Nazrana Times

ਪੰਜਾਬੀ

ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਾਪਾਕੁਰਾ ਦੀ ਸੇਵਾ ਸੁਪਰੀਮ ਸਿੱਖ ਸੁਸਾਇਟੀ ਦੇ ਹਿੱਸੇ ਆਈ

03 Sep, 2026 04:43 PM

ਨਿਊਜ਼ੀਲੈਂਡ, ਆਕਲੈਂਡ (ਤਰਨਜੋਤ ਸਿੰਘ) ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਾਪਾਕੁਰਾ ਦੀ ਸੇਵਾ ਸੰਭਾਲ ਵੀ ਹੁਣ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਦੇ ਹਿੱਸੇ ਆ ਗਈ ਹੈ ।
ਸੁਪਰੀਮ ਸਿੱਖ ਸੁਸਾਇਟੀ ਦੇ ਦਲਜੀਤ ਸਿੰਘ ਨੇ ਦਸਿਆ ਕਿ ਪਾਪਾਕੁਰਾ 46-50 Broadway road ਜੋ ਕਿ business zone ਵਿੱਚ ਆਉਂਦਾ ਹੈ ਅਤੇ ਇਸਦਾ ਏਰੀਆ 4,694 ਵਰਗ ਮੀਟਰ ਹੈ ਜਿੱਥੇ ਪਹਿਲਾਂ ਤੋਂ ਹੀ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾਇਆ ਜਾ ਰਿਹਾ ਸੀ ਜਿਸਦੇ ਪ੍ਰਬੰਧ ਨੂੰ ਹੁਣ ਸੁਪਰੀਮ ਸਿੱਖ ਸੁਸਾਇਟੀ ਨੇ ਪੂਰਾ ਏਰੀਆ ਖਰੀਦ ਕੇ ਆਪਣੇ ਹੱਥਾਂ ਵਿੱਚ ਲੈ ਲਿਆ ਹੈ ।
ਉਹਨਾਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪ੍ਰਾਪਰਟੀ $4,670,000 ਦੇ ਸੌਦੇ ਤਹਿਤ ਸੰਗਤਾਂ ਦੇ ਸਹਿਯੋਗ ਸਦਕਾ ਹੀ ਸੰਭਵ ਹੋਈ ਹੈ ।ਇਸ ਬਿਲਡਿੰਗ ਵਿੱਚ ਗੁਰਦੁਆਰਾ ਸਾਹਿਬ ਤੋਂ ਇਲਾਵਾ ਕਈ ਹੋਰ ਕਾਰੋਬਾਰੀ ਯੂਨਿਟ ਵੀ ਹਨ, ਜਿਨ੍ਹਾਂ ਵਿੱਚ ਵੱਖ-ਵੱਖ ਕਾਰੋਬਾਰ ਚੱਲ ਰਹੇ ਹਨ ਅਤੇ ਉਨ੍ਹਾਂ ਦੀਆਂ ਮੌਜੂਦਾ ਲੀਜ਼ਾਂ ਹਨ।


ਉਹਨਾਂ ਦਸਿਆ ਕਿ ਇਹ ਬਿਲਡਿੰਗ ਲਿਕੁਇਡੇਸ਼ਨ ਦੀ ਪ੍ਰਕਿਰਿਆ ਵਿੱਚ ਜਾ ਚੁੱਕੀ ਸੀ ਅਤੇ ਜੇਕਰ ਇਹ ਕਿਸੇ ਹੋਰ ਵਲੋਂ ਖਰੀਦੀ ਜਾਂਦੀ ਤਾਂ ਸੰਗਤਾਂ ਕੋਲੋਂ ਨੇੜਲਾ ਗੁਰੂ ਘਰ ਨਹੀਂ ਰਹਿਣਾ ਸੀ ਅਤੇ ਗੁਰਦੁਆਰਾ ਸਾਹਿਬ ਨੂੰ ਬੰਦ ਕਰਨ ਜਾਂ ਉੱਥੋਂ ਹਟਾਉਣ ਦੀ ਸੰਭਾਵਨਾ ਬਣ ਸਕਦੀ ਸੀ। ਇਸ ਕਰਕੇ ਗੁਰਦੁਆਰਾ ਸਾਹਿਬ ਪਪਾਕੁਰਾ ਦੇ ਮੈਂਬਰਾਂ ਅਤੇ ਨੇੜੇ ਦੀ ਸੰਗਤ ਵੱਲੋਂ ਕੀਤੀ ਗਈ ਬੇਨਤੀ ਨੂੰ ਧਿਆਨ ਵਿੱਚ ਰੱਖਦਿਆਂ ਸੁਪਰੀਮ ਸਿੱਖ ਸੁਸਾਇਟੀ ਦੀ ਜਨਰਲ ਬਾਡੀ ਵੱਲੋਂ ਸਹਿਮਤੀ ਨਾਲ ਇਸ ਪ੍ਰਾਪਰਟੀ ਨੂੰ ਖਰੀਦਣ ਦਾ ਫੈਸਲਾ ਕੀਤਾ ਗਿਆ ਸੀ।
ਹੁਣ ਇਸ ਪ੍ਰਾਪਰਟੀ ਦੀ ਮਲਕੀਅਤ ਸੁਪਰੀਮ ਸਿੱਖ ਸੁਸਾਇਟੀ ਕੋਲ ਹੋਣ ਕਾਰਨ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਇਸੇ ਸਥਾਨ ’ਤੇ ਪਹਿਲਾਂ ਦੀ ਤਰ੍ਹਾਂ ਨਿਰੰਤਰ ਚੱਲਦਾ ਰਹੇਗਾ । ਇਸ ਦੇ ਨਾਲ ਹੀ ਬਿਲਡਿੰਗ ਵਿੱਚ ਮੌਜੂਦ ਹੋਰ ਕਾਰੋਬਾਰ ਵੀ ਆਪਣੀਆਂ ਮੌਜੂਦਾ ਲੀਜ਼ਾਂ ਅਨੁਸਾਰ ਚੱਲਦੇ ਰਹਿਣਗੇ।
ਉਹਨਾਂ ਇਸ ਉਪਰਾਲੇ ਵਿੱਚ ਸਹਿਯੋਗ ਦੇਣ ਵਾਲੇ ਸੁਪਰੀਮ ਸਿੱਖ ਸੁਸਾਇਟੀ ਦੇ ਸਮੂਹ ਮੈਂਬਰਾਂ, ਜਨਰਲ ਬਾਡੀ, ਪਾਪਾਕੁਰਾ ਦੀ ਸੰਗਤ ਅਤੇ ਹਰ ਮਾਈ-ਭਾਈ ਦਾ ਪਾਏ ਯੋਗਦਾਨ ਧੰਨਵਾਦ ਕਰਦਿਆਂ ਕਿਹਾ ਕਿ ਵਾਹਿਗੁਰੂ ਇਸ ਸੇਵਾ ਨੂੰ ਹੋਰ ਚੜ੍ਹਦੀ ਕਲਾ ਬਖ਼ਸ਼ਣ ਅਤੇ ਗੁਰੂ ਘਰ ਦੀ ਸੇਵਾ ਇਸੇ ਤਰ੍ਹਾਂ ਚੱਲਦੀ ਰਹੇ।

Posted By: GURBHEJ SINGH ANANDPURI

Latest News