Nazrana Times

ਪੰਜਾਬੀ

ਧਾਮੀ ਦੀ ਨਾਕਾਮੀ ਪੰਥ ਦੀ ਬਦਨਾਮੀ

30 Sep, 2026 07:33 PM

18 ਸਤੰਬਰ ਨੂੰ ਅਸੀਂ ਬਹੁਤ ਹੀ ਨਿਮਰ ਭਾਵ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਸਾਹਿਬ ਨੂੰ ਅਰਜੋਈ ਕੀਤੀ ਸੀ ਕਿ ਸਾਡਾ ਖ਼ਦਸ਼ਾ ਹੈ ਕਿ ਚਾਵਲੇ ਖਿਲਾਫ਼ FIR ਵਿੱਚ ਦਰਜ ਕਹਾਣੀ ਕਿਸੇ ਵੱਡੀ ਸਿਆਸੀ ਸਾਜ਼ਿਸ਼ ਦਾ ਹਿੱਸਾ ਹੈ ਅਤੇ ਇਸ ਬਾਬਤ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਜਾਣੂ ਹਨ, ਬਹਿਰੀਨ ਵਾਲੀ ਬੀਬੀ ਨੂੰ ਸੰਗਤ ਦੇ ਪੈਸੇ ਨਾਲ ਸਹੂਲਤਾਂ, ਸੇਵਾਦਾਰ, ਅਤੇ ਲੱਖਾਂ ਰੁਪਈਆ ਦਿੱਤਾ ਗਿਆ ਹੈ ਇਸ ਬਾਬਤ ਪ੍ਰਧਾਨ ਨੂੰ ਤਲਬ ਕਰਕੇ ਸਾਰੀ ਖੇਡ ਪੰਥ ਦੇ ਸਨਮੁੱਖ ਰੱਖਣ ਦੀ ਲੋੜ ਹੈ ਪਰ ਜਥੇਦਾਰ ਸਾਹਿਬ ਨੇ ਇਸ ਮਾਮਲੇ ਦੀ ਗੰਭੀਰਤਾ ਅਤੇ ਸੰਵੇਦਨਸ਼ੀਲਤਾ ਨੂੰ ਅੱਖੋਂ ਪਰੋਖੇ ਕਰਕੇ ਕਾਹਲੀ ਵਿੱਚ ਦੋ ਦੋਸ਼ੀ ਪੰਥ ਵਿੱਚੋਂ ਛੇਕ ਕੇ ਮਾਮਲੇ ਨੂੰ ਕੱਜ ਦਿੱਤਾ,

