ਪੰਜਵਾਂ ਫੋਟੋ ਮੇਲਾ 2026 ਦਾ ਪੋਸਟਰ ਪੀ.ਪੀ.ਏ ਯੂਨਿਟ ਅੱਪਰਾ ਨੇ ਕੀਤਾ ਜਾਰੀ
- ਕਾਰੋਬਾਰ
- 11 Jul, 2026 10:07 AM (Asia/Kolkata)
ਅੱਪਰਾਾ,10 ਜੁਲਾਈ 2026 (ਤੀਰਥ ਸਿੰਘ ਮੈਂਗੜ੍ਹਾ) ਦ ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਇਕਾਈ ਅੱਪਰਾ ਦੀ ਇੱਕ ਅਹਿਮ ਮੀਟਿੰਗ ਸਥਾਨ ਅੱਪਰਾ ਵਿਖੇ ਕੀਤੀ ਗਈ । ਇਸ ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਵਿਸ਼ੇਸ਼ ਤੌਰ 'ਤੇ ਪਾਹੁੰਚ ਕੇ ਐਗਜ਼ੀਬਿਸ਼ਨ 2026' ਦਾ ਪੋਸਟਰ ਰਿਲੀਜ਼ ਕੀਤਾ । ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪੰਜਵਾਂ ਸ਼ਾਨਦਾਰ ਫੋਟੋ ਮੇਲਾ 2026 ਦਾ ਮਿਤੀ 7-8 ਅਗਸਤ ਨੂੰ, ਸੋਨਾ ਗ੍ਰੈਂਡ ਪੈਲੇਸ, ਫਿਰੋਜ਼ਪੁਰ ਰੋਡ, ਮੁੱਲਾਪੁਰ , ਜ਼ਿਲ੍ਹਾ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ । ਜਿਸ ਪ੍ਰਦਰਸ਼ਨੀ ਵਿੱਚ ਦੇਸ਼-ਵਿਦੇਸ਼ ਦੀਆਂ ਨਾਮਵਰ ਕੈਮਰਾ ਕੰਪਨੀਆਂ ਅਤੇ ਪ੍ਰਿੰਟਰ ਕੰਪਨੀਆਂ ਫੋਟੋਗ੍ਰਾਫੀ ਨਾਲ ਸਬੰਧਤ ਆਪਣੇ ਆਧੁਨਿਕ ਸਾਮਾਨ ਦੀ ਪ੍ਰਦਰਸ਼ਨੀ ਲਗਾਉਣਗੀਆਂ । ਇਸ ਮੇਲੇ ਵਿੱਚ ਸਮੁੱਚੇ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਫੋਟੋਗ੍ਰਾਫਰ ਸ਼ਿਰਕਤ ਕਰਨਗੇ। ਦੀ ਪੰਜਾਬ ਫ਼ੋਟੋਗ੍ਰਾਫਰਜ਼ ਐਸੋਸੀਏਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਸ ਐਗਜ਼ੀਬਿਸ਼ਨ ਦਾ ਪ੍ਰਚਾਰ ਪੂਰੇ ਪੰਜਾਬ ਵਿੱਚ ਜ਼ੋਰ-ਸ਼ੋਰ ਨਾਲ ਕੀਤਾ ਜਾ ਰਿਹਾ ਹੈ,ਤਾਂ ਜੋ ਵੱਧ ਤੋਂ ਵੱਧ ਫੋਟੋਗ੍ਰਾਫਰ ਇਸ ਮੇਲੇ ਵਿੱਚ ਪਹੁੰਚ ਕੇ ਨਵੀਂ ਤਕਨੀਕ ਬਾਰੇ ਜਾਣਕਾਰੀ ਹਾਸਲ ਕਰ ਸਕਣ । ਇਸ ਮੀਟਿੰਗ ਦੌਰਾਨ ਮੈਂਬਰਾਂ ਨੂੰ ਨਵੇਂ ਆਈ. ਕਾਰਡ ਅਤੇ ਸਰਟੀਫਿਕੇਟ ਵੀ ਦਿੱਤੇ ਗਏ । ਇਹ ਮੌਕੇ ਅੱਪਰਾ ਯੂਨਿਟ ਦੇ ਪ੍ਰਧਾਨ ਰਵਿੰਦਰ ਸਿੰਘ ਰਾਣੂੰ, ਸੁਰਿੰਦਰ ਸਿੰਘ ਸੇਕੈਟਰੀ, ਸੁਖਜੀਤ ਸਿੰਘ ਖਜ਼ਾਨਚੀ,ਦਮਨ ਸਿੰਘ, ਪਵਨ ਕੁਮਾਰ, ਸਤਿੰਦਰ ਸਿੰਘ,ਨਿਰਮਲ ਨਿੰਮਾ, ਪ੍ਰਦੀਪ ਕੁਮਾਰ,ਜਿੰਦੀ ,ਵਿਜੇ ਕੁਮਾਰ,ਬੀਰਾ,ਰਾਜ ਹਾਂਡਾ ਪੀ.ਆਰ.ਓ, ਆਦਿ ਹਾਜ਼ਰ ਸਨ |
Leave a Reply