Nazrana Times

ਪੰਜਾਬੀ

17 ਦਸੰਬਰ ਨੂੰ ਸ਼ੋਭਾ ਯਾਤਰਾ - ਪਾਸਟਰ ਦਿਓਲ

24 Nov, 2026 09:15 PM

ਮੀਟਿੰਗ ਚ ਭੁਲੱਥ,ਕਪੂਰਥਲਾ ਫਤੂ ਢੀਂਗਾ ਆਦਿ ਤੋਂ ਬਹੁਤ ਸਾਰੇ ਪਾਸਟਰ ਸਾਹਿਬਾਨਾਂ ਨੇ ਲਿਆ ਭਾਗ

ਕਪੂਰਥਲਾ 24 ਨਵੰਬਰ ਗੌਰਵ ਮੜੀਆ

ਅੱਜ ਮਿਤੀ 24-12-2026 ਦਿਨ ਮੰਗਲਵਾਰ ਸਥਾਨ ਖੋਜੇਵਾਲਾ ਦ ਓਪਨ ਡੋਰ ਚਰਚ ਵਿੱਚ ਸ਼ੋਭਾ ਯਾਤਰਾ ਦੇ ਸੰਬੰਧ ਵਿੱਚ ਮੀਟਿੰਗ ਹੋਈ। ਇਸ ਮੀਟਿੰਗ ਦੀ ਅਗਵਾਈ ਮੁੱਖ ਪਾਸਟਰ ਦਿਓਲ ਖੋਜੇਵਾਲਾ ਜੀ ਅਤੇ ਕ੍ਰਿਸ਼ਚਨ ਕਮਿਊਨਿਟੀ ਦੇ ਵੱਖ ਵੱਖ ਨੁਮਾਇੰਦਿਆ ਦੀ ਅਗਵਾਈ ਹੇਠ ਇਹ ਮੀਟਿੰਗ ਹੋਈ । ਜਿਸ ਵਿੱਚ ਭੁਲੱਥ, ਕਪੂਰਥਲਾ ਫਤੂ ਢੀਂਗਾ ਆਦਿ ਤੋਂ ਬਹੁਤ ਸਾਰੇ ਪਾਸਟਰ ਸਾਹਿਬਾਨਾਂ ਨੇ ਭਾਗ ਲਿਆ ਸ਼ੋਭਾ ਯਾਤਰਾ ਦੇ ਸਾਰੇ ਅਰੇਂਜਮੈਂਟ, ਰਾਹ ਰਸਤਿਆਂ ਦੀ ਰੂਪਰੇਖਾ ,ਪ੍ਰਸ਼ਾਸਨ ਦੇ ਅਹੁਦੇਦਾਰ ਪ੍ਰਤੀ ਪਰਮੀਸ਼ਨਾਂ ਲਈ ਅਤੇ ਵੱਖ-ਵੱਖ ਜਗਹਾ ਕਿਵੇਂ ਸਾਰੀਆਂ ਵਿਵਸਥਾਵਾਂ ਕੀਤੀਆਂ ਜਾਣ ਤੇ ਵਿਚਾਰ ਸਾਂਝੇ ਹੋਏ ਜਿਸ ਵਿੱਚ ਸਭ ਨੇ ਵੱਧ ਚੜ ਕੇ ਵੱਡੀ ਖੁਸ਼ੀ ਨਾਲ ਹਿੱਸਾ ਲਿਆ ਅਤੇ ਇਸ ਨੂੰ ਮੁਕੰਮਲ ਬਣਾਉਣ ਲਈ ਆਪਣਾ ਸਮਰਥਨ ਵੀ ਦਿੱਤਾ। ਇਸ ਮੌਕੇ ਕ੍ਰਿਸਚਨ ਵੈਲਫੇਅਰ ਐਸੋਸੀਏਸ਼ਨ ਕਪੂਰਥਲਾ ਚੇਅਰਮੈਨ ਸਟੀਫਨ ਕਾਲਾ, ਕ੍ਰਿਸ਼ਚਨ ਵੈਲਫੇਅਰ ਐਸੋਸੀਏਸ਼ਨ ਵਾਈਸ ਪ੍ਰੈਸੀਡੈਂਟ ਸੁਖਦੇਵ ਸਿੰਘ ਸਿੱਧੂ, ਜਿਲਾ ਭਲਾਈ ਬੋਰਡ ਚੇਅਰਮੈਨ ਕਪੂਰਥਲਾ ਸੈਮੁਏਲ ਸੈਮ, ਖੋਜੇਵਾਲਾ ਯੂਥ ਪ੍ਰਧਾਨ ਰਾਜਵਿੰਦਰ ਝੰਡ, ਰਿਟਾਇਰਡ ਜਿਲਾ ਪਬਲਿਕ ਅਫਸਰ ਓਫੀਸ਼ੀਅਲ ਸੋਸ਼ਲ ਸਿਕਿਉਰਿਟੀ ਰਿਟਾਇਰਡ ਵੁਮੈਨ ਇੰਚਾਰਜ ਸੁਨੇਹਾ ਲੱਤਾ ਜੀ, ਕ੍ਰਿਸ਼ਚਨ ਵਿੰਗ ਹਲਕਾ ਪ੍ਰਧਾਨ ਜਸਵਿੰਦਰ ਬਿੱਟਾ ਕਪੂਰਥਲਾ ਪਾਸਟਰ ਸਾਹਿਲ ਸਿੰਘ, ਪਾਸਟਰ ਪ੍ਰਦੀਪ ਕੁਮਾਰ, ਪਾਸਟਰ ਹਰਜਿੰਦਰ ਸਿੰਘ ਭੁਲੱਥ, ਪਾਸਟਰ ਜੋਰਜ ਭੁੱਲਥ, ਪਾਸਟਰ ਰਾਜੀਵ, ਪਾਸਟਰ ਰਣਜੀਤ, ਪਾਸਟਰ ਇਮੈਨੂਅਲ, ਪਾਸਟਰ ਪ੍ਰਦੀਪ, ਪਾਸਟਰ ਬਲਦੇਵ, ਪਾਸਟਰ ਜੋਰਜ, ਪਾਸਟਰ ਜੋਇਲ ਮਸੀਹ, ਪਾਸਟਰ ਬਲਵੀਰ ਧੰਮ, ਪਾਸਟਰ ਅਸ਼ਵਨੀ, ਪਾਸਟਰ ਬਲਵਿੰਦਰ ਕੁਮਾਰ, ਪਾਸਟਰ ਅਸ਼ਵਨੀ ਖੋਸਲਾ , ਪਾਸਟਰ ਰੋਹਨ ਸੋਧੀ , ਪ੍ਰਧਾਨ ਪੱਡਾ , ਬ੍ਰਦਰ ਸੋਨੂ ਬੱਧਣ, ਬ੍ਰਦਰ ਪਵਨ ਕੁਮਾਰ , ਡਾਕਟਰ ਮਨੋਹਰ ਲਾਲ ਜੀ, ਬ੍ਰਧਰ ਰਜੇਸ਼ ਕੰਬੋਜ ਆਦਿ ਸ਼ਾਮਿਲ ਸਨ ।

Posted By: Gaurav Maria

Latest News