ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਨੇ ਯੂਨੀਵਰਸਿਟੀ ਤੋਂ ਚੰਡੀਗੜ੍ਹ ਸੈਕਟਰ 17 ਵਿਖੇ ਪੰਜਾਬ ਚੋਣ ਕਮਿਸ਼ਨ ਦੇ ਦਫਤਰ ਤੱਕ ਕੱਢਿਆ ਰੋਸ ਮਾਰਚ...
ਚੰਡੀਗੜ੍ਹ ਪੁਲਿਸ ਨੇ ਵਿਦਿਆਰਥੀਆਂ ਨਾਲ਼ ਕੀਤੀ ਖਿੱਚ-ਧੂਹ, ਮਹਿਲਾ ਪੁਲਿਸ ਦੀ ਨਾ ਮੌਜੂਦਗੀ 'ਚ ਵਿਦਿਆਰਥਣਾਂ ਦੇ ਬੇਸ਼ਰਮ ਮਰਦ ਪੁਲਸ ਅਫਸਰਾਂ ਨੇ ਵਿਦਿਆਰਥਣਾ ਦੇ ਪਾੜੇ ਕੱਪੜੇ ਅਤੇ ਕੀਤੀ ਧੱਕੇਸ਼ਾਹੀ...
ਚੰਡੀਗੜ੍ਹ 13 ਅਕਤੂਬਰ (ਮੰਗਤ ਸਿੰਘ ਸੈਦਪੁਰ/ਚਰਨ ਸਿੰਘ ਮੈਣ ਮਾਜਰੀ) : ਮਾਰਚ ਵਿੱਚ ਵਿਦਿਆਰਥੀਆਂ ਦੀ ਭਰਵੀਂ ਸ਼ਮੂਲੀਅਤ ਰਹੀ। ਭਾਜਪਾ ਦੇ ਫਾਸ਼ੀਵਾਦੀ ਏਜੰਡੇ ਨੂੰ ਲਾਗੂ ਕਰਨ ਲਈ ਲਿਆਂਦੇ ਗਏ ਐਸ.ਆਈ.ਆਰ. ਅਤੇ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਕਰਦਿਆਂ ਰੋਸ ਮਾਰਚ ਕੀਤਾ। ਪੁਲਸ ਵੱਲੋਂ ਬੈਰੀਕੇਡ ਲਾ ਕੇ ਮਾਰਚ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਵਿਦਿਆਰਥੀਆਂ ਨੇ ਮਾਰਚ ਜਾਰੀ ਰੱਖਿਆ ਅਤੇ ਚੋਣ ਕਮਿਸ਼ਨ ਦੇ ਦਫਤਰ ਪਹੁੰਚੇ। ਦਫਤਰ ਮੂਹਰੇ ਵਿਦਿਆਰਥੀਆਂ ਨਾਲ਼ ਖਿੱਚ ਧੂਹ ਕੀਤੀ ਗਈ ਅਤੇ ਵਿਦਿਆਰਥਣਾਂ ਕੇ ਕੱਪੜੇ ਮਰਦ ਪੁਲਸ ਅਫਸਰਾਂ ਵੱਲੋਂ ਪਾੜੇ ਗਏ। ਮੌਕੇ 'ਤੇ ਕੋਈ ਮਹਿਲਾ ਪੁਲਸ ਕਰਮੀ ਮੌਜੂਦ ਨਾ ਸੀ ਪਰ ਬੇਸ਼ਰਮ ਚੰਡੀਗੜ੍ਹ ਪੁਲਸ ਦੇ ਮਰਦ ਪੁਲਸ ਕਰਮੀਆਂ ਨੇ ਕੁੜੀਆਂ ਨਾਲ਼ ਧੱਕੇਸ਼ਾਹੀ ਕੀਤੀ। ਪੁਲਸ ਨੇ 2 ਵਿਦਿਆਰਥੀਆਂ ਨੂੰ ਡਿਟੇਨ ਕੀਤਾ। ਵਿਦਿਆਰਥੀਆਂ ਵੱਲੋਂ ਪੁਲਸ ਨੂੰ ਚੁਣੌਤੀ ਦਿੱਤੀ ਗਈ ਕਿ ਜੇਕਰ ਤੁਰੰਤ ਡਿਟੇਨ ਕੀਤੇ ਸਾਥੀਆਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਦਫਤਰ ਮੂਹਰੇ ਵੱਡਾ ਰੋਸ ਮੁਜਾਹਰਾ ਕੀਤਾ ਜਾਵੇਗਾ। ਜਿਸ ਦੇ ਦਬਾਅ ਹੇਠ ਪੁਲਸ ਨੂੰ ਡਿਟੇਨ ਕੀਤੇ ਵਿਦਿਆਰਥੀਆਂ ਨੂੰ ਰਿਹਾਅ ਕਰਨਾ ਪਿਆ।
ਰੋਸ ਮੁਜਾਹਰੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਵੱਲੋਂ ਸਾਰਾਹ ਨੇ ਕਿਹਾ ਕਿ ਭਾਜਪਾ ਸਰਕਾਰ 2019 ਤੋਂ ਹੀ ਆਪਣੇ ਹਿੰਦੂ ਰਾਸ਼ਟਰ ਬਣਾਉਣ ਦੇ ਫਾਸ਼ੀਵਾਦੀ ਏਜੰਡੇ ਨੂੰ ਥੋਪਣ ਲਈ ਨਵੇਂ ਕਨੂੰਨ ਲਾਗੂ ਕਰਦੀ ਆ ਰਹੀ ਹੈ। ਜਿਸ ਦਾ ਲੋਕਾਂ ਵੱਲੋਂ ਡਟਵਾਂ ਵਿਰੋਧ ਕੀਤਾ ਗਿਆ ਹੈ। ਸੀਏਏ ਅਤੇ ਐਨਆਰਸੀ ਰਾਹੀਂ ਧਾਰਮਿਕ ਘਟਗਿਣਤੀਆਂ ਅਤੇ ਗਰੀਬ ਮਜਦੂਰਾਂ ਤੋਂ ਨਾਗਰਿਕਤਾ ਦਾ ਹੱਕ ਖੋਹਣ ਦੀ ਚਾਲ ਨਾ ਚੱਲੀ, ਤਾਂ ਹੁਣ ਚੋਣ ਕਮਿਸ਼ਨ ਦੇ ਐਸਆਈਆਰ ਰਾਹੀਂ ਲੋਕਾਂ ਤੋਂ ਵੋਟ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ। ਦਿੱਲੀ ਵਿੱਚ ਸਰਕਾਰ ਨੇ ਪੁਲਸ, ਫੌਜ, ਅਤੇ ਪੈਰਾਮਿਲਟਰੀ ਬਲ ਲੋਕਾਂ ਨੂੰ ਦਬਾਉਣ ਲਈ ਤਾਇਨਾਤ ਕੀਤਾ ਹੋਇਆ ਹੈ, ਪਰ ਲੋਕ ਬੇਬਾਕੀ ਨਾਲ਼ ਪੁਲਸ ਦਾ ਟਾਕਰਾ ਕਰ ਰਹੇ ਹਨ। ਪੁਲਸ ਬਾਝੋਂ ਆਰਐਸਐਸ ਦੇ ਗੁੰਡਾ ਗਰੋਹ ਵੀ ਔਰਤਾਂ ਨਾਲ਼ ਹਿੰਸਕ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ। ਪਰ ਸਰਕਾਰ ਅਤੇ ਸੰਘ ਦੇ ਸਾਰੇ ਹਥਕੰਡੇ ਲੋਕਾਂ ਦੀ ਤਾਕਤ ਅੱਗੇ ਨਾਕਾਮਯਾਬ ਸਾਬਤ ਹੋ ਰਹੇ ਹਨ। ਲੋਕਾਂ ਦੇ ਏਕੇ ਅੱਗੇ ਇਕ ਵਾਰ ਫੇਰ ਮੋਦੀ ਹਕੂਮਤ ਝੁਕਣ ਲਈ ਮਜਬੂਰ ਹੋਵੇਗੀ।
ਮਾਰਚ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ), ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ, ਡਾਇਆਲੈਕਟਿਕਾ ਸਟੂਡੈਂਟਸ ਐਸੋਸੀਏਸ਼ਨ, ਦਿਸ਼ਾ ਵਿਦਿਆਰਥੀ ਸੰਗਠਨ, ਸਟੂਡੈਂਟਸ ਫਾਰ ਸੋਸਾਇਟੀ, ਅਤੇ ਵੱਲੋਂ ਸ਼ਮੂਲੀਅਤ ਕੀਤੀ ਗਈ।
Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