Nazrana Times

ਪੰਜਾਬੀ

ਟਾਕਾਨਿਨੀ ਗੁਰਦੁਆਰਾ ਸਾਹਿਬ ਵਿਖੇ ਰੀਮਾ ਨਖਲੇ ਨੇ ਸੰਗਤ ਦਾ ਕੀਤਾ ਧੰਨਵਾਦ

08 Nov, 2026 04:00 PM

ਆਕਲੈਂਡ, ਨਿਊਜ਼ੀਲੈਂਡ (ਤਰਨਜੋਤ ਸਿੰਘ)

ਨਿਊਜ਼ੀਲੈਂਡ ਦੀਆਂ ਆਮ ਚੋਣਾਂ ਤੋਂ ਬਾਅਦ ਟਾਕਾਨਿਨੀ ਹਲਕੇ ਤੋਂ ਨੈਸ਼ਨਲ ਪਾਰਟੀ ਦੀ ਜੇਤੂ ਉਮੀਦਵਾਰ ਰੀਮਾ ਨਖਲੇ ਅੱਜ ਟਾਕਾਨਿਨੀ ਸਥਿਤ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸਿੱਖ ਸੰਗਤ ਦਾ ਧੰਨਵਾਦ ਕੀਤਾ।

ਮਿਲੀ ਜਾਣਕਾਰੀ ਅਨੁਸਾਰ ਇਸ ਮੌਕੇ ਉਨ੍ਹਾਂ ਨੇ ਚੋਣਾਂ ਦੌਰਾਨ ਮਿਲੇ ਸਹਿਯੋਗ ਅਤੇ ਸਮਰਥਨ ਲਈ ਸੰਗਤ ਦਾ ਧੰਨਵਾਦ ਕੀਤਾ। ਟਾਕਾਨਿਨੀ ਹਲਕੇ ਵਿੱਚ ਪੰਜਾਬੀ ਅਤੇ ਸਿੱਖ ਭਾਈਚਾਰੇ ਦੀ ਵੱਡੀ ਮੌਜੂਦਗੀ ਕਾਰਨ ਇਹ ਗੁਰਦੁਆਰਾ ਸਾਹਿਬ ਸਥਾਨਕ ਭਾਈਚਾਰੇ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ।

ਜ਼ਿਕਰਯੋਗ ਹੈ ਕਿ ਟਾਕਾਨਿਨੀ ਹਲਕੇ ਵਿੱਚ ਰੀਮਾ ਨਖਲੇ ਅਤੇ ਲੇਬਰ ਪਾਰਟੀ ਦੇ ਪੰਜਾਬੀ ਉਮੀਦਵਾਰ ਖੜਗ ਸਿੰਘ ਵਿਚਕਾਰ ਮੁਕਾਬਲਾ ਕਾਫ਼ੀ ਚਰਚਾ ਵਿੱਚ ਰਿਹਾ। ਮੁੱਢਲੇ ਨਤੀਜਿਆਂ ਵਿੱਚ ਰੀਮਾ ਨਖਲੇ ਨੇ 12,120 ਵੋਟਾਂ ਪ੍ਰਾਪਤ ਕਰਕੇ ਸੀਟ ਆਪਣੇ ਨਾਮ ਕੀਤੀ, ਜਦਕਿ ਖੜਗ ਸਿੰਘ ਨੂੰ 10,633 ਵੋਟਾਂ ਮਿਲੀਆਂ।

ਚੋਣਾਂ ਤੋਂ ਬਾਅਦ ਗੁਰਦੁਆਰਾ ਸਾਹਿਬ ਵਿਖੇ ਉਨ੍ਹਾਂ ਦੀ ਇਹ ਹਾਜ਼ਰੀ ਸਥਾਨਕ ਸਿੱਖ ਭਾਈਚਾਰੇ ਨਾਲ ਸਬੰਧਾਂ ਅਤੇ ਸੰਵਾਦ ਦੇ ਪੱਖੋਂ ਅਹਿਮ ਮੰਨੀ ਜਾ ਰਹੀ ਹੈ।

Latest News