Nazrana Times

ਪੰਜਾਬੀ

ਭਾਈ ਕੁਲਵੰਤ ਸਿੰਘ ਕੋਟਲਾ ਗੁੱਜਰਾਂ ਪੁਲਿਸ ਹਿਰਾਸਤ ਵਿੱਚ ਰਿਹਾਅ : ਭਾਈ ਗਗਨਦੀਪ ਸਿੰਘ ਸੁਲਤਾਨਵਿੰਡ

01 May, 2026 07:38 PM

ਅੰਮ੍ਰਿਤਸਰ, 1 ਮਈ , ਨਜ਼ਰਾਨਾ ਟਾਈਮਜ 
ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜੁਝਾਰੂ ਸਿਪਾਹੀ ਭਾਈ ਕੁਲਵੰਤ ਸਿੰਘ ਕੋਟਲਾ ਗੁਜਰਾਂ ਨੂੰ ਬਲਾਸਟ ਵਾਲੇ ਮਸਲੇ ਵਿੱਚ ਪੁਲਿਸ ਵੱਲੋਂ ਘਰੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਉਹਨਾਂ ਨੂੰ ਮਾਲ ਮੰਡੀ ਸੀਆਈਏ ਸਟਾਫ ਅੰਮ੍ਰਿਤਸਰ ਵਿੱਚ ਲਗਾਤਾਰ ਸਵੇਰ ਤੋਂ ਸ਼ਾਮ ਤੱਕ ਰੱਖਿਆ ਗਿਆ ਸੀ। ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਉੱਦਮ ਸਦਕਾ ਉਹਨਾਂ ਨੂੰ ਬਹੁਤ ਮੁਸ਼ੱਕਤ ਨਾਲ ਰਿਹਾ ਕਰਵਾਇਆ ਗਿਆ। ਭਾਈ ਕੁਲਵੰਤ ਸਿੰਘ ਦੇ ਦੱਸਣ ਅਨੁਸਾਰ ਪੁਲਿਸ ਉਹਨਾਂ ਨੂੰ ਬਹੁਤ ਬੁਰੇ ਤਰੀਕੇ ਨਾਲ ਘਰੋਂ ਲੈ ਕੇ ਗਈ ਸੀ।। ਉਹਨਾਂ ਨੂੰ ਪੈਰਾਂ ਵਿੱਚ ਚੱਪਲ ਵੀ ਨਹੀਂ ਪਾਉਣ ਦਿੱਤੀ। ਅਤੇ ਦਸਤਾਰ ਵੀ ਨਹੀਂ ਸਜਾਉਣ ਦਿੱਤੀ। ਇੱਥੋਂ ਤੱਕ ਕਿ ਉਹਨਾਂ ਦਾ ਕੋਈ ਇਸ ਮਸਲੇ ਨਾਲ ਕੋਈ ਲੈਣਾ ਦੇਣਾ ਵੀ ਨਹੀਂ ਸੀ। ਸ਼ੱਕ ਦੇ ਤੋਰ ਤੇ ਬਹੁਤ ਨੌਜਵਾਨਾਂ ਨੂੰ ਪਰੇਸ਼ਾਨ ਕੀਤਾ ਗਿਆ। ਲਵਪ੍ਰੀਤ ਸਿੰਘ ਤੂਫਾਨ ਨੂੰ ਵੀ ਰਿਹਾ ਕਰਵਾਇਆ ਗਿਆ।ਸਰਦਾਰ ਸਿਮਰਨਜੀਤ ਸਿੰਘ ਮਾਨ ਹਮੇਸ਼ਾ ਹੀ ਸਿੱਖ ਨੌਜਵਾਨਾਂ ਦਾ ਸਾਥ ਦਿੰਦੇ ਆਏ ਹਨ। ਬਹੁਤ ਨੌਜਵਾਨਾਂ ਦੀ ਪੈਰਵਾਈ ਸਰਦਾਰ ਸਿਮਰਨਜੀਤ ਸਿੰਘ ਮਾਨ ਕਰ ਰਹੇ ਹਨ ਅਤੇ ਕਰਦੇ ਵੀ ਰਹੇ ਹਨ।

Posted By: GURBHEJ SINGH ANANDPURI

Latest News