ਇਸ ਬਾਬਤ ਜਿੱਥੇ ਜਥੇਦਾਰ ਜੀ ਨੂੰ ਅਰਜ਼ੀ ਦਿੱਤੀ ਸੀ ਉਥੇ ਸੱਚੇ ਪਾਤਸ਼ਾਹ ਧੰਨ ਗੁਰੂ ਹਰਿਗੋਬਿੰਦ ਸਾਹਿਬ ਦੇ ਦਰ ਤੇ ਅਰਦਾਸ ਬੇਨਤੀ ਵੀ ਕੀਤੀ ਸੀ ਕਿ ਸੱਚੇ ਪਾਤਸ਼ਾਹ ਜੀਓ ਸਾਡੀ ਓਟ ਤੇਰੀ ਸਰਦਲ ਹੈ ਸੱਚ ਝੂਠ ਦਾ ਨਤਾਰਾ ਆਪ ਕਿਰਪਾ ਕਰਕੇ ਕਰਨਾ ਜੀ, ਸੱਚੇ ਸਤਿਗੁਰੂ ਜੀ ਦੀ ਕਲਾ ਵਾਪਰੀ ਕਿ ਇਸ ਵਰਤਾਰੇ ਦੇ ਸਾਰੇ ਦੋਸ਼ੀ ਆਪਸ ਵਿੱਚ ਲੜ ਪਏ ਤੇ ਸਾਰਾ ਝੂਠ ਦਾ ਪੁਲੰਦਾ ਕੱਚਾ ਚਿੱਠਾ ਬਾਹਰ ਆ ਗਿਆ, ਗੁਰੂ ਸਾਹਿਬ ਦੀ ਖੇਡ ਵਰਤੀ ਤੇ ਸੱਚ ਨਿੱਤਰ ਕੇ ਸਾਹਮਣੇ ਆ ਗਿਆ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਪਰ ਗੁਰੂ ਦੇ ਇਸ ਕੌਤਕ ਨੂੰ ਸਮਝਣ ਵਿੱਚ ਧਾਮੀ ਐਂਡ ਕੰਪਨੀ ਅਜੇ ਵੀ ਬੁਰੀ ਤਰ੍ਹਾਂ ਨਾਕਾਮ ਹੈ ਅਜੇ ਵੀ ਇੱਕ ਝੂਠ ਨੂੰ ਲੁਕਾਉਣ ਲਈ ਸੌ ਝੂਠ ਘੜ ਰਹੇ ਹਨ, ਅੱਜ ਨਵੀਂ ਡਰਾਮੇਬਾਜੀ ਦੀ ਕਵਾਇਦ ਸ਼ੁਰੂ ਕੀਤੀ ਹੈ ਕਿ CBI ਜਾਂਚ ਕਰਵਾ ਲਵੋ, ਬੰਦਾ ਪੁੱਛੇ ਤੁਹਾਨੂੰ ਸੰਗ ਨਹੀਂ ਆਉਂਦੀ ਇਹ ਗੱਲ ਕਹਿਣ ਲੱਗਿਆਂ ? ਇਤਿਹਾਸ ਭੁੱਲ ਗਏ ਹੋ ? ਗੁਰੂ ਹਰਿਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਥੜਾ ਦਿੱਲੀ ਦੇ ਤਖ਼ਤ ਨਾਲੋਂ ਕੁਝ ਫੁੱਟ ਉੱਚਾ ਕਿਸ ਵਾਸਤੇ ਰੱਖਿਆ ਸੀ ? ਜੇ ਦਿੱਲੀ ਨੇ ਹੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਕਰਨੇ ਨੇ ਤਾਂ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਕਿਸ ਗੱਲ ਦੀ ? ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਭਰੋਸੇਯੋਗਤਾ ਦਾ ਕੀ ਬਣੇਗਾ ?

ਸ਼੍ਰੋਮਣੀ ਅੱਖਰ ਦਾ ਮਤਲਬ ਕੀ ਹੈ ? ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਰੋਜ਼ ਦੁਹਾਈ ਦੇ ਰਹੇ ਨੇ ਕਿ ਗੁਰਦੁਆਰਾ ਪ੍ਰਬੰਧ ਵਿੱਚ ਸਰਕਾਰੀ ਦਖਲ ਬਰਦਾਸ਼ਤ ਨਹੀ ਹੈ ਫਿਰ CBI ਜਾਂਚ ਦਾ ਕੀ ਨਾਟਕ ਹੈ, ਚਲੋ ਜੇ ਸੀਬੀਆਈ ਜਾਂਚ ਦੇ ਵੀ ਦਿੱਤੀ CBI ਨੇ BJP ਦੀ ਅਧੀਨਗੀ ਵਿੱਚ ਜੋ ਫੈਸਲਾ ਕੀਤੀ ਕੀ ਤੁਸੀਂ ਉਸ ਫੈਸਲੇ ਨੂੰ ਬਿਨਾਂ ਕਿਸੇ ਨਵੇਂ ਡਰਾਮੇ ਦੇ ਮੰਨ ਲਵੋਗੇ ਕਿ ਫਿਰ ਜੰਸੀਆਂ ਵਾਲੀ ਪੀਪਣੀ ਵਜਾਓਗੇ ? 

