Nazrana Times

ਪੰਜਾਬੀ

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਚਲਦੀਆ ਬੱਸਾਂ ਤੇ ਰਮਨਦੀਪ ਕੌਰ ਸ਼ੇਰੋ ਤੇ ਬਿੱਲਾ ਸ਼ੇਰੋ ਦੀ ਟਿੱਪਣੀ

15 Nov, 2026 05:52 PM

ਰਵੀ ਖਹਿਰਾ,ਖਡੂਰ ਸਾਹਿਬ

ਨੋਸ਼ਹਿਰਾ ਪੰਨੂੰਆਂ ਵਿਖੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਚੱਲ ਰਹੀਆਂ ਬੱਸਾਂ ਦੇ ਆਪਸ ਵਿੱਚ ਟੱਕਰ ਹੋਣ ਤੋ ਬਾਅਦ ਸਰਕਾਰੀ ਪ੍ਰਣਾਲੀ ਤੇ ਵੀ ਸਵਾਲ ਖੜ੍ਹੇ ਹੋਣੇ ਚਾਲੂ ਹੋ ਗਏ ਹਨ । ਜਿਸ ਵਿੱਚ ਵਿਧਾਨ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸ਼ੇਰੋ ਨੇ ਸੋਸ਼ਲ ਮੀਡੀਆ ਤੇ ਆਪਣੀ ਇੱਕ ਵੀਡੀਓ ਜਾਰੀ ਕਰ ਮ੍ਰਿਤਕ ਵਿਅਕਤੀਆਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਉਸਦੇ ਨਾਲ਼ ਹੀ ਇਸ ਘਟਨਾ ਦੌਰਾਨ ਜਿਹਨਾਂ ਲੋਕਾਂ ਦਾ ਜਾਨੀ ਨੁਕਸਾਨ ਹੋਇਆ ਹੈ ਉਹਨਾਂ ਨੂੰ ਸਰਕਾਰ ਕੋਲੋ ਮੁਆਵਜ਼ੇ ਦੀ ਗੱਲ ਵੀ ਕੀਤੀ ਗਈ। 

ਰਮਨਦੀਪ ਸ਼ੇਰੋ ਦੇ ਪਤੀ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋ ਨੇ ਵੀ ਇਸ ਘਟਨਾ ਤੇ ਸਰਕਾਰ ਵਿਰੁੱਧ ਤਿੱਖੀ ਟਿੱਪਣੀ ਕੀਤੀ ਉਹਨਾਂ ਕਿਹਾ ਕਿ ਨੌਸ਼ਹਿਰਾ ਪੰਨੂੰਆਂ ਵਿਖੇ ਦਰਦਨਾਕ ਹਾਦਸਾ ਵਾਪਰਿਆ ਜਿਸਨੇ ਪੂਰੇ ਇਲਾਕੇ ਦੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ । ਉਹਨਾਂ ਕਿਹਾ ਕਿ ਗੱਲ ਇਹ ਵੀ ਹੈ ਕਿ ਇਹ ਹਾਦਸਾ ਜਿੱਥੇ ਕੁਦਰਤੀ ਹੋ ਸਕਦਾ ਹੈ ਪਰ ਉਥੇ ਹੀ ਮੁੱਖ ਮੰਤਰੀ ਤੀਰਥ ਯਾਤਰਾ ਵਾਲੀ ਚੱਲਦੀ ਬੱਸ ਤੇ ਵੀ ਕਈ ਸਵਾਲ ਖੜ੍ਹੇ ਕਰਦਾ ਹੈ । 

ਜਿਸ ਬੱਸ ਦਾ ਹਾਦਸਾ ਹੋਇਆ, ਉਸ ਦਾ ਨੰਬਰ PB01A 9912 ਹੈ। ਇਸ ਬੱਸ ਦੀ ਰਜਿਸਟ੍ਰੇਸ਼ਨ, ਇੰਸ਼ੋਰੈਂਸ, ਫਿਟਨੈੱਸ ਅਤੇ ਪ੍ਰਦੂਸ਼ਣ ਸਰਟੀਫਿਕੇਟ ਤੱਕ ਦੀ ਮਿਆਦ ਖ਼ਤਮ ਹੋ ਚੁੱਕੀ ਸੀ। ਜਦੋਂ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਪਹਿਲਾਂ ਹੀ ਅਜਿਹੀਆਂ ਬੱਸਾਂ ਦੇ ਸੜਕਾਂ ’ਤੇ ਚੱਲਣ ’ਤੇ ਸਵਾਲ ਉਠਾ ਚੁੱਕਾ ਸੀ, ਤਾਂ ਫਿਰ ਪੰਜਾਬ ਸਰਕਾਰ ਨੇ ਲੋਕਾਂ ਦੀਆਂ ਜਾਨਾਂ ਨੂੰ ਖ਼ਤਰੇ ਵਿੱਚ ਕਿਉਂ ਪਾਇਆ?

‘ਕਾਨੂੰਨ ਦੀਆਂ ਧੱਜੀਆਂ ਉਡਾ ਕੇ ਬਿਨਾਂ ਜ਼ਰੂਰੀ ਦਸਤਾਵੇਜ਼ਾਂ ਤੋਂ ਇਹ ਬੱਸਾਂ ਪੰਜਾਬ ਦੀਆਂ ਸੜ੍ਹਕਾਂ ‘ਤੇ ਕਿਵੇਂ ਚੱਲ ਰਹੀਆਂ ਹਨ ।

Latest News