ਮਰਹੂਮ ਹੈਡਮਾਸਟਰ ਗੁਰਸੇਵਕ ਸਿਂਘ ਕਤਲ ਕੇ ਪੁਲਿਸ ਦੀ ਭੂਮਿਕਾ ‘ਦੇਖੋ ਤੇ ਵਾਚ ਕਰੋ' ਦੀ ਨੇ ਮੁਜਰਮ ਭਜਾਏ.? ਐਨ.ਡੀ. ਤਿਵਾੜੀ

ਮਰਹੂਮ ਹੈਡਮਾਸਟਰ ਗੁਰਸੇਵਕ ਸਿਂਘ ਕਤਲ ਕੇ ਪੁਲਿਸ ਦੀ ਭੂਮਿਕਾ ‘ਦੇਖੋ ਤੇ ਵਾਚ ਕਰੋ' ਦੀ ਨੇ ਮੁਜਰਮ ਭਜਾਏ.? ਐਨ.ਡੀ. ਤਿਵਾੜੀ

ਐਸਐਸਪੀ ਵੱਲੋਂ ਫਿਰ 'ਦੇਖੋ ਤੇ ਵਾਚ' ਕੋਈ ਨਹੀਂ ਹੋਈ ਠੋਸ ਕਾਰਵਾਈ 
ਸਾਹਿਬਜ਼ਾਦਾ ਅਜੀਤ ਸਿੰਘ ਨਗਰ 17 ਅਗਸਤ (ਮੰਗਤ ਸਿੰਘ ਸੈਦਪੁਰ) : ਮੋਹਾਲੀ ਦੀਆਂ ਸਮੂਹਿਕ ਜਥੇਬੰਦੀਆਂ ਵੱਲੋਂ ਮਰਹੂਮ ਹੈੱਡ ਮਾਸਟਰ ਗੁਰਸੇਵਕ ਸਿੰਘ ਦੇ ਕਾਤਲਾਂ ਨੂੰ ਗਿ੍ਫਤਾਰ ਕਰਵਾਉਣ ਲਈ ਐਸ.ਐਸ.ਪੀ ਮੋਹਾਲੀ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਵੀ ਸ਼ਾਮਿਲ ਹੋਏ।ਅਧਿਆਪਕ ਆਗੂ ਐਨ ਡੀ ਤਿਵਾੜੀ, ਹਰਜੀਤ ਬਸੋਤਾ, ਗੁਰਜੀਤ ਸਿੰਘ, ਰਵਿੰਦਰ ਸਿੰਘ ਪੱਪੀ, ਤੇਜਿੰਦਰ ਸਿੰਘ, ਗੁਰਪਿਆਰ ਸਿਂਘ ਕੋਟਲ਼ੀ, ਵਿਸ਼ਾਲ ਕੁਮਾਰ,ਪਰਮਜੀਤ ਕੌਰ ਨੇ ਅੱਜ ਦੀ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਪ੍ਰੈਸ ਨੂੰ ਦੱਸਿਆ ਕਿ ਪੁਲਿਸ ਵੱਲੋਂ ਅਜੇ ਤੱਕ ਕਾਤਲ ਗ੍ਰਿਫਤਾਰ ਨਹੀਂ ਕੀਤੇ ਸਗੋਂ ਮਾਣਯੋਗ ਐਸਐਸਪੀ ਮੋਹਾਲੀ ਅਨੁਸਾਰ ਕਾਤਲ ਦੇਸ਼ ਤੋਂ ਬਾਹਰ ਭਜ ਗਏ ਹਨ ਤੇ ਪੁਲਿਸ ਸਿਰਫ ਸਬੂਤ ਹੀ ਇਕੱਠੇ ਕਰਨ ਦੀ ਕਾਰਵਾਈ ‘ਦੇਖੋ ਅਤੇ ਵਾਚ ਕਰੋ' 'ਤੇ ਹੀ ਕੰਮ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਹੈਡਮਾਸਟਰ ਗੁਰਸੇਵਕ ਸਿੰਘ 'ਤੇ ਇੱਕ ਮਈ ਨੂੰ ਪਹਿਲਾ ਹਮਲਾ ਹੋਇਆ ਸੀ। ਪਰ ਉਸ ਸਮੇਂ ਵੀ ਕਾਰਵਾਈ ਕਰਨ ਦੀ ਬਜਾਏ ਪੁਲਿਸ ਦੇਖੋ ਤੇ ਵਾਚ ਕਰੋ ਤੇ ਕੰਮ ਕਰਦੀ ਰਹੀ। ਜਿਸ ਦੇ ਨਤੀਜੇ ਵਜੋ ਹੈਡਮਾਸਟਰ ਜੀ 'ਤੇ ਦੁਬਾਰਾ ਹਮਲਾ ਹੋਇਆ। ਜਿਸ ਅਧੀਨ ਉਹਨਾਂ ਦੀ ਹਸਪਤਾਲ ਵਿੱਚ 9 ਅਗੱਸਤ ਨੂੰ ਮੌਤ ਹੋ ਗਈ। ਕਤਲ ਹੋ ਜਾਣ ਤੋ ਬਾਅਦ ਵੀ ਪੁਲਿਸ ਕਾਰਵਾਈ ਢਿੱਲੀ ਮਿੱਠੀ ਹੀ ਚੱਲ ਰਹੀ ਹੈ। ਐਸ ਐਸ ਪੀ ਮੋਹਾਲੀ ਜੀ ਅਨੁਸਾਰ ਕਾਤਲ ਦੇਸ਼ ਤੋਂ ਬਾਹਰ ਭੱਜ ਗਏ ਹਨ ਅਤੇ ਉਹਨਾਂ ਮੁਤਾਬਿਕ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਅਤੇ ਜਲਦ ਹੀ ਪੁਲਿਸ ਕਾਤਲਾਂ ਨੂੰ ਗ੍ਰਿਫਤਾਰ ਕਰ ਲਵੇਗੀ।