਾ। ਜਦੋਂ ਕਿ ਮੇਅਰ ਮੋਹਾਲੀ ਨਗਰ ਨਿਗਮ ਸਰਬਜੀਤ ਸਿੰਘ ਸਮਾਣਾ ਹੋਰਾਂ ਦੀ ਤਰਫੋਂ ਪਿੰਡ ਤੰਗੋਰੀ, ਮਾਣਕਪੁਰ ਕਲਰ, ਬਰਿਆਲੀ ਅਤੇ ਮਟੌਰ ਵਿਖੇ ਹੋਏ ਧਾਰਮਿਕ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ 'ਤੇ ਗੱਲਬਾਤ ਕਰਦੇ ਹੋਏ ਮੇਅਰ ਮੋਹਾਲੀ ਨਗਰ ਨਿਗਮ ਸਰਬਜੀਤ ਸਿੰਘ ਸਮਾਣਾ ਹੋਰਾ ਕਿਹਾ ਕਿ ਉਹਨਾਂ ਨੂੰ ਭਗਵਾਨ ਸ੍ਰੀ ਵਾਲਮੀਕੀ ਜੀ ਦੇ ਜਨਮ ਦਿਹਾੜੇ ਮੌਕੇ ਵੱਖ-ਵੱਖ ਜਗ੍ਹਾ ਤੇ ਹੋਏ ਧਾਰਮਿਕ ਸਮਾਗਮਾਂ ਦੇ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ ਅਤੇ ਆਪਣੇ ਆਪ ਨੂੰ ਬੜਾ ਹੀ ਭਾਗਾਂ ਵਾਲਾ ਸਮਝਦਾ ਹਾਂ ਕਿ ਭਗਵਾਨ ਸ੍ਰੀ ਵਾਲਮੀਕ ਜੀ ਦੇ ਜਨਮ ਦਿਹਾੜੇ ਮੌਕੇ ਹੋਏ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕਰ ਸਕਿਆ ਹਾਂ। ਮੇਅਰ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਭਗਵਾਨ ਸ੍ਰੀ ਵਾਲਮੀਕੀ ਜੀ ਨੇ ਸਮੁੱਚੀ ਲੁਕਾਈ ਦੀ ਭਲਾਈ ਦੇ ਲਈ ਕੰਮ ਕੀਤਾ ਅਤੇ ਪਰਮਾਤਮਾ 'ਤੇ ਹਮੇਸ਼ਾ ਭਰੋਸਾ ਰੱਖਣ ਦੀ ਗੱਲ ਕਹੀ। ਭਗਵਾਨ ਸ੍ਰੀ ਵਾਲਮੀਕੀ ਜਯੰਤੀ ਮੌਕੇ ਮੋਹਾਲੀ ਵਿਧਾਨ ਸਭਾ ਹਲਕੇ ਵਿੱਚ ਹੋਏ ਵੱਖ-ਵੱਖ ਗੁਰਮਤਿ ਸਮਾਗਮਾਂ ਦੇ ਵਿੱਚ ਰਾਜਵਿੰਦਰ ਸਿੰਘ, ਰੂਪ ਚੰਦ ਸਨੇਟਾ, ਗੁਰਦੇਸ਼ ਸਿੰਘ ਸਰਪੰਚ ਸਨੇਟਾ, ਰਮੇਸ਼ਵਰ ਦਾਸ, ਅਹਿਲਕਾਰ ਖਾਨ, ਰਾਮ ਸਿੰਘ, ਗੁਰਜੰਟ ਸਿੰਘ ਸਰਪੰਚ ਗੁਡਾਣਾ, ਜਗਤਾਰ ਸਿੰਘ ਗੁਡਾਣਾ, ਹਰਪਾਲ ਸਿੰਘ ਚੰਨਾ, ਮੇਵਾ ਸਿੰਘ ,ਗੁਰਪ੍ਰੀਤ ਸਿੰਘ ਬਲਿਆਲੀ, ਕੁਲਦੀਪ ਸਿੰਘ ਸਰਪੰਚ ਤੰਗੌਰੀ, ਜਗਜੀਤ ਸਿੰਘ ਸਰਪੰਚ ਤੰਗੌਰੀ, ਨਿਰਮਲ ਸਿੰਘ, ਸੁਰਿੰਦਰ ਸਿੰਘ ਛਿੰਦਾ, ਮਨਜੀਤ ਖਾਨ, ਦਰਸ਼ਨ ਸਿੰਘ, ਰਣਦੀਪ ਸਿੰਘ ਆਦਿ ਹਾਜ਼ਰ ਸਨ। ਗੁਰੂ ਕਾ ਲੰਗਰ ਅਤੁੱਟ ਵਰਤਿਆ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.