ਚੋਰ ਚੋਰੀ ਸੇ ਜਾਏ ਪਰ ਹੇਰਾਫੇਰੀ ਸੇ ਨਾ ਜਾਏ...

ਚੋਰ ਚੋਰੀ ਸੇ ਜਾਏ ਪਰ ਹੇਰਾਫੇਰੀ ਸੇ ਨਾ ਜਾਏ...

ਇਹ ਪੰਜਾਬ ਦੀ ਬਹੁਤ ਪੁਰਾਣੀ ਕਹਾਵਤ ਹੈ । ਅਗਰ ਕਿਸੇ ਚੋਰ ਨੂੰ ਜੇਹਲ ਜਾਣ ਦੇ ਡਰ ਕਾਰਨ ਜਾਂ ਕਿਸੇ ਹੋਰ ਡਰ ਕਾਰਨ ਚੋਰੀਆਂ ਕਰਨ ਦਾ ਧੰਦਾ ਛੱਡਣਾ ਵੀ ਪੈ ਜਾਵੇ ਤਾਂ ਉੱਹ ਆਦਤ ਮੁਤਾਬਕ ਛੋਟੀਆਂ ਮੋਟੀਆਂ ਹੇਰਾਫੇਰੀਆਂ ਕਰਨ ਤੋਂ ਬਾਜ ਨਹੀਂ ਆਉਂਦਾ ਹੁੰਦਾ । ਦੁਨੀਆਂ ਭਰ ਦੇ ਇਨਸਾਨ ਹੋਰ ਕਈ ਕਾਰਜ ਵੀ ਆਦਤਨ ਕਰਦੇ ਹੁੰਦੇ ਹਨ, ਭਾਵੇਂ ਉੱਹਨਾਂ ਕਾਰਜਾਂ ਦਾ ਕੋਈ ਵੀ ਫਾਇਦਾ ਨਾ ਹੁੰਦਾ ਹੋਵੇ । ਏਹੀ ਹਾਲ ਸਾਡੀਆਂ ਪੰਜਾਬ ਅਤੇ ਭਾਰਤ ਸਰਕਾਰਾਂ ਦਾ ਵੀ ਹੈ । ਅਸਲ ਵਿੱਚ ਚੰਡੀਗੜ੍ਹ ਅਤੇ ਦਿੱਲੀ ਦਿਆਂ ਸਰਕਾਰੀ ਦਫ਼ਤਰਾਂ ਵਿੱਚ ਦਿਨ ਰਾਤ ਏਹੀ ਸਕੀਮ ਚੱਲਦੀਆਂ ਰਹਿੰਦੀਆਂ ਹਨ ਕਿ ਪੰਜਾਬ ਅਤੇ ਸਿੱਖਾਂ ਨੂੰ ਕਿਵੇਂ ਖਤਮ ਕੀਤਾ ਜਾਵੇ ਕਿਵੇਂ ਕਮਜ਼ੋਰ ਅਤੇ ਬਰਬਾਦ ਕੀਤਾ ਜਾਵੇ । ਪੰਜਾਬੀ ਅਤੇ ਸਿੱਖ ਹੀ ਹਮੇਸ਼ਾਂ ਸਦੀਆਂ ਤੋਂ ਹੀ ਜ਼ੁਲਮਾਂ ਅਤੇ ਜਾਲਮਾ ਦੇ ਸਾਹਮਣੇ ਚਟਾਨ ਵਾਂਗ ਖੜਦੇ ਆਏ ਹਨ ਅਤੇ ਖੜ੍ਹਦੇ ਰਹਿਣਗੇ ਵੀ । ਨਹੀਂ ਤਾਂ ਤੁਰਕੀ ਇਰਾਨ ਅਤੇ ਅਫਗਾਨਿਸਤਾਨ ਤੋਂ ਆਉਣ ਵਾਲੇ ਧਾੜਵੀ ਅਤੇ ਲੁਟੇਰੇ ਲੋਕ ਬੜੇ ਆਰਾਮ ਨਾਲ ਹੀ ਜਮਨਾ ਤੋਂ ਪਾਰੋਂ, ਹਿੰਦੋਸਤਾਨ ਦਾ ਬਹੁਤ ਕੁੱਝ ਲੁੱਟ ਕੇ ਲੈ ਜਾਂਦੇ ਸਨ , ਹਿੰਦੂ ਸੋਮਨਾਥ ਵਰਗੇ ਮੰਦਿਰਾਂ ਦੇ ਸੋਨੇ ਦੇ ਦਰਵਾਜ਼ੇ, ਹੋਰ ਕੀਮਤੀ ਸਮਾਨ ਅਤੇ ਹਿੰਦੂਆਂ ਦੀਆਂ ਬਹੂ ਬੇਟੀਆਂ ਤੱਕ ਨੂੰ ਵੀ ਲੁੱਟ ਕੇ ਨਾਲ ਹੀ ਲੈ ਜਾਂਦੇ ਸਨ , ਲੇਕਿਨ ਹਿੰਦੂ ਕੌਮ ਦੇ ਲੋਕ ਏਨੇ ਡਰਪੋਕ ਕਮਜ਼ੋਰ ਅਤੇ ਬੁੱਝਦਿਲ ਸਨ ਕਿ ਉੱਹ ਕੁੱਝ ਵੀ ਨਹੀਂ ਕਰ ਸਕਦੇ ਸਨ । ਕਿਸੇ ਸਮੇਂ ਹਿਦੋਸਤਾਨ ਵਿੱਚ ਏਹ ਅਖਾਣ ਵੀ ਪ੍ਰਚਲਿਤ ਸੀ ਕਿ ਜੋ ਖਾ ਲਿਆ ਸੋ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ । ਭਾਵ ਕਿ ਜੋ ਕੁੱਝ ਅੱਜ ਖਾ ਪੀ ਲਿਆ ਉੱਹ ਹੀ ਲਾਹੇ ਦਾ ਬਾਕੀ ਦਾ ਤੇ ਪਤਾ ਨਹੀਂ ਕਦੋਂ ਅਹਿਮਦ ਸ਼ਾਹ ਅਬਦਾਲੀ ਵਰਗੇ ਧਾੜਵੀ ਨੇ ਲੁੱਟ ਕੇ ਲੈ ਜਾਣਾ ਹੈ । 
ਇਹ ਤਾਂ ਸਿੱਖਾਂ ਨੇ ਪਹਿਲਾਂ ਨਾਦਰ ਸ਼ਾਹ ਦੁਰਾਨੀ ਕੋਲੋਂ ਹਿੰਦੋਸਤਾਨ ਦਾ ਲੁੱਟਿਆ ਹੋਇਆ ਮਾਲ ਲੁੱਟ ਕੇ ਅਤੇ ਫੇਰ ਅਹਿਮਦ ਸ਼ਾਹ ਅਬਦਾਲੀ ਕੋਲੋਂ ਵੀ ਏਸੇ ਤਰ੍ਹਾਂ ਹੀ ਲੁੱਟ ਕੇ ਤੇ ਉੱਹਨਾਂ ਨੂੰ ਹੌਲਿਆਂ ਕੀਤਾ ਸੀ । ਇਹ ਲੁੱਟ ਘਸੁੱਟ ਅਤੇ ਏਸ ਲੁੱਟ ਲੁਟਾਈ ਨੂੰ ਰੋਕਣ ਦਾ ਸਿਲਸਿਲਾ ਅੱਜ ਤੱਕ ਵੀ ਬਾਦਸਤੂਰ ਜਾਰੀ ਹੈ । ਪਹਿਲਾਂ ਬਾਦਲਾਂ ਅਤੇ ਮੋਦੀ ਨੇ ਰਲ ਕੇ ਤਿੰਨ ਕਾਲੇ ਕਾਨੂੰਨ ਬਣਾ ਕੇ ਕਿਸਾਨਾਂ ਦੀਆਂ ਜਮੀਨਾਂ ਹੜੱਪਣ ਜਾਂ ਖੋਹ ਕੇ ਅੰਬਾਨੀਆਂ ਅਡਾਨੀਆਂ ਨੂੰ ਦੇਣ ਦੀ ਚਾਲ ਚੱਲੀ ਜੇ ਕਿ ਪੂਰੇ ਭਾਰਤ ਦੇ ਕਿਸਾਨਾਂ ਨੇ ਰਲ ਕੇ ਦਿੱਲੀ ਦੀਆਂ ਬਰੂਹਾਂ ਉੱਤੇ ਮੋਰਚਾ ਲਗਾ ਕੇ 800 ਜਾਨਾਂ ਦੇ ਕੇ ਕਾਮਯਾਬ ਨਾ ਹੋਣ ਦਿੱਤੀ ਅਤੇ ਆਖਰਕਾਰ ਹੈਂਕੜਬਾਜ ਮੋਦੀ ਨੂੰ ਸਿੱਖਾਂ ਅਤੇ ਕਿਸਾਨਾਂ ਦੇ ਮੂਹਰੇ ਝੁਕਣਾ ਪਿਆ ਸੀ । ਬਾਦਲਾਂ ਨੇ ਪਹਿਲਾਂ ਤਿੰਨ ਕਾਲੇ ਕਾਨੂੰਨਾਂ ਦੀ ਹਮਾਇਤ ਕੀਤੀ ਸੀ ਅਤੇ ਬਾਅਦ ਵਿੱਚ ਹਵਾ ਦਾ ਰੁੱਖ ਵੇਖ ਕੇ ਇਹ ਗਦਾਰ ਲਾਣਾ ਗਿਰਗਿਟ ਵਾਂਗ ਰੰਗ ਬਦਲ ਗਿਆ ਸੀ ਅਤੇ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਬੋਲਣ ਲੱਗ ਪਿਆ ਸੀ । ਮੋਦੀ ਐਂਡ ਕੰਪਨੀ ਦੀ ਇਹ ਚੋਰੀ ਕਾਮਯਾਬ ਨਾ ਸਕੀ ਅਤੇ ਹੁਣ ਵੱਡੀਆਂ ਚੋਰੀਆਂ ਨੂੰ ਛੱਡ ਕੇ ਛੋਟੀਆਂ ਮੋਟੀਆਂ ਹੇਰਾਫੇਰੀਆਂ ਵਰਗੀਆਂ ਕਰਤੂਤਾਂ ਕਰਕੇ ਹੀ ਆਪਣੇ ਮਨਾਂ ਨੂੰ ਤਸੱਲੀ ਦਿੰਦੇ ਰਹਿੰਦੇ ਹਨ । 
ਪੰਜਾਬ ਨੂੰ ਰੰਗਲਾ ਬਣਾਉਣ ਦੇ , ਨਸ਼ਾ ਚਾਰ ਮਹੀਨਿਆਂ ਵਿੱਚ ਖਤਮ ਕਰਨ ਦੇ , ਬੇਅਦਬੀਆਂ ਦਾ ਇਨਸਾਫ਼ ਦਿਵਾਉਣ ਦੇ ਆਦਿਕ ਸਬਜਬਾਗ ਵਿਖਾ ਕੇ ਪੰਜਾਬ ਦੀ ਸੱਤਾ ਉੱਪਰ ਭਗਵੰਤ ਮਾਨ ਕਾਬਜ਼ ਹੋ ਗਿਆ ਸੀ । ਕਾਂਗਰਸੀਆਂ ਅਤੇ ਅਕਾਲੀਆਂ ਤੋਂ ਅੱਕੇ ਹੋਏ ਪੰਜਾਬੀਆਂ ਅਤੇ ਸਿੱਖਾਂ ਨੇ ਤੀਜਾ ਬਦਲ ਵੀ ਹੁਣ ਚੰਗੀ ਤਰ੍ਹਾਂ ਵੇਖ ਹੀ ਲਿਆ ਲੱਗਦਾ ਹੈ । ਸੈਂਟਰ ਦੀ ਮੋਦੀ ਸਰਕਾਰ ਅਤੇ ਲਾਲਾ ਕੇਜਰੀਵਾਲ ਦੇ ਇਸ਼ਰਿਆਂ ਉੱਤੇ ਨੱਚਣ ਵਾਲਾ ਮੌਜੂਦਾ ਮੁੱਖ ਮੰਤਰੀ ਅਤੇ ਉੱਸਦੇ ਜਮੂਰੇ ਮੰਤਰੀਆਂ ਨੇ ਪਹਿਲਾਂ ਲੈਂਡ ਪੂਲਿੰਗ ਨੀਤੀ ਲਿਆ ਕੇ ਪੰਜਾਬ ਦੇ ਸਿੱਖਾਂ ਦੀ ਜੱਟਾਂ ਦੀ ਹਰ ਵਰਗ ਦੇ ਪੰਜਾਬੀ ਕਿਸਾਨਾਂ ਦੀਆਂ ਜਮੀਨਾ ਹੜੱਪਣ ਦੀ ਕੋਸ਼ਿਸ਼ ਕੀਤੀ ਜੋ ਕਿ ਪਿੱਛਲੇ ਸਾਲ ਹੀ ਸਾਰੇ ਪੰਜਾਬੀਆਂ ਨੇ ਕਿਸਾਨਾਂ ਨੇ ਇਕੱਠੇ ਹੋ ਕੇ ਇਹ ਲੈਂਡ ਪੂਲਿੰਗ ਨੀਤੀ ਵਾਲਾ ਕਾਨੂੰਨ ਰੱਦ ਕਰਵਾਕੇ ਹੀ ਸਾਹ ਲਿਆ ਸੀ । ਥੁੱਕ ਕੇ ਚੱਟਣਾ , ਚੱਟ ਕੇ ਥੁੱਕਣਾ ਅਤੇ ਫੇਰ ਥੁੱਕ ਕੇ ਚੱਟਣਾ ਇਹਨਾਂ ਝਾੜੂ ਵਾਲਿਆਂ ਦੀ ਆਦਤ ਹੀ ਬਣ ਗਿਆ ਲੱਗਦਾ ਹੈ । 
