Nazrana Times

ਪੰਜਾਬੀ

ਅੱਜ ਸਿਟੀ ਵਾਲਮੀਕਿ ਸਭਾ ਕਪੂਰਥਲਾ ਵੱਲੋਂ ਡਿਪਟੀ ਕਮਿਸ਼ਨਰ ਸਾਹਿਬ ਕਪੂਰਥਲਾ ਆਕਾਸ਼ ਬਾਂਸਲ ਜੀ ਨੂੰ ਮੰਗ ਪੱਤਰ ਦਿੱਤਾ ਗਿਆ

31 Aug, 2026 10:45 PM

ਕਪੂਰਥਲਾ, 31 ਅਗਸਤ ਗੌਰਵ ਮੜੀਆ

ਇਸ ਦੌਰਾਨ ਸਭਾ ਦੇ ਔਹਦੇਦਾਰਾਂ ਨੇ ਡਿਪਟੀ ਕਮਿਸ਼ਨਰ ਸਾਹਿਬ ਜੀ ਨੂੰ ਸਰਕਾਰੀ ਪ੍ਰਾਇਮਰੀ ਸਕੂਲ, ਸ਼ਿਵ ਕਲੋਨੀ, ਮਹਿਤਾਬਗੜ੍ਹ ਦੀ ਖਸਤਾ ਹਾਲਤ ਬਾਰੇ ਜਾਣੂ ਕਰਵਾਇਆ ਗਿਆ। ਸਕੂਲ ਦੇ ਬਾਥਰੂਮਾਂ ਦੀ ਸਫਾਈ ਦਾ ਬੁਰਾ ਹਾਲ ਹੈ। ਸਕੂਲ ਦੀ ਚਾਰਦੀਵਾਰੀ ਖਸਤਾਹਾਲ ਹੈ ਅਤੇ ਆਲੇ-ਦੁਆਲੇ ਕੂੜੇ ਦੇ ਢੇਰ ਲੱਗੇ ਹਨ, ਜੋ ਕਿ ਬਿਮਾਰੀਆਂ ਨੂੰ ਖੁੱਲਾ ਸੱਦਾ ਹੈ ਤੇ ਸਮਾਜ ਦੀ ਆਉਣ ਵਾਲੀ ਪੀੜ੍ਹੀ ਸਾਡੇ ਛੋਟੇ-ਛੋਟੇ ਬੱਚਿਆਂ ਦੀ ਜ਼ਿੰਦਗੀ ਤੇ ਭਵਿੱਖ ਨਾਲ ਖਿਲਵਾੜ ਹੈ।
ਇਸ ਦੌਰਾਨ ਡਿਪਟੀ ਕਮਿਸ਼ਨਰ ਸਾਹਿਬ ਨੇ ਜਥੇਬੰਦੀ ਦੇ ਆਗੂਆਂ ਨੂੰ ਸਕੂਲ ਦੇ ਮੁੱਦੇ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ।
ਇਸ ਦੌਰਾਨ ਸਭਾ ਦੇ ਸਰਪ੍ਰਸਤ ਰੋਸ਼ਨ ਲਾਲ ਸੱਭਰਵਾਲ ਜੀ, ਹਰਿੰਦਰ ਸ਼ੀਤਲ ਜੀ, ਸੁੱਖਵਿੰਦਰ ਸਾਗਰ ਜੀ, ਪ੍ਰਧਾਨ ਪ੍ਰਵੀਨ ਨਾਹਰ ਜੀ, ਵਾਈਸ ਚੇਅਰਮੈਨ ਨੋਨੀ ਨਾਹਰ ਜੀ, ਮੀਤ ਪ੍ਰਧਾਨ ਅਰਜੁਨ ਸੱਭਰਵਾਲ ਜੀ, ਸ਼ਾਰਪ ਸੱਭਰਵਾਲ ਜੀ, ਅਰਪਿਤ ਸੱਭਰਵਾਲ ਜੀ, ਤੁਸ਼ਾਰ ਸਾਗਰ ਜੀ, ਪੰਜਾਬ ਸਿੰਘ ਨਾਹਰ ਜੀ, ਅਰੁਣ ਸੱਭਰਵਾਲ ਜੀ, ਨੀਲੂ ਸੱਭਰਵਾਲ ਜੀ, ਦੀਪਕ ਔਜਲਾ ਜੀ, ਵਿੱਕੀ ਗਿੱਲ ਜੀ, ਸਾਬੀ ਲੰਕੇਸ਼ ਜੀ, ਬਿੱਲਾ ਨੂਰਪੁਰ ਜੀ, ਯਸ਼ਪਾਲ ਨਾਹਰ ਜੀ, ਮਾਸਟਰ ਹਰਬੰਸ ਜੀ, ਕਾਲੀ ਕਪੂਰਥਲੀਆ ਜੀ ਤੇ ਹੋਰ ਸਾਥੀ ਮਜ਼ੂਦ ਸਨ।

Posted By: Gaurav Maria

Latest News