Nazrana Times

ਪੰਜਾਬੀ

ਲੇਬਰ ਪਾਰਟੀ ਦੇ ਉਮੀਦਵਾਰ ਖੜਗ ਸਿੰਘ ਨੇ ਭਾਈਚਾਰੇ ਦਾ ਧੰਨਵਾਦ ਕੀਤਾ

08 Nov, 2026 02:46 PM

ਟਾਕਾਨੀਨੀ (ਨਿਊਜ਼ੀਲੈਂਡ): ਟਾਕਾਨੀਨੀ ਹਲਕੇ ਤੋਂ ਲੇਬਰ ਪਾਰਟੀ ਦੇ ਉਮੀਦਵਾਰ ਖੜਗ ਸਿੰਘ ਨੇ ਟਾਕਾਨੀਨੀ ਗੁਰਦੁਆਰਾ ਸਾਹਿਬ (ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ) ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਆਸ਼ੀਰਵਾਦ ਲਿਆ ਅਤੇ ਸਮੂਹ ਸੰਗਤਾਂ ਦਾ ਭਾਵਪੂਰਤ ਧੰਨਵਾਦ ਕੀਤਾ।

ਗੁਰਦੁਆਰਾ ਸਾਹਿਬ ਵਿਖੇ ਇੱਕਤਰ ਹੋਈਆਂ ਸੰਗਤਾਂ ਦੇ ਦੇਖਦਿਆਂ, ਖੜਗ ਸਿੰਘ ਨੇ ਚੋਣ ਮੁਹਿੰਮ ਦੌਰਾਨ ਮਿਲੇ ਅਥਾਹ ਪਿਆਰ, ਸਹਿਯੋਗ ਅਤੇ ਸਮਰਥਨ ਲਈ ਸੰਗਤ ਦਾ ਦਿਲੀ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਅਤੇ ਭਾਈਚਾਰੇ ਨੇ ਜਿਸ ਤਰ੍ਹਾਂ ਉਨ੍ਹਾਂ 'ਤੇ ਵਿਸ਼ਵਾਸ ਪ੍ਰਗਟਾਇਆ ਹੈ, ਉਹ ਉਸ ਲਈ ਸਦਾ ਰਿਣੀ ਰਹਿਣਗੇ।

ਇਸ ਮੌਕੇ ਗੱਲਬਾਤ ਕਰਦਿਆਂ ਖੜਗ ਸਿੰਘ ਨੇ ਕਿਹਾ, "ਮੇਰਾ ਮੁੱਖ ਮਨੋਰਥ ਹਮੇਸ਼ਾ ਭਾਈਚਾਰੇ ਦੀ ਸੇਵਾ ਅਤੇ ਇਲਾਕੇ ਦੇ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨਾ ਰਿਹਾ ਹੈ। ਸੰਗਤਾਂ ਵਲੋਂ ਦਿੱਤੇ ਉਤਸ਼ਾਹ ਨਾਲ ਮੈਨੂੰ ਸਮਾਜ ਦੀ ਹੋਰ ਡਟ ਕੇ ਸੇਵਾ ਕਰਨ ਦਾ ਬਲ ਮਿਲਿਆ ਹੈ।"

ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਨੇ ਵੀ ਖੜਗ ਸਿੰਘ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਵੱਡੀ ਗਿਣਤੀ 'ਚ ਸਥਾਨਕ ਨਿਵਾਸੀ, ਲੇਬਰ ਪਾਰਟੀ ਦੇ ਸਮਰਥਕ ਅਤੇ ਭਾਈਚਾਰੇ ਦੇ ਪ੍ਰਮੁੱਖ ਆਗੂ ਹਾਜ਼ਰ ਸਨ।

Latest News