ਬਹਿਰੀਨ ਵਾਲੀ ਬੀਬੀ ਛੇ ਮਹੀਨੇ ਸਰਾਵਾਂ ਵਿੱਚ ਰਹੀ CCTV ਤੁਹਾਡੇ 

ਸਰਾਵਾਂ ਦੇ ਫ੍ਰੀ ਖਾਤਾ ਰਜਿਸਟਰ ਵਿੱਚ ਬੀਬੀ ਦੀ ਡੀਟੇਲ ਦਰਜ ਹੈ ਰਜਿਸਟਰ ਵੀ ਤੁਹਾਡੇ, ਸਟਾਫ ਵੀ ਤੁਹਾਡਾ 

ਗੱਡੀਆਂ ਤੇ ਉਹਨਾਂ ਦੇ ਡਰਾਈਵਰ ਤੇ ਗੱਡੀਆਂ ਦੀਆਂ ਆਡਰ ਬੁੱਕਾਂ ਤੇ ਲਾਗ ਬੁੱਕਾਂ ਤੁਹਾਡੀਆਂ, ਤੇਲ ਦੀਆਂ ਰਸੀਦਾਂ ਤੁਹਾਡੀਆਂ ,ਸੇਵਾਦਾਰਨੀਆਂ ਤੁਹਾਡੀਆਂ 
,ਧਰਮ ਪ੍ਰਚਾਰ ਕਮੇਟੀ ਦਾ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਵੀ ਤੁਹਾਡਾ ਜਿਸ ਦੇ ਕਾਰਜਕਾਲ ਵਿੱਚ ਇੱਕ ਲੱਖ ਦਾ ਚੈੱਕ ਦਿੱਤਾ, ਖਾਤਾ ਵੀ ਤੁਹਾਡਾ, ਅਕਾਉਂਟ ਬ੍ਰਾਂਚ ਵੀ ਤੁਹਾਡੀ ,ਬਹਿਰੀਨ ਤੋਂ ਟਿਕਟਾਂ ਖਰੀਦ ਕੇ ਸੱਦਣ ਵਾਲੇ ਵੀ ਤੁਹਾਡੇ , ਦੋਸ਼ ਲਾਉਣ ਵਾਲੀ ਬੀਬੀ ਤੁਹਾਨੂੰ ਮਿਲਦੀ ਰਹੀ ਤੁਹਾਡੇ ਸੁਖਬੀਰ ਨੂੰ ਮਿਲਦੀ ਰਹੀ ਜਥੇਦਾਰ ਗੜਗੱਜ ਸਾਹਿਬ ਨੂੰ ਮਿਲਦੀ ਰਹੀ ਇਹ ਵੀ ਤੁਹਾਡੇ ਆਪਣੇ , ਬੀਬੀ ਦੇ ਨਾਲ ਬੈਠੇ ਕੇ ਵੀਡੀਓ ਪਵਾਉਣ ਵਾਲੀ ਬੀਬੀ ਵੀ ੨੫ ਘੰਟੇ ਪਹਿਲਾਂ ਤੱਕ ਤੁਹਾਡੀ ਆਪਣੀ ਮੁੱਖ ਅਹੁਦੇਦਾਰ 

ਸੋ ਜਦੋ ਸਾਰਾ ਕੁਝ ਤੁਹਾਡਾ ਆਪਣਾ ਹੈ ਫਿਰ ਜਾਂਚ ਛਿੱਕੂ ਦੀ ਕਰਵਾਉਣੀ ਹੈ ?

18 ਤਰੀਕ ਨੂੰ ਹੀ ਬੇਨਤੀ ਕੀਤੀ ਸੀ ਕਿ ਕਿਸੇ ਰਿਟਾਇਰਡ ਸਿੱਖ ਜੱਜ ਜਾਂ ਨਿਰਪੱਖ ਵਿਦਵਾਨਾਂ ਵਕੀਲਾਂ ਦੀ ਕਮੇਟੀ ਤੋਂ ਕਰਵਾ ਲਵੋ ਇਸ ਵਿੱਚ ਕੀ ਹੈ..?

ਬੁਰਾਈ ਹੈ ਨਾਲੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਬਣੀ ਰਹੇਗੀ 

ਗੁਰੂ ਸਾਹਿਬ ਦੇ ਚਰਨਾਂ ਦਾ ਓਟ ਆਸਰਾ ਲੈਕੇ ਜੋ ਅਰਜੋਈ ਅਸੀ 18 ਤਰੀਕ ਨੂੰ ਤਖ਼ਤ ਸਾਹਿਬ ਵਿਖੇ ਕੀਤੀ ਸੀ ਉਸ ਦੇ ਸਾਰੇ ਖ਼ਦਸ਼ੇ ਸੱਚ ਸਾਬਤ ਹੋਏ ਹਨ ਸੱਚੇ ਪਾਤਸ਼ਾਹ ਦਾ ਕੋਟਾਨ ਕੋਟ ਸ਼ੁਕਰ ਹੈ, ਇਸ ਸਿਆਸੀ ਸਾਜ਼ਿਸ਼ ਦੇ ਜੋ ਨਵੇਂ ਖ਼ਦਸ਼ੇ ਲੈਕੇ ਅਸੀਂ ਪਰਸੋਂ ਨੂੰ ਮੀਡੀਆ ਰਾਹੀਂ ਪੰਥ ਦੇ ਸਨਮੁੱਖ ਰੱਖਾਂਗੇ, ਉਹਨਾਂ ਦੇ ਸੱਚ ਹੋਣ ਮਗਰੋਂ ਜਥੇਦਾਰ ਗੜਗੱਜ ਸਾਹਿਬ ਨੂੰ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਪੰਥ ਦੇ ਤਿੰਨ ਚਾਰ ਅਖੌਤੀ ਆਗੂ ਹੋਰ ਛੇਕਣੇ ਪੈ ਸਕਦੇ ਹਨ 

ਧਾਮੀ ਸਾਹਿਬ! ਗੁਰੂ ਦਾ ਵਾਸਤਾ ਬੱਸ ਕਰੋ 🙏 ਸਾਨੂੰ ਵੀ ਪਤਾ ਹੈ ਕਿ ਤੁਹਾਡੇ ਵੱਲੋਂ ਬਾਦਲ ਪਰਿਵਾਰ ਦੀ ਕੀਤੀ ਵਫ਼ਾਦਾਰੀ ਕਾਰਨ ਫੈਲੀ ਇਸ ਬਦਫੈਲੀ ਨੂੰ ਸਿਆਸੀ ਪਾਰਟੀਆਂ ਤੇ ਸਰਕਾਰਾਂ ਹਵਾ ਦੇ ਕੇ ਭਾਂਬੜ ਬਣਾਉਣਗੀਆਂ, ਅਸੀਂ ਚਾਹੁੰਦੇ ਹਾਂ ਕਿ ਇਸ ਭਾਂਬੜ ਵਿੱਚ ਕੇਵਲ ਦੋਸ਼ੀ ਹੀ ਮੱਚਣ ਸਾਡੀਆਂ ਸ਼੍ਰੋਮਣੀ ਸੰਸਥਾਵਾਂ ਨਹੀ, ਸੋ ਇਸ ਮੱਚਦੇ ਭਾਂਬੜ ਤੋਂ ਸੰਸਥਾਵਾਂ ਤਾਂ ਹੀ ਬਚ ਸਕਦੀਆਂ ਜੇ ਇਸ ਵਰਤਾਰੇ ਵਿੱਚ ਤੁਸੀਂ ਤੇ ਤੁਹਾਡੇ ਸਾਥੀ ਆਪਣੇ ਆਪ ਨੂੰ ਸੰਸਥਾਵਾਂ ਤੋਂ ਵੱਖ ਕਰ ਲਵੋ ਤਾਂ ਕਿ ਸੰਸਥਾਵਾਂ ਬਚ ਸਕਣ ਇਹੀ ਤੁਹਾਡੀ ਪੰਥ ਦੀ ਸੇਵਾ ਹੋਵੇਗੀ ਪਰ ਜੇ ਪੰਥ ਨੇ ਤੱਤੀ ਚਿਮਟੀ ਨਾਲ ਜੋਕਾਂ ਆਪ ਲਾਹੀਆਂ ਜਾਂ ਸਰਕਾਰਾਂ ਨੇ ਤੁਹਾਨੂੰ ਵਰਤਿਆ ਤਾਂ ਸੰਸਥਾਵਾਂ ਦੇ ਫ਼ਰਸ਼ ਵੀ ਗੰਧਲੇ ਹੋਣਗੇ ਸੋ ਰਹਿਮ ਕਰੋ ਨੌਟੰਕੀ ਬੰਦ ਕਰੋ 🙏

ਪਰਮਪਾਲ ਸਿੰਘ ਸਭਰਾਅ 
ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ

Posted By: GURBHEJ SINGH ANANDPURI

Latest News