ਕਲੀਨ ਦੀਵਾਲੀ ਗਰੀਨ ਦੀਵਾਲੀ ਮਨਾਉਣ ਲਈ ਅਤੇ ਦੁੱਧ ਤੋਂ ਬਣੀਆਂ ਵਸਤੂਆਂ ਨਾ ਖ਼ਰੀਦਣ ਦੀ ਅਪੀਲ
ਅੰਮ੍ਰਿਤਸਰ 7 ਨਵੰਬਰ ਗੌਰਵ ਮੜੀਆ
ਮਨੁੱਖੀ ਅਧਿਕਾਰ ਮੰਚ ਰਜਿ ਪੰਜਾਬ ਭਾਰਤ ਦੀ ਕੌਮੀ ਚੇਅਰਪਰਸਨ ਇਸਤਰੀ ਵਿੰਗ ਹਰਪ੍ਰਭਜੀਤ ਕੌਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਕਲੀਨ ਦੀਵਾਲੀ ਗਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਬਹੁ ਮਾਤਰਾ ਵਿੱਚ ਮਿਲਾਵਟਖੋਰ ਚੰਦ ਪੈਸਿਆਂ ਦੀ ਖਾਤਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਉਨ੍ਹਾਂ ਨੂੰ ਨੱਥ ਪਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਾਗਰੂਕ ਕਰੋ ਤਾਂ ਜ਼ੋ ਵੱਧ ਰਹੇ ਪ੍ਰਦੂਸ਼ਣ ਅਤੇ ਮਿਲਾਵਟਖੋਰਾਂ ਨੂੰ ਨੱਥ ਪਾਈ ਜਾ ਸਕੇ। ਕਲੀਨ ਦੀਵਾਲੀ, ਗਰੀਨ ਦੀਵਾਲੀ ਨੂੰ ਸਾਫ਼-ਸੁਥਰੇ ਅਤੇ ਵਾਤਾਵਰਣ ਪੱਖੀ ਢੰਗ ਨਾਲ ਮਨਾਈਏ। ਪਟਾਕਿਆਂ ਤੋਂ ਪਰਹੇਜ਼ ਕਰੀਏ, ਪ੍ਰਦੂਸ਼ਣ ਨਾ ਫੈਲਾਈਏ ਅਤੇ ਵੱਧ ਤੋਂ ਵੱਧ ਪੌਦੇ ਲਗਾਈਏ। ਦੀਵਾਲੀ ਮੌਕੇ ਨਕਲੀ ਅਤੇ ਮਿਲਾਵਟੀ ਦੁੱਧ ਤੋਂ ਬਣੀਆਂ ਮਿਠਾਈਆਂ ਤੇ ਹੋਰ ਵਸਤੂਆਂ ਖਰੀਦਣ ਅਤੇ ਵਰਤਣ ਤੋਂ ਗੁਰੇਜ਼ ਕਰੀਏ। ਸਿਰਫ਼ ਭਰੋਸੇਯੋਗ ਅਤੇ ਸੁਰੱਖਿਅਤ ਖਾਧ ਪਦਾਰਥ ਹੀ ਵਰਤੀਏ। ਆਓ, ਆਪਣੀ ਸਿਹਤ ਦੀ ਰੱਖਿਆ ਕਰੀਏ, ਵਾਤਾਵਰਣ ਨੂੰ ਸਾਫ਼ ਰੱਖੀਏ ਅਤੇ ਖੁਸ਼ੀਆਂ ਭਰੀ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਈਏ। ਸਾਫ਼ ਵਾਤਾਵਰਣ, ਤੰਦਰੁਸਤ ਜੀਵਨ ਬਤੀਤ ਕਰਨ ਵਾਸਤੇ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਮਨੁੱਖਤਾ ਦੇ ਭਲੇ ਲਈ ਆਤਿਸ਼ਬਾਜ਼ੀ ਨਾ ਜਲਾਓ ਕਿਉਂਕਿ ਧੂਆਂ ਸਾਹ ਦੀਆਂ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ ਜਿਸ ਨਾਲ ਦਮੇ ਵਰਗੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ।
Posted By: Gaurav Maria