ਆਗੂਆਂ ਨੇ ਕਿਹਾ ਕਿ ਪੁਲਿਸ ਵੱਲੋਂ ਇਸ ਕਤਲ ਕੇਸ ਵਿਚ ਨਿਭਾਈ ਭੂਮਿਕਾ ਸ਼ੱਕੀ ਹੈ ਕਿਉਂਕਿ 5 ਅਗੱਸਤ ਨੂੰ ਹੈਡਮਾਸਟਰ ਗੁਰਸੇਵਕ ਸਿੰਘ 'ਤੇ ਘਰ ਦੇ ਬਾਹਰ ਹਮਲਾ ਹੁੰਦਾ ਹੈ। ਪਰ 50 ਮੀਟਰ ਉਹ ਦੇ ਘਰ ਤੋਂ ਦੂਰ ਥਾਣਾ ਹੈ। 7 ਅਗੱਸਤ ਨੂੰ ਰਾਤੀ ਕਾਨੂੰਨੀ ਕਾਰਵਾਈ ਸ਼ੁਰੂ ਕਰਦੀ ਹੈ। ਉਹਨਾਂ ਅਨੁਸਾਰ ਕਾਤਲਾਂ ਦੇ ਫੋਨ ਵੀ 9 ਅਗੱਸਤ ਗੁਰਸੇਵਕ ਸਿੰਘ ਦੀ ਮੌਤ ਹੋ ਜਾਣ ਤੋ ਬਾਅਦ ਬੰਦ ਹੁੰਦੇ ਹਨ। ਪਰ ਪੁਲਿਸ ਸਿਰਫ ਇੰਤਜ਼ਾਰ ਵਿੱਚ ਹੁੰਦੀ ਹੈ ਕਿ ਹੈਡਮਾਸਟਰ ਗੁਰਸੇਵਕ ਸਿੰਘ ਦੇ ਘਰਦੇ ਕੋਈ ਕਾਲ ਸਬੰਧਿਤ ਬਿਆਨ ਦੇਣ ਤਾਂ ਉਹ ਤੋ ਬਾਅਦ ਪੁਲਿਸ ਕਾਰਵਾਈ ਸ਼ੁਰੂ ਕਰ ਸਕੇ।ਇਸ ਸਬੰਧੀ ਅਧਿਆਪਕਾਂ ਦਾ ਵਫ਼ਦ 8 ਅਗੱਸਤ ਅਤੇ ਫੇਰ ਹੈਡਮਾਸਟਰ ਗੁਰਸੇਵਕ ਦੀ ਮੌਤ ਤੋ ਬਾਅਦ 11 ਅਗੱਸਤ ਨੂੰ ਦੁਬਾਰਾ ਥਾਣਾ ਸੰਨੀ ਇਨਕਲੇਵ ਵਿਚ ਚੌਂਕੀ ਇੰਚਾਰਜ ਨੂੰ ਮਿਲਦਾ ਹੈ। ਪਰ ਸਿਵਾਏ ਲਾਰਿਆਂ ਦੇ ਪੁਲਿਸ ਵੱਲੋਂ ਕਾਰਵਾਈ ਨਹੀਂ ਕਰਦੀ। ਇਸ ਸਬੰਧੀ ਮੋਹਾਲੀ ਜ਼ਿਲ੍ਹੇ ਵੱਲੋਂ ਮਰਹੂਮ ਹੈਡਮਾਸਟਰ ਗੁਰਸੇਵਕ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸਹੀਦ ਹੈਡਮਾਸਟਰ ਗੁਰਸੇਵਕ ਸਿੰਘ ਐਕਸਨ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ। ਜਿਸ ਵਿਚ ਸਮੂਹ ਅਧਿਆਪਕ /ਮੁਲਾਜਮ ਜੰਥੇਬੰਦੀਆ ,ਫੈਡਰੇਸਨਾਂ, ਕਿਸਾਨ ਯੂਨੀਅਨ ਅਤੇ ਇਨਸਾਫ਼ ਪਸੰਦ ਲੋਕਾਂ ਨਾਲ ਬੁੱਧਵਾਰ ਮੀਟਿੰਗ ਕਰਕੇ ਅਗਲੇ ਐਕਸਨ ਦਾ ਐਲਾਨ ਕੀਤਾ ਜਾਵੇਗਾ। ਇਸ ਮੀਟਿੰਗ ਵਿਚ ਪੰਜਾਬ ਸਕੂਲ ਸਿਖਿਆ ਬੋਰਡ ਦੇ ਪ੍ਹੀਖਿਆ ਕੰਟਰੋਲਰ ਲਵਿਸ ਚਾਵਲਾ, ਮਨਪ੍ਰੀਤ ਸਿੰਘ, ਗੁਰੇਕ ਸਿਂਘ, ਇੰਦਰ ਮੋਹਿਨੀ, ਆਂਸ਼ੂਲ, ਆਂਚਲ, ਰੁਪਾਲੀ, ਸੁਮਿਤਾ, ਬਲਵਿੰਦਰ ਸਿੰਘ, ਸੁਮਿਤ ਬਾਂਸਲ, ਨਵਜੀਤ ਸਿੰਘ ਸ਼ਾਮਿਲ ਸਨ ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.