Nazrana Times

ਪੰਜਾਬੀ

ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦਾ ਇਰਾਕ ਦਾ ਸਰਕਾਰੀ ਦੌਰਾ ਸੰਪੰਨ, ਵਤਨ ਵਾਪਸੀ ਲਈ ਰਵਾਨਾ

25 Dec, 2025 12:03 AM

ਅਲੀ ਇਮਰਾਨ ਚੱਠਾ ਇਰਾਕ(ਨਜ਼ਰਾਨਾ ਟਾਈਮਜ਼)
 

ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਇਰਾਕ ਗਣਰਾਜ ਦਾ ਆਪਣਾ ਸਰਕਾਰੀ ਦੌਰਾ ਕਾਮਯਾਬੀ ਨਾਲ ਸੰਪੰਨ ਕਰ ਲਿਆ ਅਤੇ ਪਾਕਿਸਤਾਨ ਵਾਪਸੀ ਲਈ ਰਵਾਨਾ ਹੋ ਗਏ। ਨਜਫ਼ ਹਵਾਈ ਅੱਡੇ ‘ਤੇ ਰਵਾਨਗੀ ਸਮਾਰੋਹ ਦੌਰਾਨ ਡਾ. ਹੁਸੈਨ ਅਲ-ਐਸਾਵੀ, ਪ੍ਰਧਾਨ ਨਜਫ਼ ਪ੍ਰਾਂਤੀ ਕੌਂਸਲ, ਨੇ ਉਨ੍ਹਾਂ ਨੂੰ ਵਿਦਾ ਕੀਤਾ।
ਦੌਰੇ ਦੌਰਾਨ ਰਾਸ਼ਟਰਪਤੀ ਜ਼ਰਦਾਰੀ ਨੇ ਇਰਾਕ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨਾਲ ਉੱਚ ਪੱਧਰੀ ਮੁਲਾਕਾਤਾਂ ਕੀਤੀਆਂ, ਜਿਨ੍ਹਾਂ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਇਤਿਹਾਸਕ ਭਰਾਤਰੀ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਵੱਖ-ਵੱਖ ਖੇਤਰਾਂ ਵਿੱਚ ਦਵਿਪੱਖੀ ਸਹਿਯੋਗ ਵਧਾਉਣ ‘ਤੇ ਵਿਚਾਰ-ਵਟਾਂਦਰਾ ਹੋਇਆ।
ਰਾਸ਼ਟਰਪਤੀ ਨੇ ਨਜਫ਼ ਅਤੇ ਕਰਬਲਾ ਦੇ ਗਵਰਨਰਾਂ ਨਾਲ ਵੱਖ-ਵੱਖ ਮੁਲਾਕਾਤਾਂ ਵੀ ਕੀਤੀਆਂ। ਇਨ੍ਹਾਂ ਵਿਚਾਰ-ਵਟਾਂਦਰਿਆਂ ਦੌਰਾਨ ਖੇਤਰੀ ਸਹਿਯੋਗ ਨੂੰ فروਗ ਦੇਣ, ਲੋਕਾਂ ਦਰਮਿਆਨ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਅਤੇ ਵਪਾਰ ਤੇ ਸੱਭਿਆਚਾਰਕ ਅਦਾਨ-ਪ੍ਰਦਾਨ ਵਿੱਚ ਵਾਧੇ ਦੇ ਮੌਕੇ ਤਲਾਸ਼ਣ ‘ਤੇ ਧਿਆਨ ਦਿੱਤਾ ਗਿਆ।
ਦੌਰੇ ਦਾ ਇੱਕ ਮਹੱਤਵਪੂਰਨ ਪੱਖ ਰਾਸ਼ਟਰਪਤੀ ਜ਼ਰਦਾਰੀ ਦੀ ਬਗਦਾਦ, ਨਜਫ਼ ਅਤੇ ਕਰਬਲਾ ਵਿੱਚ ਪਵਿੱਤਰ ਧਾਰਮਿਕ ਅਸਥਾਨਾਂ ਦੀ ਯਾਤਰਾ ਸੀ। ਉਨ੍ਹਾਂ ਨੇ ਪਾਕ ਅਸਥਾਨਾਂ ‘ਤੇ ਹਾਜ਼ਰੀ ਭਰੀ ਅਤੇ ਇਰਾਕ ਦੇ ਲੋਕਾਂ ਨਾਲ ਡੂੰਘੀ ਆਸਥਾ ਅਤੇ ਏਕਜੁਟਤਾ ਦਾ ਪ੍ਰਗਟਾਵਾ ਕੀਤਾ।

ਇਹ ਦੌਰਾ ਪਾਕਿਸਤਾਨ ਅਤੇ ਇਰਾਕ ਦਰਮਿਆਨ ਮਜ਼ਬੂਤ, ਭਰਾਤਰੀ ਸਬੰਧਾਂ ਦੀ ਪੁਸ਼ਟੀ ਵਜੋਂ ਦੇਖਿਆ ਜਾ ਰਿਹਾ ਹੈ, ਜੋ ਸਾਂਝੀ ਆਸਥਾ, ਆਪਸੀ ਸਤਿਕਾਰ ਅਤੇ ਸਾਂਝੇ ਖੇਤਰੀ ਹਿੱਤਾਂ ‘ਤੇ ਅਧਾਰਿਤ ਹਨ।

Posted By: Ali Imran Chattha

Latest News

Loading…
Loading the web debug toolbar…
Attempt #