ਚੋਰੀ ਤਾਂ ਝਾੜੂ ਵਾਲਿਆਂ ਦੀ ਚੱਲਣ ਨਹੀਂ ਦਿੱਤੀ ਸੀ ਕਿਸਾਨਾਂ ਨੇ ਅਤੇ ਹੁਣ ਸੋਧ ਕੇ ਲਿਆਂਦੀ ਗਈ ਲੈਂਡ ਪੂਲਿੰਗ ਨੀਤੀ ਵਾਲੀ ਹੇਰਾਫੇਰੀ ਵੀ ਕਿਸੇ ਨਹੀਂ ਚੱਲਣ ਦੇਣੀ ਪਰ ਕੋਸ਼ਿਸ਼ਾਂ ਨੂੰ ਇਹ ਜਾਰੀ ਹੀ ਰੱਖਦੇ ਹਨ । ਕਾਨੂੰਨ ਨਾਮ ਦੀ ਕੋਈ ਵੀ ਵਿਵਸਥਾ ਪੰਜਾਬ ਵਿੱਚ ਨਹੀਂ ਹੈ, ਸਰਕਾਰ ਨਾਮ ਦੀ ਕੋਈ ਵੀ ਚੀਜ ਪੰਜਾਬ ਵਿੱਚ ਨਹੀਂ ਹੈ, ਚਿੱਟਾ ਅਤੇ ਸਮੈਕ ਪੰਜਾਬ ਵਿੱਚ ਗਲ੍ਹੀਆਂ ਮੁਹੱਲਿਆਂ ਵਿੱਚੋਂ ਨੇੜਿਓਂ ਮਿਲ ਜਾਂਦਾ ਹੈ ਪਰ ਆਟਾ ਲੈਣ ਲਈ ਪੰਜਾਬੀਆਂ ਨੂੰ ਦੂਰ ਜਾਣਾ ਪੈਂਦਾ ਹੈ, ਬੇਅਦਬੀਆਂ ਰੋਕੂ ਕਾਨੂੰਨ ਬਣਾ ਕੇ ਭਗਵੰਤ ਮਾਨ ਸਰਕਾਰ ਨੇ ਸਿੱਖ ਧਰਮ ਵਿੱਚ ਸਿੱਧੀ ਦਖਲਅੰਦਾਜ਼ੀ ਕਰਕੇ ਵੱਡਾ ਗੁਨਾਹ ਕੀਤਾ ਹੈ ਅਤੇ ਉੱਪਰੋਂ ਆਕੜ ਵੱਖਰੀ ਹੈ । 
ਬੇਅਦਬੀਆਂ ਹੋਣੀਆਂ ਨਿਰੰਤਰ ਜਾਰੀ ਹਨ । ਹੁਣ ਨਵੀਂ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਬਣਾ ਕੇ ਇਹ ਸਿਰਫਿਰੀ ਸਰਕਾਰ ਦੇ ਸਿਰਫਿਰੇ ਮੰਤਰੀ ਸਦੀਆਂ ਤੋਂ ਅਤੇ ਜੱਦੀ ਪੁਸ਼ਤੀ ਖੇਤੀ ਕਰ ਰਹੇ ਕਿਸਾਨਾਂ ਨੂੰ ਫੇਰ ਨਵੇਂ ਸਿਰਿਉਂ ਸਮਝਾਉਣਗੇ ਕਿ ਐਨੀ ਜਮੀਨ ਦੇ ਬਦਲੇ ਤੁਹਾਨੂੰ ਐਨੇ ਗਜਾਂ ਦਾ ਪਲਾਟ ਦਿੱਤਾ ਜਾਵੇਗਾ, ਉੱਸਦਾ ਤੁਹਾਨੂੰ ਆਹ ਅਤੇ ਔਹ ਫਾਇਦਾ ਹੋਵੇਗਾ । ਇਹ ਤਾਂ ਇੱਕ ਵਿਦਿਆਰਥੀ ਵੱਲੋਂ ਇੱਕ ਮਾਸਟਰ ਨੂੰ ਸਮਝਾਉਣ ਵਾਲੀ ਗੱਲ ਹੈ ਕਿ ਮਾਸਟਰ ਜੀ ਤੁਸੀਂ ਇਸ ਤਰ੍ਹਾਂ ਨਹੀਂ ਉੱਸ ਤਰ੍ਹਾਂ ਪੜ੍ਹਾਇਆ ਕਰੋ । ਮਕਸਦ ਇੱਕੋ ਹੀ ਹੈ ਕਿ ਸਿੱਖਾਂ ਪੰਜਾਬੀਆਂ ਅਤੇ ਪੰਜਾਬ ਦੀ ਹੋਂਦ ਹਸਤੀ ਨੂੰ ਖਤਮ ਕਰਨਾ ਇਹਨਾਂ ਦੀ ਪਛਾਣ ਨੂੰ ਖਤਮ ਕਰਨਾ, ਗਰੀਬ ਕੰਗਲੇ ਭਿਖਾਰੀ ਅਤੇ ਮੰਗਤੇ ਬਣਾਉਣਾ । ਅਨਪੜ੍ਹ ਰੱਖਣਾ ਅਤੇ ਇੱਕ ਇੱਕ ਕਰਕੇ ਸਿੱਖਾਂ ਅਤੇ ਪੰਜਾਬੀਆਂ ਦਾ ਸਭ ਕੁੱਝ ਖੋਹ ਲੈਣਾ ਕਿਉਂਕਿ ਜਦੋਂ ਸੈਂਟਰ ਸਰਕਾਰ ਦੇ ਬ੍ਰਾਹਮਣਵਾਦ ਦੇ ਧੱਕੇਸ਼ਾਹੀਆਂ ਦੇ ਜੁਲਮਾਂ ਦੇ ਖਿਲਾਫ਼ ਜਦੋਂ ਵੀ ਆਵਾਜ਼ ਉੱਠਣੀ ਹੈ ਉੱਹ ਪੰਜਾਬੀਆਂ ਅਤੇ ਸਿੱਖਾਂ ਨੇ ਹੀ ਉੱਠਾਉਣੀ ਹੈ । ਹੁਣ ਪੰਜਾਬੀ ਅਤੇ ਸਿੱਖ ਪੜ੍ਹ ਲਿਖ ਵੀ ਗਏ ਹਨ ਅਤੇ ਹੰਢੇ ਵਰਤੇ ਵੀ ਹੋਏ ਹਨ । ਏਸ ਕਰਕੇ ਨਾ ਤਾਂ ਏਹਨਾਂ ਦੀਆਂ ਚੋਰੀਆਂ ਹੀ ਕਿਸੇ ਨੇ ਚੱਲਣ ਦੇਣੀਆਂ ਹਨ ਅਤੇ ਨਾ ਹੇਰਾਫੇਰੀਆਂ ਹੀ ਕਿਸੇ ਪੰਜਾਬੀ ਅਤੇ ਸਿੱਖ ਨੇ ਚੱਲਣ ਦੇਣੀਆਂ ਹਨ । 
ਬਾਕੀ ਭਾਈ ਸਿੱਖੋ ਸੌ ਹੱਥ ਰੱਸਾ ਅਤੇ ਸਿਰੇ ਉੱਤੇ ਗੰਢ ਵਾਲੀ ਗੱਲ ਇਹ ਹੈ ਕਿ ਐਵੇਂ ਛੋਟੀਆਂ ਛੋਟੀਆਂ ਲੜਾਈਆਂ ਲੜ ਕੇ ਆਪਣੀ ਊਰਜਾ ਨੂੰ ਵਿਅਰਥ ਨਾ ਗਵਾਓ ਅਤੇ ਸਿੱਧਮ ਸਿੱਧੀ ਆਪਣਾ ਵੱਖਰਾ ਦੇਸ਼ ਖਾਲਿਸਤਾਨ ਬਣਾਉਣ ਉੱਪਰ ਆਪਣੀ ਆਪਣੀ ਊਰਜਾ ਨੂੰ ਲਗਾਓ । ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਜਿੱਤ ਕੇ ਵੀ ਆਪਣਾ ਸਿੱਖ ਮੁੱਖ ਮੰਤਰੀ ਬਣਾ ਕੇ ਵੀ ਮੰਗਣਾ ਠੂਠਾ ਫੜ ਕੇ ਫੇਰ ਵੀ ਸਾਨੂੰ ਸੈਂਟਰ ਦੀ ਬ੍ਰਾਹਮਣਵਾਦੀ ਫਾਸ਼ੀਵਾਦੀ ਪੰਜਾਬ ਵਿਰੋਧੀ, ਸਿੱਖ ਵਿਰੋਧੀ ਸਿੱਖੀ ਵਿਰੋਧੀ ਸਰਕਾਰ ਕੋਲੋਂ ਹੀ ਪੈਣਾ ਹੈ । ਆਹ ਪੰਜ ਲੱਖ ਕਰੋੜ ਦਾ ਕਰਜਾ ਤਾਂ ਨਵੀਂ ਬਣੀ ਸਰਕਾਰ ਨੂੰ ਵਿਰਾਸਤ ਵਿੱਚ ਹੀ ਮਿਲੇਗਾ ਜੋ ਕਿ ਭਗਵੰਤ ਮਾਨ ਸਰਕਾਰ ਨੇ ਹੁਣ ਤੱਕ ਚੜ੍ਹਾ ਦਿੱਤਾ ਹੈ । ਇੱਕ ਪਾਸੇ ਬੀਬੀਆਂ ਨੂੰ ਹਜ਼ਾਰ ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ ਦੂਜੇ ਪਾਸੇ ਕਰੋੜਾਂ ਰੁਪਏ ਦਾ ਕਰਜ਼ਾ ਚੁੱਕਿਆ ਜਾ ਰਿਹਾ ਹੈ ਤੀਜੇ ਪਾਸੇ 65,000 ਕਿੱਲਾ ਪੰਜਾਬੀਆਂ ਦੀ ਜਮੀਨ ਧੱਕੇ ਨਾਲ ਖੋਹ ਕੇ ਕਾਰਪੋਰਟ ਅਤੇ ਪਹਿਲਾਂ ਤੋਂ ਹੀ ਅਰਬਾਂਪਤੀ ਘਰਾਣਿਆਂ ਨੂੰ ਦੇਣ ਦੀ ਤਿਆਰੀ ਕੀਤੀ ਹੋਈ ਹੈ । ਫੇਰ ਜੱਟ , ਸਿੱਖ, ਕਿਸਾਨ ਅਤੇ ਪੰਜਾਬੀ ਉਨ੍ਹਾਂ ਹੀ ਅਮੀਰ ਘਰਾਣਿਆਂ ਕੋਲ ਦਿਹਾੜੀਆਂ ਕਰਿਆ ਕਰਨਗੇ । ਏਸ ਕਰਕੇ ਅਗਰ ਅਸੀਂ ਅੱਜ ਵੀ ਨਾ ਸਮਝੇ ਤਾਂ ਅੱਜ ਤੋਂ ਹਜਾਰਾਂ ਸਾਲਾਂ ਬਾਅਦ ਵੀ ਸਾਡੇ ਬੱਚੇ ਧਰਨੇ ਅਤ ਮੋਰਚੇ ਹੀ ਲਗਾਉਣਗੇ । ਹਿੰਦੂਆਂ ਨੂੰ ਕੋਈ ਵੀ ਧਰਨਾ ਜਾਂ ਮੋਰਚਾ ਕਿਉਂ ਨਹੀਂ ਲਗਾਉਣਾ ਪੈਂਦਾ ਕਿਉਂਕਿ ਉਹ ਆਜ਼ਾਦ ਹਨ , ਉੱਹਨਾ ਕੋਲ ਆਪਣਾ ਦੇਸ਼ , ਆਪਣੇ ਨੇਤਾ , ਆਪਣੀ ਰਾਜਧਾਨੀ , ਆਪਣਾ ਸੰਵਿਧਾਨ ਅਤੇ ਆਪਣਾ ਝੰਡਾ ਹੈ । ਰਾਜ ਭਾਗ ਕੌਮਾਂ ਦੀ ਜਿੰਦ ਜਾਨ ਹੋਇਆ ਕਰਦੇ ਹਨ । ਬਿਨਾਂ ਆਪਣੇ ਰਾਜ ਭਾਗ ਤੋਂ ਕੌਮਾਂ ਨੂੰ ਗੁਲਾਮ ਬਣਾ ਕੇ ਕੌਮਾਂ ਦੀ ਹੋਂਦ ਹਸਤੀ ਨੂੰ ਖਤਮ ਕਰ ਦਿੱਤਾ ਜਾਂਦਾ ਹੈ । ਏਸੇ ਕਰਕੇ ਹੀ ਸਿੱਖ ਰੋਜ਼ਾਨਾ ਦੀ ਦੋ ਵੇਲੇ ਦੀ ਅਰਦਾਸ ਦੇ ਅਖੀਰ ਵਿੱਚ ਏਹ ਦੋਹਰਾ ਪੜ੍ਹਦੇ ਹਨ ਕਿ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਇ । ਫੇਰ ਭਗਵੰਤ ਮਾਨ ਮੋਦੀ ਅਤੇ ਅਮਿੱਤ ਸ਼ਾਹ ਵਰਗੇ ਆਕੜਖੋਰ ਨਹੀਂ ਰਹਿਣਗੇ । ਵੈਸੇ ਵੀ ਇਹਨਾਂ ਦਾ ਸਮਾਂ ਹੁਣ ਥੋੜਾ ਹੀ ਰਹਿ ਗਿਆ ਹੈ,ਨੋਟ ਕਰ ਲਿਓ । ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾਂ ਪੰਜਾਬ ਅਤੇ ਸਿੱਖ ਆਪਣੀ ਹੋਂਦ ਹਸਤੀ ਹੀ ਗਵਾ ਬੈਠਣਗੇ , ਏਸ ਗੱਲ ਦਾ ਅੱਗੇ ਤੋਂ ਅੱਗੇ ਪਰਚਾਰ ਵੀ ਕੀਤਾ ਜਾਵੇ ਜੀ । ਬਾਕੀ ਅਸੀਂ ਚੋਣਾਂ ਲੜਨ ਅਤੇ ਆਪਣਾ ਸਿੱਖ ਮੁੱਖ ਮੰਤਰੀ ਬਣਾਉਣ ਦੇ ਬਿਲਕੁਲ ਵੀ ਖਿਲਾਫ ਨਹੀਂ ਹਾਂ, ਹੱਕ ਵਿੱਚ ਹੀ ਹਾਂ, ਸਿਆਣੇ ਕਹਿੰਦੇ ਹੁੰਦੇ ਹਨ ਕਿ ਜੋ ਮਿਲਦਾ ਹੈ ਉੱਹ ਹੀ ਲੈ ਲਉ , ਬਾਕੀ ਅਗਰ ਆਪਣਾ ਸਾਨੂੰ ਮਾਰੇਗਾ ਵੀ ਤੇ ਛਾਵੇਂ ਰੱਖ ਕੇ ਤਾਂ ਮਾਰੇਗਾ। ਪੰਜਾਬ ਜਿੱਤਣਾ ਸਾਡੀ ਛੋਟੀ ਲੜਾਈ ਹੈ ਅਤੇ ਖਾਲਿਸਤਾਨੀ ਬਣਾਉਣਾ ਸਾਡੀ ਵੱਡੀ ਲੜਾਈ ਹੈ । 2027 ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾਓ ਅਤੇ ਬਾਕੀ ਗਦਾਰ ਲਾਣੇ ਅਤੇ ਦਿੱਲੀ ਦੀਆਂ ਲਾਲਾਂ ਚੱਟਣ ਵਾਲਿਆਂ ਨੂੰ ਭਜਾਓ ਜੀ ਪੰਜਾਬੀਓ । 
ਹਰਪ੍ਰੀਤ ਸਿੰਘ ਪੰਮਾ ਆਸਟਰੀਆ

ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
+43 699 14149114
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.